ਇਕ ਦਿਨ ਮੈਂ ਸ਼ਿਕਾਰ ਨੂੰ ਗਈ। ਬਹੁਤ ਦੂਰੋਂ ਜੇ ਮੈਂ ਡਿੱਠਾ, ਤਾਂ ਮੈਨੂੰ ਤੁਲਾਵਾ ਪਿਆ ਕਿ ਇਕ ਚਿੰਤਾ ਬੈਠਾ ਹੈ। ਸਖੀਆਂ ਨੂੰ ਮੈਂ ਕਿਹਾ: ਤੱਕ ਖਾਂ ਕੀਹ ਹੈ? ਕਿੰਨੀਆਂ ਨੇ ਕਿਹਾ ਦਿੱਤਾ ਹੈ। ਕਿੰਨੀਆਂ ਨੇ ਕਿਹਾ ਐਵੇਂ ਪੱਥਰ ਪਿਆ ਹੈ। ਇਕ ਨੇ ਕਿਹਾ: ਪਾੜ੍ਹਾ ਨਾਮੇ ਹਰਨ ਹੈ, ਇਕ ਨੇ ਕਿਹਾ: ਜ਼ਰਾ ਅੱਗੇ ਹੋ ਚਲੇ ਤੇ ਹੋਰ ਪਛਾਣ ਕਰ ਲਵੋ। ਪਰ ਮੇਰੇ ਸਰੀਰ ਵਿਚ ਜੋ ਜ਼ਿੰਦਗੀ ਦੇ ਦਾ ਮਲ੍ਹਾਰਾਂ ਤੇ ਖੁਸ਼ੀਆਂ ਦੇ ਉਛਾਲਿਆਂ ਨਾਲ ਭਰੇ ਹੁਲਾਰੇ ਅਝੱਲਵੇਂ ਉਠਦੇ ਸਨ ਓਹ ਇਨ੍ਹਾਂ ਗਲਾਂ ਦੀ ਕੀਹ ਪਰਵਾਹ ਕਰਦੇ ਸਨ, ਮੈਂ ਨਿਸ਼ਾਨਾਂ ਜਮਾ ਕੇ ਤੀਰ ਸੰਧਿਆ। ਜਦ ਮੈਂ ਚਲਾਉਣ ਲਗੀ ਤਾਂ ਅੱਜ ਪਹਿਲਾ ਦਿਨ ਸੀ ਕਿ ਮੇਰੇ ਜੀ ਵਿਚ ਕੁਛ ਹੋਇਆ, ਜਿਸ ਨੂੰ ਮੈਂ ਉਦੋਂ ਤਾਂ ਨਹੀਂ ਜਾਣਦੀ ਸਾਂ ਪਰ ਪਿੱਛੋਂ ਪਤਾ ਲੱਗਾ ਕਿ ਉਹ ਡਰ ਸੀ। ਤੀਰ ਚੱਲ ਗਿਆ ਤੇ ਐਨ ਨਿਸ਼ਾਨੇ ਵਿਚ ਬੇਨਾ। ਉਹ ਜੀਵ ਉਠਿਆ ਨਹੀਂ. ਨੱਠਾ ਨਹੀਂ, ਉਥੇ ਹੀ ਦੋ ਕੁ ਕੁਆਟੜੀਆਂ ਲੈਕੇ ਬੇਹਿੱਲ ਹੋ ਗਿਆ। ਜਾਂ ਅਸੀਂ ਭੱਜਕੇ ਉਥੇ ਪਹੁੰਚੀਆਂ ਤਾਂ ਹਾਇ ਰੱਬਾ! ਮੈਂ ਕੀ ਡਿੱਠਾ ਕਿ ਉਹ ਬਨ ਪਸ਼ੂ ਨਹੀਂ ਸੀ, ਉਹ ਤਾਂ ਇਕ ਆਦਮੀ ਸੀ। ਆਦਮੀ ਬੀ ਉਹ ਸੀ ਕਿ ਜਿਸ ਜੇਬੀ ਸੂਰਤ ਮੈਂ ਅੱਗੇ ਕਦੇ ਨਹੀਂ ਸੀ ਡਿੱਠੀ। ਉਹ ਜੁਆਨ ਤਾਂ ਚੰਗਾ ਸੀ, ਜੁਆਨ ਚੰਗੇ ਤੋਂ ਚੰਗੇ ਸਾਡੇ ਦਲ ਵਿਚ ਬੀ ਸਨ, ਪਰ ਉਹ ਕੁਛ ਹੋਰ ਵੀ ਸੀ ਤੇ ਪਤਾ ਨਹੀਂ ਕਿ ਉਹ ਹੋਰ ਕੀਹ ਸੀ? ਉਹ ਕੁਛ ਐਸਾ ਚੰਗਾ ਚੰਗਾ ਸੀ ਕਿ ਮੈਨੂੰ ਐਉਂ ਜਾਪੇ ਜੋ ਤੀਰ ਤਾਂ ਮੈਂ ਮਾਰਿਆ ਹੈ ਇਸ ਨੂੰ, ਪਰ ਵਿੰਨ੍ਹੀ ਮੈਂ ਆਪ ਗਈ ਹਾਂ। ਕਦੇ ਪਿਤਾ ਤੇ ਮਾਂ ਐਡੇ ਚੰਗੇ ਨਹੀਂ ਸਨ ਲੱਗੋ, ਕਦੇ ਖੇਡਾਂ ਤੇ ਸ਼ਿਕਾਰ ਐਡੇ ਚੰਗੇ ਨਹੀਂ ਸਨ