ਮੈਂ ਕਿਹਾ-ਜੀ! ਸੱਚ ਹੈ, ਮੇਰਾ ਪ੍ਰੇਮ ਐਸਾ ਹੀ ਹੈ, ਪ੍ਰੇਮ ਨਹੀਂ ਲੱਬ ਹੈ, ਪਰ ਹੁਣ ਮਾਲਕ ਨੂੰ ਬਿਰਦ ਦੀ ਲਾਜ ਹੈ ਜਿਸ ਦੇ ਸਦਾਉਂਦੇ ਹਾਂ, ਜੇ ਕੁਛ ਆਸ ਹੋ ਸਕਦੀ ਹੈ, ਤਾਂ ਏਸੇ ਵਿਚ। ਇਹ ਕਹਿੰਦਿਆਂ ਮੈਨੂੰ ਪਛੁਤਾਵੇ ਤੇ ਵਿਰਾਗ ਨੇ ਖਿੱਚ ਲਿਆ ਅਰ ਅਪਣੇ ਸੱਚੀ ਮੁਚੀ ਨਿਕਾਰੇ ਹੋਣ ਦਾ ਨਕਸ਼ਾ ਅੱਖਾਂ ਅੱਗੇ ਆ ਖੜੋਤਾ। ਮੈਂ ਏਸੇ ਹਾਲ ਵਿਚ ਜਾਂ ਕਿ ਅਕਾਸ਼ ਵਿਚੋਂ ਧੁਨਿ ਉੱਠੀ ਅਰ ਸੋਦਰ ਦੀ ਚੌਂਕੀ ਲਗ ਪਈ ਮਲੂਮ ਹੋਈ। ਕਾਹਨੂੰ ਕਦੇ ਐਸੀ ਸੁਰੀਲੀ, ਮਿੱਠੀ, ਪਜਾਰੀ ਤੇ ਰਸ ਭਰੀ ਸੁਰ ਵਿਚ ਇਹ ਚੌਂਕੀ ਸੁਣੀ ਸੀ। ਚੌਂਕੀ ਦਾ ਭੋਗ ਪੈਕੇ ਉਸੇ ਤਰ੍ਹਾਂ ਦੀ ਪਿਆਰੀ ਸੁਰ ਵਿਚ ਰਹਿਰਾਸ ਦਾ ਪਾਠ ਤੇ ਆਰਤੀ ਦਾ ਉਚਾਰ ਸੁਣਿਆਂ। ਕੌਣ ਕਰਦੇ ਸਨ ਤੇ ਉਹ ਕਿੱਥੇ ਬੈਠੇ ਸਨ. ਇਹ ਨਹੀਂ ਦਿੱਸਦਾ ਸੀ, ਐਉਂ ਹੀ ਲੱਗਦਾ ਸੀ ਕਿ ਪੌਣ ਨੂੰ ਜੀਭ ਲਗ ਗਈ ਹੈ।
ਪਲ ਮਗਰੋਂ ਉਹ ਚਾਨਣੇ ਵਾਲੀ ਸੂਰਤ ਫੇਰ ਨਜ਼ਰ ਆਈ। ਮੈਂ ਆਖਿਆ: ਕੀ ਮੈਂ ਪੁੱਛ ਸਕਦਾ ਹਾਂ ਕਿ ਇਹ ਉਜਾੜ ਵਿਚ ਮੰਦਰ ਕੈਸਾ ਹੈ? ਤਦ ਉਸ ਭਾਗ ਭਰੀ ਨੇ ਕਿਹਾ:-ਭਲੇ ਪੁਰਖ! ਇਹ ਬੁਧ ਮਤ ਦੇ ਸਾਧੂਆਂ ਦੇ ਸਮੇਂ ਦਾ ਇਕ ਮੱਠ ਹੈ; ਜਿੱਥੇ ਉਨ੍ਹਾਂ ਦੇ ਮਤ ਦਾ ਇਕ ਤਤਿੱਖਰੂ ਸਾਧੂ ਬੈਠ ਕੇ ਤਪ ਕਰਿਆ ਕਰਦਾ ਸੀ; ਤੰਗ ਇਸੇ ਵਾਸਤੇ ਹੈ ਕਿ ਉਹ ਕਦੇ ਗਾਫਲ ਹੋਕੇ ਸੌਂ ਨਾ ਸਕੇ। ਸਦੀਆਂ ਬੱਧੀ ਇਸ ਨਿੱਕੇ ਜਿਹੇ ਥਾਂ ਵਿਚ ਕਈ ਵਡੀਆਂ ਜਿੰਦਾਂ ਅਪਣੇ ਸਰਕਸ਼ ਮਨਾਂ ਨੂੰ ਸੋਧਣ ਲਈ ਨਿਵਾਸ ਕਰ ਗਈਆਂ ਹਨ। ਸਮੇਂ ਪਲਟ ਗਏ ਉਹ ਬੁਧ ਦੀ ਸਫਾ ਵਲੁੱਟੀ ਗਈ। ਜਿਸ ਦੇਸ਼ ਨੇ ਉਸ ਨੂੰ ਜਨਮ ਦਿਤਾ ਸੀ ਉਸ ਨੇ ਉਸ