Back ArrowLogo
Info
Profile

ਸ਼ੱਕ ਨਾ ਹੋਵੇ । ਉਸ ਦੂਜੇ ਸਾਥੀਆਂ ਨੂੰ ਮਿਲ-ਮਿਲਾ ਕੇ ਸੰਤੀ ਤੇ ਜਿਉਣੇ ਨੂੰ ਸਾਂਝਿਆ ਆਖਿਆ:

“ਕਿਉਂ ਬਈ ਜਿਵੇਂ ਪੰਚੇਤ ਨਬੇੜੇ, ਥੋਨੂ ਮੰਜੂਰ ਐ ?"

“ਪੰਚੋਤ ਸ਼ਾਹੀ ਕਰੇ, ਸਫੈਦੀ ਕਰੋ । ਮੈਨੂੰ ਮੰਜੂਰ ।" ਜਿਉਣਾ ਸਮਝਦਾ ਸੀ ਏਥੇ ਕੁੱਝ ਖੱਟਣ ਨੂੰ ਹੀ ਐ, ਦੇਣ ਨੂੰ ਤਾਂ ਨਹੀਂ ।

"ਕਿਉਂ ਸੰਤੀਏ ?" ਚੌਧਰੀ ਨੇ ਫੇਰ ਦੁਹਰਾਇਆ।

“ਮੈਂ ਕੀ ਆਖਦੀ ਹਾਂ, ਸੱਚ ਦੀ ਕਰ ਦਿਓ ।"

ਅਸੀਂ ਤਾਂ ਸਾਰਿਆਂ ਇਉਂ ਨਬੇੜੀ ਆ । ਬੈਤਾ ਜਿਉਣੇ ਦਾ ਤੇ ਹੋਹਾਂ ਬਲਦਾਂ ਚੋਂ ਜਿਹੜਾ ਤੇਰੇ ਪਸੰਦ ਆਵੇ ਫ਼ੜ ਲੈ, ਦੂਜਾ ਜਿਉਣਾ ਲੈ ਲਵੇ।

ਰੱਬ ਵਰਗੀ ਪੰਚਾਇਤ ਦਾ ਨਿਆਂ ਸੁਣਕੇ ਸੰਤੀ ਚੀਕ ਉੱਠੀ, ਪਰੇ ਦੇ ਥੱਲੇ ਵਿੱਚ ਮਨੁੱਖ-ਬਾਹਰੀ ਤੀਵੀਂ ਦੇ ਹੱਕ ਦੀ ਕੌਣ ਕਰਦਾ ?"ਸਾਰਿਆਂ ਚੌਧਰੀ ਦੀ ਅਗਵਾਈ ਹੇਠ ਉਸਨੂੰ ਸਮਝਾ-ਬੁਝਾ ਕੇ ਫੈਸਲਾ ਮੰਨਣ ਲਈ ਮਜਬੂਰ ਕੀਤਾ । ਇੱਕ ਬਿਰਧ ਬਾਬੇ ਨੇ ਆਖਿਆ, ਜਿਸਨੂੰ ਕੰਨ ਬੋਲਾ ਹੋਣ ਕਰਕਲੇ ਚੰਗੀ ਤਰਾਂ ਕੁਝ ਸਮਝ ਵੀ ਨਹੀਂ ਆਇਆ ਸੀ ।

ਬੁੜੀਆਂ ਵਾਲੀ ਮੱਤ ਨਾ ਕਰ, ਪੰਚੈਤ ਦੀ ਕੀਤੀ ਨਹੀਂ ਰੱਦੀ ਦੀ ਹੁੰਦੀ । ਪੰਚਤ ਰੱਬ ਹੈ, ਦੂਜਾ ਰੱਬ । ਸੰਤੀ ਨੇ ਅਖੀਰ ਵਾਹ ਨਾ ਜਾਂਦੀ ਵੇਖ ਕੇ ਸਾਂਵਾ ਬਲਦ ਲੈਣਾ ਮੰਨ ਲਿਆ।

"ਏਨੇਂ ਬਲਦ ਵੇਚਣਾ ਏ ਤੇ ਮੈਨੂੰ ਅੱਜ ਈ ਨਵਾਂ ਬਲਦ ਲੈਣਾ ਪਵੇਗਾ ।"ਮੁੱਲ ਤੋੜ ਕੇ ਸਾਰੀ ਪੰਚੈਤ ਮੈਨੂੰ ਦਵਾ ਦੇਵੇ, ਨਾਲ ਮਿਲ ਕੇ ਜੋੜੀ ਵਧੀਆ ਵਗਦੀ ਹੈ।

ਚੌਧਰੀ ਦੀ ਸਲਾਹ ਨਾਲ ਪਚੌਤ ਨੇ ਬਲਦ ਸੰਤੀ ਤੋਂ ਇੱਕ ਸੌ ਵੀਹ ਰੁਪਏ ਦਾ ਜਿਉਣੇ ਨੂੰ ਦਵਾ ਦਿੱਤਾ । ਨਮਾਣੀ ਲੰਘੀ ਨੂੰ ਅਜੇ ਦੋ ਮਹੀਨੇ ਹੀ ਹੋਏ ਸਨ । ਸੰਤੀ ਦੀ ਸਾਰੀ ਜਮੀਨ ਤਿੰਨ ਸੌ ਰੁਪਏ ਮਾਮਲੇ ( ਠੇਕੇ ) ਉੱਤੇ ਜਿਉਣੇ ਨੂੰ ਹੀ ਵਾਹੀ ਕਰ ਕੇ ਦੁਆ ਦਿੱਤੀ । ਜੁੜੀ ਪੰਚੈਤ ਵਿੱਚ ਹੀ ਜਿਉਣੇ ਨੇ ਆਖਿਆ:

"ਬਲਦ ਦੇ ਰੁਪਏ ਹੁਣ ਤੇ ਮਾਮਲਾ ਮਾਘੀ ਨੂੰ ਦੇ ਸਕਾਂਗਾ ।

ਸੰਤੀ ਨੇ ਫੇਰ ਰੌਲਾ ਪਾਇਆ ਅਤੇ ਸਾਰੇ ਰੁਪਏ ਨਕਦ ਲੈਣ ਦੀ ਜਿੱਦ ਕੀਤੀ । ਪਰ ਮਮੂਲੀ ਖਹਿ-ਮਖਿਹ ਪਿੱਛੋਂ ਜਿਉਣੇ ਨੇ ਇਹ ਮੰਗ ਵੀ ਮੰਨ ਲਈ । ਪਰੇ ਵਿੱਚ, ਚੌਧਰੀ ਨੇ ਰੁਪਈਏ ਦੇਣ ਦੀ ਜਾਮਣੀ ਜਿਉਣੇ ਵੱਲੋਂ ਆਪ ਦਿੱਤੀ । ਸੰਤੀ ਮਾਲ ਡੰਗਰ ਖੂਹਾ ਕੇ ਘਰ ਆ ਗਈ ਅਤੇ ਜਿਉਣਾ ਤੰਨੇ ਪਸੂ ਕਿੱਲਿਆਂ ਤੋਂ ਖੋਲ ਕੇ ਲੈ ਗਿਆ । ਸੰਤੀ ਦਾ ਸੱਖਣਾ ਵਿਹੜਾ ਉਸ ਨੂੰ ਵੱਢ ਵੱਢ ਖਾਣ ਲੱਗਾ ।

ਜਿਉਣਾ ਦਾਅ ਮਾਰ ਕੇ ਬਲਦਾਂ ਦੀ ਜੋੜੀ, ਬੈਤਾ ਅਤੇ ਸਾਲ ਭਰ ਲਈ ਪੈਲੀ ਲੈ ਗਿਆ ਸੀ । ਹੁਣ ਉਸਦੇ ਪੈਰ ਬੱਝ ਗਏ ਸਨ । ਓ ਜਿਉਣਿਆਂ” ਆਖ ਕੇ ਸੱਦਣ ਵਾਲਾ ਵੀ ਹੁਣ ਉਸਨੂੰ ਜਿਉਣ ਸਿਹੁੰ ਕਹਿ ਕੇ ਬੁਲਾਉਂਦਾ ਸੀ । ਜਿਉਣੇ ਨੂੰ ਪਤਾ ਸੀ ਕਿ ਇਹ ਸਾਰੀ ਗੱਲ ਬਚਨੋ ਦੇ ਪੈਰੋਂ ਵਿਗੜੀ ਹੈ । ਇਸ ਲਈ ਬਚਨੋ ਉਸਦੇ ਅੱਖ-ਤਿਣ ਹੋ ਗਈ । ਉਸਨੇ ਬਚਨੋ ਨਾਲ ਆਪਣੀ ਯਾਰੀ ਸੰਬੰਧੀ ਝੂਠੀਆਂ- ਸੱਚੀਆਂ ਗੱਲਾਂ ਫਲੇ ਵਿੱਚ ਜੋੜਨੀਆਂ ਅਤੇ ਹਰ ਤਰਾਂ ਉਸਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ । ਬਚਨੋਂ ਨੂੰ ਵੀ ਉਸਦੀ ਇਦ ਕਰਤੂਤ ਦਾ ਪਤਾ ਲੱਗ ਗਿਆ । । ਉਸ ਨੇ ਸਾਰੀ ਗੱਲ ਸੋਚ ਕੇ ਸਿਰ ਹਿਲਾਂਦਿਆਂ “ਹੱਛਾ” ਆਖਿਆ, ਜਿਸ ਦਾ ਭਾਵ ਸੀ, ਹੁਣ ਤੇਰੇ ਨਾਲ ਸਮਝਣਾ ਹੀ ਪਵੇਗਾ ।

ਇਕ ਦਿਨ ਬਚਨੋ ਬਾਹਰੋਂ ਰੋਟੀਆਂ ਦੇਕੇ ਆ ਰਹੀ ਸੀ । ਲੱਸੀ ਵਾਲਾ ਖਾਲੀ ਮੱਘਾ ਉਸਦੇ ਸਿਰ ਤੇ ਸੀ । ਕੁਦਰਤੀ ਡੰਡੀ ਦੇ ਲਾਗੇ ਜਿਉਣਾ ਹਰਾ ਗੁਆਰਾ ਵੱਢ ਰਿਹਾ ਸੀ ਅਤੇ ਉਸ ਦਾ ਬੈਤਾ ਕੋਲ ਹੀ ਕਿੱਕਰ ਦੀ ਲੁੰਗ ਸੂਤ ਰਿਹਾ ਸੀ । ਬਚਨੋਂ ਨੇ ਅੱਗੇ ਪਿੱਛੇ ਤੱਕ ਕੇ ਜਿਉਣੇ ਨੂੰ ਗੱਲ ਰੜਕਾਈ :

“ਸ਼ਰਮ ਤਾਂ ਨਹੀਂ ਆਉਂਦੀ ਹੋਣੀ ।"

"ਇਹ ਤਾਂ ਕਹਿੰਦੀ ਏਂ ।" ਜਿਉਣੇ ਨੇ ਗੁਆਰੇ ਦਾ ਰੁੱਗ ਸੱਥਰੀ ਤੇ ਰੱਖਦਿਆਂ ਆਖਿਆ, ਤੇਰੀਆਂ ਕਰਤੂਤਾਂ ਨੇ ਤਾਂ ਮੇਰੀ ਹਿੱਕ ਸਾੜ ਦਿੱਤੀ

13 / 145
Previous
Next