Back ArrowLogo
Info
Profile
ਵਾਲੇ ਜਿਹੋਵਾ ਵਾਲੇ ਕਰਦੇ ਹਨ। ਅੰਗਰੇਜ਼ੀ ਵਿੱਚ ਲਿਖਣ ਵਾਲੇ ਇਉਂ ਲਿਖਦੇ ਹਨ ਜਿਵੇਂ ਬਹੁਤ ਕੁਝ ਜਾਣਦੇ ਹੋਣ। ਪੜ੍ਹ ਕੇ ਇਉਂ ਲੱਗਦਾ ਜਿਵੇਂ ਉਨ੍ਹਾਂ ਨੂੰ ਦੁਨੀਆ ਦੀ ਹਿਸਟਰੀ ਬਾਰੇ ਪਤਾ; ਜਿਵੇਂ ਉਨ੍ਹਾਂ ਕੋਲ ਦੱਸਣ ਨੂੰ ਕੁਝ ਹੈ। ਸਾਡੇ ਲਿਖਾਰੀ ਤਾਂ ਪੁਰਾਣੀਆਂ ਗੱਲਾ ਦੁਹਰਾਈ ਜਾਂਦੇ ਆ। ਦੇਸ, ਕੌਮ ਅਤੇ ਧਰਮ ਦੀ ਹੱਦ ਪਾਰ ਕਰਨ ਦੀ ਕਿਸੇ ਵਿੱਚ ਹਿੰਮਰ ਨਹੀਂ। ਸਦੀਆਂ ਪੁਰਾਣੇ ਖਿਆਲਾਂ ਨਾਲ ਬੱਝੇ ਹੋਏ ਹਨ। ਨਵੇਂ ਢੰਗ ਨਾਲ ਸੋਚਣ ਦੀ ਜਾਚ ਨਹੀਂ: ਨਵੀਂ ਸੋਚ ਨੂੰ ਅਪਣਾਉਣ ਦੀ ਰੀਝ ਨਹੀਂ।"

ਇਸ ਪ੍ਰਕਾਰ ਦੀਆਂ ਕੁਝ ਹੋਰ ਗੱਲਾ ਕਰ ਕੇ ਉਹ ਵਾਪਸ ਚਲੇ ਗਏ ਅਤੇ ਇੱਕ ਸੁਖਾਵਾ ਜਿਹਾ ਪ੍ਰਭਾਵ ਛੱਡ ਗਏ। ਕੁਝ ਦਿਨਾਂ ਪਿੱਛੋਂ ਟੈਲੀਫੂਨ ਕਰ ਕੇ, ਮੈਂ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਉਹ ਪਹਿਲਾਂ ਵਾਂਗ ਨੀਯਤ ਸਮੇਂ ਉੱਤੇ ਆਏ ਅਤੇ ਦੋ ਢਾਈ ਘੰਟੇ ਮੇਰੇ ਕੋਲ ਰਹੇ। ਹੁਣ ਉਹ ਮੇਰੇ ਮਿੱਤ੍ਰਾਂ ਵਿੱਚੋਂ ਇੱਕ ਹਨ। ਮੈਂ ਉਨ੍ਹਾਂ ਬਾਰੇ ਲੋੜ ਜੰਗਾ ਜਾਣਦਾ ਹਾਂ।

ਉਨ੍ਹਾਂ ਨੇ ਕਰੜੀ ਘਾਲਣਾ ਦਾ ਜੀਵਨ ਜੀਵਿਆ ਹੈ। ਉਨ੍ਹਾਂ ਦੇ ਬੱਚੇ ਆਪੋ-ਆਪਣੀ ਸਾਂ ਸੁਖੀ ਜੀਵਨ ਜੀ ਰਹੇ ਹਨ। ਪੰਜ ਬੱਚੇ ਆਪਣੇ ਪਰਿਵਾਰਾਂ ਸਮੇਤ ਵਲੈਤ ਵਿੱਚ ਵੱਸਦੇ ਹਨ ਅਤੇ ਇੱਕ ਧੀ ਭਾਰਤ ਵਿੱਚ ਹੈ।

ਉਨ੍ਹਾਂ ਨੂੰ ਜ਼ਿੰਦਗੀ ਨਾਲ ਬਹੁਤੇ ਗਿਲੇ ਸ਼ਿਕਵੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਮਨ ਉੱਤੇ ਪਦਾਰਥ ਦੀ ਪੀਡੀ ਪਕੜ ਹੈ। ਉਹ ਸੋਚ ਵਜੋਂ ਸੁਤੰਤਰ ਹਨ ਅਤੇ ਸਰੀਰ ਕਰਕੇ ਸਿਹਤਮੰਦ। ਕੁਝ ਚਿਰ ਪਹਿਲਾਂ ਦੀ ਗੱਲ ਹੈ ਕਿ ਉਨ੍ਹਾਂ ਨੂੰ ਇੱਕ ਬਿਰਧ ਅਤੇ ਲਾਚਾਰ, ਪਰ ਧਨਵਾਨ ਸਰਦਾਰ ਜੀ ਦੀ ਸਹਾਇਤਾ ਦਾ ਕੰਮ ਸੌਂਪਿਆ ਗਿਆ। ਉਹ ਦਿਨ ਵਿੱਚ ਤਿੰਨ ਚਾਰ ਘੰਟੇ, ਉਨ੍ਹਾਂ (ਸਰਦਾਰ ਜੀ) ਕੋਲ ਉਨ੍ਹਾਂ ਦੇ ਘਰ ਵਿੱਚ ਜਾ ਕੇ ਬੈਠਦੇ ਸਨ। ਉਨ੍ਹਾਂ ਨੂੰ ਜਿਸ ਚੀਜ਼ ਦੀ ਲੋੜ ਹੋਵੇ ਉਹ ਪਕੜਾਉਣੀ ਜਾਂ ਗੱਲਾਂ ਬਾਤਾਂ ਕਰ ਕੇ ਉਨ੍ਹਾਂ ਨੂੰ ਇਕਾਂਤ  ਉਦਾਸੀ ਤੋਂ ਬਚਾਉਣਾ ਉਨ੍ਹਾਂ ਦਾ ਕੰਮ ਸੀ। ਉਹ ਸਰਦਾਰ ਜੀ ਆਪਣੇ ਮਕਾਨ ਵਿੱਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ ਧੀਆਂ ਪੁੱਤਰ ਉਨ੍ਹਾਂ ਤੋਂ ਵੱਖਰੇ ਆਪੋ-ਆਪਣੇ ਘਰੀ ਵੱਸਦੇ ਸਨ।

ਸਰਦਾਰ ਜੀ ਸਰੀਰ ਕਰਕੇ ਲਾਚਾਰ ਪਰ ਦਿਮਾਗੀ ਤੌਰ ਉੱਤੇ ਬਹੁਤ ਹੁਸ਼ਿਆਰ ਸਨ। ਆਪਣੇ ਬੈਂਕ ਅਕਾਊਂਟ, ਆਪਣੀ ਚੈੱਕ ਬੁੱਕ, ਆਪਣੇ ਬਿੱਲਾਂ ਦੀ ਅਦਾਇਗੀ ਆਦਿਕ ਦੇ ਸੰਬੰਧ ਵਿੱਚ ਬਹੁਤ ਸਾਵਧਾਨੀ ਵਰਤਦੇ ਸਨ। ਬਾਜ਼ਾਰੋਂ ਲਿਆਦੇ ਸੌਦੇ-ਪੱਤੇ ਦੀਆਂ ਰਸੀਦਾਂ ਦੀ ਸੰਭਾਲ ਆਪਣੇ ਪੈਸਿਆਂ ਨਾਲੋਂ ਵੀ ਬਹੁਤੀ ਕਰਦੇ ਸਨ। ਉੱਠ ਕੇ ਬੈਠਣ ਜਾਂ ਤੁਰਨ ਫਿਰਨ ਤੋਂ ਮਜਬੂਰ ਹੁੰਦਿਆਂ ਹੋਇਆਂ ਵੀ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖ ਕੇ ਇਸ ਲਈ ਖ਼ੁਸ਼ ਨਹੀਂ ਸਨ ਕਿ ਉਹ ਉਨ੍ਹਾਂ ਦਾ ਹੁਕਮ ਨਾ ਮੰਨਦੇ ਹੋਏ ਆਪਣੇ ਢੰਗ ਨਾਲ ਜਿਊਣਾ ਚਾਹੁੰਦੇ ਸਨ ਅਤੇ ਸਰਦਾਰ ਜੀ ਨੂੰ ਇਹ ਮਨਜੂਰ ਨਹੀਂ ਸੀ।

ਮੱਘਰ ਸਿੰਘ ਜੀ ਜਦ ਵੀ ਮੇਰੇ ਕੋਲ ਆਉਂਦੇ ਸਨ, ਉਸ ਸਰਦਾਰ ਜੀ ਦੀਆਂ ਗੱਲਾਂ ਕਰ ਕੇ ਬਹੁਤ ਹੈਰਾਨ ਹੁੰਦੇ ਸਨ। ਉਨ੍ਹਾਂ ਨੇ ਆਪਣੀ ਪੈਨਸ਼ਨ ਤੱਕ ਵੀ ਆਪਣੇ ਬੱਚੇ ਦੇ ਨਾਂ ਕਰਵਾਈ ਹੋਈ ਹੈ; ਏਧਰ ਓਧਰ ਜਾਣ ਲਈ ਉਨ੍ਹਾਂ ਕੋਲ ਵੀ ਪਾਸ ਹੈ ਖਰਚ ਲਈ ਪੈਸੇ ਮਿਲਦੇ ਹਨ; ਉਨ੍ਹਾਂ ਦੇ ਮੰਦੇ ਉਨ੍ਹਾਂ ਦੀ ਹਰ ਲੋੜ ਦਾ ਖਿਆਲ ਰੱਖਦੇ ਹਨ। ਪੋਤੇ-ਪੋਰੀਆਂ ਮਨ-ਪਰਚਾਵੇ ਲਈ ਮੌਜੂਦ ਹਨ। ਲਾਇਬ੍ਰੇਰੀ ਵਿੱਚ ਜਾਂਦੇ ਹਨ; ਕਿਤਾਬਾਂ ਪੜ੍ਹਦੇ ਹਨ: ਗਰਮੀਆਂ ਦੀ ਰੁੱਠੇ ਐਤਵਾਰਾਂ ਨੂੰ ਕੋਚਾਂ ਵਿੱਚ ਬੈਠ ਕੇ ਸਮੁੰਦਰ ਕੰਢੇ ਜਾਣ ਵਾਲੇ ਜਥਿਆ ਵਿਚ ਸ਼ਾਮਲ ਹੁੰਦੇ ਹਨ; ਚੰਗੇ ਸ਼ੋਕ ਨਾਲ ਜੀ ਰਹੇ ਹਨ ਸਰਦਾਰ ਮੱਘਰ ਸਿੰਘ ਜੀ

3 / 174
Previous
Next