ਰੂਪ ਨੇ ਜਗੀਰ ਦੇ ਵਰਜਦਿਆਂ ਵਰਜਦਿਆਂ ਉਸਦੀ ਕੌਲੀ ਭਰ ਦਿੱਤੀ ।
“ਨਸ਼ੇ ਵਾਲਾ ਤਾਂ ਅੱਗੇ ਈ ਅੰਤ ਨਹੀਂ, ਆਹ ਕੋਲੀ ਤਾਂ ਪੱਥ ਚੱਕ ਦੂ ।" ਜਗੀਰ ਨੇ ਕੌਲੀ ਮੂੰਹ ਲਾਉਣ ਲਈ ਮੁੱਛਾਂ ਤੋਂ ਦੀ ਹੱਥ ਫੇਰਿਆ।
ਰੂਪ ਹਰ ਵਾਰੀ ਜਗੀਰ ਨੂੰ ਬਹੁਤੀ ਪਾ ਰਿਹਾ ਸੀ, ਜਿਸ ਦਾ ਜਗੀਰ ਤੇ ਛੇਤੀ ਅਸਰ ਹੋਣਾ ਕੁਦਰਤੀ ਸੀ । ਜਗੀਰ ਦੀਆਂ ਅੱਖਾਂ ਵਿੱਚ ਲਾਲੀ ਮੁਸਕਾਉਣ ਲੱਗ ਪਈ । ਰੂਪ ਨੇ ਉਸਦੀ ਖਲੋਤੀ ਅੱਖ ਵੇਖਕੇ ਇੱਕ ਹੋਰ ਪੈੱਗ ਵੱਟਵਾਂ ਲਾ-ਲੁਆ ਦਿੱਤਾ ।
ਜਗੀਰ ਨੂੰ ਸ਼ਰਾਬੀ ਵੇਖਕੇ ਉਸ ਕਿਹਾ:
“ਜਗੀਰ ਹੁਣ ਤੂੰ ਘਰ ਜਾਂਦਾ ਰਹਿ ।"
“ਮੈਂ ਤਾਂ ਬਾਈ ਤੇਰੇ ਕੋਲ ਪੈਣਾ, ਤੇਰੇ ਨਾਲ ।" ਜਗੀਰ ਏਨੀ ਆਖ ਕੇ ਝੂਟਾ ਖਾ ਗਿਆ।
ਏਨੀ ਗੱਲ ਸੁਣਕੇ ਰੂਪ ਦਾ ਨਸ਼ਾ ਗਰਨ ਦੇਕੇ ਲਹਿ ਗਿਆ । ਉਸ ਕੁਝ ਸੋਚ ਕੇ ਆਖਿਆ।
“ਚਲ ਲੋਹੜੀ ਤਾਂ ਵੇਖ ਆਈਏ।"
"ਚੱਲ ।"
ਉਹ ਇਕਦਮ ਉੱਠ ਖਲੋਤਾ । ਉਸ ਦੇ ਪੈਰ ਥਿੜਕ ਗਏ, ਪਰ ਸੰਭਲਦਿਆਂ ਨਸ਼ੇ ਦੀ ਲੋਰ ਵਿੱਚ ਗਾਂਦਿਆਂ ਕਿਹਾ:
“ਓ ਹੋ ਕੇ ਸ਼ਰਾਬੀ ਜਾਨਾ ਘਰ ਭਗਵਾਨੇ ਦੇ ।"
ਰੂਪ ਨੇ ਚੌਥਾ ਹਿੱਸਾ ਰਹਿੰਦੀ ਬੋਤਲ ਉਸ ਨੂੰ ਫੜਾਈ । ਜਗੀਰ ਨੇ ਹੱਥ ਪਿਛਾਂਹ ਕਰਦਿਆਂ ਕਿਹਾ:
“ਪਈ ਰਹਿਣ ਦੇ ਏਥੇ ਹੀ।"
"ਨਹੀਂ, ਕਿਤੇ ਹੋਰ ਥਾਂ ਮੌਕਾ ਲੱਗ ਜੂ ।"
ਜਗੀਰ ਰੂਪ ਦੀ ਆਖੀ ਗੱਲ ਬਹੁਤ ਘੱਟ ਮੋੜਦਾ ਸੀ । ਉਸ ਦੀ ਮਾਨਸਿਕ ਕਮਜੋਰੀ ਰੂਪ ਨੂੰ ਸਹਣਾ ਹੋਣ ਦੇ ਨਾਲ-ਨਾਲ ਸਿਆਣਾ ਵੀ ਮੰਨਦੀ ਸੀ । ਉਸ ਬੋਤਲ ਚਾਦਰੇ ਦੀ ਡੱਬ ਵਿੱਚ ਦੇ ਲਈ । ਰੂਪ ਬਿਲਕੁਲ ਕੈਮ ਹੋ ਕੇ ਤੁਰ ਰਿਹਾ ਸੀ । ਪਰ ਜਗੀਰ ਤੁਰਦਾ ਹੁਲਾਰੇ ਖਾ ਰਿਹਾ ਸੀ । ਜਿਉਂ ਹੀ ਉਸਨੂੰ ਬਾਹਰਲੀ ਹਵਾ ਲੱਗੀ ਨਸ਼ੇ ਦਾ ਬਲ ਹੋਰ ਤੇਜ ਹੋ ਗਿਆ ਅਤੇ ਉਹ ਗੇੜਾ ਖਾ ਕੇ ਕੰਧ ਨਾਲ ਆ ਵੱਜਾ ਅਤੇ ਡਿੱਗਣ ਮਸਾਂ ਬਚਿਆ।
“ਤੂੰ ਬਾਈ ਸਿਹਾਂ ਫਿਕਰ ਨਾ ਕਰ ਓ ।" ਜਗੀਰ ਸਚਮੁਚ ਫਿਕਰ ਭੁਲਾ ਚੁੱਕਾ ਸੀ ।
ਲੋਹੜੀ ਵਿੱਚ ਜਾ ਕੇ ਰੂਪ ਨੇ ਜਗੀਰ ਦੀ ਬਾਂਹ ਇੱਕ ਹੋਰ ਮੁੰਡੇ ਨੂੰ ਫੜਾ ਦਿੱਤੀ ਅਤੇ ਉਸਨੂੰ ਹੱਥ ਘੁੱਟ ਕੇ ਸਮਝਾ ਦਿੱਤਾ, ਇਸਨੂੰ ਘਰ ਪਾ ਦੇਵੀਂ । ਰੂਪ ਜਗੀਰ ਨੂੰ ਘਚਾਣੀ ਦੇਕੇ ਘਰ ਆ ਗਿਆ ਅਤੇ ਅੰਦਰੋਂ ਕੁੰਡਾ ਮਾਰ ਕੇ ਬੇਫਿਕਰ ਹੋ ਗਿਆ।
ਜਗੀਰ ਨੂੰ ਗਿਆ ਹਾਲੇ ਦੋ ਮਿੰਟ ਹੀ ਹੋਏ ਸਨ, ਪਰ ਉਸਨੂੰ ਘੰਟੇ ਹੋ ਗਏ ਜਾਪੇ । ਹੁਣ ਉਸਨੂੰ ਬਚਨੋਂ ਦੇ ਚਿਰ ਲਾਉਣ ਤੇ ਗੁੱਸਾ ਆ ਰਿਹਾ ਸੀ । ਫਿਰ ਉਸ ਛੱਪੜ ਤੇ ਮਹੀਆਂ ਨੁਹਾਉਣ ਜਾਂਦੀ ਬਚਨੀ ਦੀ ਹੌਲੀ ਜਿਹੀ ਆਖੀ ਗੱਲ ਦਿਮਾਗ ਵਿੱਚ ਦੁਹਰਾਈ, ਅੱਜ ਰਾਤੀਂ.......।”ਅੱਜ ਰਾਤੀ ਤਾਂ ਉਸ ਸਾਫ ਸੁਣ ਲਿਆ ਸੀ ਬਾਕੀ ਅਰਥਾਂ ਦਾ ਅਨੁਮਾਨ ਉਸ ਆਪ ਲਾ ਲਿਆ ਸੀ । ਨਸ਼ੇ ਦੇ ਖੁਮਾਰ ਅਤੇ ਬਚਨੀ ਦੀ ਉਡੀਕ ਵਿੱਚ ਉਸਨੇ ਅੰਗੜਾਈ ਲਈ। ਉਹ ਬੇਕਰਾਰ ਸੀ । ਥੋੜੇ ਚਿਰ ਪਿੱਛੋਂ ਉਸ ਨਿਰਾਸ ਹਾਸੇ ਵਿੱਚ ਆਪਣੇ ਆਪ ਨੂੰ ਕਿਹਾ “ਲੈ ਆਉਣਾ ਆ ਜਾਵੇ ਨਹੀਂ ਮਾ ਨੂੰ ਯਾਦ ਕਰੇ ।
“ਸਾਨੂੰ ਵੀ ਬਹੁਤੀ ਤਾਂਘ ਨਹੀਂ ।"
ਫਿਰ ਉਹ ਤਕੜਾ ਕਹਿਕਾ ਮਾਰ ਕੇ ਹੱਸ ਪਿਆ। ਪਾਲਾ ਉਸ ਨੂੰ ਆਖਰਾਂ ਦੀ ਠੰਡ ਵਿੱਚ ਵੀ ਪਰਤੀਤ ਨਹੀਂ ਹੋ ਰਿਹਾ ਸੀ । ਅੰਦਰ ਵੜਦਿਆਂ ਹੀ ਉਸਨੇ ਬਮੰਜੇ ਦੀ ਪੁਆਂਦੀ ਗੋਲ ਕੀਤੇ ਬਿਸਤਰੇ ਨੂੰ ਗਾਲ ਕੱਢ ਮਾਰੀ । ਉਸ ਵੇਲੇ ਜੇ ਕੋਈ ਉਸਨੂੰ ਵੇਖਦਾ, ਤਦ ਸਮਝਦਾ,