ਜਿਊਣ ਵਾਲੇ ਵਿਅਕਤੀਆਂ ਲਈ ਇਹ ਪਰਵਿਰਤੀ ਅੰਤਲੇ ਦਿਨਾਂ ਤਕ ਖੁਸ਼ੀਆਂ ਅਤੇ ਖੂਬਸੂਰਤੀਆਂ ਦਾ ਸਰੋਤ ਬਣੀ ਰਹਿੰਦੀ ਹੈ। ਮੈਨੂੰ ਯਾਦ ਹੈ ਸੰਨ 1954
ਜਾਂ ਪਚਵੰਜਾ ਵਿੱਚ,
ਸਾਡੇ ਸ਼ਹਿਰ ਦੇ ਸ਼ਾਇਰ,
ਅਨਾਇਤ ਉੱਲਾ '
ਅਨਾਇਤ'
ਸਾਹਿਬ ਜਦੋਂ ਪਾਕਿਸਤਾਨ ਤੋਂ ਭਾਰਤ ਆਏ ਸਨ ਉਦੋਂ ਉਹ ਬਹੁਤ ਬਿਰਧ ਹੋ ਚੁੱਕੇ ਸਨ। ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਹ ਆਪਣੇ ਉਸ ਸ਼ਹਿਰ ਅਤੇ ਘਰ ਨੂੰ ਵੇਖਣ ਆਏ ਸਨ,
ਜਿੱਥੇ ਉਨ੍ਹਾਂ ਦੇ ਜੀਵਨ ਦੇ ਅੱਠ ਦਹਾਕੇ ਬੀਤੇ ਸਨ। ਨੱਬਿਆਂ ਨੂੰ ਪੁੱਜੇ ਹੋਏ ਅਨਾਇਤ ਜੀ ਡੰਗੋਰੀ ਫੜ ਕੇ ਤੁਰਦੇ ਸਨ। ਗੋਰਮਿੰਟ ਕਾਲਜ,
ਗੁਰਦਾਸਪੁਰ ਦੇ ਹਾਲ ਵਿੱਚ ਬਣੀ ਸਟੇਜ ਦੀਆਂ ਚਾਰ ਪੌੜੀਆਂ ਚੜ੍ਹਨ ਲਈ ਉਨ੍ਹਾਂ ਨੂੰ ਮਨੁੱਖੀ ਸਹਾਰੇ ਦੀ ਲੋੜ ਪਈ ਸੀ । ਪਰੰਤੂ ਉਨ੍ਹਾਂ ਦੇ ਹਿਰਦੇ ਵਿੱਚ ਉਚੇਚਾ ਉਤਸ਼ਾਹ ਸੀ;
ਉਨ੍ਹਾਂ ਦੇ ਨੇੜ੍ਹਾਂ ਵਿੱਚ ਜੀਵਨ-ਨ੍ਰਿਤ ਨੂੰ ਵੇਖਣ ਦੀ ਰੀਝ ਸੀ,
ਉਨ੍ਹਾਂ ਦਾ ਚਿਹਰਾ ਢਾਵਾਂ ਦੀ ਚਿਸ਼ਾਲਾ ਸੀ। ਕਈ ਇੱਕ ਸਮਾਗਮਾਂ ਉੱਤੇ ਉਨ੍ਹਾਂ ਦੇ ਵਿਅਕਤਿਤਵ ਦੇ ਵਿਸਮਾਦੀ ਪ੍ਰਭਾਵ ਨੂੰ ਵੇਖ ਕੇ ਬਹੁਤਿਆਂ ਦੇ ਮਨ ਵਿੱਚ ਇਸ ਦਾ ਭੇਤ ਜਾਣਨ ਦੀ ਇੱਛਾ। ਹੋਈ। ਵਿਦਾਇਗੀ ਦੇ ਸਮਾਗਮ ਸਮੇਂ ਕਾਲਜ ਦੇ ਵਿਦਿਆਰਥੀਆਂ ਨੇ ਪੁੱਛ ਲਿਆ, "
ਜੀਵਨ ਦੀ ਸੰਧਿਆ ਸਮੇਂ ਤੁਹਾਡੇ ਅੰਦਰ ਭਖ ਰਹੀ ਜੀਵਨ ਚੰਗਿਆੜੀ ਦਾ ਭੇਤ ਕੀ ਹੈ ?"
ਜਵਾਬ ਮਿਲਿਆ, "
ਕਈ ਏਕ ਦੂਸਰੀ ਬਾਤੋਂ ਕੇ ਸਾਥ ਸਾਥ ਰਫੀਕਾ-ਏ-ਹਯਾਤ ਕਾ ਕੁਰਬਾ,
ਮੇਰੇ ਬੱਚੇ । ਬਕਜ਼ਲੇ ਇਲਾਹੀ ਕੁਮ੍ਹਾਰੀ ਅੰਮੀ ਜਾਨ ਹਯਾਤ ਹੈਂ। ਉਨ ਕਾ ਸਾਥ ਮੇਰੇ ਲੀਏ ਮੱਥਾ- ਏ-ਮੁੱਸਰਤਾ ਹੈ। ਇਸ ਵਕਤ ਇਸ ਬਾਤ ਕੀ ਵਜ਼ਾਹਤਾਂ ਕਰਨਾ ਵਾਜਬ ਨ ਹੋਗਾ;
ਸ਼ਾਇਦ ਤੁਮ ਸਮਝੋਗੇ ਭੀ ਨਹੀਂ। ਬੀਵੀ ਔਰ ਸ਼ੋਹਰ ਕਾ ਰਿਸ਼ਤਾ,
ਜ਼ਿੰਦਗੀ ਕੇ ਮੁਖ਼ਤਲਿਫ਼ ਮੁਕਾਮਾਤ ਪਰ ਮੁਖ਼ਤਲਿਫ਼ ਹੋਤੇ ਹੁਏ ਭੀ ਬੁਨਿਆਦੀ ਤੌਰ ਪਰ ਔਰਤ ਔਰ ਮਰਦ ਕਾ ਰਿਸ਼ਤਾ ਹੈ;
ਔਰ ਸ਼ੌਕ ਸੇ ਜੀਨੇ ਕੀ ਤਰਗੀ ਹੈ। ਆਜ ਕੱਲ ਉਨ ਸੋ ਹਮਾਰਾ ਜੋ ਰਿਸ਼ਤਾ ਹੈ ਉਸ ਕੀ ਏਕ ਬਲਕ ਇਨ ਅਸ਼ਆਰ ਮੇਂ ਦੇਖੀ ਜਾ ਸਕਤੀ ਹੈ:
ਅਬ ਜੋ ਕਭੀ ਹਮ ਉਨ੍ਹੇ
ਜਾਨੇ ਵਫਾ ਕਹਿਤੇ ਹੈਂ,
ਤੋਂ ਵੁਹ ਕਹਿਤੇ ਹੈਂ,
ਅਜੀ, ਆਪ ਯਿਹ ਕਿਆ ਕਹਿਤੇ ਹੈਂ ?
ਯਿਹ ਉਮਰ, ਯਿਹ ਬਾਤੋਂ,
ਔਰ ਯਿਹ ਬੇਸ਼ਰਮੀ,
ਵੁਹ ਦੇਖੋ, ਸਾਮਨੇ ਬੱਚੋਂ ਕੇ
ਦੀਦਾ-ਏ-ਵਾ ਕਿਆ ਕਹਿਤੇ ਹੈਂ।
ਸ਼ਾਇਰੀ ਛੋੜੋ,
ਪਾਸ ਕੀ ਮਸਜਦ ਮੇਂ ਅਜ਼ਾ? ਹੋਤੀ ਹੈ
–––––––––––
1. ਕੁਰਬ-ਨੇੜ,ਸਾਥ।
2. ਹਯਾਤ-ਜੀਵਤ।
3. ਮੱਥਾ-ਏ-ਮੁੱਸਰਤ-ਪ੍ਰਸੰਨਤਾ ਦਾ ਸੋਮਾ।
4. ਵਜਾਹਤ-ਵਿਆਖਿਆ।
5. ਮੁਖ਼ਤਲਿਫ਼-ਵੱਖ ਵੱਖ।
6. ਤਰਗੀਬ-ਪ੍ਰੇਰਣਾ।
7. ਅਚਾ-ਬਾਂਗ।