“ਜੱਟੀਏ ਬਗਾਨੀਆਂ ਰੰਨਾਂ ਕਦ ਮਤਲਬ ਸਾਰਦੀਆਂ ਨੇ ।" ਰੂਪ ਬਿਲਕੁਲ ਸ਼ੁੱਧ ਤੇ ਭੋਲੇ ਹਿਰਦੇ ਵਿੱਚੋਮ ਬੋਲ ਰਿਹਾ ਸੀ ਅਤੇ ਬਚਨੀ ਖੰਡੀ ਸੀ, ਜਿਸ ਦੇ ਕਟਾਖਯ, ਤਿਰੀਆ ਛੱਲ ਵਿੱਚ ਭਿੱਜੇ ਚੱਲ ਰਹੇ ਸਨ ।
ਓਦੋਂ ਹੀ ਦੋਨਾਂ ਨੇ ਕੰਧ ਦੇ ਪਾਰ ਰਾਜੀ ਮਰਾਸਣ ਦੀ ਤਿੱਖੀ ਤੇ ਤੱਤੀ ਅਵਾਜ ਸੁਣੀ:
ਤੈਨੂੰ ਅੱਲਾ ਰੱਖੋ, ਜੇ ਦਿਨੇ ਕਿਸੇ ਪ੍ਰਭ ਦਿਓ ਥੱਬੀ ਪੰਠ ਲੈ ਆਉਂਦਾ, ਆਹ ਤੇਰੀ ਲਗਦੀ ਟੈਰ ਨੂੰ ਤਾਂ ਪਾ ਦੇਂਦੀ । ਹੁਨ ਏਹਨੂੰ ਆਪਣਾ ਝਾਟਾ ਮੁੰਨ ਕੇ ਪਾਵਾਂ ।" ਰਾਜੀ ਇਵੇਂ ਬੋਲ ਰਹੀ ਸੀ ਜਿਵੇਂ ਆਪਣੇ ਮੀਰ ਤੇ ਇਸਦਾ ਅਸਲ ਦਬਾਅ ਹੈ ਜਾਂ ਉਹ ਆਪਣੀ ਅਵਾਜ ਬਚਨੀ ਤੱਕ ਪਹੁੰਚਾ ਦੇਣਾ ਚਾਹੁੰਦੀ ਸੀ । ਉੱਚੇ ਕਾਹਲੇ ਬੋਲ ਸੁਣਕੇ ਬਚਨੋ ਦੇ ਦਿਲ ਖੁੜਕੀ ਕਿ ਹੈ ਨਾ ਹੈ, ਇਹ ਮੈਨੂੰ ਵਾਪਸ ਮੁੜ ਆਉਣ ਨੂੰ ਆਖ ਰਹੀ ਹੈ।
“ਚੱਲ ਹੁਣ ਮੈਨੂੰ ਕੰਧ ਤੇ ਚੜਾ ।"
"ਜਿਵੇਂ ਉਤਰੀ ਸੀ ਚੜ ਜਾ ।" ਰੂਪ ਨੇ ਟਿੱਚਰ ਵੱਲੋਂ ਉੱਤਰ ਦਿੱਤਾ ।
“ਤੂੰ ਨਹੀਂ ਚੜਾਉਣਾ ?"
ਮੈਨੂੰ ਕੀ ਲੋੜ ਏ, ਮੈਂ ਤੈਨੂੰ ਕਦ ਕਿਹਾ “ਹਾੜ-ਹਾੜ” ਮੇਰੇ ਘਰੇ ਆ ।" ਰੂਪ ਨੇ ਹੋਰ ਜੋਰ ਦੀ ਗੁੱਝਾ ਹੱਸਦਿਆਂ ਕਿਹਾ।
“ਮਾੜੀ ਤਾਂ ਮੈਂ, ਜਿਹੜੀ ਤੇਰੇ ਕੋਲ ਆ ਗਈ ।" ਬਚਨੋ ਨੇ ਅੰਦਰ ਵਿਹੁ ਘੋਲਦਿਆਂ ਕਿਹਾ, " ਤੇਰਾ ਤਾਂ ਬੇਸਰਮਾ, ਚਿੜੀ ਦੇ ਬੱਚੇ ਜਿੰਨਾ ਵੀ ਦਿਲ ਨਹੀਂ । ਵੀਹ ਵਾਰੀ ਰਾਜੀ ਦੇ ਘਰ ਗੱਲਾਂ ਕਰਨ ਨੂੰ ਸੱਦਿਆ ਏ, ਆ ਹੋਇਆ ਢਿੱਗ ਜਿੱਡੇ ਕੋਲੋ ? ਤੇਰੀ ਤਾਂ ਮੰਨੇ ਦੋਨੇ ਦੀ ਇੱਜਤ ਲਹਿ ਜੂਗੀ ।
ਰੂਪ ਬਚਨੋ ਨੂੰ ਇਉਂ ਵੇਖ ਰਿਹਾ ਸੀ, ਜਿਵੇਂ ਉਹ ਰੋਹ ਭਰੀ ਬੈਲਣੇ ਚੁੱਪ ਹੀ ਨਹੀਂ ਰਹੇਗੀ ।
ਚਲ ਓ ਚਲ ਰੋ ਨਾ, ਚੜਾ ਦੇਂਦਾ ਹਾਂ ਕੰਧ ਤੇ, ਹਰਖਾਂ ਚ ਸੜੀ ਰਹਿਣੀ ਏ।"
ਰੂਪ ਨੇ ਵੇਹੜੇ ਚ ਆਉਂਦਿਆਂ ਆਖਿਆ।
ਕੀ ਘੋਲ ਤਵੀਤ ਪਿਆਏ
ਲੱਗੀ ਤੇਰੇ ਮਗਰ ਫਿਰਾਂ ।
ਭਾਗ : ਪੰਜਵਾਂ
ਕਿਹੜੀ ਗੱਲ ਤੋਂ ਪਰਖਦਾ ਏਂ ਚੂੰਡਾ
ਡੋਰੀ ਮੇਰੇ ਮਾਪਿਆਂ ਦੀ ।
ਪਿਆਰ-ਵਲਵਲਿਆਂ ਦੇ ਉਭਾਰ ਤੇ ਜੋਸ਼ ਵਿੱਚ ਕੁਝ ਹੋਸ਼ ਕੁਝ ਇਸ ਤਰਾਂ ਪਾਗਲ ਹੋ ਜਾਂਦੀ ਹੈ ਕਿ ਉਸ ਨੂੰ ਸਮਾਜਿਕ ਡਰ ਮਹਿਸੂਸ ਨਹੀਂ ਹੈਨ ਦੇਂਦੀ । ਵਾਸਤਵ ਵਿੱਚ ਮਨ ਉੱਤੇ ਦਿਮਾਗ ਦੀ ਥਾਂ ਦਿਲ ਹਕੂਮਤ ਕਰਨੀ ਸ਼ੁਰੂ ਕਰ ਦਿੰਦਾ ਹੈ । ਪਰ ਸਹੀ ਜਿੰਦਗੀ ਦੋਹਾਂ ਦੀ ਮਿਲਵਰਤਣ ਬਿਨਾ ਅਧੂਰੀ ਰਹਿ ਜਾਂਦੀ ਹੈ । ਸੱਚ ਤੇ ਕਲਪਨਾ ਦਾ ਮੁਟਿਆਰ ਮੇਲ ਹੀ ਜੀਵਨ-ਖੇੜਾ ਹੈ। ਬਚਨੋਂ ਦੇ ਦਿਲੋਂ ਤਾਂ ਸੰਗ ਚਿਰ ਹੋਇਆ ਲਹਿ ਗਈ ਸੀ ਅਤੇ ਛੋਟੀਆਂ-ਛੋਟੀਆਂ ਬਦਨਾਮੀਆਂ ਕਾਰਨ ਆਪਣੇ ਮਾਲਕ ਤੋਂ ਕਈ ਵਾਰ ਕੁੱਟ ਖਾ-ਖਾ ਕੇ ਉਹ ਨਿਡਰ ਤੇ ਦਲੇਰ ਹੋ ਗਈ ਸੀ । ਬਚਨੋ ਦੀਆਂ ਸ਼ੌਖੀਆਂ ਨੇ ਸਾਧੂ ਸਿੰਘ ਨੂੰ ਚਿੜ-ਚਿੜੇ ਸੁਬਾਅ ਦਾ ਬਣਾ ਦਿੱਤਾ ਸੀ । ਉਹ ਉਸਦਾ ਕਜਲਾ, ਉੱਚਾ ਕੀਤਾ ਸਿਰ ਅਤੇ ਪਹਿਨਣਾ-ਪਚਰਣਾ ਨਹੀਂ ਸਹਾਰ ਸਕਦਾ ਸੀ । ਪਰ ਬਚਨੋਂ ਸ਼ੁਕੀਨੀ ਲਾ ਕੇ ਉਸਨੂੰ ਦੂਣਾ-ਚੌਣਾ ਸਾੜਦੀ । ਉਹ ਗਾਲਾਂ