ਸਾਹਮਣੇ ਨਹੀਂ ਆਉਂਦੀ। ਜਦੋਂ ਉਸ ਜੀਵਨ ਵਿੱਚੋਂ ਖਾਰਜ ਕਰ ਦਿੱਤੇ ਜਾਂਦੇ ਹਾਂ ਉਦੋਂ ਇਕੱਲੇ ਅਤੇ ਉਦਾਸ ਹੋ ਜਾਂਦੇ ਹਾਂ। ਵਕਤ ਬਿਤਾਉਣ ਲਈ,
ਮਨ ਪਰਚਾਉਣ ਲਈ,
ਖ਼ੁਸ਼ ਰਹਿਣ ਲਈ ਕੀ ਕਰੀਏ ਪਤਾ ਨਹੀਂ ਲੱਗਦਾ। ਦਸ ਪੰਦਰਾਂ ਸਾਲ ਪਹਿਲਾਂ ਕਿਸੇ ਨੇ ਕਿਹਾ ਸੀ, "
ਸ੍ਰੀ ਮਾਨ ਜੀ,
ਇਹ ਮਾਸਕ ਪੱਤ੍ਰ ਬਹੁਤ ਰੌਚਕ ਹੈ,
ਇਸ ਦੇ ਮੈਂਬਰ ਬਣ ਜਾਓ।" ਉਦੋਂ ਅਸਾਂ ਉੱਤਰ ਦਿੱਤਾ ਸੀ, "
ਮੇਰੇ ਕੋਲ ਇਹੋ ਜਿਹੇ ਪਰਚੇ ਪੜ੍ਹਨ ਲਈ ਵਕਤ ਨਹੀਂ। ਮੈਂ ਇੰਜੀਨੀਅਰ ਹਾਂ। ਏਹੋ ਜਹੀਆਂ ਸਾਹਿਤਕ ਲਿਖਤਾਂ ਵਿੱਚ ਮੇਰੀ ਰੁਚੀ ਨਹੀਂ। ਆਪਣੇ ਕੰਮ ਨਾਲ ਸੰਬੰਧਤ ਏਨਾ ਕੁਝ ਹੈ ਪੜ੍ਹਨ ਵਾਲਾ ਕਿ..... ।" ਅਸਲ ਗੱਲ ਇਹ ਸੀ ਕਿ ਉਸ ਰਸਾਲੇ ਦੀ ਸਾਡੇ ਲਈ '
ਪ੍ਰੈਕਟੀਕਲ ਇਮਪਾਰਟੈਂਸ'
ਨਹੀਂ ਸੀ। ਹੁਣ ਰੀਟਾਇਰ ਹੋ ਜਾਣ ਉੱਤੇ ਪ੍ਰੈਕਟੀਕਲ ਇਮਪਾਰਟੈੱਸ ਵਾਲੀਆਂ ਗੱਲਾਂ ਨਾਲੋਂ ਰਿਸ਼ਤਾ ਟੁੱਟ ਗਿਆ ਹੈ;
ਪ੍ਰੈਕਟੀਕਲੀ ਅਨ-ਇਮਪਾਰਟੈਂਟ ਗੱਲਾਂ ਨਾਲ ਸਾਂਝ ਪਾਉਣ ਦੀ ਯੋਗਤਾ ਅਤੇ ਜਾਚ ਸਾਡੇ ਕੋਲ ਹੈ ਨਹੀਂ। ਅਸੀਂ ਦੁਨਿਆਵੀ ਨੁਕਤੇ ਤੋਂ ਨਿਕੰਮੀਆਂ ਗੱਲਾਂ ਕਰ ਕੇ ਉਹ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕਦੇ ਜਿਹੜੀ ਜੀਵਨ ਦੇ ਹਰ ਮੋੜ ਉੱਤੇ ਸਾਡੇ ਸਤਿਕਾਰ ਲਈ ਬਾਹਾਂ ਫੈਲਾਈ ਖਲੋਤੀ ਹੈ। ਅਸੀਂ ਸਿਆਣੇ ਹੋ ਗਏ ਹਾਂ। ਹੁਣ ਅਸੀਂ ਪਤੰਗਾਂ ਨਹੀਂ ਉਡਾ ਸਕਦੇ;
ਕੋਈ ਕੀ ਕਹੇਗਾ। ਪੰਜਾਂ-ਸੱਤਾਂ ਦੀ ਟੋਲੀ ਬਣਾ ਕੇ ਅੱਧੀ ਅੱਧੀ ਰਾਤ ਤਕ ਗਲੀਆਂ ਬਾਜ਼ਾਰਾਂ ਵਿੱਚ ਬੇ-ਮਤਲਬ ਘੁੰਮ-ਫਿਰ ਨਹੀਂ ਸਕਦੇ: ਆਪਣਾ ਮਨ ਹੀ ਇਉਂ ਕਰਨ ਦੀ ਆਗਿਆ ਨਹੀਂ ਦੇਂਦਾ। ਗੁਲਸ਼ਨ ਨੰਦਾ ਦੇ ਨਾਵਲ ਨਹੀਂ ਪੜ੍ਹ ਸਕਦੇ। ਉਨ੍ਹਾਂ ਬਾਰੇ ਸਾਹਿਤ ਦੇ ਪਾਰਖੂਆਂ ਦੀ ਰਾਏ ਕੁਝ ਵੱਖਰੀ ਹੈ। ਸੰਸਾਰ ਦੀਆਂ ਪੁਰਾਤਨ ਸੱਭਿਆਤਾਵਾਂ ਅਤੇ ਸੰਸਕ੍ਰਿਤੀਆਂ ਬਾਰੇ ਪੁਸਤਕਾਂ ਨਹੀਂ ਪੜ੍ਹ ਸਕਦੇ;
ਇਸ ਉਮਰੇ ਇਹ ਸਭ ਜਾਣ ਕੇ ਕੀ ਲੈਣਾ ਹੈ ?
ਉਂਜ ਇਨ੍ਹਾਂ ਸਾਰੇ ਕੰਮਾਂ ਵਿੱਚ ਬੁਰਾਈ ਕੋਈ ਨਹੀਂ;
ਰੌਚਕਤਾ ਇਨ੍ਹਾਂ ਵਿੱਚ ਹੈ;
ਪਰ ਸਾਨੂੰ ਇਸ ਦਾ ਸਵਾਦ ਨਹੀਂ ਪਿਆ।
ਜਿਹੜੇ ਪੜ੍ਹੇ-ਲਿਖੇ ਮਿਹਨਤੀ ਲੋਕ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਾਂ ਉਨ੍ਹਾਂ ਦੀ ਪ੍ਰਾਪਤੀ ਦੇ ਜਤਨ ਵਿੱਚ ਹੁੰਦੇ ਹਨ, ਉਨ੍ਹਾਂ ਲਈ ਉਪਰੋਕਤ ਸਮੱਸਿਆ ਵਧੇਰੇ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਦੀ ਦੁਨੀਆ ਸੁੰਗੜਦੀ ਰਹਿੰਦੀ ਹੈ ਅਤੇ ਅੰਡ ਵਿੱਚ ਮਹਿਕਮੇ, ਇੱਕ ਦਫਤਰ, ਇੱਕ ਖੋਜ-ਖੇਤਰ ਜਾਂ ਕਿਸੇ ਇੱਕ ਕਲਾ-ਰੂਪ ਤਕ ਸੀਮਿਤ ਹੋ ਜਾਂਦੀ ਹੈ। ਜਿਵੇਂ ਜਿਵੇਂ ਉਨ੍ਹਾਂ ਦਾ ਸੰਸਾਰ ਸੌੜਾ ਹੋਈ ਜਾਂਦਾ ਹੈ ਤਿਵੇਂ ਤਿਵੇਂ ਉਨ੍ਹਾਂ ਦੇ ਆਪੇ ਦਾ ਆਕਾਰ ਉਨ੍ਹਾਂ ਨੂੰ ਵਡੇਰਾ ਭਾਸਣ ਲੱਗ ਪੈਂਦਾ ਹੈ। ਉਨ੍ਹਾਂ ਨੂੰ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਰਹਿ ਜਾਂਦੀ। ਏਥੋਂ ਤਕ ਕਿ ਉਹ ਆਪਣੇ ਬੱਚਿਆਂ ਨੂੰ ਲਾਡ ਪਿਆਰ ਕਰਨ ਵਿੱਚ ਵੀ ਆਪਣੀ ਹਉਂ ਦੀ ਹੋਠੀ ਮਹਿਸੂਸ ਕਰਨ ਲੱਗ ਪੈਂਦੇ ਹਨ। ਇਸ ਦੇ ਨਤੀਜੇ ਬਹੁਤ ਭਿਆਨਕ ਹੁੰਦੇ ਹਨ। ਮੈਨੂੰ ਇੱਕ ਮਿੱਤ ਨੇ ਇੱਕ ਅਜਿਹੇ ਰੀਟਾਇਰਡ ਬ੍ਰਿਗੇਡੀਅਰ ਦੀ ਕਹਾਣੀ ਸੁਣਾਈ ਜਿਹੜਾ ਆਪਣੇ ਬੱਚਿਆਂ ਦੀ ਬਦਸਲੂਕੀ ਕਾਰਨ, ਆਪਣੀ ਬਣਾਈ ਕੋਠੀ ਦੇ ਬਾਹਰਵਾਰ ਬਣੇ ਸਰਵੈਂਟ ਕੁਆਰਟਰ ਵਿੱਚ ਰਹਿ ਰਿਹਾ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਉਸ ਬ੍ਰਿਗੇਡੀਅਰ ਨੇ ਆਪਣੀ ਇਹ ਤਕਦੀਰ ਆਪ ਲਿਖੀ ਸੀ ।
ਜਦੋਂ ਉਸ ਦੇ ਆਪੇ ਦੇ ਫੈਲਾਓ ਕਾਰਨ ਉਸ ਦੇ ਅਨੁਭਵ ਦੀ ਦੁਨੀਆ ਛੋਟੀ ਹੁੰਦੀ ਜਾ ਰਹੀ ਸੀ, ਉਸ ਵੇਲੇ ਜੇ ਉਹ ਪੁਲਾੜ ਦੇ ਵੈਲਾਓ, ਸੂਰਜਾਂ, ਧਰਤੀਆਂ, ਸਿਤਾਰਿਆਂ ਦੇ ਆਪਸੀ ਸਲਿਆਂ, ਇਨ੍ਹਾਂ ਦੇ ਆਕਾਰਾਂ, ਇਨ੍ਹਾਂ ਦੀਆਂ ਉਮਰਾਂ ਅਤੇ ਇਨ੍ਹਾਂ ਦੀਆਂ ਰਫ਼ਤਾਰਾਂ ਬਾਰੇ ਜਾਣਨ ਵਿੱਚ ਦਿਲਚਸਪੀ ਲੈਂਦਾ ਤਾਂ ਉੱਨਤੀ ਦੀ ਦੌੜ ਦਾ ਬਕੇਵਾਂ ਵੀ ਲੱਬਦਾ ਰਹਿੰਦਾ ਅਤੇ ਆਪਣਾ ਆਪ ਵੀ ਬਹੁਤ ਵੱਡਾ ਨਾ ਜਾਪਣ ਲੱਗ ਪੈਂਦਾ। ਜੇ ਉਹ ਆਪਣੀ ਧਰਤੀ ਉੱਤੇ ਉਪਜੀਆਂ ਬਿਨਸੀਆਂ ਸੱਭਿਆਤਾਵਾਂ ਦੀ ਕਹਾਣੀ ਤੋਂ ਜਾਣੂੰ ਹੁੰਦਾ, ਸੰਸਾਰ ਦੇ