Back ArrowLogo
Info
Profile
ਸੀ। ਲਾਗ ਲਾਗ ਦੇ ਲੋਕਾਂ ਤੇ ਹੋਰ ਕੁਲਾਂ ਦੇ ਸਿਰ-ਕੱਢਾਂ ਵਿਚ ਸਦਾ ਫ਼ਤਹ ਪਾਉਣ ਕਰਕੇ 'ਰਾਠ' ਕਹਾਉਂਦਾ ਸੀ। ਮੇਰਾ ਸਰੀਰ ਉਸ ਦੇ ਘਰ ਬਹੁਤ ਸਿੱਕਾਂ ਦੇ ਮਗਰੋਂ ਆਉਣ ਕਰਕੇ ਸਾਰੇ ਪਰਵਾਰ ਵੱਲੋਂ ਪਿਆਰ ਨਾਲ ਦੁਲਾਰਿਆ ਜਾਂਦਾ ਸੀ। ਸਮੇਂ ਵਿਚ ਤਾਂ ਕੁਛ ਡਰ ਕਰਕੇ, ਕੁਛ ਰੀਸ ਕਰਕੇ ਤੇ ਕੁਛ ਵਡਿਆਈ ਕਰਕੇ ਪਰਦਾ ਪਰਵਿਰਤ ਹੋ ਗਿਆ ਸੀ, ਪਰ ਪਿਤਾ ਦੇ ਭੁਜ ਬਲ ਦੇ ਤਾਣ ਮੈਂ ਨਿਰਭੈ ਸਾਂ ਤੇ ਅਪਣੀ ਪੁਰਾਣੀ ਕੁਲਾਰੀਤ ਮੂਜਬ ਸੁਤੰਤਰ ਸਾਂ। ਘੋੜਿਆਂ ਤੇ ਚੜ੍ਹੀ ਇਨ੍ਹਾਂ ਜੰਗਲਾਂ ਵਿਚ ਖੁਸ਼ ਫਿਰਦੀ ਸਾਂ। ਸ਼ਿਕਾਰ ਬੀ ਖੇਡਦੀ ਸਾਂ, ਨਿਸ਼ਾਨੇ ਫੁੰਡਦੀ ਤੇ ਨੇਜ਼ੇ ਬੀ ਪੁਰੋਂਦੀ ਸਾਂ। ਖੂੰਡੀ ਦੀ ਖੇਡ ਤੇ ਖਿੱਦੋਪੱਟੀ ਸਖੀਆਂ ਦੇ ਝੁੰਡ ਬਣਾਕੇ ਖੇਡਿਆ ਕਰਦੀ ਸਾਂ। ਗੱਲ ਕੀ ਮੇਰੇ ਲਈ ਸੰਸਾਰ ਸੁਖਾਂ ਤੇ ਮੌਜਾਂ ਦਾ ਇਕ ਅਖਾੜਾ ਸੀ। ਸਵੇਰ ਤੋਂ ਰਾਤ ਤਕ ਹੱਸਣਾ, ਖੇਡਣਾ, ਖਾਣਾ, ਦਾਤਾਂ ਦੇਣੀਆਂ, ਛੇੜਨਾ, ਮੋਜਾਂ ਵਿਚ ਮੱਤੋ ਦੌੜਨਾ, ਸੁਖਾਂ ਨਾਲ ਬੈਠਣਾ, ਸੌਂਕੀ ਸੌਣਾ। ਕੋਈ ਐਸਾ ਨਹੀਂ ਸੀ ਜੋ ਮੇਰੇ ਸੁਖ ਵਿਚ ਬੁਰਾ ਮੰਨਦਾ ਯਾ ਜੋ ਮੰਨਦਾ ਤਾਂ ਕੁਛ ਬਿਰਕ ਸਕਦਾ। ਮਾਂ ਦੀ ਮੈਂ ਲਾਡਲੀ ਸਾਂ ਤੇ ਮਾਂ ਮੇਰੀ ਮੇਰੇ ਪਿਤਾ ਦੀ ਅਤਿ ਪਿਆਰੀ ਵਹੁਟੀ ਸੀ, ਇਸ ਕਰਕੇ ਪਿਤਾ ਨੂੰ ਮੈਂ ਵਧੀਕ ਦੁਲਾਰੀ ਸਾਂ। ਮਾਤਾ ਪਿਤਾ ਦੀ ਇਕੋ ਇਕ ਬੱਚੀ ਹੋਣ ਕਰਕੇ ਤੱਪੇ ਭਰ ਵਿਚ ਮੇਰੇ ਵਰਗਾ ਕੌਣ ਸੀ। ਪਰਜਾ ਪਰ ਮੈਂ ਵੱਡੀ ਸਾਂ ਤੇ ਮੇਰੇ ਵੱਡੇ ਮੇਰੇ ਪਿਆਰ ਦੇ ਕਾਰਨ ਮੇਰੇ ਸਿਰ ਤੋਂ ਭੈ ਦਾ ਕੁੰਡਾ ਨਹੀਂ ਧਰ ਸਕਦੇ ਸੋ। ਇਨ੍ਹਾਂ ਰੰਗਾਂ ਤੇ ਮੌਜਾਂ ਵਿਚ ਅਠਾਰਾਂ ਹੁਨਾਲ ਤੇ ਅਠਾਰਾਂ ਸਿਆਲ ਬੀਤ ਗਏ। ਨਾ ਪੁੰਨ ਤੇ ਨਾ ਪਾਪ ਦੀ ਮੈਨੂੰ ਸਾਰ ਪਈ, ਨਾ ਇਸਤ੍ਰੀ ਤੇ ਆਦਮੀ ਦਾ ਕੋਈ ਡੂੰਘਾ ਫ਼ਰਕ ਮੇਰੇ ਆਤਮਾ ਤੇ ਪਿਆ। ਮੇਰੇ ਜਾਣੋ ਦੁਨੀਆਂ ਸੁੱਖਾਂ, ਖੇਲਾਂ ਦਾ ਥਾਉਂ ਸੀ ਅਰ ਜੋ ਕੁਛ ਦਿੱਸਦਾ ਸੀ। ਸਭ ਮੇਰੇ ਆਰਾਮ ਲਈ ਬਣਿਆ ਦਿੱਸਦਾ ਸੀ। ਮੈਂ ਸਾਰਾ ਦਿਨ ਹੱਸਦੀ, ਹਰੇਕ ਸਖੀ ਨਾਲ ਚੁਹਲ ਕਰਦੀ ਤੋਂ ਇਸ ਤਰ੍ਹਾਂ ਫਿਰਦੀ ਸਾਂ ਕਿ ਜਿਸ ਤਰ੍ਹਾਂ ਬਨਾਂ ਵਿਚ ਹਰਨੋਟੇ ਚੌਕੜੀਆਂ ਕਰਦੇ ਹਨ। ਜਦੋਂ ਮੈਂ ਰਾਤ ਨੂੰ ਘਰ ਆਈ ਤਾਂ ਮਾਂ ਦੀ ਗੋਦ ਵਿਚ ਜਾ ਬੈਠੀ ਤੋ ਕੁਕੀ: 'ਅੰਮੀਏ ਟੁਕ ਖੁਆਲ'। ਉਸ ਨੇ ਘੁੱਟ ਘੁੱਟ ਕੇ ਛਾਤੀ ਨਾਲ ਲਾਉਣਾ ਤੇ ਨਿਆਣਿਆਂ ਵਾਂਙ ਆਪ ਗ੍ਰਾਹੀਆਂ ਮੇਰੇ ਮੂੰਹ ਦੇ ਦੇ ਕੇ ਰੋਟੀ ਖੁਆਉਣੀ। ਓਥੋਂ ਉਠੀ ਦੁੱਧ ਦਾ ਛੰਨਾ ਪੀਤਾ ਤੇ ਚੁਣੀਓਟੀ ਪਲੰਘ ਤੇ ਧੜੱਮ ਛਾਲ ਮਾਰੀ, ਸਿਰਹਾਣੇ ਤੇ ਸਿਰ ਰੱਖਿਆ ਤੇ ਸੌਂ ਗਈ। ਰਾਤ ਭਰ ਪਾਸਾ ਨਹੀਂ ਕਦੇ ਲੀਤਾ, ਕਦੇ ਸੁਪਨਾ ਨਹੀਂ ਡਿੱਠਾ, ਸੂਰਜ ਨੂੰ ਮੈਂ ਕਦੇ ਆਪਣੇ ਤੋਂ ਪਿੱਛੋਂ ਨਹੀਂ ਜਾਗਣ ਦਿੱਤਾ। ਝੀਤਾਂ ਵਿਚੋਂ ਧੁੱਪ ਅੰਦਰ ਆਈ ਤਾਂ ਮੈਂ ਜਾਗੀ,
5 / 60
Previous
Next