ਫੇਰ ਤੂੰ ਹਟਦੀ ਨੀ ਛੇੜਨੋਖ ।" ਹਾਸੇ ਨਾਲ ਹਾਸਾ ਰਿਹਾ, ਦੱਸ ਕਿਹੜੀ ਲਵਾਂ । “ਮੈਂ ਦੱਸਦੀ ਆਂ ਬੀਬੀ ।" ਬਾਹਰੋਂ ਚੰਨੋ ਦੀ ਭਾਬੀ ਭਜਨੋ ਨੇ ਕਿਹਾ । ਉਹ ਚੁੰਨੀ ਦੇ ਪੱਲੇ ਨਾਲ ਹੱਥ ਪੂੰਝਦੀ ਅੰਦਰ ਆਈ । ਉਸ ਅੰਦਰ ਆਉਂਦਿਆਂ ਸ਼ਾਮੋ ਦਾ ਸੂਰਮਾ ਅਤੇ ਚੰਨੋ ਦੀ ਹਲਕੇ ਗੁਲਾਬੀ ਰੰਗ ਦੀ ਕੁੜਤੀ ਨੂੰ ਤਾੜਿਆ । ਫੇਰ ਉਹਨਾਂ ਦੀ ਉਮਰ ਅਤੇ ਇਸ ਉਮਰ ਵਿੱਚ ਉਠਦੀਆਂ ਰੀਝਾਂ ਨੂੰ ਅਨੁਭਵ ਕਰਕੇ ਮੁਸਕਾ ਪਈ । ਵਾਸਤਵ ਵਿੱਚ ਉਹਨਾ ਦਾ ਖੇੜਾ ਭਜਨੇ ਨੂੰ ਜਿੰਦਗੀ ਦੇ ਰਿਹਾ ਸੀ ।
“ਮੇਰੀ ਮੰਨੇ ਤਾਂ ਆਹ ਮੇਰੇ ਵਾਲੀ ਹਰੀ ਚੁੰਨੀ ਲੈ ।" ਭਜਨੋ ਨੇ ਅੰਗੂਰੀ ਚੁੰਨੀ ਸੰਦੂਕ “ਚੋਂ ਕੱਢ ਕੇ ਦਿੰਦਿਆਂ ਕਿਹਾ। ਇਹ ਫਿੱਕੇ ਗੁਲਾਬੀ ਤੇ ਲੋਹੜੇ ਦਾ ਉਠਾਅ ਦੇਉ।
ਚੰਨੋ ਨੇ ਮਾਇਆ ਲੱਗੀ ਚੁੰਨੀ ਦੀ ਤਹਿ ਖੋਲੀ ਤੇ ਮੁੜ ਰਕਾਣਾਂ ਵਾਂਗ ਬੁੱਕਲ ਮਾਰ ਲਈ । ਚਿੱਟੇ ਲੱਠੇ ਦੀ ਭਾਰੀ ਸਲਵਾਰ ਨਾਲ ਤੁਰਦਿਆਂ ਜਵਾਨੀ ਦੀਆਂ ਤਹਿਆਂ ਖੁਲ-ਖੁਲ ਜਾਂਦੀਆਂ ਸਨ । ਚੰਨੋ ਨੂੰ ਰੂਪ ਚੜਿਆ ਵੇਖ ਕੇ ਸਾਮੇ ਦਾ ਮੱਲੋ-ਮੱਲੀ ਜੱਫੀ ਪਾਉਣ ਨੂੰ ਦਿਲ ਕਰ ਆਇਆ । ਉਸ ਗਲਵਕੜੀ ਵਿੱਚ ਘੁਟਦਿਆਂ ਕਿਹਾ:
ਬੱਸ ਹੁਣ ਸ਼ੁਕੀਨੀ ਦੀ ਹੱਦ ਮੁੱਕ ਗੀ । ਰੂਪ ਤੈਨੂ੬ ਰੱਬ ਨੇ ਦਿੱਤਾ, ਲੁਟ ਲੈ ਪਟੋਲਾ ਬਣਕੇ ।"
"ਸੁਰਮਾ ਪਾ ਲੈ ਆਂਡਲੇ । ਜਿਵੇਂ ਜਹਿਰ ਦੀ ਪਾਣ ਚੜੇ ਭੱਲੇ ਦਾ ਚੰਡ ਨਹੀਂ ਰਾਜੀ ਹੁੰਦਾ, ਏਸੇ ਤਰਾਂ ਸੁਰਮੇ ਮਾਰੀ ਅੱਖ ਦਾ ਪੱਟਿਆ ਵੀ ਤਾਬ ਨਹੀਂ ਆਉਂਦਾ ।
"ਇਹੋ ਜਿਹਾ ਖੇਹ ਸਵਾਹ, ਇਹਦੇ ਕੋਲੋਂ ਜਿੰਨਾ ਮਰਜੀ ਸੁਣ ਲਵੇ ।"
ਚੰਨੋ ਦਾ ਚਿਹਰਾ ਗੁੱਸੇ ਵਿੱਚ ਰੋਹ ਨਾਲ ਭਰਿਆ ਜਾ ਰਿਹਾ ਸੀ । ਸ਼ਾਮੋ ਨੇ ਵਿਸਰ ਭੋਲ ਹੱਥ ਤੇ ਸਿਰ ਹਿਲਾਉਂਦਿਆਂ ਕਿਹਾ: " ਲੈ ਨਾ ਸਹੀ, ਮੱਤ ਦੇਐਦੀ ਐ, ਅੱਗੋਂ ਖਾਣ ਨੂੰ ਆਉਂਦੀ ਏ ।" ਹੁਣ ਤਾਂ ਤੁਰ ਪੈ ਵੈਰਨੇ, ਕਿਉਂ ਬਦਲੇ ਲੈਨੀ ਏਂ ।"
“ਖੀਰ ਧਰੀ ਵੀ ਐ ਬੀਬੀ, ਥੋੜੀ-ਥੋੜੀ ਖਾ ਜਾਵੇ ਦੋਵੇਂ ਭੈਣਾਂ ।" ਭਜਨੋ ਨੇ ਦੋਹਾਂ ਸਹੇਲੀਆਂ ਨੂੰ ਤਿਆਰ ਵੇਖ ਕੇ ਆਖਿਆ।
“ਭਾਬੀ ਆ ਕੇ ਤੇਰੀ ਖੀਰ ਖਾਵਾਂਗੀਆਂ। ਭੂਆ ਨੇ ਸੈਦ ਕਬੀਰੋਂ ਮਿੱਠੀਆਂ ਰੋਟੀਆਂ ਵੰਡਣੀਆਂ ਨੇ। ਓਥੇ ਬੁਰਕੀ-ਬੁਰਕੀ ਖਾ ਲਵਾਂਗੀਆਂ । ਸ਼ਾਮੇ ਨੇ ਚੰਨੋ ਦੀ ਬਾਂਹ ਪੜਕੇ ਤੋਰਦਿਆਂ ਕਿਹਾ, ਸ਼ੁਕਰ ਐ ਤੇਰੀ ਤਿਆਰੀ ਹੋਈ । ਹੁਣ ਹਿੰਮਤ ਨਾਲ ਪੈਰ ਚੱਕ, ਮਕਲਾਈਆਂ ਵਾਂਗ ਨਾ ਤੁਰ ।
“ਤੇਰੇ ਨਾਲ ਤੁਰਿਆਂ ਨੱਬਿਆਂ ਦਾ ਘਾਟਾ ਏ । ਸ਼ਾਮੋ ਜੇ ਹੁਣ ਭੁੱਕੀ ਤਾਂ ਮੇਰੇ ਵਰਗਾ ਕੋਈ ਨਹੀਂ ਸੁਣਿਆ ?"
“ਲੈ ਤੇਰੇ ਅੱਜ ਵਰਗਾ ਤਾਂ ਸਾਰੇ ਮੇਲੇ ਚ ਈ ਕੋਈ ਨਹੀਂ।" ਸ਼ਾਮੋ ਨੇ ਬਲਦੀ ਤੇ ਤੇਲ ਪਾਉਂਦਿਆਂ ਕਿਹਾ।
ਚੰਨੋ ਉਸਨੂੰ ਮਾਰਨ ਵਧੀ ਪਰ ਸ਼ਾਮੇ ਨੱਠ ਕੇ ਆਪਣੇ ਘਰ ਚਲੀ ਗਈ । ਉਸਦੀ ਭੂਆ ਸੰਤੀ ਉਹਨਾ ਨੂੰ ਹੀ ਉਡੀਕ ਰਹੀ ਸੀ । ਨੇੜ-ਤੇੜ ਦੇ ਗਵਾਂਢ ਵਿੱਚੋਂ ਤਿੰਨ-ਵਾਰ ਕੁੜੀਆਂ ਹੋਰ ਰਲ ਗਈਆਂ। ਅਤੇ ਉਹਨਾਂ ਦੀ ਖਾਸੀ ਟੈਲੀ ਬਣ ਗਈ। ਹਾਲੇ ਦੁਪਹਿਰਾ ਨਹੀਂ ਹੋਇਆ ਸੀ । ਸਰਵਾਂ ਦੇ ਖਿੜੇ ਫੁੱਲ ਬਸੰਤੀ-ਬਸੰਤੀ ਹੀ ਦਿਸਦੇ ਸਨ । ਛੁਫੇਰੇ ਭਿੰਨੀ-ਭਿੰਨੀ ਸੁਗੰਧੀ ਪਸਰੀ ਹੋਈ ਸੀ । ਮੁਟਿਆਰਾਂ ਦੇ ਜੋਬਨ, ਮੇਲੇ ਦੇ ਚਾਅ ਵਿੱਚ ਨਸ਼ਿਆਏ ਪਏ ਸਨ ।
ਮੁਟਿਆਰ ਕੁੜੀਆਂ ਦੇ ਹਾਸੇ ਵਿੱਚ ਚਿੰਤਾ ਤੇ ਫਿਕਰ ਖਾਧੀ ਸੰਤੀ ਵੀ ਜਿੰਦਗੀ ਦੇ ਨੇੜੇ ਹੋ ਗਈ । ਜਦ ਜਿੰਦਗੀ ਕੁਦਰਤ ਦੀ ਬੁੱਕਲ ਵਿੱਚ ਆਉਂਦੀ ਹੈ, ਉਦੋਂ ਉਹ ਨਿਰੋਲ ਰਸ ਤੇ ਖੇੜੇ ਬਿਨਾ ਕੁਝ ਨਹੀਂ ਰਹਿ ਜਾਂਦੀ । ਕੁਵਾਰ-ਜਵਾਨੀ ਤੇ ਫਿਕਰ ਦਾ ਸਿਰ ਕੱਢਵਾਂ ਵੈਰ ਹੈ । ਮੁਟਿਆਰਾਂ ਦੀਆਂ ਰੇਤਲੇ ਰਾਹਾਂ ਵਿੱਚ ਕੀਤੀਆਂ ਪੈੜਾਂ ਕੁਦਰਤ ਦੀ ਕੁਲੀ ਹਿੱਕ ਤੇ ਪਾਜੇਬਾਂ ਦੇ ਨਿਸ਼ਾਨ ਜਾਪਦੀਆਂ ਸਨ, ਜਿੰਨਾਂ ਵਿੱਚੋਂ ਗੱਭਰੂ ਮੁੰਡਿਆਂ ਦੀਆਂ ਅੱਖਾਂ ਸੰਗੀਤ ਦੀ ਖਾਮੋਸ਼ ਛਣਕਾਰ ਸੁਣ ਰਹੀਆਂ ਸਨ। ਕੁੜੀਆਂ ਦੀਆਂ ਹਰੀਆਂ, ਬਸੰਤੀ ਤੇ ਲਸੂੜੀ ਚੁੰਨੀਆਂ ਦੇ ਉੱਡਦੇ ਪੱਲੇ ਜਿੰਦਗੀ ਦੇ ਪਰ ਜਾਪਦੇ । ਜਿਵੇਂ ਉਹ ਮਦਹੋਸ਼ ਫਿਜਾ ਵਿੱਚ ਤਾਰੀਆਂ ਲਾ ਰਹੀ ਹੋਵੇ । ਕੌਣ ਮੂਰਖ ਆਖਦਾ ਹੈ, ਜਿੰਦਗੀ ਇੱਕ ਸੁਪਨਾ ਹੈ, ਇਹ ਇੱਕ ਪਰਤੱਖ ਸੱਚਾਈ ਹੈ । ਜਿਹੜੀ ਸਟੇਜ ਤੇ ਦੁੱਖ-ਸੁੱਖ ਦਾ ਡਰਾਮਾ ਬਣ ਗਈ ਹੈ।
..............
ਮੇਲਾ ਹਰੇਕ ਲਈ ਮੱਠਾ ਜਜਬਾਤੀ ਹੁਲਾਸ ਹੈ, ਪਰ ਰੂਪ ਵਰਗੇ ਗੱਭਰੂਆਂ ਬਿਨਾ ਉਹ ਇੱਕ ਅਜਿਹਾ ਜਿਸਮ ਹੈ, ਜਿਸਦੀ ਰੂਹ ਭਟਕ ਗਈ