Back ArrowLogo
Info
Profile
ਸੁਖ-ਸੌਂਦਰਯ ਵਿੱਚ ਲੋੜੀਂਦਾ ਵਾਧਾ ਕਰਨ ਵਿੱਚ ਸਫਲ ਨਹੀਂ। ਉਹ ਉਸ ਵਸਤੂ, ਵਿਚਾਰ ਜਾਂ ਯੰਤਰ ਨੂੰ ਉੱਕਾ ਬੇ-ਲੋੜਾ ਨਹੀਂ ਕਹਿੰਦਾ, ਸਗੋਂ ਕਿਸੇ ਪੱਖੋਂ ਊਣਾ ਸਮਝਦਾ ਹੋ ਅਤੇ ਉਸ ਦੇ ਘਾਟੇ ਨੂੰ ਪੂਰਾ ਕਰ ਕੇ ਉਸ ਦੀ ਯੋਗਤਾ ਵਿੱਚ ਵਾਧਾ ਕਰਨ ਬਾਰੇ ਸੋਚਦਾ ਹੈ। ਉਸ ਦੀ ਕਲਪਨਾ ਉਸ ਨੂੰ ਕਈ ਨਵੇਂ ਰਾਹ ਦੱਸਦੀ ਹੈ। ਉਹ ਸਾਰਿਆਂ ਨੂੰ ਪਰਖਦਾ ਹੈ। ਉਹ ਕਲਪਨਾ ਦੀ ਅਧੀਨਗੀ ਨਹੀਂ ਕਰਦਾ ਸਗੋਂ ਉਸ ਨੂੰ ਬੁੱਧੀ ਅਤੇ ਜੀਵਨ ਦੀ ਲੋੜ ਦੀ ਕਸਵੱਟੀ ਉੱਤੇ ਪਰਖਦਾ ਹੈ। ਉਹ ਸਦਾ ਸਤਰਕ ਰਹਿੰਦਾ ਹੈ। ਉਹ ਜੀਵਨ ਦੀ ਵਾਸਤਵਿਕਤਾ ਨਾਲ ਜੁੜਿਆ ਰਹਿੰਦਾ ਹੈ। ਉਹ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੰਦਾ ਹੈ। ਉਹ ਨਿਰਮਾਣ ਕਰਦਾ ਹੈ। ਬੋਡਮ ਉਸ ਦੇ ਨਿਕਟ ਨਹੀਂ ਆ ਸਕਦੀ, ਜਦ ਕਿ ਕਵੀਆਂ ਨੂੰ ਇਸ ਕੋਲੋਂ ਪਿੱਛਾ ਛੁਡਾਉਣ ਲਈ ਉਤੇਜਨਾ ਦੀ ਲੋੜ ਪੈਂਦੀ ਹੈ, ਜਿਸ ਲਈ ਉਹ ਨਸ਼ਿਆਂ ਅਤੇ ਵਿਕਾਰਾਂ ਦਾ ਸਹਾਰਾ ਲੈਂਦੇ ਹਨ। ਅੰਗਰੇਜ਼ ਕਵੀ ਬਾਇਰਨ ਅਤੇ ਪੰਜਾਬੀ ਕਵੀ ਸ਼ਿਵ ਕੁਮਾਰ ਇਸ ਦੀਆਂ ਪ੍ਰਮੁੱਖ ਮਿਸਾਲਾਂ ਹਨ। ਬਾਕੀ ਸਾਰੇ ਇਨ੍ਹਾਂ ਦੇ ਹੀ ਨਿੱਕੇ ਵੱਡੇ ਭਰਾ ਹਨ।

ਨਿਰੇ ਕਵੀ ਹੀ ਨਹੀਂ ਕੁਝ ਇੱਕ ਫਿਲਾਸਫਰ ਵੀ ਰੁਮਾਂਟਿਕ ਆਖੇ ਜਾ ਸਕਦੇ ਹਨ। ਇਨ੍ਹਾਂ ਵਿੱਚ ਫਰਾਂਸੀਸੀ ਦਾਰਸ਼ਨਿਕ ਰੂਸੋ ਪ੍ਰਮੁਖ ਹੈ। ਹੀਗਲ ਮਾਰਕਸ ਅਤੇ ਨੀਤਸ਼ੇ (ਜਾਂ ਨੀਸੂ) ਵੀ ਇਸ ਸ਼੍ਰੇਣੀ ਵਿੱਚ ਰੱਖੇ ਜਾ ਸਕਦੇ ਹਨ। ਆਪਣੇ ਵਰਤਮਾਨ ਨਾਲ ਅਸੰਤੁਸ਼ਣ ਇਨ੍ਹਾਂ ਦਾਰਸ਼ਨਿਕਾਂ ਨੇ ਕਲਪਨਾ ਦੀ ਸਰਦਾਰੀ ਅਤੇ ਬੁੱਧੀ ਦੀ ਸਹਾਇਤਾ ਨਾਲ ਅਸੁਭਾਵਕ, ਅਸੰਭਵ ਅਤੇ ਹਾਨੀਕਾਰਕ ਸਿਧਾਂਤਾਂ ਦੀ ਸਿਰਜਣਾ ਕੀਤੀ ਹੈ। ਮਾਰਕਸ ਨੂੰ ਪੜ੍ਹਨਾ ਅਤੇ ਸੋਚਣਾ ਬਹੁਰ ਪਿਆ ਅਤੇ ਉਸ ਦਾ ਸਾਰਾ ਜੀਵਨ ਸੰਘਰਸ਼ ਵਿੱਚ ਗੁਜ਼ਰਨ ਕਰਕੇ ਉਹ ਅਕੇਵੇਂ ਤੋਂ ਬਚਿਆ ਰਿਹਾ ਹੈ। ਰੂਸੋ, ਹੀਗਲ ਅਤੇ ਨੀਤਸ਼ੇ ਦਾ ਅਕੇਵਾ ਦਬਾਅ ਜਾਂ ਡਿਪ੍ਰੈਸ਼ਨ ਵਿੱਚੋਂ ਦੀ ਹੁੰਦਾ ਹੋਇਆ ਪਾਗਲਪਨ ਵਿੱਚ ਪ੍ਰਵੇਸ਼ ਕੀਤਾ ਹੈ। ਉੱਪ ਮਾਰਕਸ ਦੇ ਜੀਵਨ ਵਿੱਚ ਵੀ ਮਿੱਤ੍ਰਤਾ ਦੀ ਮਿਠਾਸ, ਪ੍ਰਸੰਨਤਾ ਦਾ ਪ੍ਰਕਾਸ਼ ਅਤੇ ਸੁੰਦਰਤਾ ਦਾ ਨਿਵਾਸ ਬਹੁਤ ਘੱਟ ਸੀ।

ਇਨ੍ਹਾਂ ਇਤਿਹਾਸਕ ਹਵਾਲਿਆਂ ਦੇ ਸਹਾਰੇ ਜਿਸ ਸੋਚ ਦੀ ਵਿਆਖਿਆ ਕਰਨ ਦਾ ਜਤਨ ਮੈਂ ਕੀਤਾ ਹੈ, ਉਸ ਦੇ ਸਹਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਕੇਵਾਂ ਜਾਂ ਉਕਰੇਵਾਂ (ਜਿਹਾ ਕਿ ਇਸ ਦੇ ਨਾਵਾਂ ਤੋਂ ਹੀ ਚਾਹਿਰ ਹੈ) ਜੀਵਨ ਤੋਂ ਅੱਕੇ ਹੋਣ ਦਾ ਜਾਂ ਉਕਤਾਏ ਹੋਣ ਦਾ ਅਹਿਸਾਸ ਹੈ, ਜਿਹੜਾ ਉਤਸ਼ਾਹ-ਹੀਣਤਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਸ ਉਤਸ਼ਾਹ-ਹੀਣਤਾ ਦਾ ਕਾਰਨ ਇਹ ਹੁੰਦਾ ਹੈ ਕਿ ਆਦਮੀ ਆਪਣੇ ਵਰਤਮਾਨ ਨਾਲ ਸੰਤੁਸ਼ਟ ਨਹੀਂ। ਆਪਣੇ ਵਰਤਮਾਨ ਨਾਲ ਸੰਤੁਸ਼ਟ ਨਾ ਹੋਣ ਦਾ ਕਾਰਨ ਵਰਤਮਾਨ ਦੀ ਕਿਸੇ ਖਰਾਬੀ ਵਿੱਚ ਨਹੀਂ, ਸਗੋਂ ਕਿਸੇ ਅਜੇਹੀ ਪਰਿਸਥਿਤੀ ਦੀ ਇੱਛਾ ਅਤੇ ਕਲਪਨਾ ਕਰਨ ਵਿੱਚ ਹੁੰਦਾ ਹੈ, ਜਿਸ ਨੂੰ ਅਮਲੀ ਰੂਪ ਦੇਣਾ ਜਾਂ ਸਾਕਾਰ ਕਰਨਾ ਅਸੰਭਵ ਜਾਂ ਅਤਿ ਕਠਿਨ ਹੋਵੇ। ਬੇੜੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਵਰਤਮਾਨ ਨਾਲ ਅਸੰਤੋਸ਼ ਅਤੇ ਭਵਿੱਖ ਸੰਬੰਧੀ ਨਿਰਾਸ਼ਾ ਕਾਰਨ ਉਪਜੀ ਹੋਈ ਉਤਸ਼ਾਹ ਹੀਣਤਾ ਨੂੰ ਅਕੇਵਾਂ ਆਖਿਆ ਜਾਂਦਾ ਹੈ।

ਇਸ ਨਿੱਕੀ ਜਿਹੀ ਗੱਲ ਦਾ ਲੰਮਾ ਚੌੜਾ ਵਿਸਥਾਰ ਮੈਂ ਇਸ ਲਈ ਕੀਤਾ ਹੈ ਕਿ ਅਕੇਵਾਂ ਮਨੁੱਖੀ ਜੀਵਨ ਵਿਚਲੀ ਖੁਸ਼ੀ ਦੀ ਢੇਰ ਸਾਰੀ ਹਾਨੀ ਕਰਨ ਦੀ ਸਮਰੱਥਾ ਰੱਖਦਾ ਹੈ। ਦੁਨੀਆ ਦੇ ਵੱਡੇ ਵੱਡੇ ਲੋਕਾਂ ਨਾਲ ਇਹ ਵੱਡੀਆਂ ਵੱਡੀਆਂ ਹੋਰਾ-ਫੇਰੀਆਂ ਕਰਦਾ ਆਇਆ ਹੈ, ਪਰੰਤੂ ਆਪਣੇ ਅਨੇਕ ਹਲਕੇ ਰੂਪਾਂ ਵਿੱਚ ਇਹ ਜਨ-ਸਾਧਾਰਣ ਦੇ ਜੀਵਨ ਵਿੱਚ ਵੀ ਬਹੁਤ ਸਾਰੀ ਉਦਾਸੀ ਬੀਜਦਾ ਆਇਆ ਹੈ ਅਤੇ ਬੀਜ ਰਿਹਾ ਹੈ। ਮੰਨ ਲਓ ਕਿ ਮੈਂ ਕਿਸੇ ਦਫ਼ਤਰ ਵਿੱਚ ਕਲਰਕ ਦਾ ਕੰਮ ਕਰਦਾ ਹਾਂ। ਕਿਸੇ ਕਾਰਨ ਮੇਰਾ ਅਵਸਰ ਮੇਰੇ ਬਾਰੇ

64 / 174
Previous
Next