ਹੋਵੇ । ਗੁਲਾਬੀ ਬੁੱਲਾਮ ਉੱਤੇ ਕਾਲੀਆਂ ਮੁੱਛਾ ਦੇ ਕੁੰਢ ਅਤੇ ਭਰਵੱਟਿਆਂ ਦੀਆਂ ਸੌਲੀਆਂ ਮੁਸਕਾਨਾਂ, ਮੇਲੇ ਦੀ ਰੌਣਕ ਬਣੀਆਂ ਹੋਈਆਂ ਸਨ । ਕੁਦਰਤ ਅਣੀਚੋਭਾਂ ਵਿੱਚ ਹੱਸ ਰਹੀ ਸੀ । ਹੁਸਨ ਵਿੰਨਿਆਂ ਜਾ ਰਿਹਾ ਸੀ, ਜਵਾਨੀ ਨੱਚ ਰਹੀ ਸੀ । ਅਜਾਦੀ ਦੀ ਬੁੱਕਲ ਵਿੱਚ ਸਾਰੇ ਹਿਰਦੇ ਪਿਆਰ-ਪਿਆਰ ਹੋ ਉਛਲਦੇ ਸਨ ।
ਪੋਨੇ ਗੰਨੇ ਵਾਲਿਆਂ ਦੇ " ਲੈ ਲੈ ਸਵੱਲਾ ਪੋਨਾ, ਡਾਂਗ ਵਰਗਾ * ਹੱਕਰੇ ਅਤੇ ਤੇਲ ਵਿੱਚ ਤਲਦੇ ਪਕੌੜਿਆਂ ਵਾਲਿਆਂ ਦੇ ਭਾਰੇ ਬੋਲ ਬੇਸੁਰੀਆਂ ਚੀਕਾਂ ਜਾਪਦੇ ਸਨ । ਤਰਖਾਣ ਮੁੰਡੇ ਦੇ ਹੱਥੀਂ ਬਣਾਏ ਬਿੰਡੇ ਘੁਮਾਇਆਂ, ਝਿਰੜ-ਚਿਰੜ ਦੀ ਖੁਰਦਰੀ ਅਵਾਜ ਪੈਦਾ ਕਰਦੇ । ਰਿਉੜੀਆਂ ਕੜਾਕੇਦਾਰ ਆਖਣ ਵਾਲਾ ਸੁੱਕੀਆਂ ਜਾਬਾਂ ਵਾਲਾ ਕਰਾੜ ਹਰੇਕ ਦੇ ਚਿਹਰੇ ਨੂੰ ਭੁੱਖਿਆਂ ਵਾਂਗ ਵੇਖਦਾ ਸੀ । ਉਸਦੀਆਂ ਅੱਖਾਂ ਵਿੱਚ ਇਉਂ ਪਰਤੀਤ ਹੁੰਦਾ ਸੀ ਜਿਵੇਂ ਜੱਟਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢ ਲੈਣਾ ਚਾਹੁੰਦਾ ਹੋਵੇ । ਗਾਂਧੀ ਟੋਪੀ ਵਾਲਾ ਬਾਣੀਆ, ਤੇਲ ਦੀ ਮਠਿਆਈ, ਉਹ ਵੀ ਸ਼ਹਿਰ ਦੀ ਭੂਰ-ਚੂਰ, ਰੇਹੜੀ ਤੇ ਪਾਈ ਪੇਂਡੂਆਂ ਨੂੰ ਬੇਵਕੂਫ ਬਣਾਉਣ ਆਇਆ ਸੀ । ਬੁਲਬਲੇ ਵੇਚਣ ਵਾਲਾ ਫੁਲਾ-ਫੁਲਾ ਕੇ ਬੁਲਬਲੇ ਮੁੰਡੇ ਕੁੜੀਆਂ ਨੂੰ ਖਰੀਦਣ ਲਈ ਉਕਸਾ ਰਿਹਾ ਸੀ । ਬੇਰਾਂ ਵਾਲੇ ਨੇ ਪਿੰਡਾ ਦਾ ਮੇਵਾ ਆਖ ਕੇ ਸ਼ਹਿਰ ਨੂੰ ਜਾਂਦੇ ਖਿਆਲ ਮੁੜ ਆਪਣੇ ਘਰ ਵਲ ਮੋੜ ਲਏ ।ਸ਼ਹਿਰ ਦਾ ਲਲਾਰੀ ਚਿੱਟੇ ਸ਼ਾਫਿਆਂ ਵਿੱਚ ਰੰਗ ਕੇ ਮੜਕ ਜਗਾ ਰਿਹਾ ਸੀ । ਰੂਪ ਨੇ ਲਲਾਰੀ ਦਾ ਕਾਲਾ ਰੰਗ ਵੇਖਕੇ ਜਗੀਰ ਨੂੰ ਆਖਿਆ :
“ਐਸ ਜਾਮਨੂੰ ਤੋਂ ਥੋੜਾ ਮਾਵਾ ਲੁਆ ਲੈ, ਤੇਰੇ ਸਾਡੇ ਚੋਂ ਤਾਂ ਮੜਕ ਮੁੱਕੀ ਪਈ ਈ, ਵੇਖੇ ਤੇਰੇ ਵੱਲ ਕੋਈ ਸਵਾਹ ?"
"ਗੱਲ ਤਾਂ ਤੇਰੀ ਸਹੀ ਐ ਬਾਈ, ਪਰ ਤੇਰੇ ਨਾਲ ਫਿਰਦਿਆਂ ਮੇਰੇ ਵੱਲ ਵੇਖਣਾ ਕਿਸੇ ਨਹੀਂ ਵੇਖਣਾ, ਭਾਂਵੇ ਮਿੱਠਾ ਮਾਲਟਾ ਰੰਗਾ ਲਾਂ । ਜਗੀਰ ਨੇ ਨੱਕ ਦਾ ਸੜਾਕਾ ਮਾਰਿਆ। ਫਿਰ ਮੁੱਛਾਂ ਤੋਂ ਵੀ ਹੱਥ ਫੇਰਿਆ, ਜਿਵੇਂ ਉਹ ਰੂਪ ਨੂੰ ਆਪਣਾ ਸ਼ਰੀਕ ਸਮਝਦਾ ਸੀ । ਜਗੀਰ ਨੇ ਪੱਗ ਲਾਹ ਕੇ ਲਲਾਰੀ ਨੂੰ ਦੇ ਦਿੱਤੀ ।
“ਓਏ ਮੇਰੇ ਵੱਲ ਕਿਤੇ ਬਹੁਤੀਆਂ ਵੇਖਦੀਆਂ ਨੇ । ਤੂੰ ਤੀਵੀਂ ਵਾਲਾ ਮੈਂ ਛੜਾ । ਰੂਪ ਜਗੀਰ ਵੱਲ ਟੇਢਿਆਂ ਵੇਖ ਕੇ ਹੱਸਿਆ। "ਏਸ ਗੱਲ ਦਾ ਵੀ ਧਿਆਨ ਐ ਰੂਪ ਨਾਲ ਹੁੰਦਿਆਂ ਸਭ ਤੈਨੂੰ ਈ ਤੱਕਦੀਆਂ ਨੇ, ਸਾਡੇ ਵੱਲ ਵੇਖ ਕੇ ਤਾਂ ਕੋਈ ਮੱਥੇ ਵੱਟ ਵੀ ਨਹੀਂ ਪਾਉਂਦੀ । ਹੱਛਾ ਇਵੇਂ ਹੋਣਾ ਸੀ, ਕੀ ਦੋਸ਼ ਨਣਦ ਨੂੰ ਦੇਣਾ । ਕਿਤੇ ਹੱਥ ਕੱਲਾ ਮਿਲ ਪਵੇਂ, ਫੇਰ ਸਾਲੇ ਨੂੰ ਬੱਚੂ ਨਾ ਬਣਾ ਲਈਏ । ਰੰਗ ਤਾਂ ਕਾਲਾ ਦਿੱਤਾ ਸੀ, ਉੱਤੋਂ ਮਾਤਾ ਕੱਢ ਮਾਰੀ, ਸਾਡੇ ਵੱਲ ਵੀ ਕੋਈ ਵੇਖੇ ਵੀ ਕਿਹੜੇ ਹੱਸਲੇ । ਜਗੀਰ ਆਪਣੇ ਕੁਹਜ ਦਾ ਰੱਬ ਨੂੰ ਜਿੰਮੇਵਾਰ ਦੱਸ ਕੇ ਉਸਨੂੰ ਗਾਲਾਂ ਕੱਛ ਰਿਹਾ ਸੀ । ਹਾਣੀ ਗੱਭਰੂਆਂ ਵਿੱਚ ਜਦ ਮੁਟਿਆਰ ਕੁੜੀਆਂ ਮੁਕਾਬਲੇ ਦੀ ਨਜਰ ਨਾਲ ਤਾੜਦੀਆਂ ਤਾਂ ਉਹ ਆਪਣੇ ਆਪ ਨੂੰ ਨੀਵਾਂ ਜਾਣ ਕੇ ਨਫਰਤ ਕਰਨ ਲੱਗ ਪੈਂਦਾ । ਜਿੰਦਗੀ ਦਾ ਅਸਲੋਂ ਹੀ ਦਮ ਘੁੱਟਿਆ ਜਾਂਦਾ ਹੈ, ਜਦ ਰੀਝਾਂ ਆਪਣੀ ਜਾਤ ਬਾਰੇ ਹੀ ਨਫਰਤ ਵਿੱਚ ਬਦਲ ਜਾਂਦੀਆਂ ਹਨ । ਰੂਪ ਜਗੀਰ ਦੀਆਂ ਗੱਲਾਂ ਸੁਣਕੇ ਹੱਸ-ਹੱਸ ਦੂਹਰਾ ਹੋ ਰਿਹਾ ਸੀ।
“ਮੈਂ ਕੀ ਕਿਸੇ ਨੂੰ ਮੂੰਹ ਵਿੱਚ ਪਾ ਲੈਂਦਾ ਹਾਂ, ਜਿਹੜਾ ਮੈਨੂੰ ਨਹੀਂ ਥਿਉਂਦਾ ।" ਮੇਰਾ ਤਾਂ ਕਿਸੇ ਨੂੰ ਵੇਖਣ ਨੂੰ ਜੀਅ ਨਹੀਂ ਕਰਦਾ ।
“ਰੱਥ ਵੀ ਸਾਲਾ ਲੰਡੇ ਦਾ ਭਰਿਆਂ ਨੂੰ ਭਰਦਾ ਏ । ਤੈਨੂੰ ਵੇਖਣ ਦੀ ਕੀ ਲੋੜ ਏ, ਤੈਨੂੰ ਵੇਖਣ ਵਾਲੇ ਬਥੇਰੇ ਨੇ । ਅਸੰਤੁਸ਼ਟ ਫਿਤਰਤ ਆਪਣੀ ਸੁਭਾਵਿਕਤਾ ਵਿੱਚ ਫੁੱਟ-ਫੁੱਟ ਜਾਹਿਰ ਹੋ ਰਹੀ ਸੀ ।
"ਫੇਰ ਕੀ ਲੋਹੜਾ ਆ ਗਿਆ, ਜੇ ਕੋਈ ਵੇਖ ਲੈਂਦਾ ਏ ਤਾਂ ।"
"ਓਏ ਸਾਡੀ ਹਿੱਕ ਤੋਂ ਦੀ ਸੱਪ ਲੰਘ ਜਾਂਦਾ ਏ, ਇਹ ਆਖਦਾ ਏ ਕੀ ਲੋਹੜਾ ਆ ਗਿਆ। ਉਦੋਂ ਸਾਡਾ ਚਿੱਤ ਪੁੱਛਿਆਂ ਈ ਜਾਣਦਾ ਏ । ਫੇਰ ਮਨ ਨੂੰ ਗਾਹਲਾਂ ਦੇਈਦੀਆਂ ਨੇ ਬੀ ਏਹਦੇ ਨਾਲ ਕਾਹਤੋਂ ਤੁਰ ਪਏ । ਕੱਲੇ ਹੁੰਦੇ ਤਾਂ ਤਾਂ ਖਬਰੇ ਸਾਨੂ ਕੋਈ ਨਜਾਰਾ ਆ ਜਾਂਦਾ । ਲੀਲਾ ਵੇਖ ਕੇ ਕੋਈ ਕੱਚੇ-ਟੁੱਕੇ ਕਦੋਂ ਖਾਂਦਾ ਐ। ਜਗੀਰ ਆਪਣੀਆਂ ਗੱਲਾਂ ਵਿੱਚੋਂ ਉਹ ਸਵਾਦ ਲੈਣ ਦਾ ਯਤਨ ਕਰ ਰਿਹਾ ਸੀ । ਜਿਹੜਾ ਰੂਪ ਕਿਸੇ ਮੁਟਿਆਰ ਕੁੜੀ ਨੂੰ ਵੇਖ ਕੇ ਮਾਣਦਾ ਸੀ । ਜਗੀਰ ਨੇ ਮੁੜ ਜਾਣਕੇ ਲੰਮਾ ਹਉਕਾ ਲੈਂਦਿਆਂ ਕਿਹਾ:
"ਰੱਬ ਦੇ ਰੰਗ ਨਿਆਰੇ ਐ, ਖਬਰੇ ਉਹ ਕਿਹੜੇ ਰੰਗਾਂ ਚ ਰਾਜੀ ਐ।"
“ਜੇ ਐਸ ਤਰਾਂ ਸਿੱਧੀ ਰੱਖੋ, ਤਾਂ ਬੇੜੇ ਪਾਰ ਨਾ ਹੋ ਜਾਣ ।"
“ਤੂੰ ਕਿਉਂ ਸੱਚੀਆਂ ਪੁੱਛਦਾ ਏ ਸਿੱਧੀਆਂ ਨੀਤਾਂ ਵਾਲਿਆਂ ਦੇ ਬੇੜੇ ਵਿਚਾਲੇ ਡੁੱਬਦੇ ਆ । ਤੂੰ, ਤੇ ਰੱਬ ਵੀ, ਹਿੱਕ “ਚ ਰੜਕਦੈ । ਹੱਛਾ ਕਦੇ ਵਾਰੀ ਆਜੂ ਹਮਾਤੜਾਂ ਦੀ ਵੀ ।" ਜਗੀਰ ਦੀਆਂ ਉਭਾਰੂ ਰੁਚੀਆਂ ਅਜਿਹੇ ਇਨਕਲਾਬ ਨੂੰ ਵੰਗਾਰ ਰਹੀਆਂ ਸਨ । ਜਿਸ ਨਾਲ ਕਾਲੇ ਤੇ ਸੁਹਣੇ ਦਾ ਭੇਦ ਮਿਟ ਜਾਵੇ, ਔਰਤ ਤੇ ਉਸਦਾ ਪਿਆਰ ਮਲਕੀਅਤ ਨਾ ਬਣ ਜਾਣ ਅਤੇ ਹਰ ਕੋਈ ਜਿੰਦਗੀ ਨੂੰ ਮਾਨਸਿਕ ਰੁਚੀਆਂ