

ਦੀ ਕਟਾਰ' ਤੋਂ ਘਬਰਾਇਆ ਨਹੀਂ। ਆਪਣੇ ਪਹਿਲੇ ਹੀ ਕਾਵਿ-ਸੰਗ੍ਰਹਿ ਵਿਚ ਪਾਸ਼ ਨੇ ਕਵੀ ਦੀ ਨੈਤਿਕ/ਸਮਾਜਕ ਜ਼ਿੰਮੇਵਾਰੀ ਅਤੇ ਕਲਾ ਦੀ ਸਮਾਜਕ ਸਾਰਥਕਤਾ ਦੇ ਅਹਿਮ ਪ੍ਰਸ਼ਨ ਨੂੰ ਸੰਜੀਦਗੀ ਨਾਲ ਵਿਚਾਰਦਿਆਂ ਐਲਾਨ ਕੀਤਾ ਸੀ :
ਅਸੀਂ ਜੰਮਣਾ ਨਹੀਂ ਸੀ
ਅਸੀਂ ਲੜਨਾ ਨਹੀਂ ਸੀ
ਅਸੀਂ ਤਾਂ ਬਹਿ ਕੇ ਹੇਮਕੁੰਟ ਤੇ
ਭਗਤੀ ਕਰਨੀ ਸੀ
ਪਰ ਜਦ ਸਤਲੁਜ ਦੇ ਪਾਣੀ ਵਿਚੋਂ ਭਾਫ਼ ਉਠੀ
ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਟੁਕੀ
ਜਦ ਕੁੜੀਆਂ ਕੋਲ ਜਿੰਮ ਕਾਰਟਰ ਤੱਕਿਆ
ਤੇ ਮੁੰਡਿਆਂ ਕੋਲ ਤੱਕਿਆ 'ਜੇਮਜ਼ ਬਾਂਡ'
ਤਾਂ ਮੈਂ ਕਿਹਾ ਉਡਿਆ ਚਲ ਬਈ ਸੰਤ (ਸੰਧੂ)
ਹੇਠਾਂ ਧਰਤੀ ਚਲੀਏ
ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ
ਤੇ ਅਸੀਂ ਹੁਣ ਆਏ ਹਾਂ
ਅਹਿ ਲਓ ਅਸਾਡਾ ਜ਼ਫ਼ਰਨਾਮਾ
ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ
ਅਸਾਡਾ ਪੇਟ ਹਾਜ਼ਰ ਹੈ...
(ਲੋਹ ਕਥਾ, ਪੰਨਾ 64)
ਪਾਸ਼ ਦੀ ਕਵਿਤਾ ਕਦੇ ਨਾ ਮੁੱਕਣ ਵਾਲਾ ਸੰਵਾਦ ਹੈ। ਉਹ ਜੇ ਇਕ ਪਾਸੇ ਸਮਕਾਲੀ ਸਮਾਜਕ ਮਸਲਿਆਂ ਬਾਰੇ ਵਿਵਸਥਾ ਦੇ ਰਾਖਿਆ, ਆਪਣੇ ਰਾਜਨੀਤਕ ਵਿਰੋਧੀਆਂ ਅਤੇ ਸਹਿ- ਕਰਮੀਆਂ ਨਾਲ ਸੰਵਾਦ ਰਚਾਉਂਦਾ ਹੈ, ਤਾਂ ਦੂਜੇ ਪਾਸੇ ਆਪਣੇ ਸਮਕਾਲੀ ਕਾਵਿ- ਸ਼ਾਸਤਰ ਨੂੰ ਦਰਪੇਸ਼ ਮਸਲਿਆਂ ਪ੍ਰਤੀ ਵੀ ਉਹ ਘੱਟ ਸਜੱਗ ਨਹੀਂ। ਜਿਸ ਸਮੇਂ ਪਾਸ਼ ਨੇ ਲਿਖਣਾ ਸ਼ੁਰੂ ਕੀਤਾ ਉਸ ਸਮੇਂ ਕਾਵਿ ਦੀ ਸਮਾਜਕ ਸਾਰਥਕਤਾ ਦੇ ਵਿਸ਼ੇ ਨੂੰ ਲੈ ਕੇ ਪੰਜਾਬੀ ਕਾਵਿ ਚਿੰਤਨ ਵਿਚ ਤਿੱਖਾ ਸੰਵਾਦ ਛਿੜਿਆ ਹੋਇਆ ਸੀ। ਸਾਹਿਤਕ ਪਿੜ ਅੰਦਰ ਪ੍ਰਗਤੀਵਾਦੀ ਲਹਿਰ ਦੇ ਵਿਗਠਨ ਕਾਰਨ ਪ੍ਰਗਤੀਵਾਦੀ ਕਾਵਿ-ਚਿੰਤਨ ਉਪਰ ਕਈ ਪਾਸਿਆਂ ਤੋਂ ਤਰ੍ਹਾਂ ਤਰ੍ਹਾਂ ਦੇ ਮਖੌਟੇ ਪਾਕੇ ਆਕਰਮਣ ਹੋ ਰਿਹਾ ਸੀ। ਪ੍ਰਯੋਗਵਾਦ, ਅਸਤਿਤਵਵਾਦ ਅਤੇ ਆਧੁਨਿਕਤਾ ਦੇ ਆਡੰਬਰ ਰਚਕੇ ਕਵਿਤਾ ਜਾਂ ਕਲਾ ਨੂੰ ਨਿਸਤੀ ਕਰਨ ਦੇ ਯਤਨ ਹੋ ਰਹੇ ਸਨ। ਕਵਿਤਾ ਨੂੰ ਹਰ ਤਰ੍ਹਾਂ ਦੀ ਨੈਤਿਕ ਸਮਾਜਕ ਜ਼ਿੰਮੇਵਾਰੀ ਤੋਂ ਮੁਕਤ 'ਸ਼ੁਧ-ਸੁਹਜ ਜਾਂ ਸ਼ੁਧ ਆਨੰਦ ਦੇਣ ਵਾਲੀ ਕੋਰੀ ਸ਼ਬਦ- ਘਾੜਤ ਵੱਜੋਂ ਪਰਿਭਾਸ਼ਤ ਕਰਨ ਦੇ ਯਤਨ ਹੋ ਰਹੇ ਸਨ। ਇਕ ਪਾਸੇ ਕਾਵਿ ਨੂੰ ਸਵੈ-ਸੰਪੰਨ ਖੁਦਮੁਖਤਾਰ ਹੋਂਦ ਮੰਨਣ ਵਾਲੀ ਸੁਹਜਵਾਦੀ ਧਾਰਨਾ ਅਤੇ ਕਾਵਿ ਦੇ ਪ੍ਰਯੋਜਨ ਨੂੰ 'ਆਨੰਦ'