Back ArrowLogo
Info
Profile

ਨਾਲ ਇੱਕ ਪਾਸਿਓ ਘੁਟਦਿਆਂ ਕਿਹਾ, :

ਨੀ ਤੂੰ ਹੀ ਦੱਸ ਮਿਲੀਏ ਨਾਂ ਤਾਂ ਹੋਰ ਮਰ ਜਾਈਏ ?

ਫਿੱਟ ਬਸ਼ਰਮ ਨਾ ਹੋਵੇ ਤਾਂ ।" ਚੰਨੋ ਹੁਣ ਓਨੀ ਗੁੱਸੇ ਨਹੀਂ ਸੀ, ਜਿੰਨੀ ਪਹਿਲਾਂ ਸਮਝੌਤੀਆਂ ਦੇਣ ਵੇਲੇ ਸੀ । ਸਾਥੀ ਦੇ ਕੁਰਾਹੇ ਪੈਣ ਤੇ ਗੁੱਸਾ ਆ ਹੀ ਜਾਂਦਾ ਏ । ਦੋਹਾਂ ਸਹੇਲੀਆਂ ਦਾ ਪਿਆਰ ਚਾਵਾਂ ਦੀ ਥਾਂ, ਦਰਦ ਚੀਸਾਂ ਵਿੱਚ ਵੀ ਸਮਾਨ ਸੀ। ਉਹ ਦੋਵੇਂ ਛੱਪੜ ਦੇ ਉਤਲੇ ਪਾਸੇ ਕਰੀਰਾਂ ਤੇ ਮਲਿਆਂ ਵੱਲ ਨੂੰ ਨਿੱਖੜ ਗਈਆਂ । ਸ਼ਾਮੋ ਦੀ ਬਦਨਾਮੀ ਚੰਨੋ ਦਾ ਦਿਲ ਚੀਰ ਗਈ । ਉਸਨੂੰ ਏਨਾਂ ਦਾ ਫਿਕਰ ਕਈ ਵਾਰ ਬੜੀ ਔਖੀ ਕਰ ਜਾਂਦਾ । ਫੇਰ ਉਹ ਸੋਚਦੀ ਜੇ ਏਹੀ ਕੁਝ ਮੇਰੇ ਨਾਲ ਵਾਪਰਦੀ ਤਾਂ ਮੇਰੀ ਕੀ ਹਾਲਤ ਹੋਣੀ ਸੀ । ਛੰਨੋ ਦੇ ਅੱਧ ਗਿਲੇ ਵਿੱਚ ਸ਼ਾਮੋ ਨੂੰ ਆਖੇ ਸ਼ਬਦਾ ਦਾ ਇਹ ਭਾਵ ਨਹੀਂ ਸੀ ਉਸਨੂੰ ਸਤਾਇਆ ਜਾਵੇ ਜਾਂ ਪਿਆਰ ਰਾਹ ਤੋਂ ਮੋੜਿਆ ਜਾਵੇ । ਸਗੋਂ ਅਜਿਹੀ ਅਵਸਥਾ ਵਿੱਚ ਇੱਕ ਮੂਰਖ ਵੀ ਮੱਤਾਂ ਦੇਣ ਲਈ ਮਜਬੂਰ ਹੁੰਦਾ ਹੈ ।

ਚੰਨੋ ਆਮ ਕੁੜੀਆਂ ਨਾਲੋਂ ਵਧੇਰੇ ਸਿਆਣੀ ਸੀ । ਜਿਸਦਾ ਕਾਰਨ ਉਸਦੀ ਮਾਂ ਦੀ ਪਹਿਲੀ ਉਮਰ ਵਿੱਚ ਮੌਤ ਸੀ । ਉਸਨੂੰ ਛੇਤੀ ਹੀ ਘਰ ਦੇ ਸਾਰੇ ਕੰਮਾ ਨੂੰ ਸਮੇਟਣ ਲਈ ਜਿੰਮੇਵਾਰੀ ਦਾ ਭਾਰ ਚੁੱਕਣਾ ਪੈ ਗਿਆ ਸੀ ।

“ਚਲ ਸ਼ਾਮੋ ਵਗੀ ਚੱਲ ਭੈਣੇ, ਮੇਰਾ ਤਾਂ ਅੱਜ ਬਜ਼ਾ ਈ ਕੰਮ ਪਿਆ ਏ । ਤੈਨੂੰ ਤਾਂ ਤੇਰੀ ਭੂਆ ਦੇ ਆ ਜਾਨ ਨਾਲ ਹੋਰ ਵੀ ਸੁਖਾਲ ਹੋ ਗਈ ਏ।

ਚੰਨੋ ਨੂੰ ਸ਼ਾਮੋ ਦੀ ਭੂਆ ਤੋਂ ਉਸ ਦਿਨ ਵਾਲਾ ਗੱਭਰੂ ਯਾਦ ਆ ਗਿਆ, ਜਿਸ ਹੱਥ ਸੁਨੇਹਾ ਘੱਲਿਆ ਸੀ । ਉਹ ਰੂਪ ਨੂੰ ਭੁੱਲੀ ਨਹੀਂ ਸੀ ਤੇ ਕਈ ਵਾਰ ਯਾਦ ਆ ਜਾਣ ਤੇ ਕੰਮ ਕਰਨ ਰੁਕ ਜਾਂਦੀ ਸੀ । ਉਸਨੇ ਖਿਆਲ ਕੀਤਾ ਖਬਰੇ ਕਲ ਨੂੰ ਸੈਦ ਕਬੀਰ ਦੇ ਮੇਲੇ ਤੇ ਆ ਈ ਜਾਵੇ । ਉਸਦੇ ਮੂੰਹ ਤੇ ਲਾਲੀ ਫਿਰ ਗਈ, ਪਰ ਉਸਨੇ ਸ਼ਾਮੇ ਤੋਂ ਚਿਹਰਾ ਭੂਆ ਕੇ ਆਪਣੇ ਅੰਦਰਲੇ ਭਾਵਾਂ ਨੂੰ ਲੁਕਾ ਲਿਆ । ਭਾਵ ਆਵੇਸ਼ ਵਿੱਚ ਆ ਕੇ ਉਸਦੀ ਤੋਰ ਮੱਠੀ ਪੈ ਗਈ ਸੀ ।

ਕਾਲਾ ਭੂੰਡ ਨਾ ਸਹੇੜੀ ਮੇਰਿਆ ਬਾਬਲਾ।

ਘਰ ਦਾ ਮਾਲ ਡਰੂ ।

 

ਭਾਗ - ਸੱਤਵਾਂ

ਪੁੱਛਦੀ ਕੁੜੀਆਂ ਨੂੰ

ਗੋਰੇ ਰੰਗ ਤੇ ਦੁਪੱਟਾ ਕਿਹੜਾ ਸੱਜਦਾ ।

ਸੈਦ ਕਬੀਰ ਦਾ ਮੇਲਾ ਦੋ ਦਿਨ ਦਾ ਹੁੰਦਾ ਸੀ । ਪਹਿਲੇ ਦਿਨ ਔਰਤਾਂ ਪਹਿਨ-ਪਚਰ ਕੇ ਪਿੰਡ ਅੱਧ ਕੁ ਮੀਲ ਦੀ ਵਿੱਥ ਤੇ ਵਣਾਂ, ਕਰੀਰਾਂ ਅਤੇ ਮਲਿਆਂ ਦੀ ਝੰਗੀ ਵਿੱਚ ਪੀਰ ਦੀ ਕਬਰ ਤੇ ਆਉਂਦੀਆਂ। ਕਈਆਂ ਸੁੱਖਣਾ ਲਾਹੁਣੀ ਹੁੰਦੀ ਤੇ ਕਈਆਂ ਸੁੱਖਣੀ ਹੁੰਦੀ । ਅਵਿੱਦਤ ਜਿੰਦਗੀ ਨੂੰ ਇਹ ਸੁੱਖਣਾ ਵੀ ਕਈ ਵਾਰ ਆਸਰਾ ਦੇ ਜਾਂਦੀਆਂ ਹਨ। ਕਈ ਗੱਭਰੂ ਮੁੰਡਿਆਂ ਲਈ ਇਹ ਮੇਲਾ ਆਪਣੀਆਂ ਸੱਜਣੀਆਂ ਨੂੰ ਰੱਜ ਕੇ ਤੱਕਣ ਦਾ ਸੁਭਾਗ ਹੁੰਦਾ ਸੀ । ਖਾਸ ਕਰ ਪਹਿਲੇ ਦਿਨ ਦਾ ਮੇਲਾ ਔਰਤਾਂ ਦਾ ਹੀ ਹੁੰਦਾ ਸੀ, ਪਰ ਹੁਣ ਥੋੜੇ ਸਮੇ ਤੋਂ ਮਰਦ ਵੀ ਸੁੱਖਣਾ ਦੇ ਲਈ ਪੁੱਜ ਜਾਂਦੇ ।

ਚੰਨੋ, ਸ਼ਾਮੋ ਤੇ ਹੋਰ ਉਹਨਾਂ ਦੀਆਂ ਸਹੇਲੀਆਂ ਵੀ ਮੇਲੇ ਜਾਣ ਨੂੰ ਉਤਾਵਲੀਆਂ ਸਨ । ਸਾਲ ਪਿੱਛੋਂ ਅਜਿਹਾ ਇੱਕ-ਅੱਧ ਮੇਕਾ ਔਰਤਾਂ ਦੀ ਜਿੰਦਗੀ ਵਿੱਚ ਇਨਕਲਾਬ ਬਣਕੇ ਉੱਭਰਦਾ ਹੈ । ਉਸਦੇ ਦੱਬੇ ਜਜਬਾਤ ਨੂੰ ਖੁੱਲੀ ਹਵਾ ਲਗਦੀ ਹੈ । ਸ਼ਾਮੋ ਚਿਰੋਕਣੀ ਤਿਆਰ ਹੋ ਚੁੱਕੀ ਸੀ ਅਤੇ ਚੰਨੋ ਨੂੰ ਸੱਦਣ ਆਈ ਸੀ । ਚੰਨੋ ਨੇ ਵੀ ਕਾਹਲੀ-ਕਾਹਲੀ ਵਿੱਚ ਹੁਣੇ ਹੀ ਕੰਮ ਸਮੇਟਿਆ ਅਤੇ ਸ਼ਾਮੋ ਦੇ ਸੁਰਮਾ ਪਾਇਆ ਦੇਖ ਹੱਸ ਪਈ ।

"ਦੰਦ ਫੇਰ ਕੱਢ ਲੀਂ, ਪਹਿਲੋਂ ਲੀੜੇ ਪਾ ।" ਸ਼ਾਮੋ ਨੇ ਇੱਕ ਮੰਜੇ ਵੱਲ ਚੰਨੋ ਨੂੰ ਧੱਕਦਿਆਂ ਕਿਹਾ।

25 / 145
Previous
Next