Back ArrowLogo
Info
Profile

ਅਨੁਸਾਰ ਜੀਅ ਸਕੇ । ਜਗੀਰ ਸਿਰ ਖੁਰਕ ਰਿਹਾ ਸੀ ਤੇ ਰੂਪ ਦੀਆਂ ਸਦਾ ਹਸਾਉਣੀਆਂ ਗੱਲਾਂ ਤੇ ਲੋਟ-ਪੈਟ ਹੋ ਰਿਹਾ ਸੀ । ਮੇਲੇ ਦੇ ਨੇੜੇ ਸੀ ਦੇ ਚਾਰ ਮੁੰਡੇ ਵੀ ਹੱਸ ਰਹੇ ਸਨ । ਰੂਪ ਨੂੰ ਜਗੀਰ ਦੀਆਂ ਗੱਲਾਂ ਵਿੱਚੋਂ ਬੜਾ ਸਵਾਦ ਆਉਂਦਾ ਅਤੇ ਅਤੇ ਉਹ ਉਸਦੇ ਭੁੱਖੇ ਜੇਰੇ ਨੂੰ ਧਰਵਾਸ ਦੇਣ ਲਈ ਆਖਦਾ:

“ਭੈੜਿਆ, ਕਾਹਦੇ ਪਿੱਛੇ ਝੋਰਾ ਕਰਦਾ ਏਂ, ਖਬਰੇ ਕੈ ਦਿਨ ਦੀ ਜਿੰਦਗੀ ਐ।"

"ਬਾਈ ਤੈਨੂੰ ਤਾਂ ਵਣਾਂ ਦੇ ਪੰਖੇਰੂ ਵੀ ਰੋਣਗੇ, ਸਾਡੇ ਪਿੱਛੇ ਤਾਂ ਕਿਸੇ ਨੇ ਕੂਕ ਵੀ ਨਹੀਂ ਮਾਰਨੀ ।

“ਸਾਲਿਆ ਤੇਰੀ ਵਹੁਟੀ, ਦੋ ਭਰਾ ਅਤੇ ਮਾਂ-ਪਿਓ, ਗੱਲ ਕਰ ਤੂੰ ਮੇਰੇ ਕੱਲੇ-ਕਾਰੇ ਦੀ ।"

“ਸਬ ਮਤਲਬਾਂ ਦੇ ਐ । ਭਰਾ ਸੁੱਖਾਂ ਸੁੱਖਦੇ ਆ ਕਦੋਂ ਮਰੇ, ਘਰ, ਜਮੀਨ ਤੇ ਤੀਵੀ ਸਾਂਭੀਏ ।

ਲਲਾਰੀ ਨੇ ਜਗੀਰ ਨੂੰ ਅਵਾਜ ਮਾਰੀ :

“ਸਰਦਾਰਾ ਤੇਰੀ ਪੱਗ ਸੁੱਕ ਗੀ, ਲੈ ਜਾ ਆ ਕੇ ।"

ਜਗੀਰ ਨੇ ਆਪਣੀ ਪੱਗ ਲਈ ਤੇ ਇੱਕ ਆਨਾ ਉਸਨੂੰ ਦੇ ਦਿੱਤਾ ।

“ਨਹੀਂ ਸਰਦਾਰ ਜੀ ਡੂਢ ਆਨਾ ।

"ਓਏ ਡੂਢ ਆਨਾ ।"

ਪੁੱਛ ਲੋ ਤੁਸੀਂ ਸਾਰਿਆਂ ਤੋਂ ਡੂਢ ਆਨਾ ਈ ਲੈਂਦਾ ਹਾਂ । ਤੁਹਾਥੋਂ ਕੋਈ ਵੱਧ ਥੋੜੀ ਲੈਣੇ ਆ।

“ਭਾਂਵੇ ਬਈ ਪੈਲੀ ਲੈ ਜਾ, ਤੇਰੇ ਨਾਲ ਪਹਿਲਾਂ ਗੱਲ ਜੋ ਨਹੀਂ ਕੀਤੀ ।" ਜਗੀਰ ਜਗੀਰ ਨੇ ਗੁੱਸੇ ਵਿੱਚ ਔਖੇ ਸੌਖੇ ਹੁੰਦਿਆਂ ਦੇ ਪੈਸੇ ਹੋਰ ਦੇ ਦਿੱਤੇ ਅਤੇ ਪੱਗ ਦੇ ਲੜਾਂ ਨੂੰ ਚਿਣਦਾ ਰੂਪ ਕੋਲ ਆ ਗਿਆ । " ਸਾਲੇ ਨੇ ਡੂਢ ਆਨਾ ਲਿਆ ।

"ਹੋਰ ਤੈਨੂੰ ਐਵੇਂ ਰੰਗ ਦਿੰਦਾ ।"

“ਮੇਰੀ ਕੋਈ ਵਜਾ ਐਵੇਂ ਰੰਗਾਉਣ ਵਾਲੀ ਐ । ਤੂੰ ਜਾਂਦਾ ਤਾਂ ਓਨੋਂ ਕਹਿਣਾ ਸੀ, ਬਸ ਸਰਦਾਰ ਜੀ ਦਰਸ਼ਨ ਨਾਲ ਈ ਰੱਜ ਗਏ, ਜਗੀਰ ਨੇ ਮੂੰਹ ਫੇਰ ਪੱਗ ਬੰਨਦਿਆਂ ਕਿਹਾ।

“ਓਦੇ ਨਾਲੋਂ ਤਾਂ ਤੂੰ ਸੁਹਣਾ ਏਂ, ਰੂਪ ਨੇ ਦੂਰੋਂ ਲਲਾਰੀ ਵੱਲ ਵੇਖ ਕੇ ਕਿਹਾ।"

“ਉਹਦੇ ਨਾਲੋਂ ਕਿਉਂ, ਤੂੰ ਸਾਨੂੰ ਚੂਹੜਿਆਂ ਦੇ ਬਰਾਬਰ ਮਿੱਕ, ਚੂਹੜਿਆਂ ਦੇ, ਹੈਂ ਬਈ । ਜਗੀਰ ਦੇ ਚਿਹਰੇ ਤੇ ਮਿੱਠਾ ਗੁੱਸਾ ਸੀ, ਪਰ ਅੰਦਰ ਛਲਕਦਾ ਹਾਸਾ। " ਪੱਗ ਨੂੰ ਮਾਇਆ ਦੇਣ ਦਾ ਤਾਂ ਅੰਤ ਨੀ ।"

ਹੁਣ ਜਗੀਰ ਦਾ ਪੂੰਜਾ ਡਾਂਗ ਮਾਰਿਆਂ ਨਹੀਂ ਹਿੱਲਦਾ ਸੀ । ਰੂਪ ਨੇ ਉਸਦੇ ਸਾਫਾ ਬੰਨ ਲੈਣ ਪਿੱਛੋਂ ਕਿਹਾ:

ਚੱਲ ਉੱਠ ਤੁਰ ਫਿਰ ਕੇ ਮੇਲਾ ਵੇਖੀਏ, ਏਥੇ ਨਰੜੇ ਆਂ ।"

ਦੋਵੇਂ ਦੁਪੱਟੇ ਝਾੜ ਕੇ ਤੁਰ ਪਏ । ਉਹਨਾ ਦਾ ਬੈਤਾ ਪਿੱਛੇ ਮੂੰਹ ਵਿੱਚੋਂ ਝੱਗ ਦੇ ਬੂੰਬੇ ਸੁੱਟਦਾ ਆ ਰਿਹਾ ਸੀ । ਹੋਰ ਬੋਤਿਆਂ ਨੂੰ ਵੇਖਕੇ ਉਹ ਥੋੜੀ ਮਸਤੀ ਵਿੱਚ ਬੁੱਕਣ ਲੱਗ ਪਿਆ। ਕਈ ਮੇਲਾ ਵੇਖਣ ਵਾਲੇ ਘਰੋਂ ਗੱਡੀਆਂ-ਗੱਡੇ ਜੋੜ ਕੇ ਆਏ ਸਨ । ਸਿਰ ਹਿਲਾਉਣ ਤੇ ਬਲਦਾਂ ਦੀਆਂ ਘੁੰਗਰਾਲਾਂ ਖੜਕਦੀਆਂ, ਕੋਈ ਮੁਟਿਆਰ ਆਪਣੇ ਸੁਪਨੇ ਤੋ ਜਾਗ ਪੈਂਦੀ । ਹੁਣ ਮੇਲੇ ਵਿੱਚ ਹਿੱਕ ਨਾਲ ਹਿੱਕ ਭਿੜਦੀ ਸੀ । ਮੇਲੇ ਦੇ ਇੱਕ ਪਾਸੇ ਚੰਡੋਲ ਗੱਡੀ ਸੀ, ਜਿਸ ਉੱਤੇ ਛੋਟੇ ਮੁੰਡੇ ਪੈਸਾ ਦੇ ਦੇ ਚੜਦੇ ਸਨ । ਭਾਂਤ ਭਾਂਤ ਦੀਆਂ ਅਵਾਜਾਂ ਨਾਲ ਮੇਲਾ ਸਾਗਰ ਦੀਆਂ ਲਹਿਰਾਂ ਵਰਗਾ ਸ਼ੋਰ ਬਣ ਗਿਆ ਸੀ ।

ਰੂਪ ਜਗੀਰ ਤੋਂ, ਗੁੱਝਾ ਤੇ ਨਿੱਗਰ ਯਾਰ ਹੋਣ ਕਰਕੇ ਕੋਈ ਗੱਲ ਲੁਕਾ ਕੇ ਨਹੀਂ ਰੱਖਦਾ ਸੀ । ਉਸ ਚੰਨੋ ਤੇ ਸ਼ਾਮੋ ਦੇ ਮੇਲ ਦੀ ਗੱਲ ਵੀ ਦੱਸ ਤੀ । ਹੁਣ ਰੂਪ ਦੀਆਂ ਕਾਹਲੀਆਂ ਨਜਰਾਂ ਨੇ ਸਰਾ ਮੇਲਾ ਛਾਣ ਸੁੱਟਿਆ, ਪਰ ਚੰਨੋ ਤੇ ਸ਼ਾਮੋ ਦਾ ਕਿਤੇ ਝਉਲਾ ਵੀ ਨਹੀਂ ਪਿਆ । ਉਹ

29 / 145
Previous
Next