“ਤੂੰ ਅਗਲੇ ਸਾਲ ਵਾਸਤੇ ਜਮੀਨ ਹੁਣੇ ਮਾਮਲੇ ਤੇ ਲਿਖਾ ਦੇ ।"
“ਮੇਰੇ ਕੋਲੋ ਤਾਂ ਇਉਂ ਕਿਸੇ ਲਿਖਾਉਣੀ ਨਹੀਂ ।"
"ਲਾਲਚ ਨੂੰ ਕੋਈ ਲਖਾ ਲੂਗਾ ਤੂੰ ਥੋੜੀ ਸਸਤੀ ਦੇ ਦੇਵੀਂ।"
"ਫੇਰ ਰੂਪ ਤੂੰ ਹੀ ਕੋਈ ਗਾਹਕ ਲੱਭ ਇਹੈ ਜਿਹਾ। ਮੇਰੇ ਕੋਲੋਂ ਤਾਂ ਕਿਸੇ ਐਵੇਂ ਵੀ ਨਹੀਂ ਲਿਖਾਉਣੀ ।“
ਰੂਪ ਨੇ ਸੰਤੀ ਵੱਲ ਵੇਖਿਆ। ਉਸ ਨੂੰ ਇਸਤਰੀ ਦਾ ਫੁੱਲ ਚਿਹਰਾ ਮਰਦ ਦੇ ਜੁਲਮ ਸੇਕ ਨਾਲ ਝੁਲਸਿਆ ਜਾਪਿਆ, ਜਿਹੜਾ ਮਰਦ ਕੋਲੋਂ ਹੀ ਮੁੜ ਤਰਸ ਤੇ ਹਮਦਰਦੀ ਮੰਗ ਰਿਹਾ ਸੀ । ਰੂਪ ਦੇ ਦਿਲ ਨੂੰ ਤਕੜਾ ਧੱਕਾ ਵੱਜਾ ਤੇ ਜਜਬਾਤ ਭਰ ਕੇ ਉਸ ਕਿਹਾ:
"ਕੋਈ ਨਹੀਂ ਚਾਚੀ ਤੂੰ ਫਿਕਰ ਨਾਂ ਕਰ । ਜੇ ਹੋਰ ਕਿਸੇ ਨੇ ਜਮੀਨ ਮਾਮਲੇ ਤੇ ਨਹੀਂ ਲਈ ਤਾਂ ਮੈਂ ਤੇ ਜਗੀਰ ਸਲਾਹ ਕਰਕੇ ਰੱਖ ਲਵਾਂਗੇ ।"
ਜਗੀਰ ਤੀਹਾਂ ਵਿੱਚ ਧੜਕਦਾ ਭਰਿਆ ਗੱਭਰੂ ਸੀ, ਜਿਹੜਾ ਰੂਪ ਨਾਲ ਚਾਰ ਮਣ ਪੱਕੇ ਦੀ ਬੋਰੀ ਦਾ ਥਾਲਾ ਕਢਵਾਉਂਦਾ ਹੁੰਦਾ ਸੀ । ਲੰਮੀਆਂ-ਲੰਮੀਆਂ ਬਾਹਾਂ ਅਤੇ ਹਿੱਕ ਨਾਲ ਉਹ ਮੱਲਾਂ ਵਾਂਗ ਤੁਰਦਾ ਸੀ । ਪਰ ਸਾਉਲੇ ਚਿਹਰੇ ਤੇ ਮਾਤਾ ਦੇ ਦਾਗਾਂ ਨੇ ਉਸਦੇ ਚਿਹਰੇ ਦੀ ਆਬ ਖੋਹ ਲਈ ਸੀ । ਵਿਆਹਿਆ ਹੋਣ ਤੇ ਵੀ ਔਰਤਾਂ ਨੂੰ ਨਫ਼ਰਤ ਕਰਨੀ ਦਿਲੋਂ ਨਹੀਂ ਮਾਰ ਸਕਿਆ ਸੀ । ਜਗੀਰ ਰੂਪ ਦਾ ਘਰਾਂ “ਚੋਂ ਭਰਾ ਲਗਦਾ ਸੀ, ਪਰ ਭਰਾ ਨਾਲੋਂ ਹੁਣ ਯਾਰ ਬਹੁਤਾ ਸੀ ।
ਰੂਪ ਨੇ ਸੰਤੀ ਨੂੰ ਘਰ ਆਉਂਦਿਆਂ ਸੁਨੇਹਾ ਇਕ ਵਾਰ ਫਿਰ ਦੁਰਾਇਆ । ਉਸ ਨੂੰ ਸੁਨੇਹਾ ਦੇਣ ਵਿੱਚ ਕਾਫੀ ਤਸੱਲੀ ਸੀ ਅਤੇ ਉਹ ਕੁੜੀ ਉਸ ਨੂੰ ਮੁੜ ਮੁੜ ਯਾਦ ਆ ਰਹੀ ਸੀ ਜਾਂ ਉਸਦਾ ਦਿਲ ਉਸਨੂੰ ਯਾਦ ਕਰਨ ਲਈ ਮਜਬੂਰ ਸੀ ।
ਉਰਲੀ ਢਾਬ ਦਾ ਗੰਧਲਿਆ ਪਾਣੀ,
ਪਰਲੀ ਢਾਬ ਦੇ ਰੋੜੇ
ਚੀਨੇ ਕਬੂਤਰ, ਕਦੋਂ ਕਰਨਗੇ ਮੋੜੇ ।
ਭਾਗ : ਚੌਥਾ
ਹੁਲ ਗਈ ਵੇ
ਚੰਨੋ ਛਿਪ ਗਿਆ, ਚੁਬਾਰਾ ਤੇਰਾ ।
ਭੁਲ ਗਈ ਵੇ ।
ਲੋਹੜੀ ਦਾ ਦਿਨ ਸੀ । ਬਚਨੋਂ ਦੇ ਘਰ ਵਾਲਾ ਸਾਧੂ ਸਿੰਘ ਆਪਣੇ ਪਾਪ ਲਾਉਣ ਅੰਮਿ।ਤਸਰ ਇਸ਼ਨਾਨ ਕਰਨ ਗਿਆ ਸੀ । ਦਵਾਈਆਂ ਬੂਟੀਆਂ ਨਾਲ ਉਸਨੂੰ ਰੇਸ਼ੇ ਦੀ ਬੀਮਾਰੀ ਤੋਂ “ਰਾਮ ਨਹੀਂ ਆਇਆ ਸੀ । ਉਸ ਖਿਆਲ ਕੀਤਾ, ਸ਼ਾਇਦ ਬਾਬੇ ਦੀ ਸੁੱਖ ਨਾਲ ਈ ਰਾਜੀ ਹੋ ਜਾਵਾਂ । ਬਚਨੋਂ ਲਈ ਰੂਪ ਨੂੰ ਮਿਲਣ ਦੀ ਵਿਹਲ ਮਸਾਂ ਹੱਥ ਲੱਗੀ ਸੀ । ਉਸ ਰੂਪ ਦੀ ਗਵਾਢਣ ਰਾਜੀ ਮਰਾਸਣ ਨਾਲ ਚੰਗੀ ਸਾਂਊ ਗੰਢ ਲਈ ਸੀ । ਬਚਨੋਂ ਨੇ ਰੂਪ ਨਾਲ ਮੁਹੱਬਤ ਪਾਉਣ ਲਈ ਪਹਿਲੋਂ ਰਾਜੀ ਨਾਲ ਗੱਲ ਗਿਣੀ ਮਿੱਥੀ ਸੀ, ਮਰਾਸਣ ਰੂਪ ਨੂੰ ਹਾਲੇ ਕੁਝ ਨਰਮ ਜਾਣ ਕੇ ਡਰਦੀ ਕੁਝ ਆਖ ਨਾ ਸਕੀ ਪੱਕੀ ਉਮਰ, ਜਿੰਦਗੀ ਦੇ ਤਜਰਬੇ ਵਿੱਚ ਆ ਕੇ ਕਈ ਹੌਲੀਆਂ-ਭਾਰੀਆਂ ਗੱਲਾਂ ਸਹਾਰ ਜਾਂਦੀ ਹੈ। ਪਰ ਬਚਨੋ ਤੇ ਰੂਪ ਦੀ ਕਿਸੇ ਗੱਲ ਦਾ ਵੀ ਰਾਜੀ ਤੋਂ ਲੁਕਾ ਨਹੀਂ ਰਿਹਾ ਸੀ । ਉਸ ਨੂੰ ਬਚਨੋ ਨੇ ਅੱਜ ਕਿਹਾ ਸੀ ਕਿ ਉਸਦੇ ਘਰ ਵਿੱਚ ਦੀ ਪੌੜੀ ਚੜਕੇ ਰੂਪ ਕੋਲ ਜਾਵੇਗੀ।
ਦਿਨ ਛਿਪਣ ਤੋਂ ਪਿੱਛੋਂ ਹੀ ਕੁੜੀਆਂ-ਬੁੜੀਆਂ ਨੇ ਰਲ ਕੇ ਖੁੱਲੀ ਥਾਂ ਪਾਥੀਆਂ ਦੀ ਗਹੀਰੀ ਚਿਣ ਦਿੱਤੀ ਅਤੇ ਉਸ ਦੇ ਵਿਚਕਾਰ ਕੇਹ ਤੇ