ਆਦਿਕ ਤੋਂ ਪਹਿਲਾਂ ਹੋਣਾ ਜਰੂਰੀ ਹੈ। ਸਾਧਾਰਣ ਸੰਸਾਰਕ ਖੁਸ਼ੀ ਬਿਨਾਂ ਸੂਰਤ ਦੀਆਂ ਉਚਾਈਆਂ ਦੇ ਯਤਨ ਅਤੇ ਦਾਅਵੇ ਆਪਣੇ ਆਪ ਨਾਲ ਬੋਲਿਆ ਜਾਣ ਵਾਲਾ ਝੂਠ ਹਨ। ਆਪਣੇ ਆਪ ਨਾਲ ਬੋਲੇ ਹੋਏ ਝੂਠ ਦਾ ਕੋਈ ਗਵਾਹ ਨਹੀਂ ਹੁੰਦਾ; ਕੋਈ ਸਬੂਤ ਨਹੀਂ ਹੁੰਦਾ। ਕੋਈ ਨਾਪ-ਦੰਡ ਨਹੀਂ ਹੁੰਦਾ; ਕੋਈ ਕਸੌਟੀ ਜਾਂ ਪਰਖ ਨਹੀਂ ਹੁੰਦੀ। ਕੀ ਪਤਾ ਇਨ੍ਹਾਂ ਉਚੇਚੇ ਜਤਨਾਂ ਵਿੱਚੋਂ ਕਿਸੇ ਨੂੰ ਕੋਈ ਮਾਨਸਿਕ ਟਿਕਾਓ ਮਿਲਦਾ ਹੈ ਜਾਂ ਨਹੀਂ। ਜੋ ਕਿਸੇ ਨੂੰ ਮਿਲਦਾ ਹੈ ਤਾਂ ਯਕੀਕਨ ਇਸ ਪ੍ਰਸੰਨਤਾ ਪਿੱਛੇ ਸੁਰੱਖਿਆ ਅਤੇ ਸਤਿਕਾਰ ਦੇ ਉਸ ਭਰੋਸੇ ਦਾ ਹੱਥ ਹੈ ਜਿਹੜਾ ਚੌਖੀ ਉਪਜ, ਨਿਆਏ-ਪੂਰਣ ਵੰਡ, ਸਿਆਣੇ ਸਵਾਰਥ ਅਤੇ ਮਨੁੱਖੀ ਸਦਭਾਵਨਾ ਦਾ ਪੈਦਾ ਕੀਤਾ ਹੋਇਆ ਹੈ। ਇਨ੍ਹਾਂ ਦੇ ਵਾਧੇ ਵਿੱਚ ਸਹਾਈ ਹੋਣ ਨਾਲੋਂ ਉਚੇਰਾ ਕੋਈ ਅਭਿਆਸ ਨਹੀਂ। ਜਿਨ੍ਹਾਂ ਸਮਾਜਾਂ ਨੇ ਇਨ੍ਹਾਂ ਦੁਨਿਆਵੀ ਆਦਰਸ਼ਾਂ ਨੂੰ ਅਪਣਾ ਕੇ, ਸੁਰੱਖਿਆ ਅਤੇ ਸਤਿਕਾਰ ਦਾ ਭਰੋਸਾ ਪੈਦਾ ਕਰ ਕੇ, ਸਾਨੂੰ ਸੁਰਤ ਅਤੇ ਸਮਾਧੀ ਦੇ ਅਭਿਆਸਾਂ ਬਾਰੇ ਸੋਚਣ, ਆਪਣ ਅਤੇ ਯਤਨਸ਼ੀਲ ਹੋਣ ਦਾ ਅਵਸਰ ਪੈਦਾ ਕੀਤਾ ਹੈ, ਉਨ੍ਹਾਂ ਸਮਾਜਾਂ, ਸਮਾਜਕ ਪ੍ਰਬੰਧਾਂ ਅਤੇ ਪ੍ਰਬੰਧਾਂ ਦੇ ਸੁਪਨੇ ਉਲੀਕਣ ਵਾਲੇ ਲੋਕਾਂ ਦੇ ਧਨਵਾਦੀ ਹੋਣਾ ਵੀ ਸੂਰਤ ਦੀ ਸਾਧਨਾ ਦਾ ਜ਼ਰੂਰੀ ਅੰਗ ਹੈ।