Back ArrowLogo
Info
Profile
ਰੁਮਾਂਟਿਕ ਸਾਹਿਤ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ। ਮੇਰੇ ਖ਼ਿਆਲ ਵਿੱਚ ਸਾਡੀਆਂ ਫ਼ਿਲਮਾਂ ਵੀ ਇਹੋ ਕੁਝ ਹਨ। ਅਕੇਵੇਂ ਵਾਲੇ ਆਦਮੀ ਨੂੰ ਕ੍ਰਿਕਟ ਅਤੇ ਹਾਕੀ ਆਦਿਕ ਦੇ ਕੌਮਾਂਤਰੀ ਮੈਚ ਵੀ ਨਹੀਂ ਵੇਖਣੇ ਚਾਹੀਦੇ। ਇਹ ਸਭ ਕੁਝ ਉਤੇਜਨਾ ਪੈਦਾ ਕਰਦਾ ਹੈ। ਉਤੇਜਨਾ ਅਕੇਵੇਂ ਦਾ ਇਲਾਜ ਨਹੀਂ। ਵਰਤਮਾਨ ਨਾਲ ਸਾਡਾ ਅਨਜੋੜ ਸਾਡੀ ਕਲਪਨਾ ਨੂੰ ਉਤੇਜਿਤ ਕਰ ਕੇ ਕਿਸੇ ਅਸੰਭਵ ਸੁਪਨ-ਲੋਕ ਦੀ ਉਸਾਰੀ ਕਰ ਦਿੰਦਾ ਹੈ। ਅਸੀਂ ਅਕੇਵੇਂ ਦੇ ਸ਼ਿਕਾਰ ਹੋ ਜਾਂਦੇ ਹਾਂ। ਸਾਡੀ ਕਲਪਨਾ ਦੀ ਉਤੇਜਨਾ ਸਾਡੇ ਲਈ ਅਕੋਵਾਂ ਪੈਦਾ ਕਰਨ ਦੀ ਜ਼ਿੰਮੇਦਾਰ ਹੈ। ਅਸੀਂ ਉਤੇਜਨਾ ਭਰਪੂਰ ਰਚਨਾਵਾਂ ਪੜ੍ਹ ਕੇ ਜਾਂ ਫ਼ਿਲਮਾਂ ਅਤੇ ਮੈਚ ਵੇਖ ਕੇ ਆਪਣੀ ਉਤੇਜਿਤ ਕਲਪਨਾ ਦਾ ਇਲਾਜ ਨਹੀਂ ਕਰ ਸਕਦੇ। ਅਜੇਹਾ ਕਰਕੇ ਅਸੀਂ ਉਤੇਜਿਤ ਕਲਪਨਾ ਦੀ ਪਿੱਠ ਠੋਕਦੇ ਅਤੇ ਆਪਣੀ ਮੁਸ਼ਕਿਲ ਵਧਾਉਂਦੇ ਹਾਂ। ਇਨ੍ਹਾਂ ਫ਼ਿਲਮਾਂ ਨੂੰ ਵੇਖਦਿਆਂ ਹੋਇਆ ਅਸੀਂ ਇੱਕ ਉਤੇਜਨਾ ਵਿੱਚੋਂ ਦੂਜੀ ਵਿੱਚ ਚਲੇ ਜਾਂਦੇ ਹਾਂ। ਅਸੀਂ ਸਮਝਦੇ ਹਾਂ ਕਿ ਇਸ ਉਤੇਜਨਾ ਨੇ ਸਾਡੀ ਪਹਿਲੀ ਮੁਸ਼ਕਿਲ ਹੱਲ ਕਰ ਦਿੱਤੀ ਹੈ। ਪਰ ਅਜੇਹਾ ਨਹੀਂ ਹੁੰਦਾ। ਅਸੀਂ ਉਤੇਜਨਾ ਦੇ ਆਦੀ ਜਾਂ ਐਡਿਕਟ ਹੁੰਦੇ ਜਾ ਰਹੇ ਹਾਂ। ਉਤੇਜਨਾ ਅਕੇਵੇਂ ਦਾ ਇਲਾਜ ਨਹੀਂ ਹੈ।

ਨਸ਼ੇ ਜਾਂ ਡ੍ਰੱਗਜ਼ ਵੀ ਏਹੋ ਕੁਝ ਕਰਦੇ ਹਨ; ਜੋ ਕੁਝ ਫ਼ਿਲਮਾਂ, ਮੈਚਾਂ ਅਤੇ ਉਤੇਜਨਾ ਭਰਪੂਰ ਸਾਹਿਤ ਜਾਂ ਕਲਾ ਲਈ ਸੱਚ ਹੈ ਉਹੋ ਕੁਝ ਨਸ਼ਿਆਂ ਲਈ ਵੀ ਸੱਚ ਹੈ। ਇਨ੍ਹਾਂ ਦਾ ਮਨੋਰਥ ਉਤੇਜਨਾ ਪੈਦਾ ਕਰਨਾ ਅਤੇ ਇੱਕ ਉਤੇਜਨਾ ਦੇ ਮੁੱਕ ਜਾਣ ਉੱਤੇ ਦੂਜੀ ਲਈ ਤਾਂਘ ਉਪਜਾਉਣਾ ਹੈ।

ਹੁਣ ਇੱਕ ਹੋਰ ਇਲਾਜ ਦੱਸਣ ਲੱਗਾ ਹਾਂ। ਇਹ ਪਹਿਲਿਆਂ ਨਾਲੋਂ ਔਖਾ ਹੈ, ਪਰ ਹੈ ਬੜਾ ਕਾਰਗਰ। ਸਾਨੂੰ ਆਪਣੇ ਆਪ ਵਿੱਚ ਝਾਤੀ ਪਾ ਕੇ ਇਹ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਸ ਵਰਤਮਾਨ ਪਰਿਸਥਿਤੀ ਵਿੱਚ ਅਸੀਂ ਅਸੰਤੁਸ਼ਟ ਹਾਂ, ਉਸ ਨੂੰ ਪੈਦਾ ਕਰਨ ਵਿੱਚ ਸਾਡਾ ਆਪਣਾ ਕਿੰਨਾ ਕੁ ਹੱਥ ਹੈ। ਜੇ ਸਾਡੇ ਚੌਗਿਰਦੇ ਨੂੰ ਜਾਣਨ ਵਾਲਾ ਕੋਈ ਵਿਅਕਤੀ ਸਾਨੂੰ ਸਾਡੀ ਕੋਈ ਭੁੱਲ ਜਾਂ ਕਮਜ਼ੋਰੀ ਦੱਸੇ ਤਾਂ ਉਸ ਨੂੰ ਆਪਣੇ ਭਲੇ ਦੀ ਗੱਲ ਸਮਝ ਕੇ ਸੁਣਨਾ ਅਤੇ ਮੰਨਣਾ ਚਾਹੀਦਾ ਹੈ। ਜਦੋਂ ਆਪਣੀ ਕਿਸੇ ਘਾਟ ਦਾ ਗਿਆਨ ਹੋ ਜਾਵੇ ਉਦੋਂ ਉਸ ਕਮਜ਼ੋਰੀ ਨੂੰ ਦੂਰ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਸਾਡਾ ਇਹ ਜਤਨ ਸਫਲ ਤਾਂ ਹੀ ਹੋਵੇਗਾ ਜੇ ਉਸ ਵਿਅਕਤੀ ਦਾ ਵਤੀਰਾ ਵੀ ਸਾਡੇ ਪ੍ਰਤੀ ਕੁਝ ਬਦਲੇ, ਜਿਸ ਦੇ ਕਾਰਨ ਅਸੰਤੋਬਜਨਕ ਹਾਲਤ ਪੈਦਾ ਹੋਈ ਹੈ। ਇਸ ਲਈ ਸਾਡਾ ਸਭ ਤੋਂ ਪਹਿਲਾ ਜਤਨ ਇਹ ਹੋਣਾ ਚਾਹੀਦਾ ਹੈ ਕਿ ਉਸ ਆਦਮੀ ਕੋਲ ਜਾ ਕੇ ਆਪਣੀ ਕੁੱਲ ਦਾ ਇਕਰਾਰ ਕਰ ਲਈਏ ਅਤੇ ਖਿਮਾ ਮੰਗਦੇ ਹੋਏ ਸਹਾਇਤਾ ਦੀ ਇੱਛਾ ਕਰੀਏ। ਇਉਂ ਕਰ ਲੈਣ ਪਿੱਛੋਂ ਪੂਰੀ ਦਿਲਚਸਪੀ ਅਤੇ ਲਗਨ ਨਾਲ ਆਪਣੇ ਕੰਮ ਕਰਦੇ ਹੋਏ ਕਿਸੇ ਵੀ ਕਮਜ਼ੋਰੀ ਨੂੰ ਮੰਨਣ ਅਤੇ ਦੂਰ ਕਰਨ ਲਈ ਤਿਆਰ ਰਹੀਏ।

ਸਾਡੇ ਅਕੇਵੇਂ ਦਾ ਮਤਲਬ ਇਹ ਵੀ ਹੈ ਕਿ ਸਾਡੀ ਵਰਤਮਾਨ ਪਰਿਸਥਿਤੀ ਸਾਡੇ ਲਈ ਮਹੱਤਵਪੂਰਣ ਅਤੇ ਸਤਿਕਾਰਯੋਗ ਨਹੀਂ ਰਹੀ। ਜੇ ਅਸੀਂ ਦਫ਼ਤਰ ਦੇ ਕੰਮ ਤੋਂ ਉਕਤਾਏ ਹਾਂ ਤਾਂ ਦਫ਼ਤਰ ਤੋਂ ਬਾਹਰਲੇ ਕੰਮਾਂ ਨੂੰ ਵੱਧ ਤੋਂ ਵੱਧ ਸਤਿਕਾਰਯੋਗ ਬਣਾਉਣ ਦਾ ਜਤਨ ਕਰਨਾ ਇਸ ਦਾ ਇਲਾਜ ਕਰ ਸਕਦਾ ਹੈ। ਕਿਸੇ ਕੰਮ ਨੂੰ ਮਹੱਤਵਪੂਰਣ ਜਾਂ ਸਤਿਕਾਰਯੋਗ ਮੰਨਣ ਦੀ ਪਹਿਲੀ ਪਛਾਣ ਇਹ ਹੈ ਕਿ ਅਸੀਂ ਉਸ ਨੂੰ ਨੇਮ ਨਾਲ ਕਰਦੇ ਹਾਂ। ਆਪਣੇ ਘਰੇਲੂ ਕੰਮਾਂ ਨੂੰ ਨੇਮ ਜਾਂ ਟਾਇਮ ਟੇਬਲ ਅਨੁਸਾਰ ਕੀਤਿਆਂ ਉਹ ਸਾਡੇ ਲਈ ਸਤਿਕਾਰਯੋਗ ਅਤੇ

67 / 174
Previous
Next