ਐ।"
“ਜਾਹ ਵੇ ਕੱਚਾ ਈ ਰਿਹਾਂ ।"
"ਜਿਹੜੀ ਤੂੰ ਮੇਰੇ ਨਾਲ ਨੇਕੀ ਕੀਤੀ ਏ, ਓਹੀ ਦੱਸ ।"
“ਪਰ ਤੇਰੇ ਵਾਗੂੰ ਕੋਈ ਫਲੇ ਚ ਵੀ ਕਚੀਰਾ ਕਰਦੈ ।"
“ਹੱਥ ਨੂੰ ਹੱਥ ਤੇ ਦੁੱਧ ਨੂੰ ਦੁੱਧ ।
ਮੈਂ ਤਾਂ ਕੱਚਾ ਦੁੱਧ ਹਾਂ ।"
"ਹੁਣ ਪੀਣ ਨੂੰ ਤਾਂ ਕਿਤੇ ਮਿਲਿਆ ਨਹੀਂ।" ਜਿਉਣੇ ਨੇ ਜੀਭ ਬੁੱਲਾਂ ਤੇ ਫੇਰਦਿਆਂ ਕਿਹਾ।
"ਟੁੱਟ ਪੈਣਾ ਨਾ ਹੋਵੇ ।" ਬਚਨੋ ਜਾਣ ਕੇ ਮੁਸਕਾਂਦੀ ਸ਼ਰਮਾਂਦੀ ਅੱਗੇ ਤੁਰ ਗਈ ।
ਔਰਤ ਦੀ ਫਿਤਰਤ ਬਾਰੇ ਇੱਕ ਹੀ ਮਿਲਣੀ ਵਿੱਚ ਅਨੁਮਾਨ ਲਾ ਲੈਣਾ ਨਿਰੀ ਮੂਰਖਤਾ ਹੈ। ਇਹ ਸਮੇਂ ਦੀ ਵਿੱਧ ਨਾਲ ਹੀ ਨਹੀਂ ਬਦਲਦੀ, ਸਗੋਂ ਜਜਬਾਤੀ ਹੈਂ ਉਸਨੂੰ ਕੁਝ ਤੋਂ ਕੁਝ ਕਰ ਜਾਂਦੀ ਹੈ ।ਕੁਦਰਤ ਦੇ ਸਿਆਣੇ ਛਲ ਤੇ ਦਲੀਲਾਂ ਔਰਤ ਦੇ ਅੰਗਾਂ ਵਿੱਚ ਮਚਲਦੇ ਰਹਿੰਦੇ ਹਨ । ਬਚਨੋਂ ਨੇ ਖਿਆਲ ਕੀਤਾ, ਜੇ ਇਹ ਮੂਰਖ ਏਨੀ ਵਿੱਚ ਹੀ ਵਿਰ ਕੇ ਬਦਨਾਮ ਕਰਨ ਹਟ ਜਾਵੇ, ਮੇਰਾ ਕੀ ਘਟਦਾ ਹੈ, ਹੱਸ ਕੇ ਬੋਲਿਆਂ ਕਿਹੜਾ ਕੋਈ ਕਿਸੇ ਦਾ ਕੁਝ ਲਾਹ ਲੈਂਦਾ ਹੈ । ਭਾਂਵੇ ਬਚਨੋਂ ਦੀ ਜਿਉਣੇ ਨਾਲ ਮੁਲਾਹਜੇਦਾਰੀਆਂ ਦੁੱਧ ਦਾ ਉਬਾਲ ਹੀ ਹੁੰਦੀਆਂ ਹਨ, ਜਿਹੜੀਆਂ ਅੱਗ ਦੇ ਮੱਠੀ ਹੁੰਦਿਆਂ ਹੀ ਠਰਨੀਆਂ ਸ਼ੁਰੂ ਹੋ ਜਾਂਦੀਆਂ ਹਨ । ਫਿਰ ਵੀ ਬਚਨੋਂ ਨੇ ਜਿਉਣੇ ਨੂੰ ਆਪਣੇ ਹੱਥਾ ਹੇਠ ਰੱਖਣਾਂ ਚੰਗਾ ਸਮਝਿਆ । ਅਸੀਂ ਕਈ ਕੰਮ ਆਪਣੀ ਜਮੀਰ ਦੇ ਖਿਲਾਫ ਮਜਬੂਰੀ ਕਰਦੇ ਹਾਂ, ਜਾਂ ਅਸੀਂ ਖੁਦਗਰਜੀ ਨੂੰ ਆਪਣੇ ਵਿੱਚੋਂ ਨਹੀਂ ਕੱਢ ਸਕਦੇ ।
ਜਿਉਣੇ ਨੇ ਸੰਤੀ ਨੂੰ ਬਲਦ ਦੇ ਰੁਪਈਏ ਕਜੀਆ ਕਲੇਸ਼ ਕਰਨ ਦੇ ਬਾਵਜੂਦ ਨਹੀਂ ਦਿੱਤੇ । ਉਸ ਇੱਕ ਦੋ ਵਾਰ ਪੰਚੈਤ ਵੀ ਸੱਦੀ, ਪਰ ਜਿਉਣਾ ਸਾਰਿਆਂ ਨੂੰ ਮਿਲ-ਮਿਲਾ ਕੇ ਟਰਕਾ ਦੇਂਦਾ ਰਿਹਾ । ਕੱਤੇ ਦੇ ਮਹੀਨੇ ਸੰਤੀ ਨੇ ਜਿਉਣੇ ਨੂੰ ਨੋਟਸ ਦੇਚ ਦਿੱਤਾ ਕਿ ਮੈਂ ਤੈਨੂੰ ਅਗਲੇ ਸਾਲ ਜਮੀਨ ਨਹੀਂ ਵਾਹੁਣ ਦੇਣੀ । ਮਾਘੀ ਆ ਜਾਣ ਤੇ ਵੀ ਉਸ ਕੋਈ ਰੁਪਇਆ ਨਾ ਮੋੜਿਆ । ਜਿਉਣਾ ਪੰਚਾਇਤ ਵਿੱਚ ਅੱਖਾਂ ਫੇਰ ਗਿਆ । ਚਾਰ ਮਹੀਨੇ ਬੀਤ ਜਾਣ ਤੇ ਹਾੜੀ ਵੀ ਆ ਗਈ । ਜਿਉਣੇ ਨੇ ਇਕ ਦੋ ਆਦਮੀਆਂ ਦੀ ਸਹਾਇਤਾ ਨਾਲ ਜਮੀਨ ਮੱਲੋ-ਜੋਰੀ ਫੇਰ ਵਾਹ ਲਈ । ਪੰਚੈਤ ਤੋਂ ਕੁਝ ਨਾ ਬਣਿਆ ਤੇ ਜਿੰਨਾ ਜਿੰਮਾ ਲਿਆ ਸੀ ਉਹ ਅੱਖਾਂ ਫੇਰ ਟੇਢੀਆਂ ਕਰ ਗਏ । ਸੰਤੀ ਚੁਫੇਰਿਓ ਮੁਸ਼ਕਿਲਾਂ ਨੇ ਘੇਰ ਲਈ ਸੀ । ਔਰਤ ਦਾ ਵਿਧਵਾ ਹੋਣਾ ਪੰਜਾਬ ਦੇ ਪਿੰਡਾਂ ਵਿੱਚ ਜੇ ਪਾਪ ਨਹੀਂ ਤਾਂ, ਇੱਕ ਲਾਹਣਤ ਵੀ ਜਰੂਰ ਹੈ । ਕੋਈ ਵੀ ਵਾਹ ਨਾ ਜਾਂਦੀ ਵੇਖ ਕੇ ਸੰਤੀ ਲਾਗਲੇ ਪਿੰਡ ਦੀ ਪੁਲਿਸ ਚੌਂਕੀ ਉੱਪੜੀ ਤੇ ਥਾਣੇਦਾਰ ਕੋਲ ਸ਼ਕੈਤ ਕੀਤੀ ।
ਥਾਣੇਦਾਰ ਨੇ ਪਿੰਡ ਆ ਕੇ ਜਿਉਣੇ ਨੂੰ ਹਜਾਰ ਨੰਗੀ ਗਾਲ ਕੱਢੀ ਅਤੇ ਦੋ-ਤਿੰਨ ਚਪੇੜਾਂ ਵੀ ਜੜ ਦਿੱਤੀਆਂ ।
ਜਿਉਣੇ ਨੇ ਮੌਕਾ ਬਚਾਉਣ ਲਈ ਕਿਹਾ।
“ਤੁਸੀਂ ਜਨਾਬ ਮਾਪੇ ਹੋ, ਸਾਰੀ ਗੱਲ ਪਿੰਡ ਦੇ ਚੌਧਰੀ ਤੋਂ ਪੁੱਛ ਲਓ, ਸਾਡਾ ਕੀ ਰੌਲਾ ਹੈ ।
ਥਾਣੇਦਾਰ ਨੇ ਚੌਧਰੀ ਸੱਦਿਆ । ਚੌਧਰੀ ਨੇ ਆਉਂਦਿਆਂ ਹੀ ਥਾਣੇਦਾਰ ਨਾਲ ਗੱਲ ਗਿਣ-ਮਿੱਥ ਲਈ । ਰਾਤ ਨੂੰ ਜਉਣੇ ਦੇ ਘਰੋ ਥਾਣੇਦਾਰ ਤੇ ਸਿਪਾਹੀਆਂ ਲਈ ਮੁਰਗਾ ਬਣਕੇ ਆਇਆ । ਦੂਜੇ ਦਿਨ ਥਾਣੇਦਾਰ ਨੇ ਸੰਤੀ ਨੂੰ ਆਖਿਆ:
"ਜਿਉਣਾ ਕਿਸੇ ਤਰਾਂ ਵੀ ਨਹੀਂ ਮੰਨਦਾ, ਤੂੰ ਡਿਪਟੀ ਸਾਹਬ ਦੇ ਜਮਾਨਤ ਦੀ ਦਰਖਾਸਤ ਦੇ ਆ, ਮੈਂ ਜਿਉਣੇ ਨੂੰ ਬੰਨ ਕੇ ਉਸਦੀ ਜਮਾਨਤ ਕਰਵਾ ਦਿਆਂਗਾ। ਫਿਰ ਜਿਉਣੇ ਨੂੰ ਘੂਰਦਿਆਂ ਕਿਹਾ "ਸੁਣ ਓਏ ਹਰਾਮੀਆਂ, ਜੇ ਕੋਈ ਵਾਧਾ ਕੀਤਾ ਤਾਂ ਸਾਲਿਆ ਛਿੱਲ ਲਾਹ ਸੁੱਟਾਂਗਾ ।
ਥਾਣੇਦਾਰ ਚਲਿਆ ਗਿਆ । ਸੰਤੀ ਨੇ ਜਮੀਨ ਤੇ ਰੁਪਏ ਲੈਣ ਵਾਸਤੇ ਹਾਲ ਪਾਹਰਿਆ ਕੀਤੀ ਸੀ । ਥਾਣੇਦਾਰ ਉਲਟਾ ਕਣਕ ਵੱਟੇ ਜੋ ਵਟਾ ਗਿਆ । ਚੌਧਰੀ ਨੇ ਸੰਤੀ ਤੋਂ ਵੱਖ ਪੰਜਾਹ ਰੁਪਏ ਲੈ ਲਏ ਕਿ ਥਾਣੇਦਾਰ ਨੂੰ ਵੱਢੀ ਦੇ ਕੇ ਸਾਰਾ ਕੰਮ ਸੂਤ ਕਰਵਾ ਦਿਆਂਗਾ । ਹੋਇਆ