Back ArrowLogo
Info
Profile

ਦੇ ਲੋਕਾਂ ਨਾਲ ਲੜ ਕੇ ਉਨ੍ਹਾਂ ਕੋਲੋਂ ਆਪਣੀ ਲੋੜ ਦੀਆਂ ਚੀਜ਼ਾਂ ਖੋਹਣ ਦੀ ਜੁਗਤੀ, ਜੰਗਲੀ ਮਨੁੱਖ ਲਈ ਓਪਰੀ ਅਤੇ ਅਯੋਗ ਭਾਵੇਂ ਨਹੀਂ ਸੀ ਪਰ ਔਖੀ ਅਤੇ ਦੁਖਦਾਇਕ ਜ਼ਰੂਰ ਸੀ। ਜੀਵਨ ਲਈ ਲੋੜੀਂਦੀਆਂ 'ਚੀਜ਼ਾਂ' ਦਾ ਮੁੱਲ 'ਜੀਵਨ' ਨਾਲ ਤਾਰਿਆ ਜਾਣਾ ਇਕ ਘਾਟੇਵੰਦਾ ਅਤੇ ਕਸ਼ਟ-ਡਰਪੂਰ ਕੰਮ ਸੀ । ਜਿਨਸਾਂ ਦੇ ਵਟਾਂਦਰੇ ਦੀ ਵਿਧੀ ਦੇ ਨਾਲ ਹੀ ਮਨੁੱਖੀ ਜੀਵਨ ਵਿਚੋਂ ਕਸ਼ਟ ਅਤੇ ਕਰੂਪਤਾ ਦੇ ਘਟਣ ਦੀ ਆਸ ਦਾ ਜਨਮ ਵੀ ਹੋਇਆ ਹੋਵੇਗਾ। ਇਸ ਨਾਲ ਕਬੀਲਿਆਂ ਦੇ ਜੀਵਨ ਵਿਚ ਸਹਿਯੋਗ ਦੀ ਸੁੰਦਰਤਾ ਉਪਜੀ ਹੋਵੇਗੀ ਅਤੇ ਓਨੇ ਚਿਰ ਲਈ ਕਿਸਾਨੇ ਸਮਾਜਾਂ ਨੇ ਸਤਯੁਗੀ ਸੁੱਖ ਮਾਣਿਆ ਹੋਵੇਗਾ, ਜਦੋਂ ਤਕ ਮਨੁੱਖ ਨੇ 'ਪਰਮ ਸੱਤ' ਅਤੇ 'ਕੌਮੀ ਅਣਖ' ਦੇ ਉਨ੍ਹਾਂ ਆਦਰਥਾਂ ਦੀ ਘਾੜਤ ਨਹੀਂ ਸੀ ਘੜੀ, ਜਿਨ੍ਹਾਂ ਦਾ ਕਿਸੇ ਦੂਜੀ ਜਿਨਸ ਨਾਲ ਵਾਪਾਰਕ ਵਦਾਂਦਰਾ ਸੰਭਵ ਨਹੀਂ ਸੀ।

ਜੇ ਸਤਯੁਗ ਨੂੰ ਕੋਰੀ ਕਲਪਨਾ ਮੰਨ ਕੇ ਇਹ ਆਖੀਏ ਕਿ ਮਨੁੱਖ ਨੇ ਲੋਡ ਦੀਆਂ ਚੀਜ਼ਾਂ ਨੂੰ ਲੁੱਟਣ ਅਤੇ ਖੋਹਣ ਦੇ ਪਸ਼ੂ-ਪੁਣੇ ਨੂੰ ਤਿਆਗ ਕੇ, ਵਟਾਂਦਰੇ ਦੀ ਸਹਿਯੋਗੀ ਸੁੰਦਰਤਾ ਨੂੰ ਅਪਣਾਉਣ ਦੀ ਮਨੁੱਖੀ ਸਿਆਣਪ ਕਦੇ ਨਹੀਂ ਕੀਤੀ, ਤਾਂ ਵੀ ਇਹ ਸੱਚ ਝੁਠਲਾਇਆ ਨਹੀਂ ਜਾ ਸਕਦਾ ਕਿ ਜੇ ਇਹ ਵਿਧੀ ਪੂਰਣ ਰੂਪ ਵਿਚ ਅਪਣਾਈ ਜਾਂਦੀ ਜਾਂ ਅਪਣਾਈ ਜਾ ਸਕਦੀ, ਤਾਂ ਇਹ ਲੁੱਟ ਘਸੁੱਟ ਦੀ ਜਾਂਗਲੀਅਤ ਦਾ ਸਿਆਣਾ ਅਤੇ ਸੁੰਦਰ 'ਬਦਲ' ਬਣ ਕੇ ਸਾਡੇ ਸਮਾਜਕ ਵਿਕਾਸ ਦੇ ਇਤਿਹਾਸ ਦੀ ਲਹੂ-ਲਿੱਬੜੀ ਪੁਸਤਕ ਵਿਚ ਮਨੁੱਖੀ ਮਿੱਤ੍ਰਤਾ ਦੇ ਪੰਨਿਆ ਦਾ ਵਾਧਾ ਕਰ ਸਕਦੀ ਸੀ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਊ ਅਤੇ ਸੱਭਿਅ ਢੰਗ ਦੇ ਵਾਪਾਰ ਵਿਚ, ਹਿੰਸਾ ਅਤੇ ਹੱਤਿਆ ਦੀ ਥਾਂ ਲੈ ਸਕਣ ਦੀ ਸੰਭਾਵਨਾ ਸਦਾ ਮੌਜੂਦ ਰਹੀ ਹੈ। ਇਹ ਮਨੁੱਖੀ ਸਮਾਜਾਂ ਦਾ ਦੁਰਭਾਗ ਹੈ ਕਿ ਉਨ੍ਹਾਂ  ਦੀ ਵਾਗਡੋਰ ਵਾਪਾਰੀਆਂ ਦੇ ਹੱਥ ਹੋਣ ਦੀ ਥਾਂ ਸੂਰਬੀਰਾਂ, ਯੋਧਿਆਂ, ਜੇਤੂਆਂ, ਜਾਬਰਾਂ, ਜਰਵਾਣਿਆਂ, ਜੰਗਬਾਜ਼ਾਂ ਦੇ ਹੱਥ ਰਹੀ ਹੈ ਅਤੇ ਧਰਮ ਤੇ ਫ਼ਲਸਫ਼ੇ, ਦੋਹਾਂ ਨੇ, ਇਨ੍ਹਾਂ ਦੇ ਪਸ਼ੂ-ਪੁਣੇ ਨੂੰ 'ਰੱਬੀ ਹੁਕਮ' ਅਤੇ 'ਧਰਮ ਦੀ ਗਿਲਾਨੀ ਦਾ ਇਕੋ ਇਕ ਇਲਾਜ' ਆਖਣ ਦਾ ਅਧਰਮ ਕੀਤਾ ਹੈ।

ਮਸ਼ੀਨੀ ਕ੍ਰਾਂਤੀ ਦੇ ਆਰੰਡ ਵਿਚ ਇਸਰੀਆਂ ਅਤੇ ਬੱਚਿਆਂ ਉੱਤੇ ਹੋਏ ਅੱਤਿਆਚਾਰ ਦਾ ਹਵਾਲਾ ਦੇ ਕੇ ਆਖਿਆ ਜਾ ਸਕਦਾ ਹੈ ਕਿ ਉਦਯੋਗ-ਪਤੀਆਂ ਅਤੇ ਵਾਪਾਰੀਆਂ ਦਾ ਇਤਿਹਾਸ ਵੀ ਹਿੰਸਾ ਅਤੇ ਹੱਤਿਆ ਤੋਂ ਉੱਕਾ ਸੱਖਣਾ ਨਹੀਂ। ਪੱਛਮੀ ਯੌਰਪ ਦੇ ਵਾਪਾਰੀਆਂ ਨੇ ਵਾਪਾਰ ਦੇ ਉਹਲੇ ਵਿਚ ਵੱਡੇ ਵੱਡੇ ਸਾਮਰਾਜਾਂ ਦੀ ਸਥਾਪਨਾ ਕਰਨ ਦੇ ਯਤਨ ਵਿਚ ਭਲੇ-ਬੁਰੇ ਦੇ ਵਿਕ ਨੂੰ ਛਿੱਕੇ ਟੰਗਣੋਂ ਕਦੇ ਸੰਕੋਚ ਨਹੀਂ ਕੀਤਾ ਅਤੇ ਇਹ ਵੀ ਠੀਕ ਹੈ ਕਿ ਦੋ ਵੱਡੇ ਯੁੱਧਾਂ ਦੇ ਕੇਂਦਰ ਵਿਚ ਮਸ਼ੀਨੀ ਸਮਾਜਾਂ ਦੇ ਵਾਪਾਰਕ ਹਿਤ ਹੀ ਆਸਣ ਜਮਾਈ ਬੈਠੇ ਸਨ, ਤਾਂ ਵੀ ਇਸ ਵਿਚ ਮੈਂ ਸਿਆਸਤ ਅਤੇ ਸੱਤਾ ਨੂੰ ਹੀ ਪ੍ਰਧਾਨ ਦੋਸ਼ੀ ਮੰਨਦਾ ਹਾਂ। ਹਜ਼ਾਰਾਂ ਸਾਲਾਂ ਤੋਂ ਲੁੱਟ-ਮਾਰ, ਤਬਾਹੀ, ਜਬਰ ਅਤੇ ਜ਼ੁਲਮ ਦੀ ਖੇਡ ਖੇਡਦੇ ਆ ਰਹੇ ਜਰਵਾਣੇ ਹਾਕਮਾਂ ਨੇ ਸੰਸਾਰ ਰੂਪੀ ਕਨੜੀ ਨੂੰ ਹਿੰਸਾ, ਹੱਤਿਆ ਅਤੇ ਜੰਗ ਦੇ ਕੱਜਲ ਨਾਲ ਇਉਂ ਨੱਕ ਨੱਕ ਕਰ ਦਿੱਤਾ ਹੈ ਕਿ ਇਸ ਵਿਚ ਪਰਵੇਸ਼ ਕਰਨ ਵਾਲੇ ਲਈ ਕਾਲਖ ਤੋਂ ਬਚੇ ਰਹਿਣਾ ਸੌਖਾ ਨਹੀਂ। ਯੋਰਪ ਵਿਚ ਮਸ਼ੀਨੀ ਕ੍ਰਾਂਤੀ ਅਤੇ ਰਾਸ਼ਟਰਵਾਦ ਦਾ ਜਨਮ ਇਕੋ ਸਮੇਂ ਹੋਣ ਕਰਕੇ ਉਦਯੋਗਿਕ ਅਤੇ ਵਾਪਾਰਕ ਸ਼ਕਰੀਆਂ ਦਾ ਸਿਆਸੀ ਆਦਰਸ਼ਾਂ ਦੀ ਪ੍ਰਾਪਤੀ ਦੇ ਸਾਧਨ

8 / 140
Previous
Next