ਨਾ ਭਾਈ, ਤੁਸਾਂ ਘਰ ਚੁੱਕ ਤਾਂ ਨਹੀਂ ਲਿਜਾਣਾ । ਭਲਕੇ ਦਾਤੇ ਚਲੇ ਜਾਇਓ।
“ਨਹੀਂ ਚਾਚੀ, ਆਵਾਂਗੇ ਜਰੂਰ, " ਜਗੀਰ ਉੱਤਰ ਦੇ ਕੇ ਸ਼ਾਮੋ ਹੋਰਾਂ ਵੱਲ ਵੇਖਣ ਲੱਗ ਪਿਆ ।
ਸਾਰੀ ਟੋਲੀ ਪੀਰ ਦੀ ਕਬਰ ਵੱਲ ਨੂੰ ਹੋ ਤੁਰੀ । । ਸ਼ਾਮੇ ਤੋਂ ਰੁਕਦਿਆਂ ਵੀ ਆਖਣੋਂ ਨਾ ਰਿਹਾ ਗਿਆ:
“ਨੀ ਉਹ ਨਾਲ ਦਾ ਮਖਿਆਲਾ ਜਿਹਾ ਕਿਵੇਂ ਆਨੇ ਕੱਢ ਕੱਢ ਝਾਕਦਾ ਸੀ ।"
ਰੂਪ ਤੇ ਜਗੀਰ ਨੇ ਸ਼ਾਮੋ ਦੇ ਹੌਲੀ ਆਖਿਆਂ ਵੀ ਸੁਣ ਲਿਆ ਤੇ ਜਗੀਰ ਦੰਦ ਪਹਿਦਾ ਹੀ ਰਹਿ ਗਿਆ । " ਲੈ ਇਹਦੀ ਮਾਂ ਦੀ । ਮੇਰੇ ਤਾਂ ਪੱਟ ਭੰਨ ਗੀ ।"
“ਤੂੰ ਵੀ ਹਰੇਕ ਵੱਲ ਆਨੇ ਪਾੜ-ਪਾੜ ਡਾਕਣੇ ਨਹੀਂ ਹਟਦਾ ।"
"ਕਾਈ ਵਾਹ ਨਹੀਂ ਜਾਂਦੀ ਓਏ ਜੱਟਾ । ਗਾਂਹ ਨੂੰ ਤੇਰੇ ਨਾਲ ਨਹੀਂ ਆਉਣਾ, ਉਂ ਈ ।"
ਜਗੀਰ ਨੂੰ ਇਉਂ ਪਰਤੀਤ ਹੋ ਰਿਹਾ ਸੀ, ਜਿਵੇਂ ਉਸਦੇ ਉਬਲਦੇ ਲਹੂ ਵਿੱਚ ਕਿਸੇ ਨੇ ਠੰਡੇ ਜਹਿਰ ਦੀਆਂ ਛਿੱਟਾਂ ਮਾਰ ਦਿੱਤੀਆਂ ਹੋਣ।
"ਨਹੀਂ ਤੂੰ ਇਉਂ ਦੱਸ, ਪੱਠੀਆਂ ਚੰਗੀਆਂ ਸੀ ?" ਰੂਪ ਨੇ ਉਸਨੂੰ ਹੋਰ ਚਮਕਾਉਣ ਲਈ ਪੁੱਛਿਆ।
"ਕੀ ਸਾਥ ਐ ਕਬੂਤਰੀਆਂ ਦਾ, ਪਰ ਤੇਰੀ ਚੰਨੋ ਕਿਹੜੀ ਸੀ ?"
"ਉਹ ਜਿਹੜੀ ਸਾਰਿਆਂ ਤੋਂ ਪਿੱਛੇ ਖਲੋਤੀ ਸੀ, ਹਰੀ ਚੁੰਨੀ ਵਾਲੀ ।"
"ਓਏ ਉਹਦਾ ਕੀ ਅੰਤ ਸੀ ਮੂਨ ਦੀ ਬੱਚੀ ਦਾ । ਮਰ ਜਾਣ ਉਹਦੀਆਂ ਅੱਖਾਂ ਆਹਾ ਨਸ਼ਾ ਆ ਗਿਆ, ਸੌਂਹ ਪਿਓ ਦੀ । ਕਾਲੇ ਮਿਰਗ ਦੇ ਆਨੇ ਸੀ । ਪਰ ਆਹ ਜਿਹੜੀ ਪਾਸੇ ਖਲੋਤੀ ਸੀ, ਬੱਗੀ ਜੀ, ਭਾਰੀ ਜੀ, ਇਹ ਤਾਂ ਪੱਕੀ ਟੀਟਣੇ ਖੋਰ ਸੀ ।”ਜਗੀਰ ਨੇ ਚੰਗੇ ਭਲੇ ਚਿਹਰੇ ਤੇ ਮੁੜ ਨਫਰਤ ਦੇ ਭਾਵ ਪੈਦਾ ਕਰ ਲਏ । "ਸੰਤੀ ਦੀ ਸਕੀ ਭਤੀਜੀ ਐ।
“ਪਈ ਹੋਵੇ, ਸੰਤੀ ਲਾਟ ਐ ਨਾਲੇ ਇਹਦਾ ਭਾਅ ਹੋਊ, ਥੋੜਾ ਬਹੁਤ ਤੈਨੂੰ ਹੋਉ । ਮੈਨੂੰ ਤਾਂ ਪਤਾ ਏ ਕਿ ਬੀਕਾਨੇਰ ਦੇ ਟਿੱਬਿਆਂ ਤੇ ਸਈਂ ਸਬੱਬੀ ਮੀਂਹ ਪੈਦਾ ਏ ।"
ਦੋਵੇਂ ਹੱਸਦੇ ਹੱਸਦੇ ਮੇਲੇ ਵਿੱਚ ਆ ਵਜੇ । ਰੂਪ ਦੇ ਦਿਲ ਦੀ ਹੋ ਗਈ ਅਤੇ ਜਗੀਰ ਉਸ ਤੋਂ ਉਧਾਰੀ ਲੈ ਲੈ ਖੁਸ਼ੀ ਮੇਲ ਰਿਹਾ ਸੀ । ਏਸੇ ਕਰਕੇ ਆਖਦੇ ਨੇ ਮੇਲਾ ਮੇਲੀ ਦਾ । ਜਿਸ ਨਾਲ ਕੋਈ ਦਿਲ ਦੀ ਗੱਲ ਸਾਂਝੀ ਕਰਨ ਵਾਲਾ ਨਾ ਹੋਵੇ, ਉਸ ਲਈ ਤਾਂ ਭਰਿਆ ਮੇਲਾ ਵੀ ਉਜਾੜ ਹੈ । ਰੂਪ ਨੇ ਦਿਲ ਦੀਆਂ ਕਈ ਇੱਕ ਸਮਝੌਤੀਆਂ ਦੇ ਉਲਟ ਇੱਕ ਵਾਰ ਛੱਪੜ ਕੰਡੇ ਖਲੋਤੀ ਚੰਨੋ ਨੂੰ ਜੀਅ ਭਰਕੇ ਤੱਕਿਆ । ਚੰਨੋ ਤੋਂ ਵੀ ਉਸਨੂੰ ਵੇਖਕੇ ਆਪਣਾ ਆਪ ਸਾਂਭਣਾ ਔਖਾ ਹੋ ਗਿਆ । ਰੂਪ ਦੇ ਅੰਦਰੋ ਮਿੱਠੀ ਪਿਆਰ-ਪੀੜ ਬੁੱਲ ਘੁੱਟਿਆਂ ਵੀ ਮੁਸਕਾਣ ਦੀ ਸ਼ਕਲ ਵਿੱਚ ਬਾਹਰ ਆ ਰਹੀ ਸੀ । ਉਹ ਵਣ ਦੀ ਓਟ ਵਿੱਚ ਦੀ ਵੇਖ ਰਿਹਾ ਸੀ ।ਰੂਪ ਦੀ ਮੁਸਕਾਨ ਵਾਂਗ ਚੰਨੋ ਦੇ ਦਿਲ ਦੀਆਂ ਆਖਰੀ ਤਹਿਆਂ ਵਿੱਚ ਖੁੱਭ ਗਈ । ਇੱਕ ਝਰਨਾਟ ਸਾਰੇ ਸਰੀਰ ਨੂੰ ਹਲੂਣਾ ਦੇ ਗਈ । ਉਸ ਦੀਆਂ ਅੱਖਾਂ ਤੇ ਬੁੱਲ ਓਸੇ ਮੁਸਕਾਣ ਵਿੱਚ ਚਮਕ ਰਹੇ ਸਨ । ਦੋ ਭੁੱਖਾਂ ਦਾ ਮੇਲ ਜਿੰਦਗੀ ਭਰਪੂਰ ਕਰਦਾ ਹੈ। ਚੰਨੋ ਨੇ ਸਹਿਜ ਨਾਲ ਜਾਣ ਕੇ ਰੂਪ ਵੱਲ ਪਾਸਾ ਕਰ ਲਿਆ, ਮਤਾਂ ਕੁੜੀਆਂ ਦੀਆਂ ਪਾਟ-ਪਾਟ ਪੈਂਦੀਆਂ ਤੱਕਾਂ ਉਸਦੇ ਹੁਸਨ-ਪਿਆਰ ਲਈ ਲਾਂਬੂ ਬਣ ਜਾਣ । ਰੂਪ ਸਬ ਕੁਝ ਅਨੁਭਵ ਕਰ ਆਪ ਹੀ ਓਥੋਂ ਟਲ ਗਿਆ। ਔਰਤ ਅਤੇ ਵਿਰਲੇ-ਵਿਰਲੇ ਮਰਦ ਛੱਪੜ ਚੋਂ ਮਿੱਟੀ ਕੱਢ-ਕੱਢ ਪਿਰ ਦੀ ਕਬਰ ਮਾਗੇ ਸੁੱਟੀ ਜਾ ਰਹੇਸਨ । ਏਸੇ ਮਿੱਟੀ ਨੂੰ ਸਾਉਣ ਦੇ ਮੀਂਹ ਮੁੜ ਖਾਰ ਕੇ ਛੱਪੜ ਵੱਲ ਲੈ ਜਾਂਦੇ ਸਨ । ਪੀਰ ਕਬਰ ਤੇ ਅੱਧੀ ਕੁ ਉਮਰ ਦਾ ਸਾਂਈ, ਗਲ ਲਾਲ ਮਣਕਿਆਂ ਦੀ ਮਾਲਾ ਪਾਈ ਢੋਲ ਕੁੱਟ ਰਿਹਾ ਸੀ । ਕਈ ਵਾਰ ਉਹ ਜਵਾਨ ਕੁੜੀਆਂ ਨੂੰ ਜਨਮਾਂਤਰ ਭੁੱਖ ਨਾਲ ਵੇਖਦਾ, ਮੁੜ ਅੱਖਾਂ ਮੀਟ ਅਤੇ ਬੁੱਲ ਦਬਾ ਕੇ ਹੋਰ ਜੋਰ ਦੀ ਢੋਲ ਕੁੱਟਣ ਲੱਗ ਜਾਂਦਾ । ਪੀਰ ਦੀ ਕਬਰ ਉੱਤੇ ਡੁੱਲਦੇ ਦਾਣੇ ਉਸਨੂੰ ਸਹੀ ਅਰਥਾਂ ਵਿੱਚ ਖੁਸ਼ ਕਰ ਰਹੇ ਸਨ ।
ਰੂਪ ਹੋਰਾਂ ਨੇ ਮੇਲੇ ਵਿੱਚ ਆ ਕੇ ਫਿਰ ਸਾਮ ਕਰ ਦਿੱਤੀ । ਕੁੜੀਆਂ ਮੁਟਿਆਰਾਂ ਅਤੇ ਤੀਵੀਆਂ ਆਥਣ ਹੋਣ ਤੋਂ ਅੱਗੋਂ ਹੀ ਘਰਾਂ ਨੂੰ ਮੁੜ ਜਾਂਦੀਆਂ ਸਨ । ਆਥਣ ਦੇ ਚੁੱਲੇ ਚੁੱਕ ਦਾ ਫਿਕਰ ਉਹਨਾ ਨੂੰ ਛੇਤੀ ਘਰ ਮੋੜ ਲਿਜਾਂਦਾ ਸੀ । ਨੇੜ-ਤੇੜ ਦੇ ਪਿੰਡਾ ਵਿੱਚ ਕੋਈ ਘਰ ਹੀ ਅਜਿਹਾ ਹੁੰਦਾ ਸੀ, ਜਿਸ ਵਿੱਚ ਦੋ-ਚਾਰ ਪਰਾਹੁਣੇ ਨਾ ਜਾਂਦੇ ਹੋਣ । ਪਰਾਹੁਣਿਆਂ ਦੇ ਰੈਟੀ ਟੁੱਕ ਦੀ ਚਿੰਤਾ ਵੀ ਬਹੁਤੀ ਔਰਤਾਂ ਨੂੰ ਹੀ ਹੁੰਦੀ ਹੈ । ਮੇਲਾ ਸੱਖਣਾ ਹੁੰਦਾ ਵੇਖ ਰੂਪ ਤੇ ਜਗੀਰ ਵੀ ਖਿਸਕ ਤੁਰੇ । ਘਰਾਂ ਨੂੰ ਮੁੜਦੇ ਲੋਕ ਕੋਈ ਨਾ ਕੋਈ ਚੀਜ ਖਰੀਦ ਰਹੇ ਸਨ । ਉਹਨਾਂ ਵੀ