ਪਿੰਡ ਆ ਕੇ ਜਦੋਂ ਉਸਨੇ ਵਾਹ ਕਰਵਾਇਆ, ਤਾਂ ਇਹ ਕਿਸੇ ਨਾ ਸੋਚਿਆ ਕਿ ਪੈਸੇ ਨਾਲੋਂ ਬਹੁ ਕੀਮਤੀ ਜਵਾਨੀ ਉਹ ਪਰਦੇਸਾਂ ਵਿੱਚ ਲੁਟਾ ਆਇਆ । ਗਲਤ ਖਿਮਤਾਂ ਨਾਲ ਬਣ ਚੁੱਕਾ ਸਮਾਜ ਜਵਾਨੀ ਤੇ ਕਿਰਤ ਨੂੰ ਸਰਮਾਏ ਜਾਂ ਜਮੀਨ ਤੋਂ ਅਧਿਕਤਾ ਨਹੀਂ ਦੇਂਦਾ ਸੀ । ਜਿੰਦਗੀ ਦੇ ਕੋਮਲ ਤੋਂ ਕੋਮਲ ਅੰਗਾਂ ਤੇ ਜਬਰ ਸਰਮਾਇਆ, ਜਦ ਜੀਅ ਚਾਹੇ ਕਬਜਾ ਕਰ ਸਕਦਾ ਸੀ । ਹੁਕਮੇ ਨੂੰ ਸ਼ਰਾਬ ਪੀਣ ਦਾ ਬੱਸ ਸਿੰਗਾਪੁਰ ਤੋਂ ਹੀ ਕਾਫੀ ਪੈ ਗਿਆ ਸੀ । ਪਿੰਡ ਆ ਕੇ ਉਹ ਹੋਰ ਪੀ ਕੇ ਉਹ ਗਰੀਬ ਸ਼ਰੀਕ ਭਰਾਵਾਂ ਤੇ ਰੋਹਬ ਪਾਉਣਾ ਚਾਹੁੰਦਾ ਸੀ । ਸ਼ਰਾਬ ਪੀ ਕੇ ਉਹ ਦੋ ਤਿੰਨ ਵਾਰ ਆਗਲੇ ਪਾਰ ਜਾਣੋ ਬਚਿਆ, ਡਾਕਟਰ ਨੇ ਉਸਨੂੰ ਸ਼ਰਾਬ ਪੀਣ ਅਸਲੋਂ ਵਰਜ ਦਿੱਤਾ ਸੀ । ਪਰ ਉਸਤੋਂ ਚੰਦਰੀ ਆਦਤ ਛੁੱਟ ਨਾ ਸਕੀ ਤੇ ਸਿੱਟੇ ਵਜੋਂ ਇੱਕ ਮਹੀਨਾ ਹਸਪਤਾਲ ਰਹਿ ਕੇ ਲੰਮੇ ਚਾਲੇ ਪਾ ਗਿਆ ।
ਜਿੰਨਾ ਦਿਨਾਂ ਵਿੱਚ ਹੁਕਮੇ ਨੇ ਵਿਆਹ ਕਰਵਾਇਆ ਸੀ, ਉਸਤੋਂ ਥੋੜੇ ਦਿਨ ਪਿੱਛੋਂ ਹੀ ਉਸਦੇ ਭਰਾ ਜਿਉਣੇ ਦੀ ਘਰਵਾਲੀ ਸੁਰਗਵਾਸ ਹੋ ਗਈ । ਹੁਣ ਹੁਕਮੇ ਦੀ ਮਟਤ ਪਿੱਛੋਂ ਜਿਉਣੇ ਦੇ ਰੰਡੇਪੇ ਨੇ ਅੰਗੜਾਈਆਂ ਭੰਨੀਆਂ । ਅਫਸੋਸ ਦੇ ਕੁਝ ਮਹੀਨੇ ਲੰਘ ਜਾਣ ਪਿੱਛੋਂ ਸਉਨੇ ਸੰਤੀ ਤੇ ਡੋਰੇ ਸੁੱਟਣੇ ਸ਼ੁਰੂ ਕੀਤੇ। ਜਿਉਣੇ ਨੇ ਰਡੇ ਹੋ ਜਾਣ ਪਿੱਛੋਂ ਬਚਨੋਂ ਦੀ ਖਾਤਰ ਕਾਫੀ ਘਰ ਗਵਾਇਆ ਸੀ ਅਤੇ ਜਾਨ ਹੀਲ ਕੇ ਆਪਣੇ ਕਾਰਜ ਵਿੱਚ ਸਫਲ ਹੋਇਆ ਸੀ । ਬਚਨੋਂ ਤੇ ਜਿਉਣੇ ਦੀ ਅਗਵਾੜ ਵਿੱਚ ਗੁੱਝੀਆਂ-ਗੁੱਝੀਆਂ ਕਾਫੀ ਗੱਲਾਂ ਹੋ ਚੁੱਕੀਆਂ ਸਨ । ਜਦ ਮਨੁੱਖ ਦਾ ਤਲਖ ਹਕੀਕਤਾਂ ਨਾਲ ਵਾਹ ਪੈਂਦਾ ਹੈ, ਉਸ ਵਿੱਚ ਥੋੜੀ ਬਹੁਤ ਸੂਝ ਜਾਗ ਪੈਂਦੀ ਹੈ। ਜਵਾਨੀ ਦਾ ਉਬਾਲ ਲਹਿ ਜਾਣ ਅਤੇ ਘਰ ਗਵਾ ਲੈਣ ਤੇ ਜਿਉਣੇ ਨੂੰ ਹੋਸ਼ ਆਈ । ਉਂਝ ਯਾਰਾਂ ਮਿੱਤਰਾਂ ਨਾਲ ਹੰਢ ਵਰਤ ਕੇ ਵੀ ਉਸ ਵੇਖ ਲਿਆ ਸੀ, ਕਿ ਦੰਮਾਂ ਬਿਨਾ ਕੋਈ ਨਹੀਂ ਸਿਆਣਦਾ ।ਉਸਦਾ ਸੰਤੀ ਨਾਲ ਮੇਲ ਜੋਲ ਕਰਨ ਦਾ ਮਤਲਬ ਉਸਦੀ ਜਮੀਨ ਤੇ ਪੈਸਾ ਸੀ । ਹੁਕਮੇ ਨੇ ਸਿੰਗਾਪੁਰ ਆ ਕੇ ਪੰਦਰਾਂ ਘੁਮਾਂ ਗਹਿਣੇ ਤੇ ਪੰਜ ਘੁਮਾਂ ਬੇ ਲੈ ਲਈ ਸੀ । ਸਾਰੀ ਵਿੱਚ ਹੀ ਨਹਿਰ ਜਾਂ ਖੂਹ ਦਾ ਪਾਣੀ ਪੈਂਦਾ ਸੀ । ਜਿਉਣਾ ਸਮਝਦਾ ਸੀ ਕਿ ਸੰਤੀ ਦਾ ਮੁੰਡਾ ਹਾਲੇ ਬਾਰਾਂ-ਤੇਰਾਂ ਸਾਲ ਦਾ ਗੱਭਰੂ ਨਹੀਂ ਹੁੰਦਾ, ਓਨਾ ਚਿਰ ਰੰਨ ਤੇ ਜਮੀਨ ਮਨ-ਮਰਜੀ ਨਾਲ ਵਰਤਾਂਗਾ। ਹੌਲੀ-ਹੌਲੀ ਉਸਦੀ ਸੰਤੀ ਨਾਲ ਬੋਲ-ਚਾਲ ਖੁਲ ਗਈ । ਜਿਉਣੇ ਦੇ ਦੋ ਮੁੰਡੇ ਸਨ ਤੇ ਜਮੀਨ ਤਕਰੀਬਨ ਗਹਿਣੇ ਕਰ ਚੁੱਕਾ ਸੀ । ਇੰਨਾ ਦਿਨਾ ਵਿੱਚ ਜਿਊਣਾ ਬੜੀ ਤੰਗੀ ਨਾਲ ਦਿਨ ਕੱਢ ਰਿਹਾ ਸੀ । ਸੱਤੀ ਤੇ ਜਿਉਣੇ ਦੀ ਅਜਿਹੀ ਮੀਚਾ ਮਿਲੀ ਕਿ ਹਮੇਸ਼ਾ ਲਈ ਉਸਦੇ ਘਰ ਰਹਿਣ ਲੱਗ ਪਿਆ।
ਬਚਨੋਂ ਨੂੰ ਇਸ ਗੱਲ ਦਾ ਅਫਸੋਸ ਤਾਂ ਜਰੂਰ ਹੋਇਆ ਪਰ ਉਸ ਇਸ ਨਵੇਂ ਹੇਲ-ਮੇਲ ਨੂੰ ਦਿਲ ਵਿੱਚ ਬਹੁਤੀ ਥਾਂ ਨਾ ਦਿੱਤੀ, ਸਗੋਂ ਬੇ- ਪਰਵਾਹੀ ਵਿੱਚ ਕਿਹਾ -ਚਲ ਕੰਗਾਲ ਗਲੋਂ ਲੱਥਾ। ਉਸ ਆਪਣੇ ਬੀਤ ਚੁੱਕੇ ਮਿਲਾਪ ਨੂੰ ਭੁੱਲ ਜਾਣ ਲਈ ਇਕ ਤਰਾਂ ਦਿਮਾਗ ਖੁੱਲਾ ਛੱਡ ਦਿੱਤਾ । ਦੂਜੇ ਪਾਸੇ ਜਿਉਣੇ ਸੰਤੀ ਦੀ ਸਲਾਹ ਨਾਲ ਬੈਲ ਖਰੀਦ ਕੇ ਵਾਹੀ ਸ਼ੁਰੂ ਕਰ ਦਿੱਤੀ । ਉਸ ਸੀਰੀ ਰਲਾ ਲਿਆ ਅਤੇ ਸੰਤੀ ਦੇ ਘਰ ਦਾ ਹਰ ਤਰਾਂ ਦਾ ਕਾਰ-ਮੁਖਤਿਆਰ ਬਣ ਗਿਆ । ਦੋ ਕੁ ਸਾਲ ਵਿੱਚ ਹੀ ਉਸ ਪੈਸੇ ਹੱਥਾਂ ਹੇਠ ਕਰਕੇ ਜਮੀਨ ਛੁਡਾ ਲਈ । ਬਚਨੋਂ ਨੂੰ ਇਹਨਾ ਦਾ ਗੂੜਾ ਪਿਆਰ ਅਤੇ ਜਉਣੇ ਦੀਆਂ ਸਯੁਆਰਥੀ ਗੱਲਾਂ ਚੰਗੀਆਂ ਨਾ ਲੱਗੀਆਂ, ਉਸ ਆਪਣੇ ਚੁਗਲਕੋਰ ਸੁਭਾਅ ਵਾਂਗ ਸੰਤੀ ਨੂੰ ਗੁੱਝਿਆਂ ਚੱਕਣਾ ਸ਼ੁਰੂ ਕਰ ਦਿੱਤਾ । ਜਿਉਣੇ ਦੀ ਗੋਰ ਹਾਜਰੀ ਵਿੱਚ ਆਖਦੀ:
“ਤੂੰ ਤਾਂ ਸੁੱਤੀ ਪਈ ਏਂ, ਅੱਗੇ ਜੱਟ ਦੇ ਘਰ ਪਾਣੀ ਨਹੀਂ ਸੀ ਉਬਲਦਾ ਹੁਣ ਦੁੱਧ ਦੀਆਂ ਕਾਹੜਨੀਆਂ ਨਹੀਂ ਮਿਉਂਦੀਆਂ ।" ਤੇਰੇ ਪੈਸਿਆਂ ਨਾਲ ਉਸ ਆਪਣੀ ਸਾਰੀ ਜਮੀਨ ਛੁਡਾ ਲਈ । ਆਪਣਾ ਮੁੰਡਾ ਵੀ ਮੰਗ ਲਿਆ। ਕੱਲ ਨੂੰ ਤੇਰਾ ਪੁੱਤ ਕੀ ਖਾਊਗਾ ? ਤੂੰ ਤਾਂ ਦਿਨ- ਦਿਹਾੜੇ ਲੁੜੀਂਦੀ ਜਾਨੀ ਏਂ ।"
ਇਕ ਸਮ ਤਾਂ ਸੰਤੀ ਨੇ ਉਸਦਾ ਅਸਰ ਨਾ ਕਬੂਲਿਆ । ਪਰ ਲਗਾਤਾਰ ਪਾਣੀ ਦੀ ਡਿੱਗਦੀ ਦਾਰ ਪੱਥਰ ਵਿੱਚ ਵੀ ਛੇਕ ਪਾ ਦਿੰਦੀ ਹੈ । ਸੰਤੀ ਦੇ ਸਿੱਧੇ-ਸਾਦੇ ਗਵਾਰ ਸੁਭਾਅ ਉੱਤੇ ਚਲਾਕ ਬਚਨੋਂ ਦੀਆਂ ਸੂਲ-ਚੋਭਾਂ ਕਿਵੇਂ ਨਾ ਅਸਰ ਕਰਦੀਆਂ। ਉਹ ਜਿਉਣੇ ਨੂੰ ਖਰੀਆਂ- ਖਰੀਆਂ ਰੜਕਾਉਨ ਲੱਗ ਪਈ, ਪਰ ਜਿਉਣੇ ਦਾ ਲਾਲਚ ਹੁਣ ਅਸਲੇ ਹੀ ਵਧ ਚੱਲਿਆ ਸੀ । ਉਸ ਸੰਤੀ ਨੂੰ ਅੰਦਰਖਾਤੇ ਸਮਝਾਉਨ ਦਾ ਬਜ਼ਾ ਯਤਨ ਕੀਤਾ, ਮਿੱਠੀਆਂ ਮਾਰੀਆਂ, ਮਾਮੂਲੀ ਰੋਹਬ ਵੀ ਦਿੱਤਾ, ਪਰ ਸਬ ਗਲਤ। ਔਰਤ ਦੇ ਬਣਦੇ ਵਿਗੜਦੇ ਮਨ ਤੇ ਬਹੁਤ ਵਾਰ ਕੋਈ ਸਿੱਖਿਆ ਅਸਰ ਨਹੀਂ ਕਰਦੀ, ਖਾਸ ਕਰ ਅਦਿਵਤ ਮਨ ਤੇ । ਆਥਣ ਸਵੇਰ ਝਗੜਾ ਕਲੇਸ਼ ਰਹਿਣ ਲੱਗ ਪਿਆ । ਇਕ ਦਿਨ ਸੰਤੀ ਤੇ ਜਿਉਣਾ ਪਹਿਲਾਂ ਮਿਹਣੋ-ਮਿਹਣੀ ਹੋਏ, ਫਿਰ ਤੱਤੀਆਂ ਗਾਲਾਂ ਦੀ ਵਾਰੀ ਆਈ ਤੇ ਫਿਰ ਜੂੜਾ ਉਸਦੇ ਹੱਥ ਤੇ ਗੁੱਤ ਦੂਜੇ ਦੇ ਹੱਥ ਚ । ਲੜਾਈ ਏਥੋਂ ਤੱਕ ਵਧ ਗਈ ਕਿ ਪੰਚਾਇਤ ਸੱਦਣੀ ਪਈ । ਜਿਉਣੇ ਨੇ ਪੰਚਾਇਤ ਵਿੱਚ ਪਹਿਲ ਕਰਦਿਆਂ ਕਿਹਾ:
“ਬੋਤਾ ਮੇਰਾ ਹੈ ਤੇ ਬਲਦ ਸਾਂਝੇ ਰੁਪਈਏ ਲਾ ਕੇ ਖਰੀਦੇ ਸਨ ।"
"ਤੂੰ ਕੁੱਤਿਆ ਜੱਟਾ ਕਿੱਥੇ ਲਿਆਇਆ ਸੀ । ਤੇਰੇ ਘਰ ਤਾਂ ਭੰਗ ਭੁਜਦੀ ਸੀ ।" ਇੱਕ ਪਾਸੇ ਘੁੰਡ ਕੱਢੀ ਬੈਠੀ ਸੰਤੀ ਨੇ ਰੈਹ ਤੇ ਗੁੱਸੇ ਨਾਲ ਤਲਖ ਹੁੰਦਿਆਂ ਆਖਿਆ।
ਪਿੰਡ ਦੇ ਚੌਧਰੀ ਨੂੰ ਅੱਗੋਂ ਹੀ ਦੋ ਬੋਤਲਾਂ ਦੇ ਕੇ ਆਪਣਾ ਬਣਾ ਲਿਆ ਸੀ । ਉਸ ਹਰ ਤਰਾਂ ਅੰਦਰਖਾਤੇ ਜਿਉਣੇ ਦੀ ਹੀ ਕਰਨੀ ਸੀ । ਪਹਿਲਾਂ ਉਸ ਦੇ ਚਾਰ ਗਾਲਾਂ ਜਾਣ ਬੁੱਝ ਕੇ ਜਉਣੇ ਨੂੰ ਫਲੇ ਵਿੱਚ ਹੀ ਕੱਢ ਦਿੱਤੀਆਂ, ਤਾਂ ਕਿ ਉਸ ਤੇ ਕਿਸੇ ਨੂੰ ਜਿਉਣੇ ਦੇ ਪੱਖੀ ਹੋਣ ਦਾ