Back ArrowLogo
Info
Profile

ਅਸੰਭਵ ਨਹੀਂ । ਸ਼ਾਮੇ ਨੂੰ ਉਧਲ ਜਾਣ ਦਾ ਖਿਆਲ ਆਇਆ ਪਰ ਮਾਪਿਆਂ ਦੀ ਇੱਜਤ ਅੱਗੇ ਨਫਰਤ ਵਿੱਚ ਬੁਰੀ ਤਰਾਂ ਮਿੱਧਿਆ ਗਿਆ । ਸਮਾਜ ਵਿੱਚ ਉਹ ਸਾਰੀ ਉਮਰ ਨੱਕ ਵੱਢੀ ਕਿਸ ਤਰਾਂ ਅਖਵਾ ਸਕਦੀ ਸੀ । ਸਦੀਆਂ ਦੀ ਗੁਲਾਮੀ ਨੇ ਔਰਤ ਵਿੱਚੋਂ ਜੁਅਰਤ ਤੇ ਦਲੇਰੀ ਅਸਲੋਂ ਮਾਰ ਮੁਕਾਈ ਸੀ । ਸ਼ਾਮੋ ਚੰਚਲ ਤੇ ਸ਼ੇਖ ਜਰੂਰ ਸੀ ਪਰ ਦਿਲ ਦੀ ਭੜੀ ਡਰਾਕਲ ਸੀ । ਖਾਮੋਸ਼ ਤੇ ਬੇਜਬਾਨ ਹੋਣ ਕਰਕੇ ਇੱਕ ਕੁੜੀ ਅੰਤਰੀਵ ਸੂਝਵਾਨ ਹੁੰਦੀ ਹੈ । ਇੱਕ ਸੋਚ ਢਾਹ ਕੇ ਦੂਜੀ ਕਲਪਦੀ ਹੈ । ਉਸਨੂੰ ਆਪਣਾ ਭਵਿੱਖ ਸਦਾ ਚਿੰਤਾਤੁਰ ਰੱਖਦਾ ਹੈ । ਇਹ ਰਾਜ ਕਿਸੇ ਗੁੱਝ ਸਹੇਲੀ ਬਿਨਾ ਕਿਸੇ ਅੱਗੇ ਖੁੱਲਕੇ ਪਰਗਟ ਵੀ ਨਹੀਂ ਕੀਤਾ ਜਾ ਸਕਦਾ ਸੀ । ਇਕ ਪਲ ਉਹ ਆਪਣੇ ਮੰਗੇਤਰ ਨੂੰ ਹਾਣੀ, ਸੁਹਣਾ ਤੇ ਭਰਿਆ ਗੱਭਰੂ ਚਿਤਰਦੀ ਹੈ ਪਰ ਫਿਰ ਚੁੰਨੀ ਦੇ ਪੱਲੇ ਵਿੱਚ ਦੀ ਖੱਬਾ ਹੱਥ ਹਿਲਾ ਕੇ ਆਖਦੀ ਹੈ “ਖੱਰੇ ਕਿਸਮਤ ਵਿੱਚ ਕੀ ਐ "ਕਿਸਮਤ ਦੀ ਲਾਹਨਤ ਵੀ ਕਿਸੇ ਕੁੜੀ ਦੇ ਦਿਲ-ਦਿਮਾਗ ਵਿੱਚੋਂ ਥੋੜੇ ਕੀਤਿਆਂ ਨਹੀਂ ਕੱਢੀ ਜਾ ਸਕਦੀ ਹੋਰ ਕਿਝ ਹੋਵੇ ਨਾ ਹੋਵੇ ਪਰ ਇਹ ਜਬਰਦਸਤ ਖਾਹਿਸ਼ ਮੁਟਿਆਰ ਦੇ ਦਿਨ ਚੋਂ ਕੋਈ ਨਹੀਂ ਕੱਢ ਸਕਦਾ ਕਿ ਉਸਦਾ ਮਾਲਕ ਬਣਦਾ ਫੱਬਦਾ ਗੱਭਰੂ ਹੋਵੇ । ਉਹ ਅਜਿਹੇ ਭਰਤੇ ਵੀ ਖਾਹਿਸ਼ ਵਿੱਚ ਅੰਦਰੋਂ ਘੁਲੀ ਰਹਿੰਦੀ ਹੈ, ਜਿਸਨੂ੬ ਉਹ ਦਿਲੋਂ ਚਾਹ ਸਕੇ, ਪਿਆਰ ਕਰ ਸਕੇ ਤੇ ਉਸਤੇ ਕੁਰਬਾਨ ਹੋ ਸਕੇ ।

ਧਰਮਸਾਲਾ ਦੀ ਬਾਹਰਲੀ ਕੰਧ ਤੇ ਬੈਠੇ ਧੁੱਪ ਸੇਕਦੇ ਦਿਆਲੇ ਨੇ ਬਾਹਰ ਨੂੰ ਜਾਂਦੀ ਸਾਮੇ ਨੂੰ ਨੱਕ ਦਾ ਸੁੜਾਕਾ ਮਾਰਿਆ । ਉਹ ਸਮਝ ਗਈ ਅੱਜ ਕਿਤੇ ਮਿਲਣਾ ਚਾਹੁੰਦਾ ਏ । ਸ਼ਾਮੇ ਨੇ ਵੀ ਬਾਂਹ ਦੇ ਹੁਲਾਰੇ ਵਿੱਚ ਹਾਮੀ ਭਰ ਦਿੱਤੀ । ਉਹ ਆਪਣੇ ਪਰੇਮੀ ਤੋਂ ਵੀ ਦੋ ਰੱਤੀਆਂ ਉੱਤੇ ਸੀ । ਬਾਹਰ ਨੂੰ ਜਾਣ ਵੇਲੇ ਉਸਦੀ ਸਹੇਲੀ ਚੰਨੋ ਉਸਦੇ ਨਾਲ ਸੀ । ਪਿੰਡ ਦਾ ਮੋੜ ਮੁੜਕੇ ਛੱਪੜ ਵੱਲ ਜਾਂਦਿਆਂ ਸ਼ਾਮੋ ਨੇ ਆਖਿਆ :

“ਮਰ ਜਾਣਾ ਏਥੇ ਕੰਧ ਤੇ ਬੈਠਾ ਰਹਿੰਦਾ ਏ । ਬੀਹ ਆਰੀ ਆਖਿਆ ਏ ਉਰੇ ਪਰੇ ਬਹਿ ਜਿਆ ਕਰ । ਹੁਣ ਤੇ ਗੱਲਾ ਵੀ ਬਥੇਰੀਆਂ ਹੋਣ ਲੱਗ ਪਈਆਂ ਨੇ ।

“ਬੱਲੇ ਫੇਰ ਤੈਨੂੰ ਸਰਦਾ ਵੀ ਨਹੀਂ ਹੁੰਦਾ ਧਗੜੇ ਬਿਨਾ ।" ਚੰਨੋ ਦੇ ਖਿਆਲ ਵਿੱਚ ਇਹ ਦੋਨੋ ਆਪਣੀ ਥਾਂ ਝੱਲੇ ਸਨ ।

“ਮੋਹ ਪਾ ਕੇ ਸਰ ਵੀ ਜਾਂਦਾ ਹੁੰਦਾ ਏ ? ਕਦੇ ਸੁਣਿਆਂ ਨਹੀਂ ਯਾਰੀ ਲਾਈਏ ਤਾਂ ਓੜ ਨਿਭਾਈਏ, ਹੱਸ ਕੇ ਨਾ ਬਾਂਹ ਫੜੀਏ । ਪਰ ਕੋਈ ਨੀ ਤੈਨੂੰ ਵੇਖੂੰ ਰਕਾਨ ਨੂੰ ।" ਸ਼ਾਮ ਹੱਸਦਿਆਂ ਚੰਨੋ ਦੀਆਂ ਅੱਖਾਂ ਚੋ ਉਸਦਾ ਭਵਿੱਖ ਤਾੜ ਰਹੀ ਸੀ । "ਲੈ ਮੇਨੂੰ ਕੀ ਵੇਖੇਂਗੀ । ਜਿਹੀ ਜੱਗ ਨਾਲ ਬੀਤਦੀ ਏ ਓਹੋਜੀ ਮੇਰੇ ਨਾਲ ਬੀਤ ਜੂਗੀ ।

"ਨਹੀਂ ਤੇਰੇ ਨਹੁਤੀ ਸਿਆਣੀ ਨਾਲ ਜੱਗੋਂ ਚੌਧਵੀਂ ਹੋਣੀ ਏ ।"

“ਤੈਨੂੰ ਖਸਮਾਂ ਪਿੱਟੀਏ ਹੋਇਆ ਕੀ ਏ ਅੱਜ ?" ਚੰਨੋ ਆਪਣਾ ਹੇਠਲਾ ਬੁੱਲ ਦੱਬ ਕੇ ਖੁਸ਼ ਹੋ ਰਹੀ ਸੀ, ਪਰ ਖੁੱਲ ਕੇ ਵੀ ਨਹੀਂ ਹੱਸਦੀ ਸੀ । ਪਿਆਰਤ ਦੀ ਉਡੀਕ ਦਾ ਖੋਜ਼ਾ ਕਈ ਕਲੀਆਂ ਦੇ ਮੂੰਹ ਸੂਹੇ ਕਰੀ ਰੱਖਦਾ ਏ ।

"ਹੋਣਾ ਕੀ ਸੀ ਅੱਜ ਮਿਲਣਾ ਏ ਪੱਟੂ ਨੂੰ ।" ਸ਼ਾਮੋ ਸ਼ਾਇਦ ਇਸ ਵੇਲੇ ਆਪਣੇ ਅੰਦਰ ਦੀ ਖੁਸ਼ੀ ਦੱਸਿਆਂ ਵੀ ਨਾ ਦੱਸ ਸਕਦੀ ਸੀ ।

“ਜਿੰਨਾ ਚਿਰ ਕੋਈ ਖੱਟੀ ਨਹੀਂ ਖੱਟ ਲੈਂਦੀ ਓਨਾ ਚਿਰ ਤੈਨੂੰ ਸਬਰ ਨਹੀਂ ਆਉਂਦਾ । ਉਹਦਾ ਛੜੇ-ਛਾਂਟ ਦਾ ਕੁਝ ਜਾਣਾ ਨਹੀ ਤੇ ਤੂੰ ਕਿਤੇ ਮੂੰਹ ਦੇਣ ਜੋਗੀ ਨਹੀਂ ਰਹਿਣਾ । ਚੰਨੋ ਦੇ ਚਿਹਰੇ ਤੇ ਬਦਨਾਮੀ ਦਾ ਭੈਅ ਤੇ ਗੁੱਸਾ ਰਲੇ ਮਿਲੇ ਸਨ । ਸ਼ਾਮੋ ਇਕ ਪਲ ਲਈ ਪੀਲੀ ਹੋ ਗਈ । ਚੰਨੋ ਨੇ ਮੁੜ ਹਮਦਰਦੀ ਨਾਲ ਸਾਰੀ ਗੱਲ ਸੁਣਨ ਲਈ ਕਿਹਾ:

“ਅੱਜ ਤੈਨੂੰ ਕਿੱਥੇ ਮਿਲਿਆ ਸੀ ?"

“ਆਹ ਵੇਖ ਤਾਂ ਹੁਣੇ ਈ ਉਹਨੇ ਨੱਕ ਦੇ ਸੜਾਕੇ ਨਾਲ ਕਿਹਾ ਸੀ ।"

"ਬਈ ਤੁਸੀਂ ਬੜੇ ਚਲਾਕ ਓ ।" ਚੰਨੋ ਨੇ ਹਰਾਨੀ ਨਾਲ ਕਿਹਾ। ਫੇਰ ਤੂੰ ਵੀ ਕੁਝ ਕਿਹਗਾ ।"

“ਮੈਂ ਵੀ ਚੁੰਨੀ ਦੇ ਪੱਲੇ ਵਿੱਚ ਬਾਂਹ ਹਿਲਾ ਦਿੱਤੀ ।" ਸ਼ਾਮੇ ਨੇ ਬੇਪਰਵੀਂ ਖੁਸ਼ੀ ਚ ਕਿਹਾ।

“ਹੇ ਤੇਰਾ ਐਹੋ ਜਿਹੀ ਦਾ । ਹਰਾਂਬਜ਼ੇ ਜੇ ਕੋਈ ਵੇਖ ਲੈਂਦਾ । ਨੀ ਤੈਨੂੰ ਭੋਰਾ ਸੰਗ ਨਾ ਆਈ ।"

ਜਦ ਪਰੋਮੀ ਮਿਲਦੇ ਹਨ ਜਾਂ ਇਸ਼ਾਰੇ ਕਰਦੇ ਹਨ ਤਾਂ ਉਹਨਾਂ ਦੇ ਭਾਣੇ ਸਾਰੀ ਦੁਨੀਆਂ ਅੰਨੀ ਹੋਈ ਹੁੰਦੀ ਹੈ । ਸ਼ਾਮੋ ਨੇ ਚੰਨੋ ਨੂੰ ਪਿਆਰ

24 / 145
Previous
Next