Back ArrowLogo
Info
Profile

ਅੰਨੀ ਹੈ ਜੱਗੀ ਕਿਸੇ ਦੀ ਨਜਰ ਲੱਗ ਕੇ, ਫੇਰ ਰੋਈਂ ਜਣਦਿਆਂ ਨੂੰ ।"

“ਮੈਨੂੰ ਨੀ ਕੋਈ ਨਜਰ-ਫਜਰ ਲਗਦੀ । ਇਹ ਜਿਹੜੀ ਤੂੰ ਹਿਰਨੀ ਵਾਂਗੂੰ ਤਿਕਦੀ ਏਂ, ਇਹ ਬਿੱਜ ਤੇਰੇ ਤੇ ਈ ਪੈਣੀ ਏ ।

“ਚੰਗਾ ਤਾਂ ਮੈਂ ਨੀ ਜਾਂਦੀ, ਖਸਮਾਂ ਨੂੰ ਖਾਵੇ ਮੇਲਾ ““ ਚੰਨੋ ਕੁੜਤੀ ਸੰਦੂਕ ਵਿੱਚ ਰੱਖਦਿਆਂ ਬੋਲੀ।

“ਐ ਹਾ ਹਾ, ਤੂੰ ਨੀ ਜਾਂਦੀ, ਜਿਹੜਾ ਉਸ ਧਗੜੇ ਨਾਲ ਕਰਾਰ ਕੀਤਾ ਏ, ਉਹ ?"

"ਕੀਹਦੇ ਨਾਲ ?" ਚੰਨੋ ਨੇ ਸਬ ਜਾਣਦਿਆਂ ਧੜਕਦੇ ਦਿ ਨਾਲ ਪੁੱਛਿਆ ।

"ਤੂੰ ਕੁਝ ਨਾ ਆਖ ਫੱਫੇ ਕੁੱਟਣੇ ਇਹਨਾਂ ਚਾਲਾਂ ਨੂੰ । ਇਹ ਤੇਰੀਆਂ ਸਾਰੀਆਂ ਮੇਰੇ ਨਹੁੰਆਂ ਚ ਐ ।ਮੇਲੇ ਜਾਣ ਤੇ ਸੋਹਣੇ ਨੂੰ ਮਿਲਣ ਦਾ ਚਾਅ ਕੀਹਨੂੰ ਨਹੀਂ ਹੁੰਦਾ । ਚਲ ਪਾ ਲੀੜੇ ਨਹੀਂ ਮੈਥੋਂ ਕੁਛ ਹੋ ਸੁਣੇਗੀ ।" ਸ਼ਾਮੋ ਨੇ ਪਿਆਰ-ਰੋਹਬ ਵਿੱਚ ਚੰਨੋ ਨੂੰ ਘੂਰਿਆ ।

“ਮੈਂ ਕਿਸੇ ਜੈ ਵੱਢੇ ਨੂੰ ਨਹੀਂ ਮਿਲਣਾ । ਤੈਨੂੰ ਅੱਗ ਲੱਗੀ ਏ ਉਜੜਨ ਦੀ । ਔਹ ਜਾਂਦਾ ਏ ਸਿੱਧਾ ਰਾਹ ।" ਚੰਨੋ ਨੇ ਖੱਬੇ ਹੱਥ ਦਾ ਇਸ਼ਾਰਾ ਕੀਤਾ । ਗਾਲ ਉਹ ਉੱਕਾ ਨੀ ਕੱਢਣਾ ਚਾਹੁੰਦੀ ਸੀ ।

“ਗਾਲਾ ਦੇ ਤਾਂ ਮੈਂ ਵੀ ਦਿਆਲੇ ਨੂੰ ਪੁਲ ਬੰਨ ਦਿੰਦੀ ਹੁੰਦੀ ਆਂ, ਪਰ ਉੱਤੋਂ-ਉੱਤੋਂ ਲੋਕਾਂ ਭਾਣੇ ਗਾਲਾਂ ਕੱਢੀਆਂ, ਅੱਗ ਯਾਰ ਦੇ ਅੰਦਰ ਦੀ ਐ ।

"ਹਾਇ ਮੈਂ ਮਰਜਾਂ, " ਚੰਨੋ ਨੇ ਮਖੌਲ “ਚ ਆਖਿਆ।

ਚੱਲ ਅੜੀਏ ਕੀ ਕਰਦੀ ਹੁੰਦੀ ਏਂ, ਹੁਣ ਤਾਂ ਮੇਲਾ ਏ । ਫੇਰ ਓਥੇ ਜਾ ਕੇ ਸਵਾਹ ਵੇਖਣੀ ਏ ਦੁਪਹਿਰੇ ।

"ਹਲ ਫੇਰ ਪਾਲਾਂ ਲੀੜੇ ?" ਚੰਨੋ ਨੇ ਵਿਅੰਗ ਭਾਵ ਵਿੱਚ ਹੱਸਦਿਆਂ ਪੁੱਛਿਆ । "ਵੇਖ ਨੀ ਕਿਵੇਂ ਭਕੌਣ ਬਐ ਏ ।" ਸ਼ਾਮੋ ਨੇ ਚੰਨੋ ਨੂੰ ਡੋਲਿਓ ਫੜਕੇ ਝੰਜੋੜਿਆ ।

ਮਾਖੋ ਚੌੜ ਕਰਦੀ ਚੰਨੋ ਕੱਪੜੇ ਬਦਲਣ ਲੱਗ ਈ । ਕੁੜਤੀ ਪਾਉਣ ਵੇਲੇ ਉਸ ਸ਼ਾਮ ਵੱਲ ਪਿੱਠ ਕਰ ਲਈ । ਸ਼ਾਮ ਤੋਂ ਆਖਣੇ ਰਿਹਾ ਨਾ ਗਿਆ :

“ਤੂੰ ਥੋੜੀ ਜਰੋਦ ਕਰ, ਤੇਰੀ ਸੰਗ ਦਾ ਹਾਲ ਵੇਖਾਂਗੀ।"

“ਭੌਂਕ ਨਾ ਐਵੇਂ ਨਹੀਂ ਮੈਂ ਮੇਲੇ ਨਹੀਂ ਜਾਣਾ ।"

“ਇਉਂ ਧੌਂਸ ਦੇਂਦੀ ਏ, ਜਿਵੇਂ ਇਹਦੇ ਬਿਨਾ ਮੇਲਾ ਨਹੀਂ ਭਰਨਾ ਹੁੰਦਾ ।"

“ਫੇਰ ਤੂੰ ਚਲੀ ਕਾਹਤੋਂ ਨਹੀਂ ਜਾਂਦੀ ।"

"ਵਖਾਉਣ ਤਾਂ ਓਥੇ ਤਾਂ ਤੈਨੂੰ ਲੈਕੇ ਜਾਣਾ, ਮੇਰੀ ਕੀ ਵਖਾਉਣ ਵੇਖੀ ਵੀ ਦਾ ।"

"ਹੈ ਤੇਰਾ ਹਰਾਂਬੜੇ ।" ਚੰਨੋ ਨੇ ਦੰਦ ਪੀਂਹਦਿਆਂ ਸ਼ਾਮੇ ਦੀ ਵੱਖੀ ਵਿੱਚ ਚੂੰਢੀ ਵੱਢ ਦਿੱਤੀ । ਪਰ ਖੁਸ਼ੀ ਉਸਦੇ ਅੰਦਰ ਸਾਂਭਦਿਆਂ ਵੀ ਬਾਹਰ ਆ ਰਹੀ ਸੀ । ਜਦ ਮਨੁੱਖ ਦੇ ਅੰਦਰਲੇ ਭਾਵਾਂ ਨਾਲ ਬਾਹਰਲੇ ਹਾਣੀ-ਭਾਵ ਟਕਰਾਉਂਦੇ ਹਨ, ਤਦ ਖੇੜਾ ਪੈਦਾ ਹੁੰਦਾ ਹੈ ਅਤੇ ਜਿੰਦਗੀ ਆਪ-ਮੁਹਾਰੇ ਨਸ਼ੇ ਦਾ ਹੁਲਾਰਾ ਖਾ ਜਾਂਦੀ ਹੈ ।

"ਹੈ ਨੀ ਮਾਂ, ਮੱਚ ਗਈ। ਅੜੀਏ ਕੀ ਕਰਦੀ ਹੈ, ਥਾਂ ਵਲੋਂ-ਵਲੂੰ ਕਰੀ ਜਾਂਦਾ ਏ । ਰਸੀਸ ਵੱਟਦਿਆਂ ਸ਼ਾਮੋ ਦੇ ਮੱਥੇ ਵਿਚਕਾਰ ਨਿੱਕੇ ਮੋਟੇ ਵੱਟ ਪੈ ਗਏ ।

“ਹੱਛਾ ਦੱਸ ਕਿਹੜੀ ਚੁੰਨੀ ਲਵਾਂ ?"

“ਜਿਹੜੀ ਤੇਰੇ ਰੰਗ ਨੂੰ ਸੱਜਦੀ ਏ ।

26 / 145
Previous
Next