ਮੈਂ ਕਿਹਾ-ਸੱਚ ਤਾਂ ਇਹੋ ਹੈ ਕਿ ਹੁਣ ਮੇਰਾ ਜੀਉ ਇਹ ਚਾਹੁੰਦਾ ਹੈ ਕਿ ਇਹ ਬੀ ਜਾਣਾ ਕਿ ਇਸ ਡਿੱਗ ਪਏ ਨੂੰ ਕਿਸ ਮੁਰਾਦ ਨਾਲ ਕਿਸੇ ਸੰਸਾਰੀ ਹੱਥ ਨੇ ਫੇਰ ਉਠਾਯਾ ਅਰ ਉਸ ਵਿਚ ਆਪ ਦਾ ਕੀਹ ਹਿੱਸਾ ਹੈ?
ਹੱਸਕੇ, ਪਰ ਪਿਆਰ ਨਾਲ ਉਸ ਪਰੀ ਤੋਂ ਬੀ ਪਿਆਰੀ ਸੂਰਤ ਨੇ ਕਿਹਾ:- ਹੋ ਰਾਹੀ! ਆਦਮੀ ਜਾਣਨ ਲਈ ਤਾਂ ਬਹੁਤ ਉਤਾਵਲਾ ਹੈ, ਪਰ ਕਾਸ਼! ਕਦੇ ਜਿੰਨਾਂ ਕੁ ਜਾਣ ਲੈਂਦਾ ਹੈ ਓਨੀ ਕੁ ਕਮਾਈ ਬੀ ਕਰੇ। ਹਾਂ, ਹਰ ਗੱਲ ਨੂੰ ਜਾਣ ਜਾਣਕੇ ਅਕਲ ਦੇ ਮੰਦਰ ਕੋਠੇ ਸਾਰੇ ਭਰ ਘੱਤਦਾ ਹੈ, ਪਰ ਉਸ ਜਾਣਨ ਨਾਲ ਇਹ ਕੰਮ ਨਹੀਂ ਕਰਦਾ ਕਿ ਜੋ ਕੁਛ ਜਾਣਿਆ ਹੈ ਸੋ ਕੁਛ ਕਰੋ ਬੀ, ਤਾਂ ਜੋ ਸੋਈਓ ਕੁਛ ਹੋ ਜਾਵੇ। ਫੇਰ ਅੰਦਰਲਾ ਜਾਣਨਹਾਰ ਜਾਣ ਜਾਵੇ ਕਿ ਆਪਣੇ ਜਾਣਨ ਅਰ ਜਾਣੀ ਹੋਈ ਤੇ ਜਾਣਨ ਗੋਚਰੀ ਦਾ ਮੈਂ ਤਾਂ ਜਾਣਨ ਵਾਲਾ ਹਾਂ ਅਰ ਐਉਂ ਅਸੰਗ ਹਾਂ ਤੇ ਅਸੰਗ ਹੋਕੇ ਸੁਤੰਤਰ ਹਾਂ ਤੇ ਸੁਤੰਤਰ ਹੋਣ ਕਰਕੇ ਖੁਸ਼ ਹਾਂ।
ਹੇ ਰਾਹੀ, ਹੇ ਪਰਾਹੁਣੇ! ਤੇਰੇ ਆਦਰ ਪਾਤਰ ਮੈਂ ਤੈਨੂੰ ਵਿਥਿਆ ਸਣਾਉਂਦੀ ਹਾਂ, ਸੁਣੀਂ ਤੇ ਸਮਝੀ। ਇਹ ਰਾਮ ਕਹਾਣੀ ਲੰਮੀਂ ਹੈ ਤੇ ਰਤਾ ਡੂੰਘੀ ਹੈ, ਜੇ ਹਰਿਆਨੀ ਨਾਲ ਸੁਣੇਗਾ ਤਾਂ ਕੁਛ ਨਾ ਜਾਣੇਂਗਾ, ਪਰ ਜੇ ਪ੍ਰੀਤ ਨਾਲ ਧ੍ਯਾਨ ਜੋੜਕੇ ਸੁਣੋਂਗਾ ਤਾਂ ਸਮਝੇਂਗਾ ਕਿ ਇਸ ਟਿਕਾਣੇ ਕੀਹ ਬੀਤੀ ਸੀ ਤੇ ਤੂੰ ਉਸ ਤੋਂ ਕੀਹ ਲਾਭ ਲੈ ਸਕਦਾ ਹੈ। ਇਸ ਨਾਲ ਮੇਰੀ ਵਿਥਿਆ ਜੁੜੀ ਹੈ, ਸੋ ਮੈਂ ਅਪਣੇ ਹਾਲ
ਤੋਂ ਮੁੱਢ ਕਰਦੀ ਹਾਂ:-
ਮੇਰਾ ਸਰੀਰ ਰਾਜਸੀ ਘਰ ਵਿਚ ਜੰਮਿਆਂ। ਮੇਰਾ ਪਿਤਾ ਇਸ ਤੱਪੇ ਦਾ ਮਾਲਕ ਸੀ ਅਤੇ ਅਪਣੇ ਜ਼ੇਰ ਤੇ ਬਲ ਨਾਲ ਉਦਾਲੇ ਦੇ ਸਾਰੇ ਤਪੇ ਤੇ ਹੁਕਮ ਕਰਦਾ