Back ArrowLogo
Info
Profile
ਬਣ ਜਾਣਾ ਕੋਈ ਅਣਹੋਣੀ ਗੱਲ ਨਹੀਂ ਸੀ। ਹੁਣ ਹੁਕਮਰਾਨੀ ਦੀ ਹੈਂਕੜ ਟੁੱਟ ਗਈ ਹੈ। ਕੁਝ ਹੋਰ ਦਹਾਕਿਆਂ ਤਕ ਕੌਮੀਅਤਾਂ ਦਾ ਮਾਣ ਵੀ ਮੱਠਾ ਪੈ ਜਾਵੇਗਾ। ਮਨੁੱਖੀ ਸਮਾਜ ਸਿਆਸੀ ਸਮਾਜ ਜਾਂ 'ਕੰਮਾਂ' ਦੀ ਥਾਂ 'ਆਰਥਕ ਭਾਈਚਾਰੇ' (ਇਕਨਾਮਿਕ ਕਮਿਊਨਿਟੀਜ਼) ਬਣ ਜਾਣਗੇ। ਬੀਤ ਚੁੱਕੇ ਹਜ਼ਾਰਾਂ ਸਾਲਾਂ ਵਿਚ ਹੋਈਆਂ ਜੰਗਾਂ ਦੀ ਹਾਰ-ਜਿੱਤ ਕੌਮੀ ਗੌਰਵ ਦਾ ਆਧਾਰ ਹੋਣੋਂ ਹਟ ਜਾਵੇਗੀ। ਆਪੋ ਆਪਣੇ ਆਰਥਕ ਭਾਈਚਾਰੇ ਦੀ ਆਰਥਕ ਅਵਸਥਾ ਸੁਧਾਰਨੀ ਅਤੇ ਸਮਾਜਕ ਜੀਵਨ ਵਿਚ ਸੁਖ-ਸੌਂਦਰਯ ਉਪਜਾਉਣਾ ਸਮਾਜ ਦੇ ਪ੍ਰਬੰਧਕਾਂ ਲਈ ਗੌਰਵ ਦੀ ਗੱਲ ਬਣ ਜਾਵੇਗਾ।

ਪਹਿਲੀ ਵੇਰ ਪੜ੍ਹਿਆਂ ਜਾਂ ਸੁਣਿਆ ਇਹ ਗੱਲਾ ਐਵੇਂ ਖੁਸ਼-ਖ਼ਿਆਲੀ ਹੀ ਲੱਗਣਗੀਆਂ ਪਰ ਵਾਪਾਰ ਦੇ ਵਿਕਾਸ ਵੱਲ ਗੰਭੀਰਤਾ ਨਾਲ ਵੇਖ ਕੇ ਅਤੇ ਅਜੋਕੀ ਦੁਨੀਆਂ ਵਿਚ ਵਾਪਾਰ ਦੇ ਫੈਲਾਉ ਦਾ ਅੰਦਾਜ਼ਾ ਲਾ ਕੇ ਮਨੁੱਖੀ ਸੋਚ ਨੂੰ ਉਪ੍ਰੋਕਤ ਸੁਪਨਿਆਂ ਦੀ ਸਾਰਥਕਰਾ ਉੱਤੇ ਬੱਕ ਹੋਣੋਂ ਹਟਣ ਲੱਗ ਪੈਂਦਾ ਹੈ । ਉਦਯੋਗ ਅਤੇ ਵਾਪਾਰ ਦੇ ਮਹੱਤਵ ਨੂੰ ਜਾਣਨ ਅਤੇ ਪਛਾਣਨ ਵੱਲ ਮਨੁੱਖ ਨੇ ਓਨਾ ਧਿਆਨ ਨਹੀਂ ਦਿੱਤਾ, ਜਿੰਨਾ ਪ੍ਰਭੁਤਾ ਅਤੇ ਸਿਆਸਤ ਵੱਲ ਦਿੱਤਾ ਹੈ। ਜਦੋਂ ਮਾਰਕਸ ਵਰਗੇ ਸਿਆਣੇ ਇਹ ਕਹਿੰਦੇ ਹਨ ਕਿ 'ਦੁਨੀਆਂ ਦੇ ਦਾਨਿਸ਼ਮੰਦ ਦੁਨੀਆਂ ਨੂੰ ਸਮਝਣ ਅਤੇ ਸਮਝਾਉਣ ਵਿਚ ਰੁੱਝੇ ਰਹੇ ਹਨ ਅਸਲ ਸਮੱਸਿਆ ਇਹ ਹੈ ਕਿ ਇਸਨੂੰ ਬਦਲਿਆ ਕਿਵੇਂ ਜਾਵੇ' ਉਦੋਂ ਉਹ ਪ੍ਰਭਰਾ ਅਤੇ ਸਿਆਸਤ ਦੇ ਮਹੱਤਵ ਦੀ ਗੱਲ ਕਰਦੇ ਹਨ। ਇਹ ਦੁਨੀਆਂ ਤਾਂ ਸਦਾ ਬਦਲ ਰਹੀ ਹੈ ਇਥੇ ਕੁਝ ਵੀ ਸਥਿਰ ਨਹੀਂ; ਇਤਿਹਾਸ ਵਿਕਾਸ ਕਰਦਾ ਆ ਰਿਹਾ ਹੈ; ਉਪਜ ਦੇ ਸਾਧਨਾਂ ਅਤੇ ਸ੍ਰੋਤਾਂ ਦਾ ਵਿਕਾਸ ਦੁਨੀਆ ਦੇ ਸਮਾਜਕ, ਧਾਰਮਕ, ਸਿਆਸੀ ਅਤੇ ਸਭਿਆਚਾਰਕ ਢਾਂਚਿਆਂ ਦੀ ਰੂਪ-ਰੇਖਾ ਉਲੀਕਦਾ ਆਇਆ ਹੈ, ਉਲੀਕਦਾ ਰਹੇਗਾ। ਜੋ ਬਦਲ ਰਿਹਾ ਹੈ, ਉਸ ਨੂੰ ਬਦਲਣ ਦਾ ਉਚੇਚਾ ਯਤਨ ਕੁਝ ਓਪਰੀ ਜਿਹੀ ਗੱਲ ਲੱਗਦੀ ਹੈ। ਪਰ ਇਹ ਓਪਰੀ ਗੱਲ ਨਹੀਂ; ਸੱਤਾ, ਸਿਆਸਤ ਅਤੇ ਪ੍ਰਭੁਤਾ ਦੇ ਮਹੱਤਵ ਨੂੰ ਮੰਨਣ ਦੀ ਗੱਲ ਹੈ। ਪਿਛਲੇ ਕਈ ਹਜਾਰ ਸਾਲਾਂ ਤੋਂ ਮਨੁੱਖੀ ਸੋਚ ਇਨ੍ਹਾਂ ਦੇ ਪਰਛਾਵੇਂ ਵਿਚ ਪਲਦੀ ਆਈ ਹੈ। ਇਨ੍ਹਾਂ ਦੀ ਪੀਡੀ ਪਕੜ ਵਿਚੋਂ ਨਿਕਲ ਕੇ, ਏਕਾ ਏਕ, ਸੋਚ ਦਾ ਸੁਤੰਤਰ ਹੋ ਜਾਣਾ ਕਿਆਸਿਆ ਨਹੀਂ ਜਾ ਸਕਦਾ। ਇਹ ਕੰਮ ਅੱਜ ਵੀ ਮੁਸ਼ਕਿਲ ਹੈ; ਪਰ ਅੱਜ ਤੋਂ ਡੇਢ-ਦੋ ਸੌ ਸਾਲ ਪਹਿਲਾਂ ਤਾਂ ਇਸ ਨੂੰ ਅਸੰਭਵ ਸਮਝਿਆ ਜਾਂਦਾ ਸੀ। ਅਰਥ ਦੇ ਮਹੱਤਵ ਨੂੰ ਜਾਣਦਿਆਂ ਹੋਇਆ, ਮਨੁੱਖੀ ਜੀਵਨ ਦੇ ਵਿਕਾਸ ਦੀ ਕਿਰਿਆ ਨੂੰ ਆਰਥਕਤਾ ਦੇ ਹਵਾਲੇ ਕਰਨ ਦੀ ਥਾਂ ਸੱਤਾ, ਸਿਆਸਤ ਅਤੇ ਪ੍ਰਭੁਤਾ ਨੂੰ ਪਹਿਲ ਦੇਣ ਦੀ ਭੁੱਲ ਦੇ ਭਿਆਨਕ ਨਤੀਜੇ ਭੋਗ ਰਿਹਾ ਹੈ ਅੱਜ ਦਾ ਪੂਰਬੀ ਯੌਰਪ, ਅਤੇ ਭੋਗ ਰਹੇ ਹਨ ਤੀਜੀ ਦੁਨੀਆਂ ਦੇ ਦੇਸ਼।

ਜਿੰਨੀ ਮਿਹਨਤ ਅਤੇ ਲਗਨ ਨਾਲ ਜੰਗਾਂ, ਜਹਾਦਾਂ ਅਤੇ ਜਬਰਾਂ ਦਾ ਇਤਿਹਾਸ ਲਿਖਿਆ ਅਤੇ ਸੰਭਾਲਿਆ ਗਿਆ ਹੈ, ਓਨੀ ਨਾਲ ਵਾਪਾਰ ਅਤੇ ਉਦਯੋਗ ਦੀ ਗੱਲ ਨਹੀਂ ਕੀਤੀ ਗਈ। ਅੱਜ ਵੀ ਕੁਝ ਮਨੁੱਖ ਬੌਧਿਕ ਪੱਧਰ ਉੱਤੇ ਭਾਵੇਂ ਇਹ ਗੱਲ ਮੰਨ ਲੈਣ ਕਿ ਜੀਵਨ ਵਿਚ 'ਆਰਥਕਤਾ' ਦਾ ਮਹੱਤਵ 'ਹਕੂਮਤ' ਨਾਲੋਂ ਜ਼ਿਆਦਾ ਹੈ ਪਰ ਸੰਸਕਾਰਕ ਪੱਧਰ ਉੱਤੇ ਸਿਆਸਤ ਦੀ ਪ੍ਰਭੁਤਾ ਦੇ ਵਿਸ਼ਵਾਸੀ ਹੋਣ ਦੀ ਮਜਬੂਰੀ ਜਿਉਂ ਦੀ ਤਿਉਂ ਕਾਇਮ ਹੈ। ਯੌਰਪ ਵਿਚ ਰੋਮਨ ਰਾਜ ਅਤੇ ਈਸਾਈ ਮੱਤ ਦੇ ਭਲੀ-ਭਾਂਤ ਜਥੇਬੰਦ ਜਾਂ ਸੰਗਠਿਤ

9 / 140
Previous
Next