ਯੋਗ ਸਹਾਇਤਾ ਜ਼ਰੂਰ ਕੀਤੀ ਹੈ। ਇਨ੍ਹਾਂ ਦੁਆਰਾ ਆਰਡੇ ਗਏ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਦੇਸਾਂ ਦੀ ਇਕ ਦੂਜੇ ਉੱਤੇ '
ਨਿਰਭਰਤਾ'
ਅਤੇ ਦੇਸ਼ਾਂ ਦੇ ਆਪਸੀ ਵਾਪਾਰ ਦਾ '
ਵਿਸਧਾਰ ਜਾਂ ਢੇਲਾਉ'
ਧਰਮਾਂ ਦੇ ਰੂਹਾਨੀ ਆਦਰਸ਼ਾਂ ਅਤੇ ਕੰਮਾਂ ਦੀਆਂ ਸੈਨਿਕ ਪ੍ਰਾਪਤੀਆਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹਨ। ਵਿਗਿਆਨ ਅਤੇ ਮਸ਼ੀਨ ਨੇ ਧਰਤੀ ਦੇ ਵੱਖ ਵੱਖ ਹਿੱਸਿਆਂ ਵਿਚ ਵੱਸਦੇ ਮਨੁੱਖਾਂ ਦੀ ਇਕ ਦੂਜੇ ਉੱਤੇ ਨਿਰਭਰਤਾ ਵਧਾਈ ਹੈ;
ਇਸ ਨਿਰਭਰਤਾ ਦੀ ਚੇਤਨਾ ਜਗਾਈ ਹੈ;
ਅਤੇ ਵਾਪਾਰ ਨੂੰ ਉੱਨਤ ਕਰ ਕੇ ਇਸ ਨਿਰਭਰਤਾ ਨੂੰ ਵੱਖ ਵੱਖ ਸਮਾਜਾਂ ਦੇ ਜੀਵਨ ਦੀ ਸੁੰਦਰਤਾ ਦਾ ਰੂਪ ਦਿੱਤਾ ਹੈ। ਅੱਜ ਜਦੋਂ ਇਕ ਸਾਲ ਵਿਚ ਚਾਲੀ ਹਜ਼ਾਰ ਤੇ ਬਹੁਤੇ ਜਹਾਜ਼ ਇੰਗਲਿਸ਼ ਚੈਨਲ ਦੇ ਆਰ ਪਾਰ ਜਾਂਦੇ ਹਨ,
ਉਦੋਂ ਦੇਸ਼ਾਂ ਨੂੰ ਇਕ ਦੂਜੇ ਉੱਤੇ ਨਿਰਭਰ ਕਰਨਾ,
ਕਿਸੇ ਤਰ੍ਹਾਂ ਵੀ ਨਮੋਸ਼ੀ ਜਾਂ ਮਜਬੂਰੀ,
ਮਹਿਸੂਸ ਨਹੀਂ ਹੁੰਦਾ। ਅੱਜ ਜਦੋਂ ਏਨੀ ਆਵਾਜਾਈ ਦੇ ਹੁੰਦਿਆਂ ਹੋਇਆਂ ਵੀ ਸਮੁੰਦਰ ਹੇਠਾਂ ਸੁਰੰਗ ਬਣਾ ਕੇ ਇੰਗਲੈਂਡ ਅਤੇ ਫਰਾਂਸ ਨੂੰ ਰੇਲ ਅਤੇ ਸੜਕ ਰਾਹੀਂ ਜੋੜਨ ਦੀ ਲੋੜ ਮਹਿਸੂਸੀ ਗਈ ਤਾਂ ਇਸਦਾ ਭਾਵ ਇਹੋ ਹੈ ਕਿ ਦੁਨੀਆਂ ਦੇ ਉੱਨਤ ਦੇਸ਼ ਸਹਿਯੋਗ ਅਤੇ ਨਿਰਭਰਤਾ ਦੇ ਸੱਚ ਨੂੰ ਸਵੀਕਾਰ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ।
ਅਤੇ ਇਹ ਉਹੋ ਦੇਸ਼ ਹਨ ਜਿਹੜੇ ਆਰਮੇਡਿਆ, ਟ੍ਰਾਵਲਗਰਾਂ ਅਤੇ ਵਾਟਰਲੂਆਂ ਦੁਆਰਾ ਇਕ ਦੂਜੇ ਨੂੰ ਨੇਸਤੋ-ਨਾਬੂਦ ਕਰਨਾ ਆਪਣਾ ਕੌਮੀ ਕਰਤੱਵ ਮੰਨਦੇ ਆਏ ਹਨ। ਇਹ ਉਹੋ ਦੇਸ਼ ਹਨ ਜਿਨ੍ਹਾਂ ਨੇ ਆਪੋ ਵਿਚ ਤੀਹ ਸਾਲਾ ਜੰਗ ਵੀ ਲੜੀ ਹੈ ਅਤੇ ਸੋ ਸਾਲਾ (Hundred Year War) ਜੰਗ ਵੀ। ਸਤਿਕਾਰ ਯੋਗ, ਸੁਰੱਖਿਅਰ ਅਤੇ ਭਰੋਸੇ ਭਰਪੂਰ ਜੀਵਨ ਨੇ ਇਨ੍ਹਾਂ ਦੇਸ਼ਾਂ ਦੇ ਜਨ-ਸਾਧਾਰਣ ਦੇ ਮਨ ਨੂੰ ਜਾਂ 'ਜਨ-ਮਨ' ਨੂੰ ਇਸ ਦਿਸ਼ਾ ਵਿਚ ਵਿਕਾਸ ਕਰਨ ਵਿਚ ਸਹਾਇਤਾ ਕੀਤੀ ਹੈ। ਇਸ ਪ੍ਰਕਾਰ ਦਾ ਮਨੋ-ਵਿਕਾਸ ਸਾਰੀ ਧਰਤੀ ਦੇ ਮਨੁੱਖਾਂ ਲਈ ਲੋੜੀਂਦਾ ਹੈ। ਬਹੁਤੇ ਆਦਮੀ ਉਦੋਂ ਬਦਲਦੇ ਹਨ, ਜਦੋਂ ਬਾਹਰਲੇ ਹਾਲਾਤ ਉਨ੍ਹਾਂ ਨੂੰ ਬਦਲਣ ਲਈ ਮਜਬੂਰ ਕਰਦੇ ਹਨ। ਕਈਆਂ ਨੂੰ ਮਜਬੂਰ ਹੋਣ ਦੀ ਲੋੜ ਨਹੀਂ ਪੈਂਦੀ: ਉਹ ਵੱਟਦੇ, ਵਿਕਸਦੇ ਸਮਾਜਕ ਚੋਗਿਰਦੇ ਵਿਚੋਂ ਮਿਲਣ ਵਾਲੀ ਪ੍ਰੇਰਣਾ ਨੂੰ ਆਪਣੇ ਵਿਚ ਪਰਵੇਸ਼ ਕਰਦੀ ਮਹਿਸੂਸ ਕਰ ਲੈਂਦੇ ਹਨ। ਸੁੰਦਰ ਸਾਹਿਤ ਅਤੇ ਕੋਮਲ ਕਲਾ ਵਿਚ ਇਹ ਯੋਗਤਾ ਹੈ ਕਿ ਉਹ ਮਨੁੱਖੀ ਮਨ ਨੂੰ ਜਾਤਾਂ, ਦੋਸ਼ਾਂ, ਕੰਮਾਂ ਅਤੇ ਧਰਮਾਂ ਦੀਆਂ ਵਲਗਣਾਂ ਵਿਚੋਂ ਬਾਹਰ ਕੱਢ ਕੇ ਮਾਨਵਵਾਦੀ ਪ੍ਰੇਰਣਾ ਦੀ ਵਿਸ਼ਾਲਤਾ ਵਿਚ ਲੈ ਆਵੇ ।