Back ArrowLogo
Info
Profile
ਕੁਝ ਬੁਰੀ ਰਾਏ ਬਣਾ ਲੈਂਦਾ ਹੈ ਅਤੇ ਮੇਰੇ ਪ੍ਰਤਿ ਉਸ ਦਾ ਰਵੱਈਆ ਰੁੱਖਾ ਹੋ ਜਾਂਦਾ ਹੈ। ਮੇਰੇ ਨਾਲ ਕੰਮ ਕਰਨ ਵਾਲੇ ਦੂਜੇ ਆਦਮੀਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਅਤੇ ਮੈਂ ਆਪਣੀ ਹੇਠੀ ਮਹਿਸੂਸ ਕਰਨ ਲੱਗ ਪੈਂਦਾ ਹਾਂ। ਮੇਰੇ ਅਤੇ ਮੇਰੇ ਅਫ਼ਸਰ ਦੇ ਸੰਬੰਧ ਸੁਧਰਨ ਦੀ ਥਾਂ ਹੋਰ ਵਿਗੜਦੇ ਜਾਂਦੇ ਹਨ। ਮੇਰੇ ਲਈ ਉਸ ਦਫ਼ਤਰ ਵਿੱਚ ਕੰਮ ਕਰਨਾ ਔਖਾ ਹੈ ਜਾਂਦਾ ਹੈ। ਮੈਂ ਅੰਦਰੋ ਅੰਦਰ, ਚੁੱਪ ਚਾਪ ਕਿਧਰੇ ਹੋਰਥੇ ਨੌਕਰੀ ਲੱਭਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਸਫਲਤਾ ਪ੍ਰਾਪਤ ਨਹੀਂ ਹੁੰਦੀ। ਇਸ ਹਾਲਤ ਵਿੱਚ ਮੈਨੂੰ ਅਕੇਵੇਂ ਦਾ ਰੋਗ ਲੱਗ ਜਾਵੇਗਾ ਅਤੇ ਮੇਰੋ ਸਮੁੱਚੇ ਜੀਵਨ ਵਿੱਚ ਅਪ੍ਰਸੰਨਤਾ ਅਤੇ ਉਤਸ਼ਾਹ-ਹੀਣਤਾ ਦਾ ਪ੍ਰਵੇਸ਼ ਹੋ ਜਾਵੇਗਾ।

ਮੈਂ ਅਜੇਹੇ ਕਈ ਆਦਮੀਆਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਅਮਿੱਤ ਪਰਿਸਥਿਤੀ ਵਿੱਚੋਂ ਛੁਟਕਾਰਾ ਪਾਉਣ ਵਿੱਚ ਸਫਲਤਾ ਨਾ ਮਿਲਣ ਕਰਕੇ ਅਕੇਵਾਂ ਹੋਇਆ ਅਤੇ ਲਗਾਤਾਰ ਅਕੇਵੇਂ ਦਾ ਜੀਵਨ ਜਿਊਣ ਲਈ ਮਜਬੂਰ ਹੋਣ ਕਰਕੇ ਅੰਤ ਵਿੱਚ ਡਿਪ੍ਰੇਸ਼ਨ ਦੇ ਰੋਗੀ ਹੋ ਗਏ। ਇੰਗਲਿਸਤਾਨ ਦੇ ਸਕੂਲਾਂ ਵਿੱਚ ਕੰਮ ਕਰਦੇ ਭਾਰਤੀ ਅਧਿਆਪਕਾਂ ਨੂੰ ਅਕੇਵੇਂ ਦਾ ਬਹੁਤ ਤਿੱਖਾ ਤਜਰਬਾ ਹੈ। ਜੇ ਇੰਗਲਿਸਤਾਨ ਵਰਗੇ ਅਵਸਰਾਂ ਭਰੇ ਦੇਸ਼ ਵਿੱਚ ਲੋਕ ਅਕੇਵੇਂ ਦਾ ਜੀਵਨ ਜੀਣ ਲਈ ਮਜਬੂਰ ਹੋ ਸਕਦੇ ਹਨ ਤਾਂ ਭਾਰਤ ਵਰਗੇ ਦੇਸ਼ ਵਿੱਚ ਕੀ ਹਾਲਤ ਹੋ ਸਕਦੀ ਹੈ, ਜਿਥੇ ਨੌਕਰੀ ਲੱਭਣੀ ਕੱਛੂ ਦੇ ਵਾਲ ਲੱਭਣ ਦੇ ਬਰਾਬਰ ਹੈ ਅਤੇ ਅਫਸਰਾਂ ਨੂੰ ਆਪਣੇ ਮਾਤਹਿਤਾਂ ਨੂੰ ਦੂਜੇ ਨੰਬਰ ਦੇ ਨਾਗਰਿਕ ਸਮਝਣ ਦਾ ਨਿਰਾ ਹੱਕ ਹੀ ਨਹੀਂ, ਸਗੋਂ ਨਸ਼ਾ ਵੀ ਹੈ।

ਮੈਂ ਜੀਵਨ ਵਿੱਚ ਦੋ ਤਿੰਨ ਵੇਰ ਅਕੇਵੇਂ ਦਾ ਸ਼ਿਕਾਰ ਹੋਇਆ ਹਾਂ। ਹਰ ਵੇਰ ਪਰਿਸਥਿਤੀ ਦੇ ਤਿਆਗ ਵਿੱਚ ਹੀ ਮੈਨੂੰ ਇਸ ਦਾ ਇਲਾਜ ਲੱਭਦਾ ਰਿਹਾ ਹੈ। ਇੱਕ ਅਕੇਵੇਂ ਦਾ ਜ਼ਿਕਰ ਕਰਦਾ ਹਾਂ। ਖ਼ਾਲਸਾ ਮਿਡਲ ਸਕੂਲ' ਵਿੱਚੋਂ ਅੱਠਵੀਂ ਪਾਸ ਕਰਨ ਪਿੱਛੋਂ ਨੌਵੀਂ ਵਿੱਚ ਗੋਰਮਿੰਟ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਮੇਰੇ ਸਾਰੇ ਜਮਾਤੀ ਇਥੇ ਹੀ ਦਾਖ਼ਲ ਹੋਏ ਸਨ। ਪਿਤਾ ਜੀ ਨੇ ਸਾਇੰਸ ਅਤੇ ਡ੍ਰਾਇੰਗ ਦੇ ਮਜ਼ਮੂਨ ਲੈ ਦਿੱਤੇ । ਹੋਰ ਸਾਰੇ ਮਜ਼ਮੂਨਾਂ ਵਿੱਚ ਮੈਂ ਚੰਗਾ ਭਲਾ ਸੀ, ਪਰ ਸਾਇੰਸ ਮੇਰੇ ਪੱਲੇ ਨਹੀਂ ਸੀ ਪੈਂਦੀ। ਪਹਿਲੇ  ਛੇ ਕੁ ਮਹੀਨਿਆ ਵਿੱਚ ਹਾਲਤ ਏਨੀ ਵਿਗੜ ਗਈ ਕਿ ਸਾਇੰਸ ਟੀਚਰ ਨੇ ਮੈਨੂੰ ਉੱਕਾ ਨਿਕੰਮਾ ਸਮਝ ਕੇ ਇੱਕ ਵਿਦਿਆਰਥੀ ਵਜੋਂ ਮੇਰੀ ਹੋਂਦ ਨੂੰ ਪਛਾਣਨਾ ਛੱਡ ਦਿੱਤਾ ਅਤੇ ਮੇਰੀ ਸਾਇੰਸ ਰੂਮ ਵਿਚਲੀ ਹਾਜ਼ਰੀ ਨੂੰ ਬਾਕੀ ਦੇ ਮੁੰਡਿਆਂ ਅਤੇ ਆਪਣੇ ਲਈ ਇੱਕ ਮਸ਼ਕੂਲੇ ਅਤੇ ਮਨਪ੍ਰਚਾਵੇ ਦੇ ਤੌਰ ਉੱਤੇ ਵਰਤਣਾ ਸ਼ੁਰੂ ਕਰ ਦਿੱਤਾ। ਇਹ ਪਰਿਸਥਿਤੀ ਮੇਰੇ ਲਈ ਅਸਹਿ ਹੁੰਦੀ ਗਈ ਅਤੇ ਮੈਂ ਦੂਜੇ ਮਜ਼ਮੂਨਾਂ ਵਿੱਚ ਵੀ ਨਾਲਾਇਕ ਹੁੰਦਾ ਗਿਆ।

ਸਾਇੰਸ ਦੀ ਘੰਟੀ ਮੇਰੇ ਲਈ ਵੱਡੇ ਸੰਕਟ ਦਾ ਸਮਾਂ ਬਣ ਗਈ। ਉਸ ਘੰਟੀ ਵਿੱਚ ਮੈਂ ਵਿਦਿਆਰਥੀ ਤਾਂ ਕੀ, ਇੱਕ ਜਿਊਂਦਾ ਜਾਗਦਾ ਮਨੁੱਖੀ ਰੂਪ ਵੀ ਨਹੀਂ ਸਾਂ ਸਮਝਿਆ ਜਾਂਦਾ। ਮੈਂ ਉਸ ਪੀਰੀਅਡ ਵਿੱਚੋਂ ਗੈਰ-ਹਾਜ਼ਰ ਰਹਿਣਾ ਸ਼ੁਰੂ ਕਰ ਦਿੱਤਾ। ਦੋ ਤਿੰਨ ਦਿਨ ਗੈਰ-ਹਾਜ਼ਰ ਰਹਿ ਕੇ ਜਦੋਂ ਮੈਂ ਮੁੜ ਸਾਇੰਸ ਰੂਮ ਵਿੱਚ ਗਿਆ ਤਾਂ ਸਾਇੰਸ ਟੀਚਰ ਨੇ ਮੇਰਾ ਮਜ਼ਾਕ ਉਡਾਇਆ। ਆਖਣ ਲੱਗਾ, "ਆਈਏ, ਤਸ਼ਰੀਫ਼ ਲਾਈਏ। ਮੈਂ ਤਾਂ ਪਰੇਸ਼ਾਨ ਹੋ ਗਿਆ ਸਾਂ ਕਿ ਮੇਰੀ ਕਲਾਸ ਦਾ ਨਾਂ ਰੋਸ਼ਨ ਕਰਨ ਵਾਲੇ ਸਟੂਡੈਂਟ ਨੂੰ ਪਤਾ ਨਹੀਂ ਕੀ ਹੋ ਗਿਆ।" ਅਧਿਆਪਕ ਦੀਆਂ ਇਸ ਪ੍ਰਕਾਰ ਦੀਆਂ ਗੱਲਾਂ ਨਾਲ ਜਮਾਤ ਵਿੱਚ ਖੂਬ ਹਾਸਾ ਉਠਿਆ। ਉਸ ਦਿਨ ਪਤਾ ਨਹੀਂ ਅਧਿਆਪਕ ਨੂੰ ਕੀ ਸੁੱਝੀ ਕਿ ਉਸ ਨੇ ਮੈਨੂੰ ਸ਼ਬਦ 'ਮੋਸ਼ਨ' (Motion)

65 / 174
Previous
Next