Back ArrowLogo
Info
Profile

ਦੀ ਸੂੜ ਧਰ ਲੈਂਦਾ, ਬਚਨੋਂ ਇੱਕ ਦੀਆਂ ਦੋ ਸੁਣਾਉਂਦੀ । ਸਾਧੂ ਸਿੰਘ ਗੁੱਸਾ ਵਿੱਚ-ਵਿੱਚ ਪੀ ਕੇ ਰਹਿ ਜਾਂਦਾ ਅਤੇ ਉਹ ਬਚਨੋ ਦੇ ਬਾਗੀ ਸੁਭਾਅ ਨੂੰ ਕਿਸੇ ਤਰੀਕੇ ਨਾਲ ਵੀ ਕਾਬੂ ਨਾ ਰੱਖ ਸਕਿਆ । ਬਚਨੋਂ ਦੀ ਸਦਾ ਇਹੀ ਖਾਹਿਸ਼ ਰਹਿੰਦੀ, ਜਦ ਵੀ ਰੂਪ ਉਸਨੂੰ ਵੇਖੇ, ਇੱਕ ਨਵਾਂ ਚਾਅ ਅਤੇ ਉਤਸ਼ਾਹ ਅਨੁਭਵ ਕਰੇ ।

ਧਰਮਸ਼ਾਲਾ ਫਲੇ ਤੇ ਹੱਟੀ-ਭੱਠੀ, ਗੱਲ ਕੀ ਜਿੱਥੇ ਚਾਰ ਮੁੰਡੇ ਜੁੜਦੇ ਇਸ ਜੋੜੀ ਦੀ ਦੰਦ ਕਥਾ ਕਰਦੇ । ਬਚਨੋਂ ਨੂੰ ਆਪਣੇ ਆਪ ਤੇ ਬੜਾ ਮਾਣ ਸੀ, ਉਸਦਾ ਯਾਰ ਪਿੰਡ ਵਿੱਚੋਂ ਸੋਹਣਾ ਸੀ । ਉਹ ਜਦ ਕਦੇ ਘਰ ਕੋਈ ਚੀਜ ਬਣਾਉਂਦੀ -ਖੀਰ, ਕੜਾਹ, ਸੇਵੀਆਂ ਜਾਂ ਕੋਈ ਸਬਜੀ, ਅਗਾਂਹ-ਪਿਛਾਂਹ ਵੇਖ ਕੇ ਬੁਕਲ ਵਿੱਚ ਲੁਕਾਉਂਦੀ ਅਤੇ ਰਾਜੀ ਦੇ ਘਰ ਵਿੱਚ ਦੀ ਰੂਪ ਨੂੰ ਫੜਾ ਆਉਂਦੀ ।ਆਮ ਕਰਕੇ ਜਿੰਨਾ ਔਰਤ ਮਰਦ ਨੂੰ ਖੁਆ ਕੇ ਤਸੱਲੀ ਅਨੁਭਵ ਕਰਦੀ ਹੈ, ਆਪ ਖਾ ਕੇ ਨਹੀਂ । ਪਰੰਪਰਾ ਤੋਂ ਉਸ ਵਿੱਚੋਂ ਦਾਸੀ ਭਾਵ ਨਹੀਂ ਜਾਂਦਾ । ਵੇਲੇ ਕੁਵੇਲੇ ਬਚਨੋ ਰਾਜੀ ਦੇ ਘਰ ਵਿੱਚ ਦੀ ਰੂਪ ਨੂੰ ਮੈਲੇ ਕੱਪੜੇ ਧੋਣ ਲਈ ਨਿਆਈ ਵਾਲੇ ਖੂਹ ਤੇ ਲੈ ਜਾਂਦੀ । ਉਹ ਆਵਦੇ ਵੱਲੋ ਰੂਪ ਨੂੰ ਖੁਸ਼ ਕਰਨ ਦੇ ਵੱਧ ਤੋਂ ਵੱਧ ਯਤਨ ਕਰਦੀ ਰਹਿੰਦੀ । ਉਸ ਦੀ ਖਾਹਿਸ਼ ਸੀ ਕਿ ਰੂਪ ਕਿਸੇ ਤਰਾਂ ਵਿਆਹ ਨਾ ਕਰਵਾਵੇ । ਜਿਉਣੇ ਨੂੰ ਉਸ ਆਪ ਖਾਧਾ ਸੀ, ਪਰ ਉਸ ਤੋਂ ਕਿਤੇ ਬਹੁਤਾ ਉਹ ਰੂਪ ਨੂੰ ਖੁਆ ਚੁੱਕੀ ਸੀ । ਭਾਵੇ ਜਿਉਂਦੇ ਦਾ ਸਾਥ ਦੇਣ ਵਿੱਚ ਉਸਦੀ ਬਾਗੀ ਇਸਤਰੀਅਤ ਨੇ ਸਾਰਾ ਟਿਲ ਲਾਇਆ ਸੀ, ਪਰ ਅੱਜ ਉਸਦਾ ਖਿਆਲ ਆ ਜਾਣ ਤੇ ਵੀ ਉਸਨੂੰ ਨਫਰਤ ਵਿੱਚ ਧੁੜਧੁੜੀ ਆ ਜਾਂਦੀ ਸੀ । ਉਹ ਆਪਣੇ ਆਪ ਵਿੱਚੋਂ ਜਿਉਣੇ ਨੂੰ ਭੁੱਲ ਜਾਣਾ ਚਾਹੁੰਦੀ ਸੀ । ਕੋਈ ਅਜਿਹਾ ਮਨੁੱਖ ਨਹੀਂ, ਜੋ ਆਪਣੇ ਬੀਤ ਚੁੱਕੇ ਵਿੱਚੋਂ ਗਲਤੀਆਂ ਨਾ ਮੇਟ ਦੇਣਾ ਚਾਹੁੰਦਾ ਹੋਵੇ । ਪਰ ਅੱਜ ਵੀ ਮਨੁੱਖ ਅਜਿਹੇ ਵਾਤਾਵਰਨ ਵਿੱਚ ਦੀ ਖਿੱਚਿਆ ਜਾ ਰਿਹਾ ਹੈ, ਜਿਸ ਵਿੱਚ ਗਲਤੀਆਂ ਕਰਨ ਲਈ ਮਜਬੂਰ ਹੈ । ਚਾਹੇ ਇਹ ਗੁਨਾਹ ਸੀ ਜਾਂ ਗਲਤੀ, ਬਚਨੋ ਨੇ ਰੂਪ ਦੀ ਬੁੱਕਲ ਵਿੱਚ ਆ ਕੇ ਜਿੰਦਗੀ ਨੂੰ ਜ਼ਰੂਰ ਮਾਣਿਆ ਸੀ ।

ਰਾਜੀ ਲਈ ਇਸ ਜੋੜੀ ਦਾ ਮੇਲ-ਮਿਲਾਪ ਰੋਜੀ-ਰੋਟੀ ਦਾ ਸਾਧਨ ਬਣਿਆ ਹੋਇਆ ਸੀ ।ਰੂਪ ਅਤੇ ਬਚਨੋਂ ਦੇ ਘਰੋਂ ਦੂਏ-ਤੀਏ ਆਪਣੀ ਭੁੱਖੀ ਕੱਟੀ ਤੇ ਟੈਰ ਲਈ ਪੰਠ ਲੈ ਆਉਂਦੀ। ਉਹ ਦੋਵੇਂ ਉਸਨੂੰ ਕਿਵੇਂ ਰੋਕ ਸਕਦੇ ਸਨ । ਭੁੱਖੇ ਹੋਣ ਦਾ ਬਹਾਨਾ ਲਾ ਕੇ ਬਚਨੋਂ ਤੋਂ ਮਣ ਦੇਣ ਦਾਣੇ ਵੀ ਲੈ ਜਾਂਦੀ ਅਤੇ ਰੂਪ ਵੀ ਕਈ ਵਾਰ ਉਸਨੂੰ ਜਵਾਬ ਨਾ ਦੇ ਸਕਦਾ । ਇਸ ਜੋੜੀ ਦੀ ਗੱਲ ਮੀਰ ਨੂੰ ਵੀ ਖੜਕ ਗਈ ਸੀ । ਇੱਕ ਦਿਨ ਉਸ ਮਰਾਸਣ ਨੂੰ ਲੋਹੜੇ ਦੀਆਂ ਗਾਹਲਾਂ ਦਿੱਤੀਆਂ:

“ਤੇਰੀ ਮਾਂ ਦੀ....ਸਾਹਨਾਂ ਦਾ ਭੇੜ ਕਤੂਰਿਆਂ ਦੀ ਮੌਤ । ਤੂੰ ਆਹ ਟਾਲਾ ਕਰ ਜਾਹ ।"

ਅੱਗੋਂ ਮਰਾਸਣ ਵੀ ਅੱਗ ਦੀ ਨਾਲ ਸੀ । ਇੱਕ ਦੀਆਂ ਅੱਗੋਂ ਦੋ ਸੁਣਾਉਂਦੀ :

"ਹੁਣ ਤਾਈਂ ਹੱਡ ਕੀਹਦਾ ਖਾਂਦਾ ਰਿਹਾ ਏਂ । ਤੈਨੂੰ ਤਾਂ ਅੱਲਾਂ ਦੀ ਮਾਰ ਏ, ਜੇ ਕਿਤਾ ਫੱਕਾ ਦਾਣੇ ਲਿਆਵੇਂ । ਸਾਰੀ ਦਿਹਾੜੀ ਚੁੱਕੀ ਮਾਂ ਲੈ ਕੇ ਤੱਕੀਏ ਗੁੜ-ਗੁੜਾਏਂਗਾ ।"

“ਖੋਤੜੀਏ, ਤੇਰੀ ਜੀਭ ਨੂੰ ਦਾਗ ਦੇਣ ਵਾਲਾ ਏ ਦਾਗ ।"

“ਜਾਹ ਤੱਕੀਏ ਸਾਈਂ ਪਿਉ ਕੋਲ। ਤੇਰਾ ਕੀਹ ਏ ਵਿਹਲੇ ਦਾ, ਬੋਲ ਛੱਡਿਆ ਜਾਂ ਹੱਕੀ ਨਾਲ ਉਘ ਛੱਡਿਆ। ਜਾਹ ਜਾਹ ਰੱਬ ਤੇਰਾ ਭਲਾ ਕਰੇ । ਕੰਮ ਨਾ ਕਾਰ, ਘੁਲਣ ਨੂੰ ਤਿਆਰ ।" ਮਰਾਸਣ ਨੇ ਚੁੱਲੇ ਵਿੱਚ ਗੋਹੇ ਧਰਦਿਆਂ ਕਿਹਾ। "ਜਿਹੜਾ ਤੂੰ ਕਮਾਂਦਰਾ ਕਰਦੀ ਏਂ, ਉਹਤੋਂ ਤਾਂ ਰੱਬ ਬਚਾਵੇ ", ਜਾਂਦਿਆਂ ਮੀਰ ਨੇ ਇੱਕ ਹੋਰ ਚੋਟ ਮਾਰੀ ।

“ਏਸ ਮੁਸਲੇ ਨੇ ਵੀ ਸਤਾ ਮਾਰਿਆ, ਏਦੂੰ ਤਾਂ ਮੈਂ ਰੰਡੀ ਹੈ ਜਾਂ, ਕਜੀਆ ਮੁੱਕੇ ।"

ਰੰਡੀ ਹੋ ਕੇ ਤੂੰ ਕਿਹੜਾ ਘੱਟ ਕਰਨੀਂ ਏਂ, ਕੰਧਾਂ ਹੀ ਟੱਪਿਆਂ ਕਰੇਗੀ । ਅੱਲਾ ਖੈਰ ਕਰੇ ਤੂੰ ਰੰਡੀ ਹੀ ਹੋਜੇਂ ।" ਮੀਰ ਏਨੀ ਆਖ ਕੇ ਘਰੋਂ ਨਿਕਲ ਗਿਆ।

“ਹੈ ਤੇਰੀ ਮਾਂ ਨਾਲ ਫੇਰੇ ਲਏ ਮੁਸਲਿਆ।" ਮਰਾਸਣ ਢੇਰ ਚਿਰ ਔਖੀ ਹੋਈ ਬੋਲਦੀ ਰਹੀ।

…………….

ਜਦ ਰੂਪ ਕਿਤੇ ਰਿਸ਼ਤੇਦਾਰੀ ਵਿੱਚ ਜਾਮ ਮੇਲੇ ਮੁਸਾਹਬੇ ਜਾਂਦਾ, ਤਦ ਘਰ ਆਪਣੇ ਤਾਏ ਦੇ ਪੁੱਤ ਨਾਜਰ ਨੂੰ ਸੰਭਾਲ ਜਾਂਦਾ ਸੀ ਅਤੇ ਬਹੁਤੀ ਵਾਰੀ ਜਗੀਰ ਹੀ ਰਾਤ ਨੂੰ ਉਸਦੇ ਘਰ ਪੈ ਛੱਡਦਾ । ਕਪੂਰੀ ਸੈਦ ਕਬੀਰ ਦੇ ਮੇਲੇ ਤੇ ਜਾਣ ਲਈ ਜਗੀਰ ਨੂੰ ਵੀ ਤਿਆਰ ਕਰ ਲਿਆ। ਘਰ ਨਾਜਰ ਦੇ ਹਵਾਲੇ ਕਰ ਦਿੱਤਾ । ਰੂਪ ਨੇ ਆਪਣੇ ਸੀਰੀ ਦੇ ਕੰਨ ਖਿੱਚੇ ਕਿ ਵੇਲੇ ਸਿਰ ਬਾਹਰੋਂ ਚਾਰਾ ਲਿਆ ਕੇ ਪਸ਼ੂਆਂ ਨੂੰ ਪਾਇਆ

21 / 145
Previous
Next