Back ArrowLogo
Info
Profile

ਖਿਲਾਰਦੇ ਹਨ।

ਛੱਪੜ ਦੇ ਵਿਚਕਾਰ ਨਾਗੇ ਸਾਧਾਂ ਦਾ ਡੇਰਾ ਸੀ, ਜਿੱਥੇ ਪਿੰਡ ਦੇ ਮੁੰਡੇ ਖਾਸ ਕਰ ਵਿਹਲੇ, ਗੱਪਾਂ ਮਾਰਨ ਨੂੰ “ਕੱਠੇ ਹੋ ਜਾਂਦੇ ਸਨ । ਪਾਸਾ, ਸ਼ਤਰੰਜ ਅਤੇ ਤਾਸ਼ ਦਾ ਤਿੰਨ ਪੱਤਾ ਚਲਦਾ ਹੀ ਰਹਿੰਦਾ । ਮੁੰਡੇ ਘਰਾਂ ਤੋਂ ਸੱਤਾਂ ਲਈ ਦੁੱਧ ਲੈਕੇ ਆਉਂਦੇ । ਓਥੇ ਹੀ ਚਾਹ ਪੀਕੇ ਫੇਰ ਬਾਜੀਆਂ ਸ਼ੁਰੂ ਹੋ ਜਾਂਦੀਆਂ। ਇਸ ਸੋਸਾਇਟੀ ਵਿੱਚ ਪਿੰਡ ਦੇ ਮੁੰਡਿਆਂ ਦਾ ਨਵਾਂ ਪੋਚ ਬਹੁਤ ਵਿਗੜ ਰਿਹਾ ਸੀ । ਸੁਆਦ ਅਤੇ ਚਾਅ ਚਾਅ ਵਿੱਚ ਹੀ ਜਿੰਦਗੀ ਦੇ ਨਵੇਂ ਲਹੂ ਨੂੰ, ਅਫੀਮ, ਸੁਲਫ਼ਾ ਸੂਟਾ, ਨਸਵਾਰ ਅਤੇ ਭੰਗ ਦੇ ਨਸ਼ੇ ਦੀਆਂ ਨਸ਼ਤਰਾਂ ਲਾਈਆਂ ਜਾ ਰਹੀਆਂ ਸਨ । ਕਈ ਵਾਰ ਜਿੰਦਗੀ ਦੀ ਹਾਰ ਨਸਾ ਵਰਤਣ ਲਈ ਮਜਬੂਰ ਕਰ ਦੇਂਦੀ ਹੈ । ਪਰ ਏਥੇ ਨਾ ਜਿੰਦਗੀ ਦੀ ਕੀਮਤ ਦਾ ਅਹਿਸਾਸ ਸੀ ਨਾ ਹੀ ਕੋਈ ਆਦਰਸ਼ । ਇਸ ਡੇਰੇ ਤੇ ਹਰੇਕ ਬੰਤੋ ਦੀ ਚਾਲ, ਨਖਰੇ, ਨਕਸ਼ਾਂ ਤੇ ਲੇਸਦਾਰ ਟਿੱਪਣੀ ਹੁੰਦੀ ਸੀ । ਦਿਆਲੇ ਤੇ ਸ਼ਾਮੋ ਦੇ ਪਿਆਰ ਦੀ ਚਰਚਾ ਵਾਰਤਾ ਵੀ ਡੇਰੇ ਦਾ ਸ਼ੁਗਲ ਬਣ ਗਈ ਸੀ । ਦਿਆਲਾ ਡੇਰੇ ਆਉਣ ਵਾਲਿਆਂ “ਚੋਂ ਮੋਢੀ ਸੀ । ਪਰ ਜਦ ਉਸਤੋਂ ਚੂੰਢੀਆਂ ਨਾਲ ਸਾਰਿਆਂ ਨੇ ਪੁੱਛਣਾ ਸ਼ੁਰੂ ਕੀਤਾ ਤਾਂ, ਉਹ ਡੇਰੇ ਦਾ ਖਹਿੜਾ ਛੱਡ ਗਿਆ, ਉਸ ਦੇ ਥਾਈਆਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ।

ਪਿੰਡ ਦੀਆਂ ਜਨਾਨੀਆਂ ਆਪਣੀਆਂ ਸਾਥਣਾਂ ਕੋਲ ਸੁਭਾਵਕ ਹੀ ਗੱਲ ਕਰ ਦੇਂਦੀਆਂ ਸਨ । ਸ਼ਾਮੋ ਦੀ ਮਾਂ ਕਰਮੇ ਕੋਲ ਇੱਕ ਵਢੇਰੀ ਉਮਰ ਦੀ ਜਨਾਨੀ ਆ ਗਈ । ਕਰਮੇ ਨੇ ਉਸ ਨੂੰ ਵੱਢੀ ਜਾਣ ਕੇ ਆਦਰ ਨਾਲ ਆਖਿਆ:

"ਮੱਥਾ ਟੇਕਦੀ ਕੁੜੇ ਅੰਮਾਂ ।"

“ਗੁਰੂ ਭਲਾ ਕਰੇ, ਸਾਂਈ ਜੀਵੇ, ਬੁੱਢ ਸੁਹਾਗਣ ਹੋਵੇ, ਬੱਚੇ ਜਿਉਣ, ਨੈਣ ਪਰਾਣ ਨਰੋਏ ।" ਬੁੱਢੀ ਨੇ ਉੱਤਰ ਵਿੱਚ ਅਸੀਸਾਂ ਦੀ ਝੜੀ ਲਾ ਦਿੱਤੀ।

ਕਰਮੋ ਨੇ ਉਸਨੂੰ ਪੀਹੜੀ ਦਿੱਤੀ ਤੇ ਆਪ ਵੀ ਪੱਛੀਆਂ ਦੇ ਮੂੜੇ ਤੇ ਬਹਿ ਗਈ।

“ਅੰਮਾਂ, ਚਾਹ ਪਾਣੀ ਦੱਸ ।"

"ਬਸ ਗੁਰੂ ਬਹੁਤਾ ਦੇਵੇ ।" ਉਸ ਉੱਤਰ ਦਿੱਤਾ। ਫੇਰ ਬੁੱਢੀ ਨੇ ਏਧਰ ਓਧਰ ਦੀਆਂ ਮਾਰਨ ਪਿੱਛੇ ਅਸਲ ਗੱਲ ਛੇੜੀ, ਜੇਹੜੀ ਉਹ ਘਰੋ ਕਰਨੀ ਮਿੱਥ ਕੇ ਆਈ ਸੀ।

"ਕੁੜੇ ਕਰਮੋ ਕੁੜੀ ਹੁਣ ਸੁੱਖ ਨਾਲ ਜਵਾਨ ਹੋ ਗਈ ਏ । ਤੈਨੂੰ ਕੋਈ ਫਿਕਰ ਈ ਨੀ । ਸਿਆਣੇ ਆਖਦੇ ਨੇ ਲੱਥੀ ਹੱਥ ਨਹੀਂ ਆਉਂਦੀ । ਧੀ ਪੁੱਤ ਆਫਣੇ ਘਰ ਦੀ ਇੱਜਤ ਨਾਲ, ਜਾਂਦਾ ਈ ਸੋਭਾ ਪਾਉਂਦਾ ਏ । ਲੋਕਾਂ ਦਾ ਕੀ ਏ, ਐਵੇ ਉਂਗਲ ਈ ਕਰ ਦੇਣੀ ਏ । ਤੂੰ ਪਰਤਾਪ ਦੀ ਧੀ ਦੇ ਚੱਜ ਵੇਖ ਲੈ, ਤੇਰ ਸਾਹਮਣੇ ਕੀ ਹਾਲ ਹੋਇਆ । ਉਹਦਾ ਪਿਓ ਓਦਣ ਆਖਦਾ ਸੀ " ਹੁਣੇ ਫਾਹਾ ਦੇਕੇ ਮਾਰਾਦਾ ਆਂ ।

ਕਰਮੋ ਨੂੰ ਬੁੱਢੀ ਦੀਆਂ ਗੱਲਾਂ ਗੁੜ ਵਿੱਚ ਜਹਿਰ ਜਾਪੀਆਂ ਅਤੇ ਉਸ ਮਨ ਵਿੱਚ ਕਿਹਾ ਕਲ ਮੂੰਹੀਏ ਤੇਰੇ ਬਿਨਾ ਤਾਂ ਹਾਲੇ ਕਿਸੇ ਨਹੀਂ ਆਖਿਆ । ਤੂੰ ਮੈਨੂੰ ਮੱਤਾਂ ਦੇਣ ਆਈ ਏ, ਪਿਛਲੀਆਂ ਭੁੱਲ ਗਈ ?" ਗੁੱਸੇ ਨੂੰ ਪੀਂਦੀਆਂ ਉਸ ਉੱਤਰ ਦਿੱਤਾ “ਅੰਮਾ ਇੱਕ ਦੋ ਸਾਕ ਵੇਖੇ ਐ ਸ਼ਾਮੋ ਦੇ ਬਾਪੂ ਨੂੰ ਪਸੰਦ ਨਹੀਂ ਆਏ । ਪਰਸੋਂ ਘੋਲੀਏ ਇੱਕ ਮੁੰਡਾ ਵੇਖ ਕੇ ਆਇਆ ਏ । ਆਖਦਾ ਸੀ, ਮੁੰਡਾ ਮੰਗੇ ਅੱਠਵੀਂ ਜਮਾਤ ਚ ਪੜਦਾ ਏ । ਰਤਾ ਉਮਤਰ ਛੋਟੀ ਦਾ ਜਰੂਰ ਏ, ਪਰ ਘਰ ਤੇ ਜਮੀਨ ਚੰਗਾ ਆ। ਖੱਰੇ ਓਥੇ ਈ ਕਰ ਦਿਆਂਗੇ । ਜੇ ਸਾਕ ਹੋ ਗਿਆ, ਵਿਆਹ ਵੀ ਚੇਤ ਦਾ ਈ ਕਰ ਦਿਆਂਗੇ ।ਕਰਮੇ ਨੇ ਆਵਦੇ ਵੱਲੋਂ ਬੁੱਢੀ ਦੀ ਤਸੱਲੀ ਕਰਵਾ ਦਿੱਤੀ । ਜਦ ਬੁੱਢੀ ਚਲੀ ਗਈ ਤਾਂ ਉਸ ਸੋਚਿਆ ਕਿ ਬੁੱਢੀ ਆਖਦੀ ਤਾਂ ਠੀਕ ਸੀ । ਪਰ ਜੁਆਨ ਧੀਆਂ ਦਾ ਮਾਪਿਆਂ ਨੂੰ ਕਿਹੜਾ ਫਿਕਰ ਨਹੀਂ ਹੁੰਦਾ । ਉਸ ਰਾਤ ਕਰਮੇ ਨੇ ਆਪਣੇ ਘਰਵਾਲੇ ਨਾਲ ਕਬੀਲਦਾਰੀ ਦੀਆਂ ਗੱਲਾਂ ਸਾਝੀਆਂ ਕੀਤੀਆਂ “ਲੋਕੀਂ ਗੱਲਾਂ ਬਣਾਉਂਦੇ ਨੇ, ਕੁੜੀ ਦਾ ਕਿਤੇ ਸਾਕ ਕਰਕੇ ਭੁਆਲੀਆਂ ਦੇ ।"

ਸ਼ਾਮੋ ਦੇ ਸਾਕ ਦੀਆਂ ਗੱਲਾਂ ਆਥਣ ਸਵੇਰ ਉਸਦੇ ਸਾਹਮਣੇ ਹੀ ਹੁੰਦੀਆਂ ਸਨ । ਪਹਿਲੀ ਵਾਰ ਆਪਣਾ ਕਿਤੇ ਸਾਕ ਸੁਣਕੇ ਚੀਸ ਜਿਹੀ ਅਨੁਭਵ ਕੀਤੀ । ਉਸਦਾ ਖਿਆਲ ਸੀ, ਉਹ ਦਿਆਲੇ ਦੀ ਹੈ । ਸੱਚੀ ਮੁੱਚੀ ਉਸਨੂੰ ਦਿਆਲੇ ਨਾਲ ਮੁਹੱਬਤ ਵੀ ਅਮੋੜ ਜਿਹੀ ਹੋ ਗਈ। ਫਿਰ ਉਸ ਹੱਕਾ ਲਿਆ । ਹੱਕੇ ਵਿੱਚ ਉਸਦਾ ਤੇ ਦਿਆਲੇ ਦਾ ਸਦਾ ਮੇਲ ਡੁੱਬ ਕੇ ਇਕ ਦਰਦ ਦੀ ਸ਼ਕਲ ਫੜ ਗਿਆ । ਇੱਕ ਕੁਆਰੀ ਕੁੜੀ ਪਿੰਡ ਦੇ ਹੀ ਮੁੰਡੇ ਨਾਲ ਕਦੋਂ ਵਿਆਹੀ ਜਾ ਸਕਦੀ ਸੀ, ਜਿਹੜਾ ਉਹਨਾ ਦੇ ਹੀ ਗੋਤ ਦਾ ਵੀ ਸੀ । ਕਿਸੇ ਕੁੜੀ-ਮੁੰਡੇ ਦੇ ਦਿਲ ਮਿਲ ਜਾਣ ਤੇ ਭਾਈਚਾਰਾ ਪੁਸ਼ਤੇ-ਪੁਸ਼ਤੀ ਰਿਵਾਜ ਕਦੋਂ ਬਦਲਦਾ ਸੀ ? ਪਰ ਇਹ ਕੋਈ ਨਹੀਂ ਜਾਣਦਾ. ਜਿੰਦਗੀ ਦੇ ਆਦਿ ਸ਼ੁਰੂ ਵਿੱਚ ਇਸਤਰੀ-ਮਰਦ ਦਾ ਮੇਲ ਭੈਣ ਭਰਾ ਦੇ ਰਿਸ਼ਤੇ ਵਰਗਾ ਜੋੜ ਸੀ ਅਤੇ ਅੱਜ ਵੀ ਸੰਸਾਰ ਦੇ ਬਹੁਤਿਆਂ ਭਾਈਚਾਰਿਆਂ ਵਿੱਚ ਇਹ ਰਿਸ਼ਤਾ

23 / 145
Previous
Next