ਹਨ । ਚੰਨੋ ਕਈ ਵਾਰ ਸੱਚਦੀ, ਉਹ ਛੋਟੀ ਹੋ ਕੇ ਵੀ ਕਈ ਵਾਰ ਸ਼ਾਮੇ ਨੂੰ ਮੱਤਾਂ ਦੇਂਦੀ ਰਹੀ । ਪਰ ਆਹ ਅੱਜ ਚੰਨੋ ਦੀ ਹਰ ਇੱਕ ਤੱਕਣੀ ਸ਼ਾਮੇ ਤੋਂ ਸਹਾਰੇ ਦੀ ਮੰਗ ਸੀ ਕਿ ਉਹ ਉਸਨੂੰ ਬੈਚ ਲਵੇ ਪਤਾ ਨਹੀਂ ਉਹ ਕਦ ਤੇ ਕਿੱਥੇ ਗੁੰਮ-ਸੁੰਮ ਹੋ ਕੇ ਡਿੱਗ ਪਵੇਗੀ । ਉਸਦੇ ਦਿਨ ਨੂੰ ਕੁਝ ਹੈ ਗਿਆ ਅਤੇ ਅੰਦਰੋਂ ਖਾਈ ਜਾ ਰਿਹਾ ਸੀ ।
ਉਹ ਪਿੰਡੋਂ ਕਾਫੀ ਦੂਰ ਆ ਗਈਆਂ ਪਰ ਰੂਪ ਦਾ ਬੋਤਾ ਆਉਂਦਾ ਨਾ ਹੀ ਦਿਸਿਆ। ਚੰਨੋ ਨੇ ਇੱਕ ਪਲ ਸੋਚਿਆ ਕਿ ਕਦੇ ਮੇਰੇ ਵਾਂਗ ਸੱਸੀ ਵੀ ਤੜਪੀ ਹੋਵੇਗੀ, ਜਦ ਉਸਦਾ ਰੂਪ ਡਾਚੀ ਤੇ ਚੜਕੇ ਗਵਾਚ ਗਿਆ ਸੀ । ਪਰ ਸੱਸੀ ਤਾਂ ਆਪਣੇ ਪਿਆਰੇ ਨੂ੬ ਮਿੱਲ ਚੁੱਕੀ ਸੀ ਤੇ ਰੋਜ ਕੇ ਗੱਲਾਂ ਕਰ ਚੁੱਕੀ ਸੀ ਅਤੇ ਗੱਲਾਂ ਕਰਕੇ ਉਸ ਦਿਲ ਦੀਆਂ ਡੰਝਾਂ ਲਾਹ ਲਈਆਂ ਸਨ । ਪਰ ਮੈਂ ਨਿਮਾਣੀ ਤਾਂ ਜੀਅ ਭਰਕੇ ਤੱਕ ਵੀ ਨਾ ਸਕੀ । ਮੰਜਲ ਛੋਹ ਕੇ ਮਰ ਜਾਣ ਦਾ ਜਿੰਦਗੀ ਨੂੰ ਕੀ ਅਫਸੋਸ ? ਉਸਦੀ ਜਵਾਨੀ ਪਿਆਰ ਵਿੱਚ ਖੰਡ ਖੀਰ ਹੋਈ ਪਈ ਸੀ । ਕੁਆਰੇ ਪਨ ਦੀਆਂ ਅਲਬੇਲੀਆਂ ਲਹਿਰਾਂ ਉਸਨੂੰ ਛੇੜ-ਛੇੜ ਤਮਕਾ ਰਹੀਆਂ ਸਨ । ਦੋਵੇਂ ਸਹੇਲੀਆਂ ਪੈਲੀਆਂ ਵੱਲ ਨੂੰ ਜਾਂਦੇ ਇੱਕ ਖਾਲੇ ਖਾਲ ਮੁੜ ਗਈਆਂ, ਉਹ ਡੰਡੀ ਤੋਂ ਕਈਆਂ ਟਾਕੀਆਂ ਦੀ ਵਿੱਥ ਤੇ ਸਨ । ਹੁਣ ਚੰਨੋ ਦਾ ਹਿਰਦਾ ਛੇਤੀ ਸੱਦਕੇ ਰੂਪ ਨੂੰ ਪਸੀਜਦਾ ਆਖ ਰਿਹਾ ਸੀ, “ ਬਹੁੜੀ ਰੱਬਾ ਕਿਤੇ ਏਧਰ ਫਿਰਦੀਆਂ ਤੋਂ ਕਿਤੇ ਰੂਪ ਦਾ ਬੰਤਾ ਲੰਘ ਹੀ ਨਾ ਜਾਵੇ। ਮਨੁੱਖ ਦੀ ਹਰ ਕਲਪਨਾ ਆਪਣੇ ਜਨਮ ਵਿੱਚ ਹੀ ਗਲਤ ਹੋ ਸਕਦੀ ਹੇ ਅਤੇ ਗਲਤੀ ਠੋਸ ਹਕੀਕਤ ਵਿੱਚ ਬਦਲ ਜਾਂਦੀ ਹੈ । ਸਮੇਂ ਦੇ ਆਸਾਰਾਂ ਤੋਂ ਮਨੁੱਖ ਦੀ ਅਕਲ ਉੱਚੀ ਨਹੀਂ ਹੈ ਸਕਦੀ ਸਗੋਂ ਬਦਲਦੇ ਹਾਲਾਤ ਹੀ ਅਕਲ ਨੂੰ ਜਨਮ ਦਿੰਦੇ ਹਨ । ਜਵਾਨੀ ਨੂੰ ਬਹੁਤੀ ਦੂਰ ਤੱਕ ਸੋਚਣ ਦੀ ਆਦਤ ਨਹੀਂ, ਅਰਮਾਨਾਂ ਦੀ ਖਿੱਚੋਤਾਣ ਉਸਨੂੰ ਗਲਤ ਸਹੀ ਬਣਾਈ ਰੱਖਦੀ ਹੈ।
ਚੰਨੋ ਤੇ ਸ਼ਾਮੋ ਮੁੜ ਰਾਹੇ ਆ ਗਈਆਂ । ਪੈਲੀਆਂ ਵਿੱਚ ਫਿਰਦੀਆਂ ਉਹ ਪਰਸੰਨ ਫਿਜਾ ਦੀਆਂ ਰਾਣੀਆਂ ਜਾਪਦੀਆਂ ਸਨ: ਪਰ ਉਰ ਆਪਣੇ ਖੇਤੀਆਂ ਦੀਆਂ ਨਿਰੋਲ ਜੱਟ ਕੁੜੀਆਂ ਸਨ । ਬੋਤਿਆਂ ਦੇ ਗਲ ਦੇ ਘੁੰਗਰੂ ਅਤੇ ਗੋਡਿਆਂ ਨਾਲ ਬੱਧੀਆਂ ਝਾਂਜਰਾਂ, ਘੋੜੀਆਂ ਦੇ ਗਲਾਂ ਦੀਆਂ ਹਮੇਲਾਂ, ਗੱਡੀ ਜੁੜੇ ਬਲਦਾਂ ਦੀਆਂ ਘੁੰਗਰਾਲਾਂ ਤੇ ਸੰਗੋਟੀਆਂ ਮੇਲੇ ਦੀ ਸ਼ਾਨ ਵਧਾ ਰਹੀਆਂ ਸਨ । ਇਉਂ ਜਾਪਦਾ ਸੀ, ਚੰਨੋ ਦਾ ਹਿਰਦਾ ਪਹੇ ਵਿੱਚ ਵਿਛ ਗਿਆ ਹੈ, ਜਿਸ ਹਰ ਪਾਂਧੀ ਅਤੇ ਉਸਦੀ ਸਵਾਰੀ ਪੈਰ ਧਰ-ਧਰ ਅੱਗੇ ਵਧ ਰਹੇ ਸਨ । ਉਹ ਮਸਾਂ ਮਲਕ- ਮਲਕ ਤੁਰ ਰਹੀ ਸੀ ; ਫਿਰ ਵੀ ਉਸਦਾ ਜੀਅ ਪਿੱਛੇ ਹੀ ਪਿੱਛੇ ਰਹਿੰਦਾ ਜਾ ਰਿਹਾ ਸੀ । ਕਈ ਵਾਰ ਡੁੱਬਦੀ ਤਾਂਘ ਨੂੰ ਕਿਸੇ ਦਾ ਧੱਕਾ ਕਿਨਾਰੇ ਲਿਆ ਸੁੱਟਦਾ ਹੈ । ਅਚਾਨਕ ਕਿਸੇ ਨੇ ਪਿੱਛੋਂ ਪੁਕਾਰਿਆ:
"ਪਾਸੇ ਬਈ ਪਾਸੇ ਓ" ਰੂਪ ਨੇ ਟਾਕੀ ਦੀ ਵਿੱਥ ਤੋਂ ਚੰਨੋ ਹੋਰਾਂ ਨੂੰ ਸੁਨਾਉਣ ਲਈ ਕਿਹਾ।
ਦੋਵੇਂ ਸਹੇਲੀਆਂ ਕਾਰਜ ਸੁਧ ਵੇਖ ਕੇ ਗੁੱਝਾ ਹੱਸੀਆਂ । ਉਹਨਾ ਦੀ ਪਰਸੰਨਤਾ ਭਾਵੇ ਕਿਸੇ ਹੋਰ ਨੇ ਨਾ ਤਾੜੀ ਹੋਵੇ ਪਰ ਰੂਪ ਜਾਣ ਗਿਆ ਸੀ । ਜਗੀਰ ਵੀ ਰੂਪ ਦੇ ਮੋਢੇ ਤੋਂ ਦੀ ਗਲ ਕੱਢ ਕੇ ਉਹਨਾ ਨੂੰ ਵੇਖ ਰਿਹਾ ਸੀ । ਰੂਪ ਨੇ ਜਾਣ ਕੇ ਬੋਤੇ ਦੀਆਂ ਮੁਹਾਰਾਂ ਖਿੱਚ ਕੇ ਉਸਨੂੰ ਹੌਲੀ ਕਰ ਲਿਆ । ਸ਼ਾਮੇ ਨੇ ਹੌਲੀ ਦੇਣੇ ਰੂਪ ਨੂੰ ਆਖਿਆ:
"ਕੱਲ ਆਏ ਨਾ ਫਿਰ ਰੂਪ"
“ਤੂੰ ਕਿਹੜਾ ਆਖ ਕੇ ਗਈ ਸੀ “
"ਥੋਨੂੰ ਆਖਿਆ ਤਾਂ ਸੀ, ਹੋਰ ਤੇਰੇ ਪੈਰੀਂ ਹੱਥ ਲਾਉਂਦੀ
“ਸੱਚੀ ਹੋਣ ਨੂੰ ਪੇਚੇ ਮਾਰਦੀ ਏ
ਚੰਨੋ ਦਾ ਧੜਕਦਾ ਤੇ ਖਾਮੋਸ਼ ਦਿਲ ਇਸ ਵੇਲੇ ਵਿਰਦ ਕਰ ਰਿਹਾ ਸੀ ਕਿ ਚੱਲ ਮਿੱਤਰਾ ਮੇਰੇ ਘਰ ਕਰਦੀ ਬੇਨਤੀਆਂ।
ਰੂਪ ਤੇ ਚੰਨੋ ਦੀਆਂ ਅੱਖਾਂ ਇੱਕ ਪਲ ਚਾਰ ਹੋਈਆਂ । ਉਹ ਇੱਕ ਦੂਜੇ ਨੂੰ ਹੱਕ ਕੇ ਜਖਮੀ ਹੋ ਗਏ । ਇੱਕ ਚੌਭ ਚੀਸ ਉਨਾ ਨੂੰ ਆਪਣੇ ਪਿਆਰ ਭਾਵਾਂ ਵਿੱਚ ਉਲਝਾ ਲਿਆ । ਪਿੰਡ ਦੇ ਇੱਕ ਆਦਮੀ ਨੂੰ ਸੱਜੀ ਦੀ ਭਰੀ ਚੁੱਕੀ ਆਉਂਦਾ ਵੇਖ ਰੂਪ ਨੇ ਬੈਤੇ ਨੂੰ ਅੱਡੀ ਲਾਈ । ਬੋਤਾ ਫੇਰ ਦਮਖੜੇ ਪੈ ਗਿਆ । ਚੰਨੋ ਕੁਝ ਵੀ ਨਾ ਆਖ ਸਕੀ ਤੇ ਚੱਜ ਨਾਲ ਵੇਖ ਵੀ ਨਾ ਸਕੀ । ਉਸਦੇ ਅੰਦਰ ਹਸਰਤਾਂ ਤੇ ਸਧਰਾਂ ਆਪਸ ਵਿੱਚ ਗੁੱਥਮ-ਗੁੱਥ ਸਨ । ਕੈਮਲ ਦਿਲ ਤੜਪਦਾ ਹੈ ਅਤੇ ਜਿੰਦਗੀ ਦਾ ਪਲ ਘੁਟੀਦਾ ਪਰਤੀਤ ਹੁੰਦਾ ਹੈ, ਜਦੋਂ ਉਹ ਉਸਨ ਤੋਂ ਪਿਆਰ ਬਣਕੇ ਆਪਾ ਨਾ ਵੈਟ ਸਕੇ । ਰੂਪ ਤੇ ਜਗੀਰ ਦੇ ਉੱਚੇ ਨੀਵੇਂ ਹੁੰਦੇ ਸਿਰ ਫਰਮਾਹਾਂ ਦੀਆਂ ਪਾਲਾਂ ਤੇ ਪਿੰਡ ਦੇ ਕੋਠਿਆਂ ਓਹਲੇ ਲੁਕ ਗਏ।
ਜਦ ਉਹਨਾ ਘਰ ਆ ਕੇ ਵੇਖਿਆ ਤਾਂ ਰੂਪ ਦਾ ਬੰਤਾ ਸਾਮੇ ਦੇ ਵੇਹਜੇ ਵਿੱਚ ਬੰਨਿਆ ਹੋਇਆ ਸੀ ਅਤੇ ਉਸਦੀਆਂ ਗੰਦੀਆਂ ਫਰਾਕੀ ਆਦਿ ਸਮਾਨ ਸਵਾਤ ਵਿੱਚ ਇੱਕ ਪੁਰਾਣੀ ਪੇਟੀ ਤੇ ਪਿਆ ਸੀ । ਸੱਤੀ ਨੇ ਉਹਨਾ ਨੂੰ ਦੱਸਿਆ ਕਿ ਰੂਪ ਹੋਣਾ ਨੇ ਚਾਹ ਵੀ ਨਹੀਂ ਪੀਤੀ,