Back ArrowLogo
Info
Profile

ਭੇੜ ਦੁਹਾਂ ਵਿਚ ਮਚਿਆ, ਸੱਟ ਪਈ ਅਨੀਮਾ,

ਸਿਰ ਧੜ ਡਿਗੇ ਖੇਤ ਵਿਚ, ਜਿਉਂ ਬਾਹਣ ਢੀਮਾਂ,

ਦੇਖ ਮਾਰੇ ਲੱਲੇ ਬਹਿਲੀਮ ਨੇ, ਰਣ ਮੈਂ ਬਾਸੀਮਾ।               (ਲੱਲਾ ਬਹਿਲੀਮਾ ਦੀ ਵਾਰ ਵਿਚੋਂ)

(3) ਹਸਨੇ ਮਹਿਮੇ ਰਾਣਿਆ, ਦੋਹਾਂ ਉਠਾਈ ਦਲ।

ਮਹਿਮਾ ਹਸਨਾ ਮਾਰਿਆ, ਦੁਧ ਤੋਂ ਮੱਖੀ ਗਈ ਟਲ।

ਬਹੁਤੇ ਰੰਗ ਵਿਗੁਤਿਆਂ, ਅਥਰਬਾਣ ਬੇਟ ਪਾਇਆ ਟੁਟ ਗੱਲ।

ਆਖੀਂ ਮਾਖੇ ਢਾਡੀਆਂ, ਦੋ ਸ਼ੀਂਹ ਨਾ ਟੁਰਦੇ ਰਲ।

ਮਹਿਮਾ ਹਸਨਾ ਰਾਜਪੂਤ, ਰਾਇ ਭਾਰੇ ਭੱਟੀ।

ਹਸਨੇ ਬਈਮਾਨਗੀ, ਨਾਲ ਮਹਿਮੇ ਬਟੀ।

ਭੇੜ ਦੋਹਾਂ ਦਾ ਮੱਚਿਆ, ਸਰ ਵਗੇ ਫਟੀ।

ਮਹਿਮੇ ਪਾਈ ਫਤਹ ਰਣ, ਗਲ ਹਸਨੇ ਘਟੀ।

ਬੰਨ੍ਹ ਹਸਨੇ ਨੂੰ ਛੱਡਿਆ, ਜਸ ਮਹਿਮੇ ਖੱਟੀ।         (ਹਸਨੇ ਮਹਿਮੇ ਦੀ ਵਾਰ ਵਿਚੋਂ)

(4) ਤ੍ਰੈ ਸੌ ਸੱਠ ਮਰਾਤਬਾ, ਇਕ ਗੁਰੀਏ ਡਗੇ।

ਚੜ੍ਹਿਆ ਮੂਸਾ, ਬਾਦਸ਼ਾਹ ਸਭ ਜੱਗੇ ਪਰੱਖੇ।

ਦੰਦ ਚਿਟੇ ਬਡ ਹਾਥੀਆਂ, ਚਹੁ ਕਿਤ ਵਰੱਗੇ।

ਰੁਤ ਪਛਾਤੀ ਬਗਲਿਆਂ, ਘਟ ਕਾਲੀ ਅੱਗੇ।

ਏਹੀ ਕੀਤੀ ਮੂਸਿਆ, ਕਿਨ ਕਰੀ ਨਾ ਅੱਗੇ।              (ਮੂਸੇ ਦੀ ਵਾਰ ਵਿਚੋਂ)

(5) ਭਬਕਿਓ ਸ਼ੇਰ ਸਰਦੂਲ ਰਾਇ, ਰਣ ਮਾਰੂ ਬੱਜੇ

ਖਾਨ ਸੁਲਤਾਨ ਬਡ ਸੂਰਮੇ, ਵਿਚ ਰਣ ਦੇ ਗੱਜੇ।

ਖ਼ਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ।

ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ।

ਫਤਹਿ ਪਾਇ ਅਸਰਾਇ ਜੀ, ਸ਼ਾਹੀ ਘਰ ਸੱਸੇ।

ਡਾ. ਚਰਨ ਸਿੰਘ ਜੀ ਨੇ ਇਸ ਵਾਰ ਦਾ ਇਕ ਹੋਰ ਰੂਪ ਵੀ ਦਿੱਤਾ ਹੈ :

ਬੁਕਿਆ ਸ਼ੇਰ ਸਰਦੂਲ ਰਾਜਾ।

ਪ੍ਰ ਸੁਲਤਾਨ ਤੁਮ ਬੜੇ ਕਾਜਾ

ਖਤ ਲਿਖੇ ਟੂੰਡਾ ਅਸਰਾਜ ਨੂੰ

ਲੱਜ ਰਖੀਂ ਸਾਰੰਗ ਬਾਪ ਨੂੰ

ਟਿੱਕਾ ਦਿੱਤਾ ਸੁ ਰਾਜੇ ਆਪ ਨੂੰ ।           (ਟੁੰਡੇ ਅਸਰਾਜੇ ਦੀ ਵਾਰ)

(6) ਸਿਕੰਦਰ ਕਹੇ ਬ੍ਰਹਮ ਨੂੰ ਇਕ ਗੱਲ ਕਾਈ।

ਤੇਰੀ ਸਾਡੀ ਰਣ ਵਿਚ ਅਜ ਪਈ ਲੜਾਈ।

ਤੂੰ ਨਾਹੀਂ ਕਿ ਮੈਂ ਨਾਹੀਂ, ਇਹ ਹੁੰਦੀ ਆਈ।

ਰਾਜਪੂਤੀ ਜਾਤੀ ਨੱਸਿਆਂ ਰਣ ਲਾਜ ਮਰਾਹੀਂ।

ਲੜੀਏ ਆਹਮੋ ਸਾਹਮਣੇ, ਸੋ ਕਰੇ ਸੋ ਸਾਈਂ

ਪਾਪੀ ਖਲ ਬਰਾਹਮ ਪਰ ਚੜ੍ਹ ਆਏ ਸਿਕੰਦਰ

ਭੇੜ ਦੋਹਾਂ ਦਾ ਮਚਿਆ, ਬਡ ਰਣ ਦੇ ਅੰਦਰ

ਫੜਿਆ ਖਲ ਬਰਾਹਮ ਨੇ, ਕਰ ਬਡ ਅਡੰਬਰ

31 / 93
Previous
Next