ਲੱਗੇ,
ਨਾ ਹੀ ਕਦੇ ਸਹੇਲੀਆਂ ਇੰਨੀਆਂ ਮਿੱਠੀਆਂ ਲੱਗੀਆਂ ਸਨ ਕਿ ਜਿੱਡਾ ਚੰਗਾ ਉਹ ਲੱਗਾ,
ਮੇਰੇ ਵੱਸ ਨਹੀਂ ਰਿਹਾ,
ਮੈਂ ਜੋ ਸਭ ਤੋਂ ਉੱਚੀ ਆਪਨੂੰ ਜਾਣਦੀ ਸਾਂ,
ਬੇਵੱਸ ਉਸ ਦੇ ਅੱਗੇ ਚੁਫਾਲ ਡਿੱਗ ਪਈ। ਹਾਂ ਮੇਰਾ ਅਝੁਕ ਸਿਰ ਝੁਕ ਗਿਆ,
ਮੇਰੇ ਅਜੁੜੇ ਹੱਥ ਜੁੜ ਗਏ ਅਰ ਜੋ ਗਲ ਮੇਰੇ ਤੇ ਅੱਗੇ ਕਦੇ ਨਾ ਸੀ ਵਰਤੀ ਉਹ ਅੱਜ ਆ ਵਰਤੀ। ਮੇਰੀਆਂ ਅੱਖਾਂ ਵਿਚੋਂ ਪਾਣੀ ਦੇ ਟੋਪੇ ਕਿਰਨ ਲੱਗ ਪਏ। ਉਸ ਮੋਹਿਨੀ ਮੂਰਤ ਦੇ ਸਰੀਰ ਵਿਚ ਤੀਰ ਖੁਭ ਰਿਹਾ ਸੀ ਤੇ ਉਸ ਤੀਰ ਦੀ ਜੜ੍ਹ ਵਿਚੋਂ ਲਹੂ ਦੀ ਧਾਰ ਵਹਿ ਰਹੀ ਸੀ। ਮੈਂ ਰੋਈ,
ਕੰਬੀ। ਮੈਂ ਆਪਣੇ ਹੱਥਾਂ ਨਾਲ ਉਸ ਤੀਰ ਨੂੰ ਕੱਢਿਆ ਅਰ ਉਸ ਛੋਕ ਨੂੰ,
ਜੋ ਮੇਰ ਹੀ ਮੂਰਖ ਹੱਥਾਂ ਨੇ ਪਾਇਆ ਸੀ,
ਬੰਦ ਕਰਨ ਲਈ ਘੁੱਟਕੇ ਫੜਿਆ। ਸਖੀਆਂ ਮੇਰੇ ਵਿਚ ਇਹ ਰੰਗ ਦੇਖਕੇ-ਜੋ ਅੱਗੇ ਕਦੇ ਨਹੀਂ ਸਾਨੇ ਡਿੱਠਾ:-ਮਾੜੀ'
ਨੂੰ ਦੌੜੀਆਂ। ਮੈਂ ਇਕੱਲੀ ਰਹਿ ਗਈ। ਉਸ ਸੂਰਤ ਨੂੰ ਇਸ ਹਾਲ ਵਿਚ ਦੇਖਕੇ ਮੇਰਾ ਕਲੇਜਾ ਵੱਸ ਵਿਚ ਨਹੀਂ ਸੀ। ਮੈਨੂੰ ਸਮਝ ਨਹੀਂ ਸੀ ਪੈਂਦੀ,
ਪਰ ਮੇਰੇ ਨੈਣਾਂ ਵਿਚੋਂ ਪਾਣੀ ਦੀ ਧਾਰ ਨਹੀਂ ਖੜੀਂਦੀ ਸੀ। ਮੈਂ ਚਾਹੁੰਦੀ ਸਾਂ ਜੋ ਇਹ ਇਕ ਵੇਰ ਅੱਖਾਂ ਖੋਲ੍ਹੇ,
ਪਰ ਮੇਰਾ ਹੀਆ ਨਹੀਂ ਪੈਂਦਾ ਸੀ ਕਿ ਮੈਂ ਉਸ ਨੂੰ ਹਿਲਾਵਾਂ,
ਡਰ ਆਵੇ ਜੋ ਮਤਾਂ ਨੀਂਦ ਵਿਚ ਹੋਵੇ ਤੇ ਮੇਰੇ ਬੁਲਾਯਾਂ ਜਾਗ ਉਠੇ ਤੇ ਇਸ ਨੂੰ ਫੇਰ ਪੀੜ ਹੋਵੇ। ਇਸ ਵੇਲੇ ਮੇਰਾ ਜੀ ਕਰੋ ਕਿ ਇਸ ਦੀ ਪੀੜ ਮੈਨੂੰ ਆ ਜਾਵੇ,
ਇਸ ਦਾ ਲਹੂ ਬੰਦ ਹੋ ਜਾਵੇ ਤੇ ਇਹ ਉਠਕੇ ਬੈਠ ਜਾਵੇ ਤੋਂ ਮੇਰੇ ਵਲ ਤੱਕ ਤੇ ਆਖੋ: '
ਹੇ ਮੁਟਿਆਰੇ! ਤੇਰੇ ਅਪਰਾਧ ਦੀ ਮੈਂ ਤੈਨੂੰ ਇਹ ਸਜ਼ਾ ਦੇਂਦਾ ਹਾਂ ਕਿ ਸਾਰੀ ਉਮਰ ਲਈ ਤੈਨੂੰ ਆਪਣਾ ਗੋਲਾ ਬਨਾਵਾਂਗਾ'
। ਮੈਂ ਸੋਚਾਂ ਕਿ ਜੇ ਮੇਰਾ ਪਿਤਾ ਇਹ ਗੱਲ ਨਾ ਮੰਨੇਗਾ ਤਾਂ ਮੈਂ ਉਸ ਨੂੰ ਗਲੱਕੜੀ ਪਾਕੇ ਉਸ ਦੀ ਛਾਤੀ ਤੇ ਸਿਰ ਰੱਖਕੇ ਹੋ ਹੋ ਕੇ ਮਨਾ ਲਵਾਂਗੀ ਕਿ: '
ਹੇ ਪਿਤਾ ਜੀ ਮੈਂ ਇਸ ਦੀ ਚਾਂਦੀ ਹੋ ਗਈ ਹਾਂ,
ਮੇਰੇ ਅਪਰਾਧ ਨੇ ਮੈਨੂੰ ਇਸ ਪਾਸ ਵੇਚ ਦਿਤਾ ਹੈ,
ਤੁਸੀਂ ਜੇ ਰਾਜ ਭਾਗ ਸਮੇਤ ਮੈਨੂੰ ਇਸ ਦਾ ਗੋਲਾ ਬਣਾ ਦਿਓ ਤਾਂ ਬੀ ਮੇਰੀ ਭੁੱਲ ਦਾ ਬਦਲਾ ਨਹੀਂ ਮੁਕਦਾ ਜੇ'
। ਇਹ ਅੰਮੀ ਤੇ ਬਾਪੂ ਨੂੰ ਦੱਸ ਦਿਆਂਗੀ ਕਿ ਇਸ ਦੀ ਕੈਦ ਵਿਚ ਖਿੜੀ ਹੋਈ ਖੁਸ਼ ਤੇ ਖੁਲ੍ਹਾਂ ਵਾਲੀ ਆਪ ਨੂੰ ਜਾਣਾਂਗੀ। ਇਸ ਵੇਲੇ ਕਲੇਜਾ ਉਛਲ ਰਿਹਾ ਸੀ ਤੇ ਮੇਰਾ ਇਕ ਹੱਥ ਉਸ ਦੇ ਸਰੀਰ ਤੇ ਐਸ ਤਰ੍ਹਾਂ ਫਿਰਦਾ ਸੀ ਕਿ ਜਿਸ ਤਰ੍ਹਾਂ ਮੈਨੂੰ ਬੱਕੀ ਹੋਈ ਨੂੰ
1. ਰਾਠ ਯਾ ਤਪੇ ਦੇ ਮਾਲਕ ਦੇ ਰਹਿਣ ਦਾ ਉਸ ਸਮੇਂ ਦਾ ਮਹੱਲ ।