ਅਪਰਾਧ-ਭਾਵਨਾ ਬਾਰੇ ਲੇਖ ਦੇ ਅਗਲੇ ਹਿੱਸੇ '
ਨਰਕ-ਸੁਰਗ ਦਾ ਡਰ'
ਵਿੱਚ ਲਿਖਾਂਗਾ। ਸਤਿਕਾਰੇ,
ਸਲਾਹੋ ਅਤੇ ਪਿਆਰੇ ਜਾਣ ਦੀ ਇੱਛਾ ਮਨੁੱਖ ਵਿੱਚ ਕੁਦਰਤੀ ਹੈ: ਉਸ ਦੀ ਪਰਵਿਰਤੀ ਵਿੱਚ ਹੈ। ਇਹ ਪਰਵਿਰਤੀ ਮਨੁੱਖੀ ਆਚਰਣ ਅਤੇ ਆਚਾਰ ਦੀਆਂ ਸੁੰਦਰਤਾਵਾਂ ਦਾ ਆਧਾਰ ਹੈ। ਪਰੰਤੂ ਜਦੋਂ ਕੋਈ ਆਦਮੀ ਇਹ ਭੁੱਲ ਜਾਂਦਾ ਹੈ ਕਿ ਦੂਜਿਆਂ ਵਿੱਚ ਵੀ ਪਿਆਰੇ,
ਸਤਿਕਾਰੇ ਅਤੇ ਸਲਾਹੇ ਜਾਣ ਦੀ ਇੱਛਾ ਉਵੇਂ ਹੀ ਮੌਜੂਦ ਹੈ ਜਿਵੇਂ ਉਸ ਦੇ ਆਪਣੇ ਮਨ ਵਿੱਚ ਹੈ,
ਉਦੋਂ ਉਹ ਓਸੇ ਆਦਮੀ ਵਰਗਾ ਹੋ ਜਾਂਦਾ ਹੈ ਜਿਸ ਲਈ ਸ਼ਕਤੀ ਅਤੇ ਪ੍ਰਭੁਤਾ ਜੀਵਨ ਦਾ ਮਨੋਰਥ ਬਣ ਚੁੱਕੇ ਹਨ। ਦੋਵੇਂ ਹੀ ਦੂਜਿਆਂ ਨੂੰ ਆਪਣੀ ਲੋੜ ਲਈ ਵਰਤਿਆ ਜਾਣ ਵਾਲਾ ਨਿਕ-ਸੁਕ ਜਾਂ ਕੱਢਾ ਮਾਲ ਮੰਨਣ ਲੱਗ ਪੈਂਦੇ ਹਨ। ਜਿਹੜੇ ਗੁਣੀ ਲੋਕ ਆਪਣੇ ਕਿਸੇ ਗੁਣ ਦੇ ਬਦਲੇ ਵਿੱਚ ਪਿਆਰ ਸਤਿਕਾਰ ਪ੍ਰਾਪਤ ਕਰਦੇ ਹਨ,
ਉਹ ਇਹ ਭੁੱਲ ਜਾਂਦੇ ਹਨ ਕਿ ਪਿਆਰ ਸਤਿਕਾਰ ਕਿਸੇ ਵਾਪਾਰ ਦਾ ਵੱਖਰ ਨਹੀਂ ਹਨ। ਇਹ ਕਿਸੇ ਕਲਾਤਮਕ,
ਸਾਹਿਤਕ,
ਬੌਧਿਕ ਜਾਂ ਅਧਿਆਤਮਕ ਸਿੱਕਿਆ ਨਾਲ ਖਰੀਦੀਆਂ ਜਾ ਸਕਣ ਵਾਲੀਆਂ ਵਸਤੂਆਂ ਨਹੀਂ ਹਨ। ਇਨ੍ਹਾਂ ਦਾ ਮੁੱਲ ਕੇਵਲ ਪਿਆਰ ਅਤੇ ਸਤਿਕਾਰ ਵਿੱਚ ਹੀ ਤਾਰਿਆ ਜਾ ਸਕਦਾ ਹੈ। ਜੇ ਉਹ ਕਲਾਤਮਕ,
ਬੌਧਿਕ ਅਤੇ ਅਧਿਆਤਮਕ ਆਦਿਕ ਗੁਣਾਂ ਰਾਹੀਂ ਪ੍ਰਾਪਤ ਕੀਤੇ ਪਿਆਰ,
ਸਤਿਕਾਰ ਅਤੇ ਪ੍ਰਸੰਸਾ ਦੀਆਂ ਭਾਵਨਾਵਾਂ ਦਾ ਮੁੱਲ ਪਿਆਰ ਸਤਿਕਾਰ ਅਤੇ ਆਚਾਰ-ਸੌਂਦਰਯ ਰਾਹੀਂ ਨਹੀਂ ਤਾਰਦੇ ਤਾਂ ਉਨ੍ਹਾਂ ਵੱਲ ਜੀਵਨ ਦਾ ਰਿਣ ਵਧਦਾ ਰਹਿੰਦਾ ਹੈ। ਇਸ ਕਰਜ਼ੇ ਦਾ ਭਾਰ ਏਨਾ ਵਧ ਸਕਦਾ ਹੈ ਕਿ ਉਨ੍ਹਾਂ ਦਾ ਮਨ ਸਮੁੱਚੇ ਤੌਰ ਉੱਤੇ ਇਸ ਹੇਠ ਦੱਬਿਆ ਜਾਵੇ। ਇਉਂ ਦੱਬਿਆ ਹੋਇਆ ਮਨ ਆਤਮਲੀਨਤਾ ਦੀ ਰੁਚੀ ਧਾਰਣ ਕਰ ਲੈਂਦਾ ਹੈ ਅਤੇ ਜੋਬਨ ਰੁੱਤੇ ਭਰੇ ਭਰਾਏ ਤੁਰ ਜਾਣ ਬਾਰੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ।
ਅਧਿਆਤਮਵਾਦੀ ਪਿਆਰ, ਸਤਿਕਾਰ ਅਤੇ ਪ੍ਰਸਿੱਧੀ ਦੇ ਨਾਲ ਨਾਲ ਪੂਜਾ ਵੀ ਕਰਵਾਉਂਦੇ ਹਨ। ਇਸ ਲਈ ਉਨ੍ਹਾਂ ਸਿਰ ਚੜ੍ਹਨ ਵਾਲਾ ਕਰਜ਼ਾ ਹੋਰ ਵੀ ਭਾਰਾ ਹੁੰਦਾ ਹੈ। ਕੋਈ ਵੀ ਮਨੁੱਖੀ ਰਿਸ਼ਤਾ ਇੱਕ-ਪਾਸਾ ਨਹੀਂ। ਜੋ ਇੱਕ-ਪਾਸਾ ਹੈ ਉਹ ਸੰਬੰਧ ਨਹੀਂ, ਬੰਧਨ ਹੈ, ਭਾਰ ਹੈ। ਹਰ ਸੰਬੰਧ ਦਾ ਮੁੱਲ ਤਾਰਿਆ ਜਾਣਾ ਜ਼ਰੂਰੀ ਹੈ। ਪੂਜਾ ਦੇ ਦੁਨਿਆਵੀ ਰਿਸ਼ਤੇ ਦਾ ਮੁੱਲ ਦੁਨਿਆਵੀ ਸਹੂਲਤਾਂ ਅਤੇ ਸੁੰਦਰਤਾਵਾਂ ਰਾਹੀਂ ਤਾਰਿਆ ਜਾਣਾ ਮਾੜਾ ਨਹੀਂ, ਪਰ ਇਸ ਤਰ੍ਹਾਂ ਕਰਜ਼ੇ ਦੀ ਪੂਰੀ ਅਦਾਇਗੀ ਨਹੀਂ ਮੰਨੀ ਜਾਂਦੀ ਕਿਉਂਜੁ ਦੁਨਿਆਵੀ ਸਹੂਲਤਾਂ ਲਈ ਹੋਰ ਕਈ ਸਾਧਨ ਅਤੇ ਪ੍ਰਬੰਧ ਮੌਜੂਦ ਹਨ। ਇਸ ਲਈ ਪੂਜਾ ਦੇ ਬਦਲੇ ਵਿੱਚ ਅਗਲੀ ਦੁਨੀਆ ਵਿੱਚ ਸਹਾਇਤਾ ਦੇ ਇਕਰਾਰ ਕੀਤੇ ਜਾਣੇ ਜ਼ਰੂਰੀ ਹੁੰਦੇ ਹਨ। ਮੌਤ ਅਤੇ ਮੌਰ ਦੇ ਡਰ ਨੂੰ ਚੇਤਨ ਰੂਪ ਵਿੱਚ ਸੋਚ ਦਾ ਵਿਸ਼ਾ ਬਣਾਏ ਬਿਨਾਂ ਅਗਲੀ ਦੁਨੀਆ ਦੀ ਗੱਲ ਸੰਪੂਰਣ ਨਹੀਂ ਹੁੰਦੀ; ਸ਼ਾਇਦ ਸੰਭਵ ਹੀ ਨਹੀਂ ਹੁੰਦੀ। ਇਉਂ ਅਧਿਆਤਮਵਾਦੀਆਂ ਦੀ ਆਤਮਲੀਨਤਾ ਵੀ ਮੌਤ ਦੇ ਖਿਆਲ ਵਿੱਚ ਖਚਿਤ ਹੁੰਦੀ ਹੈ; ਇਹ ਸੱਚ ਕਿਸੇ ਸਬੂਤ ਦਾ ਮੁਥਾਜ ਨਹੀਂ। ਲੋਕਾਂ ਵਿਚਲੀ ਅਪਰਾਧ-ਚੇਤਨਾ ਅਤੇ ਹੀਣ-ਭਾਵਨਾ ਉਨ੍ਹਾਂ ਦੀ ਪੂਜਾ ਦੀ ਨਿਆਂਪੂਰਣਤਾ ਹੁੰਦੀ ਹੈ। ਇਨ੍ਹਾਂ ਨੂੰ ਕਾਇਮ ਰੱਖਣ ਦਾ ਅਚੇਤ ਜਾਂ ਸੁਚੇਤ ਜਤਨ ਸਦੀਆਂ ਤੋਂ ਹੁੰਦਾ ਆ ਰਿਹਾ ਹੈ।
ਸ਼ਕਤੀ ਅਤੇ ਪ੍ਰਭੁਤਾ ਦਾ ਮੋਹ ਆਪਣੇ ਆਪ ਵਿੱਚ ਇੱਕ ਪ੍ਰਕਾਰ ਦਾ ਪਾਗਲਪਨ
––––––––––––––
1. ਨਿਆਂਪੂਰਣਤਾ-Justification-ਯੋਗ ਸਿੱਧ ਕਰਨ ਦਾ ਜਤਨ।