Back ArrowLogo
Info
Profile

ਇਸ ਖਿੱਤੇ ਦੀ ਭਾਸ਼ਾ ਵਿਚ ਰੁਚੀ ਵਿਖਾਈ ਹੈ। ਪੁਆਧੀ ਉਪ-ਭਾਸ਼ਾ ਬਾਰੇ ਡਾ. ਬਲਬੀਰ ਸਿੰਘ ਸੰਧੂ ਦਾ ਕੰਮ 'ਪੁਆਧੀ ਭਾਸ਼ਾ ਦਾ ਵਿਵਰਣਾਤਮਕ ਵਿਆਕਰਨ' (A descriptive grammer of Puadhi Language) ਸਲਾਹੁਣਯੋਗ ਹੈ। ਡਾ. ਸੰਧੂ ਤੋਂ ਬਿਨਾਂ ਦੂਜੇ ਵਿਦਵਾਨ ਡਾ. ਪ੍ਰੇਮ ਪ੍ਰਕਾਸ਼ ਹਨ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੀਆਂ ਦੂਜੀਆਂ ਉਪ-ਭਾਸ਼ਾਵਾਂ ਦੇ ਨਾਲ-ਨਾਲ ਪੁਆਧੀ ਉਪ-ਭਾਸ਼ਾ 'ਤੇ ਵੀ ਵਧੀਆ ਚਾਨਣਾ ਪਾਇਆ ਹੈ। ਉਕਤ ਕਾਰਜ ਤੋਂ ਬਿਨਾ ਤੀਜਾ ਪੁਸਤਕ ਕਾਰਜ ਮਨਮੋਹਨ ਸਿੰਘ ਦਾਉਂ ਦੀ ਸੰਪਾਦਨਾ ਹੇਠ 'ਪੁਆਧ ਦਰਪਣ ਅਤੀਤ ਦੇ ਝਰੋਖੇ ਬੀ' ਪੁਸਤਕ ਵਿਚ ਵੱਖ-ਵੱਖ ਵਿਦਵਾਨਾਂ ਦੇ ਲੇਖ ਹਨ ਜੋ ਪੁਆਧ ਦੀ ਬੋਲੀ, ਧਰਤੀ, ਸਭਿਆਚਾਰਕ ਰੰਗਾਂ ਅਤੇ ਪ੍ਰਕਿਰਤੀ ਬਾਰੇ ਜਾਣਕਾਰੀ ਭਰਪੂਰ ਚਾਨਣਾ ਪਾਉਂਦੇ ਹਨ।

ਉਕਤ ਵੇਰਵਿਆਂ ਤੋਂ ਬਿਨਾਂ ਪੁਆਧੀ ਉਪ-ਭਾਸ਼ਾ ਵਿਚ ਕਾਫ਼ੀ ਸਾਹਿਤ ਲਿਖਿਆ ਮਿਲ ਰਿਹਾ ਹੈ, ਜਿਨ੍ਹਾਂ ਵਿਚ ਪੁਆਧ ਦੇ ਕੁਝ ਲਿਖਾਰੀਆਂ ਦੇ ਨਾਮ ਇਸ ਪ੍ਰਕਾਰ ਹਨ; ਮਨਮੋਹਨ ਸਿੰਘ ਦਾਉਂ, ਡਾ. ਐਸ.ਐਸ. ਕਿਸ਼ਨਪੁਰੀ, ਡਾ. ਗੁਰਮੀਤ ਸਿੰਘ ਬੈਦਵਾਨ, ਸੋਹਨ ਸਿੰਘ ਹੰਸ, ਜਸਬੀਰ ਮੰਡ, ਡਾ. ਮੁਖਤਿਆਰ ਸਿੰਘ, ਰਜਿੰਦਰ ਕੌਰ, ਕੇਸਰ ਸਿੰਘ ਸੁਹਾਣਾ, ਇੰਜੀ. ਗੁਰਨਾਮ ਸਿੰਘ ਡੇਰਾਬਸੀ, ਗਿਆਨੀ ਧਰਮ ਸਿੰਘ ਭੰਖਰਪੁਰ ਆਦਿ ਨਾਮ ਹਨ ਜੋ ਪੁਆਧੀ ਉਪ-ਭਾਸ਼ਾ ਵਿਚ ਸਾਹਿਤ ਲਿਖ ਕੇ ਪੰਜਾਬੀ ਸਾਹਿਤ ਵਿਚ ਵਾਧਾ ਕਰ ਰਹੇ ਹਨ। ਉਕਤ ਲੇਖਕਾਂ ਨੂੰ ਇਕ ਮੰਚ 'ਤੇ ਲਿਆਉਣ ਦੇ ਮਕਸਦ ਨਾਲ 14 ਨਵੰਬਰ, 2014 ਨੂੰ 'ਪੁਆਧੀ ਪੰਜਾਬੀ ਸੱਥ' ਮੋਹਾਲੀ ਦੀ ਸਥਾਪਨਾ ਕੀਤੀ ਗਈ ਸੀ ਜਿਸ ਦੇ ਪ੍ਰਧਾਨ ਮਨਮੋਹਨ ਸਿੰਘ ਦਾਉਂ ਹਨ। 'ਪੁਆਧੀ ਪੰਜਾਬੀ ਸੱਥ' ਦੇ ਸਹਿਯੋਗ ਨਾਲ ਪੁਆਧੀ ਪੰਜਾਬੀ ਸਾਹਿਤ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।

ਪੁਆਧੀ ਭਾਸ਼ਾ ਹੁਣ ਅਕਾਦਮਿਕ ਪੱਖ ਤੋਂ ਵੀ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਰਹੀ ਹੈ। ਨਤੀਜੇ ਵਜੋਂ ਯੂਨੀਵਰਸਿਟੀਆਂ ਅਤੇ ਅਕਾਦਮਿਕ ਦਾਇਰਿਆਂ ਵਿਚ ਪੁਆਧੀ ਉਪ-ਭਾਸ਼ਾ ਵਿਚ ਹੁਣ ਤਸੱਲੀਬਖਸ਼ ਖੋਜ-ਕਾਰਜ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਮਿਸਾਲ ਵਜੋਂ:

  • ਡਾ. ਮੁਖਤਿਆਰ ਸਿੰਘ ਦਾ ਖੋਜ ਕਾਰਜ-ਪੁਆਧ ਦੇ ਲੋਕ ਗੀਤ
  • ਡਾ. ਜਗਜੀਤ ਸਿੰਘ ਦਾ ਖੋਜ ਕਾਰਜ-ਪੁਆਧੀ ਕਿੱਸਾ ਕਾਵਿ ਦਾ ਲੋਕ ਧਾਰਾਈ ਅਧਿਐਨ .
  • ਡਾ. ਦਵਿੰਦਰ ਸਿੰਘ ਦਾ ਖੋਜ ਕਾਰਜ-ਪੁਆਧੀ ਲੋਕ ਕਹਾਣੀਆਂ ਪਾਠ ਅਤੇ ਸਮੀਖਿਆ
  • ਮਨਮੋਹਨ ਕੌਰ ਦਾ ਖੋਜ ਕਾਰਜ-ਪੁਆਧ ਵਿਚ ਅਖਾੜਾ ਗਾਇਨ ਦੀ ਪਰੰਪਰਾ ਰੱਬੀ ਬੈਰੋਂਪੁਰੀ ਦੇ ਵਿਸ਼ੇਸ਼ ਸੰਦਰਭ ਵਿਚ
  • ਬਲਵਿੰਦਰ ਸਿੰਘ ਦਾ ਖੋਜ ਕਾਰਜ-ਬਾਂਗਰੂ ਅਤੇ ਪੁਆਧੀ ਨਾਮ ਸ਼ਬਦਾਵਲੀ ਦਾ ਤੁਲਾਨਤਮਕ ਅਧਿਐਨ
13 / 155
Previous
Next