Back ArrowLogo
Info
Profile

ਕਰੀਂ । ਰੁਲਦੂ ਸੀਰੀ ਨੇ ਮਨ ਮਾਰ ਕੇ ਮਾਲਕ ਦੀਆਂ ਸਾਰੀਆਂ ਸੁਣ ਲਈਆਂ। ਅਸਲ ਵਿੱਚ ਮੇਲੇ ਜਾਣ ਨੂੰ ਉਸਦਾ ਆਪਣਾ ਜੀਅ ਕਰਦਾ ਸੀ । ਪਰ ਨੀਵੇਂ ਥਾਮ ਹੋਣ ਕਰਕੇ ਕੁਝ ਆਖ ਨਾ ਸਕਿਆ । ਕਿੰਨੋ ਹੀ ਆਦਮੀ ਸਨ, ਜਿਹੜੇ ਖੁਸ਼ੀ ਮਾਰ ਕੇ ਜਿਉਣ ਲਈ ਮਜਬੂਰ ਸਨ ।

ਰੂਪ ਨੇ ਬੀਹੀ ਵਿੱਚ ਬੈਤਾ ਕੱਢਿਆ ਅਤੇ ਇਸਨੂੰ ਇੱਛ-ਇੱਛ” ਆਖ ਬਹਾਇਆ । ਪਾਟੇ ਦੌੜੇ ਨਾਲ ਉਸ ਸਾਰੇ ਨੂੰ ਝਾੜਿਆਅਤੇ ਫਿਰ ਪਤਲਾ ਛੀਂਟ ਦਾ ਭੁੱਲ ਸੁੱਟਿਆ । ਛੀਂਟ ਦੇ ਹਰੇ ਨੀਲੇ ਝੱਲ ਤੇ ਲਾਲ ਗੱਦੀਆਂ ਫਬ ਗਈਆਂ ।ਸਾਡਕੇ ਵਿੱਚ ਫਸੀਆਂ ਗੱਦੀਆਂ ਨੂੰ ਫਰਾਕੀ ਨੇ ਕੱਸ ਦਿੱਤਾ । ਨਵੀਂ ਮੁਹਾਰ ਅਤੇ ਗਲ ਬਰੀਕ ਘੁੰਗਰੂਆਂ ਦੀ ਕੈਂਠੀ ਨੇ ਬੋਤੇ ਦੀ ਜਵਾਨੀ ਨੂੰ ਸ਼ਿੰਗਾਰ ਦਿੱਤਾ । ਰੂਪ ਨੇ ਨੀਵੀਂ ਕਮੀਜ ਨਾਲ ਸੂਫ ਦਾ ਚਾਦਰਾ ਬੰਨਿਆ ਹੋਇਆ ਸੀ, ਜਿਹੜਾ ਤੁਰਦਿਆਂ ਜਵਾਨੀ ਦਾ ਸ਼ੋਰ ਪੈਦਾ ਕਰਦਾ ਸੀ । ਉਸਦੀ ਅੰਗੂਰੀ ਰੰਗ ਦੀ ਟੇਢੀ ਬੱਧੀ ਪੱਗ ਬਾਹਰ ਦੇ ਸੱਜਰੇ ਸੁਨੇਹੇ ਵਿੱਚ ਹੱਸ ਰਹੀ ਸੀ । ਜਗੀਰ ਦਾ ਲਾਜਵਾਰੀ ਪੰਝਾ ਰੋਕ-ਰੋਕ ਰੱਖਿਆਂ ਵੀ ਡਿੱਗ-ਡਿੱਗ ਪੈਂਦਾ ਸੀ । ਦੋਹਾਂ ਨੇ ਬੋਤੇ ਉੱਤੇ ਚੜਨ ਲੱਗਿਆਂ ਚਾਦਰਿਆਂ ਦੇ ਲਾਂਗੜ ਮਾਰ ਲਏ । ਪੱਟਾ ਕੋਲੋਂ ਉਹਨਾਂ ਦੇ ਚਾਦਰਿਆਂ ਦੀਆਂ ਲਹਿਰਾਂ ਜਿਹੀਆਂ ਬਣ ਗਈਆਂ, ਜਿਵੇਂ ਹਿਰਦੇ ਵਿੱਚ ਮਚਲਦੇ ਅਰਮਾਨ ਇੱਕ ਦੂਜੇ ਦੇ ਗਲ ਬਾਹਾਂ ਪਾਉਂਦੇ ਹਨ । "ਰੂਪ ਨੇ ਬੋਤੇ ਚੜਨ ਤੋਂ ਅੱਗੇ ਜਗੀਰ ਨੂੰ ਪੁੱਛਿਆ:

"ਕਿਉਂ ਬਈ ਨਘੋਚਿਆ, ਗੱਦੀਆਂ ਪਾਉਣ ਚ ਕੋਈ ਨੁਕਸ ਹੈ ਤਾਂ ਦੱਸਦੇ ?" "ਬਸ ਅੰਤ ਨੀ ।" ਜਗੀਰ ਨੇ ਕੋਕਿਆਂ ਵਾਲੀ ਡਾਂਗ ਦਾ ਸੁਆ ਧਰਤੀ ਚ ਖੋਭਦਿਆਂ ਕਿਹਾ। ਜਗੀਰ ਦਾ “ਅੰਤ ਨੀਂ ਸ਼ਬਦ ਆਮ ਬੋਲਚਾਲ ਦਾ ਸੀ, ਜਿਸਦਾ ਭਾਵ ਹੁੰਦਾ, ਬਹੁਤ ਠੀਕ ਹੈ ।

ਇੱਕ ਹੋਰ ਮੁੰਡੇ ਤੋਂ ਬੈਠੇ ਬੋਤੇ ਦਾ ਅਗਲਾ ਗੋਡਾ ਨਿਵਾਇਆ। ਰੂਪ ਤੇ ਜਗੀਰ ਵਾਰੋ ਵਾਰੀ ਪਲਾਕੀ ਮਾਰ ਕੇ ਚੜ ਗਏ । ਗੋਡੇ ਤੋਂ ਪੈਰ ਚੁਕਦਿਆਂ ਹੀ ਬੋਤਾ ਇਕਦਮ ਹੁਬਕਲਿ ਮਾਰ ਕੇ ਉਠਿਆ ਅਤੇ ਘਰ ਵੱਲ ਨੂੰ ਹੀ ਮੁੜ ਆਇਆ।

“ਘਰ ਨੂੰ ਨਹੀਂ ਜਾਣਾ, ਮੇਲੇ ਜਾਣਾ ਏ, ਮੇ.ਲੇ ।" ਰੂਪ ਨੇ ਬੋਤੇ ਨੂੰ ਬੈਂਤ ਮਾਰ ਕੇ ਘੁਰਿਆ ।

ਬੋਤਾ ਪਿੰਡ ਦੀ ਫਿਰਨੀ ਪੈ ਗਿਆ । ਨਿਆਈ ਵਾਲੇ ਖੂਹ ਤੋਂ ਮੋੜ ਮੁੜਦਿਆਂ ਰੂਪ ਨੇ ਬਚਨੋ ਨੂੰ ਆਪਣੇ ਵਾੜੇ ਵਿੱਚ ਖੜੀ ਤੱਕਿਆ। ਜਗੀਰ ਨੇ ਰੂਪ ਦੀ ਵੱਖੀ ਵਿੱਚ ਚੂੰਢੀ ਭਰੀ । ਓਧਰ ਬਚਨੋਂ ਸੈਨਤ ਸੈਨਤ ਵਿੱਚ ਹੀ ਆਪਣੇ ਗੁੱਟ ਨੂੰ ਹੱਥ ਲਾ ਗਈ ।

ਜਾਵੀਂ ਮੇਲੇ ਤੇ ਲਿਆ ਦੀ ਪਹੁੰਚੀ,

ਲੈ ਜਾ ਮੇਰਾ ਗੁੱਟ ਮਿਣਕੇ ।

 

ਭਾਗ - ਛੇਵਾਂ

...................ਢੇਰੇ,

ਤੇਰੇ ਮੇਰੇ ਪਿਆਰ ਦੀਆਂ,

ਗੱਲਾਂ ਹੋਣ ਸੰਤਾਂ ਦੇ ਡੇਰੇ ।

ਫੁੱਲਾਂ ਦੀ ਸੁਗੰਧੀ ਵਾੜਾਂ ਵਿੱਚ ਡੱਕਿਆ ਵੀ ਚੁਫੇਰੇ ਖਿੱਲਰ ਜਾਂਦੀ ਹੈ । ਦਿਆਲੇ ਤੇ ਸ਼ਾਮੋ ਦੇ ਪਿਆਰ ਦੀਆਂ ਗੱਲਾਂ ਵੀ ਮਸਾਲੇ ਲਾ ਲਾ ਕੀਤੀਆਂ ਜਾਣ ਲੱਗੀਆਂ। ਜਵਾਨੀ ਦੇ ਕੈਮਲ ਹੁਸਨ ਨੂੰ ਬਦਨਾਮੀ ਦਾ ਸੇਕ ਬੁਰੀ ਤਰਾਂ ਝੁਲਸ ਦਿੰਦਾ ਹੈ । ਕਿਸੇ ਦੇ ਪਿਆਰ ਦੀ ਗੱਲ ਕਰਨ ਨੂੰ ਸਾਨੂੰ ਇਸ ਲਈ ਮਸਾਂ ਮਿਲਦੀ ਹੈ ਕਿ ਅਸੀਂ ਆਪ ਲੋਹੜੇ ਦੇ ਪਿਆਰ ਦੇ ਭੁੱਖੇ ਹੁੰਦੇ ਹਾਂ । ਪਿਆਰ ਦੇ ਮੁਆਮਲੇ ਵਿੱਚ ਸਾਡੀਆਂ ਰੁਚੀਆਂ ਸਖਤ-ਤਲਖ਼-ਤੁਰਸ਼ ਹੋ ਗਈਆਂ ਹੁੰਦੀਆਂ ਨੇ । ਪਿਆਰ ਦੇ ਸਾਨੂੰ ਮੌਕੇ ਘੱਟ ਮਿਲੇ ਹੁੰਦੇ ਹਨ ਜਾਂ ਦੂਜੇ ਅਰਥਾਂਬ ਵਿੱਚ ਇਸਨੂੰ ਪਰਵਾਨ ਨਹੀਂ ਚੜਨ ਦਿੱਤਾ ਜਾਂਦਾ ।ਹਰ ਪਿਆਰ ਕਰਨ ਵਾਲੇ ਦੇ ਮੁਆਮਲੇ ਵਿੱਚ ਸਾਡੀਆਂ ਭਾਵਨਾਵਾਂ ਬਦਲਾ-ਲਉ ਹੋ ਜਾਂਦੀਓਆਂ ਹਨ। ਜਵਾਨੀ ਵਿੱਚ ਆ ਕੇ ਕੁਦਰਤੀ ਪਿਆਰ ਭੁੱਖ ਜਾਗਦੀ ਹੈ । ਪਿਆਰ ਵਿੱਚ ਕਾਮਯਾਬ ਜਿੰਦੜੀਆਂ ਕਦੇ ਸਾੜਾ ਨਹੀਂ ਕਰਦੀਆਂ ਸਗੋ ਪਰੇਮੀਆਂ ਨੂੰ ਅਸੀਸਾਂ ਦੇਂਦੀਆਂ ਹਨ । ਪਰ ਸੱਖਣੇ ਤੇ ਅਧੂਰੇ ਹਿਰਦੇ ਨਿੰਦਿਆ ਨਾਲ ਪਰੇਮੀਆਂ ਦੇ ਰਾਹ ਵਿੱਚ ਕੰਡੇ

22 / 145
Previous
Next