Back ArrowLogo
Info
Profile

ਰੋਟੀ ਵੀ ਉਹ ਖਾ ਕੇ ਆਏ ਆ ਕਾਸੇ ਚੀਜ ਦੀ ਲੋੜ ਨਹੀਂ। ਚੰਨੋ ਨੇ ਮਹਿਸੂਸ ਕੀਤਾ ਕਿ, ਉਸ ਓਨਾ ਬਾਹਰ ਨਹੀਂ ਗਵਾਚਿਆ ਜਿੰਨਾ ਘਰ ਆ ਕੇ ਪਾ ਲਿਆ ।

.................

ਮੇਲਾ ਕੱਲ ਨਾਲੋਂ ਬਹੁਤ ਭਰਿਆ ਹੋਇਆ ਸੀ । ਇੱਕ ਪਾਸਿਓਂ ਪਿਆ ਧਕਾ ਮੇਲੇ ਦੇ ਦੂਜੇ ਸਿਰੇ ਤੱਕ ਪਹੁੰਚ ਜਾਂਦਾ ਸੀ ਹਵਾ ਦੇ ਇੱਕ ਫਰਾਟ ਨਾਲ ਕਣਕਾਂ ਦੇ ਖੇਤਾਂ ਦੇ ਖੇਤ ਹੁਲਾਰੇ ਖਾ ਜਾਂਦੇ । ਥਾਣੇਦਾਰ ਤੇ ਚਾਰ ਪੰਜ ਸਿਪਾਹੀ ਮੇਲੇ ਦੀ ਇੱਕ ਗੁੱਠ ਵਿੱਚ ਬੈਠੇ ਜਮਦੂਤਾਮ ਵਾਂਗ ਰੋਹਬ ਝਾੜ ਰਹੇ ਸਨ । ਡਰਾਕਲ ਲੰਬਰਦਾਰ ਤੇ ਮੀਸਣੇ ਚੌਕੀਦਾਰ ਅੱਗੇ ਪਿੱਛੇ ਲੇਲੜੀਆਂ ਕੱਢ ਰਹੇ ਸਨ। ਕਈ ਗੰਭਰੂ ਮੁੱਛਾ ਨੂੰ ਵੱਟ ਦਿੰਦੇ ਹਿੱਕਾਂ ਤਾਣ ਤਾਣ ਕੋਲ ਦੀ ਲੰਘਦੇ ਅਤੇ ਮਨ ਵਿੱਚ ਪੁਲਸ ਨੂੰ ਗਾਲਾਂ ਦਿੰਦੇ । ਸਿਪਾਹੀ ਚੁਗਲ ਅੱਖਾਂ ਨਾਲ ਝਾਕਦੇ ਅਤੇ ਆਪਨਾ ਸ਼ਿਕਾਰ ਲੱਭਨ ਲਈ ਜਬਾੜੇ ਘੁੱਟ ਘੁੱਟ ਕਚੀਚੀਆਂ ਲੈਂਦੇ, ਸਾਰੇ ਮੇਲੇ ਨੂੰ ਘਰ ਰਹੇ ਸਨ । ਉਹਨਾ ਲਈ ਸ਼ਰਾਬ ਪਿਕੇ ਕਿਸੇ ਦਾ ਲੜ ਪੈਣਾ ਖੁਸ਼ੀ ਦੀ ਖਬਰ ਸੀ । ਮੇਲਾ ਜੱਟ ਗੱਭਰੂਆਂ ਲਈ ਅਜਿਹੀ ਕੁਦਾੜੀ ਹੈ, ਜਿਵੇਂ ਬੰਨੇ ਪਸ਼ੂਆਂ ਨੂੰ ਚਰਨ ਲਈ ਬਾਹਰ ਖੁੱਲਾ ਛੱਡਿਆ ਹੋਵੇ । ਸਾਰਾ ਸਾਲ ਪਸ਼ੂਆਂ ਨਾਲ ਕੰਮ ਵਿੱਚ ਜੁਟੇ ਰਹਿਣ ਵਾਲੇ ਮੁੰਡਿਆਂ ਤੋਂ ਅਜਿਹੀ ਵਿਹਲ ਵਿੱਚ ਅਵਗਿਆਸੁਤੇ ਸਿੱਧ ਹੈ ਜਾਂਦੀ ਹੈ । ਛਾਲ ਮਾਰ ਕੇ ਜਾਂ ਪਾਸੇ ਨਿਕਲ ਕੇ ਜਵਾਨ ਵਹਿੜਕਾ ਅਰਲੀ ਤੋੜ ਹੀ ਸੁੱਟਦਾ ਹੈ । ਰੂਪ ਨੇ ਸਾਰੇ ਮੇਲੇ ਤੇ ਝਾਤ ਪਾਉਂਦਿਆਂ ਕਿਹਾ:

“ਅੱਜ ਆਉ ਪੂਰਾ ਸਵਾਦ"

“ਪਰ ਕੱਲ ਵਰਗਾ ਉਈ ਨਹੀਂ ਆਉਣਾ, ਭਾਂਵੇ ਪੂਰਾ ਜੋਰ ਲਾ ਲੈ " ਜਗੀਰ ਨੇ ਕੁਝ ਭੁੱਲਿਆ ਚੇਤੇ ਕਰਾਇਆ।

"ਠੀਕ ਐ ਜੱਟਾ ਮੰਨਦੇ ਆ ਤੈਨੂੰ ਪੀਰਾਂ ਦੀ ਥਾਂ, ਬੁਰੂ ਯਾਦ ਕਰਦਾ ਏ ।

"ਉਹ ਭਲਾ ਭੁੱਲਣ ਵਾਲੀਆਂ ਮੂਰਤਾਂ ਨੇ। ਤੈਨੂੰ ਕਾਲਜ ਦਾ ਲੜ ਚੁੱਕ ਕੇ ਵਿਖਾਵਾਂ ਕਿ ਕਿੰਨੀ ਥਾਵੇਂ ਪਾਟਿਆ ਪਿਆ ਏ ।

ਰੂਪ ਨੇ ਹੱਸਦਿਆਂ ਕਿਹਾ-

"ਬਾਬਾ ਮਾਫ ਕਰ ਕਿਤੇ ਤੇਰੀ ਏਥੇ ਮੜੀ ਨਾ ਬਣਾਉਣੀ ਪਵੇ ਵੱਡੇ ਆਸ਼ਕ ਦੀ ।

ਸਿਆਲ ਦੇ ਪਾਲੇ ਦਾ ਜੌਰ ਮੋੜ ਖਾ ਚੁੱਕਾ ਸੀ ਅਤੇ ਧੁੱਪਾਂ ਦੇ ਟਾਟਕੇ ਲੱਗਣੇ ਸ਼ੁਰੂ ਹੋ ਗਏ ਸੀ । ਭਾਂਵੇ ਬੈਠਿਆਂ ਸਰੀਰ ਵਿੱਚ ਪਾਲਾ ਧੁੜਧੁੜੀਆਂ ਲੈ ਲੈ ਚੜਦਾ ਸੀ ਅਤੇ ਧੁੱਪੇ ਗਰਮੀ ਪੋਲਓ ਪੈਲਓ ਕੱਡਿਆਂ ਵਾਂਗ ਚੁਭਦੀ ਸੀ । ਰੂਪ ਤੇ ਜਗੀਰ ਔਖੇ ਸੁਖਾਲੇ ਧੁੱਪੇ ਹੀ ਇੱਕ ਥਾਂ ਦੁਪੱਟਾ ਵਿਛਾ ਕੇ ਬਹਿ ਗਏ । ਉਹਨਾ ਦੇ ਨੇੜੇ ਹੀ ਸੰਗਤਰਿਆਂ ਵਾਲਾ ਦੁਕਾਨ ਲਾਈ ਬੈਠਾ ਸੀ । ਰੂਪ ਨੇ ਇੱਕ ਧੇਲੀ ਦੇ ਸੰਗਤਰੇ ਲੈ ਲਏ । ਜਗੀਰ ਨੇ ਉਸਨੂੰ ਫੜਾਉਂਦਿਆਂ ਕਿਹਾ:

ਲੈ ਖਾ ਲੈ...

“ਜੇ ਆਖੇ ਤਾਂ ਉਨਾਂ ਨੂੰ ਫੜਾ ਆਵਾਂ ।" ਜਗੀਰ ਨੇ ਮਖੌਲ ਚ ਕਿਹਾ ।

"ਤੇਰਾ ਐਨਾ ਜੇਰਾ ਕਿੱਥੇ ਹੋਰ ਈ ਹੁੰਦੇ ਐ ਫੜਾਉਣ ਵਾਲੇ ।

"ਲਿਆ ਫੜਾ, ਦਾਂਤੀ ਵਾਲੀ ਆਣ ਐ ਜਿਹੜਾ ਨਾ ਜਾਵੇ। ਭਾਵੇ ਮੇਰੇ ਮੇਲੇ ਤਾਂਐ ਜੁੱਤੀਆਂ ਹੀ ਪੈਂਦੀਆਂ ਆਉਣ ।" ਜਗੀਰ ਨੇ ਆਖਿਆ-

"ਬਹਿ ਜਾ ਓ ਬਹਿ ਜਾ ਸੂਰਮਿਆਂ, ਤੈਨੂੰ ਵੀ ਵੇਖ ਲਾਗੇ

“ਉਹ ਤਾਂ ਜੁੱਤੀਆਂ ਛੱਡ ਭਾਂਵੇ ਫਾਹਾ ਦੇ, ਸੁਰਗਾਂ ਨੂੰ ਹੀ ਜਾਊਂਗਾ । ਜਗੀਰ ਸੰਗਤਰਾ ਪਾੜਦਿਆਂ ਬੋਲਿਆ,  “ਚੰਨੋ ਦਾ ਨਾਂ ਲੈਕੇ ਜਾਈ ਚੀਨੀ ਕਬੂਤਰੀ ਦਾ ।"

"ਉਹ ਤੈਨੂੰ ਬਹੁਤ ਚੰਗੀ ਲਗਦੀ ਐ।"

34 / 145
Previous
Next