ਇੰਨੇ ਨੂੰ ਮੇਰੇ ਪਿਤਾ, ਮਾਤਾ ਤੇ ਹਕੀਮ ਵੈਦ ਤੇ ਕਈ ਦਾਸ ਆ ਗਏ। ਅਜ ਪਹਿਲਾ ਦਿਨ ਸੀ ਕਿ ਮੇਰੇ ਚਿਹਰੇ ਵੱਲ ਵੇਖਕੇ ਮੇਰੇ ਮਾਤਾ ਪਿਤਾ ਹੱਸੇ ਨਹੀਂ: ਉਦਾਸ ਹੋ ਗਏ ਤੇ ਮੈਂ ਬੀ ਰੋ ਪਈ। ਦੌੜਕੇ ਮੇਰੀ ਮਾਂ ਨੇ ਮੈਨੂੰ ਗੋਦ ਵਿਚ ਲੈ ਲਿਆ, ਉਸ ਦੀ ਕਾਹਲੀ ਦੀ ਖਿੱਚ ਨੇ ਮੇਰਾ ਹੱਥ ਛੁਟਕਾ ਦਿੱਤਾ ਤੇ ਰੁਕੇ ਹੋਏ ਲਹੂ ਦੀ ਧਾਰ ਫੁਹਾਰੇ ਦੀ ਤਰ੍ਹਾਂ ਮੇਰੇ ਚੇਹਰੇ ਤੇ ਵੱਜੀ। ਹਾਇ! ਅਜ ਪਹਿਲਾ ਦਿਨ ਸੀ ਕਿ ਮੈਂ ਆਪਣੇ ਆਪ ਨੂੰ ਮਾਂ ਦੀ ਪਿਆਰੀ ਕਲਾਈ ਤੋਂ ਛੁਡਾ ਕੇ ਉਸ ਨੂੰ ਧੱਕਾ ਦਿਤਾ ਅਰ ਛੇਤੀ ਨਾਲ ਉਸ ਲਹੂ ਦੀ ਨਾੜ ਨੂੰ ਫੇਰ ਨਪਿਆ, ਜਿਸ ਵਿਚ ਮੈਂ ਚਾਹੁੰਦੀ ਸਾਂ ਕਿ ਮੇਰਾ ਸਾਰਾ ਲਹੂ ਚਲਿਆ ਜਾਵੇ ਅਰ ਵਗ ਚੁਕੇ ਲਹੂ ਦਾ ਘਾਟਾ ਪੂਰਾ ਕਰ ਦੇਵੇ। ਮੈਂ ਫੇਰ ਦਿੱਲੀ ਹੋਕੇ ਐਸ ਤਰ੍ਹਾਂ ਲੋਟ ਜਾਵਾਂ ਕਿ ਇਹ ਜਿਵੇਂ ਪਿਆ ਹੈ ਤੇ ਇਹ ਮੇਰਾ ਸਿਰ ਚੁੱਕ ਕੇ ਆਪਣੀ ਗੋਦ ਵਿਚ ਰੱਖਕੇ ਚਿਹਰੇ ਤੋਂ ਮਿੱਟੀ ਪੂੰਝੋ।
ਵੈਦ ਤੇ ਹਕੀਮ ਹੁਣ ਦੌੜਕੇ ਆਏ ਅਰ ਫੋਟੀ ਹੋਈ ਥਾਂ ਮੇਰੇ ਹਥੋਂ ਫਤਨ ਲਗੇ, ਪਰ ਮੇਰਾ ਹੱਥ ਉੱਥੋਂ ਹਟਦਾ ਨਹੀਂ ਸੀ। ਪਿਤਾ ਨੇ ਆਕੇ ਛੇਤੀ ਨਾਲ ਮੇਰਾ ਹੱਥ ਛੁਡਾਯਾ ਤੇ ਜੋਰ ਨਾਲ ਮੈਨੂੰ ਆਪਣੀ ਗਲਵੱਕੜੀ ਵਿਚ ਲੈਕੇ ਆਪਣੇ ਕਮਰਬੰਦ ਨਾਲ ਮੇਰੇ ਚਿਹਰੇ ਤੋਂ ਲਹੂ ਪੂੰਝਿਆ ਤੇ ਕਿਹਾ: "ਰਾਨ ਦੀਏ ਬੱਚੀਏ! ਇਹ ਕੀਹ ਹੋ ਗਿਆ ਹੈ? ਤੇਰਾ ਦਿਲ ਤਾਂ ਇਤਨਾਂ ਕਾਇਰ ਨਹੀਂ ਸੀ?" ਪਰ ਮੇਰੇ ਤੇ ਕੀਹ ਅਸਰ ਹੁੰਦਾ ਸੀ, ਹੱਥ ਜੋੜ ਕੇ ਕਿਹਾ: "ਬਾਪੂ ਜੀ! ਛੇਤੀ ਲਹੂ ਬੰਦ ਕਰਾਓ, ਮੈਂ ਬੇਦੋਸ਼ੇ ਨੂੰ ਮਾਰਿਆ ਹੈ।" ਮੇਰੀ ਆਵਾਜ਼ ਵਿਚ ਕੁਛ ਬਹਾਦਰੀ ਨਹੀਂ ਸੀ, ਕੁਛ ਉਹ ਸੀ ਜਿਸ ਨੂੰ ਨਿਆਣਪੁਣਾ ਆਖਦੇ ਹਨ, ਕੁਛ ਕਾਂਬਾ ਜਿਹਾ ਤੇ ਬਰਰ ਜੇਹੀ ਸੀ, ਜਿਸ ਨਾਲ ਰਾਠ ਬਾਪੂ ਦਾ ਦਿਲ ਵੀ ਘਬਰਾ ਗਿਆ। ਹੁਕਮ ਦਿਤਾ: "ਛੇਤੀ ਜ਼ਖਮ ਨੂੰ ਸੀਵੈਂ।" ਵੈਦ ਜੀ ਤੇ ਹਕੀਮ ਜੀ ਨੇ ਫੁਰਤੀ ਕੀਤੀ, ਮਮਿਆਈ ਤੇ ਹੋਰ ਦਵਾਈਆਂ ਅੰਦਰ ਦਿਤੀਆਂ, ਜਖਮ ਸੀਤਾ, ਬੰਨ੍ਹਿਆਂ। ਹੁਣ ਮੈਂ ਆਖਿਆ: "ਬਾਪੂ ਜੀ, ਘਰ ਲੈ ਚੱਲੋ; ਓਥੇ ਸੇਵਾ ਕਰਾਂਗੇ।" ਮੇਰਾ ਕਹਿਣਾ ਕੌਣ ਮੋੜ ਸਕਦਾ ਸੀ? ਡੋਲੇ ਵਿਚ ਪਾਕੇ ਮੈਂ ਉਸ ਸੂਰਤ ਨੂੰ-ਜਿਸ ਵਰਗਾ ਚੰਗਾ