ਮਹੱਤਵਪੂਰਣ ਬਣਦੇ ਜਾਣਗੇ। ਇੱਕ ਪਰਿਸਥਿਤੀ ਵੱਲ ਸਤਿਕਾਰਪੂਰਣ ਵਤੀਰਾ ਅਪਣਾਉਣ ਨਾਲ ਇਸ ਪ੍ਰਕਾਰ ਦਾ ਵਤੀਰਾ ਅਪਣਾਉਣ ਦੀ ਆਦਤ ਬਣ ਜਾਣ ਦੀ ਸੰਭਾਵਨਾ ਹੈ। ਆਦਤ ਅਨੁਸਾਰ ਅਮਲ ਕਰਨਾ ਬਹੁਤ ਸੌਖਾ ਹੁੰਦਾ ਹੈ। ਆਦਤ ਦੇ ਉਲਟ ਜਾਣਾ ਔਖਾ ਹੁੰਦਾ ਹੈ—ਚੰਗੀ ਦੇ ਵੀ ਅਤੇ ਮਾੜੀ ਦੇ ਵੀ। ਸੰਭਵ ਹੋ ਸਾਡੀ ਆਦਤ ਅਕੇਵੇਂ ਭਰਪੂਰ ਪਰਿਸਥਿਤੀ ਨੂੰ ਵੀ ਸਾਡੇ ਲਈ ਸਤਿਕਾਰਯੋਗ ਬਣਾ ਦੇਵੇ।
ਅਕੇਵੇਂਜਨਕ ਪਰਿਸਥਿਤੀਆਂ ਕਈ ਪ੍ਰਕਾਰ ਦੀਆਂ ਹੋ ਸਕਦੀਆਂ ਹਨ। ਮੇਰੇ ਲਈ ਸਭਨਾਂ ਦਾ ਵਿਸਥਾਰ ਨਾ ਸੰਭਵ ਹੈ ਨਾ ਲੋੜੀਂਦਾ। ਪ੍ਰਸੰਨਤਾ ਦੀ ਭਾਲ ਵਾਲਾ ਇਹ ਵਿਸ਼ਾ ਸਾਰਿਆਂ ਦਾ ਸਾਂਝਾ ਹੈ। ਆਪੋ ਆਪਣੇ ਅਨੁਭਵ ਲਿਖ ਕੇ ਅਸੀਂ ਇਕ ਦੂਜੇ ਦੀ ਸਹਾਇਤਾ ਕਰ ਸਕਦੇ ਹਾਂ।