Back ArrowLogo
Info
Profile

ਮੇਰਾ ਤਾਂ ਜੀਅ ਕਰਦਾ, ਉਹਨੂੰ ਘੁੱਟ ਕੇ ਹੀ ਮਾਰ ਦਿਆਂ ਐ।

ਰੂਪ ਦਾ ਅੰਦਰ ਪਿਆਰ ਦੀ ਪਰਸੰਨਤਾ ਨਾਲ ਨੱਕੋ-ਨੱਕ ਭਰ ਗਿਆ । ਯਾਰ ਦੇ ਮੂੰਹੋਂ ਪਿਆਰੀ ਦੀ ਤਰੀਫ ਸੁਣਕੇ ਰੂਪ ਹੋਰ ਰੰਗ ਚ ਆ ਗਿਆ ਉਸਦੇ ਅੰਦਰ ਚੰਨੋ ਨੂੰ ਇਕੱਲਿਆਂ ਮਿਲਣ ਦੀ ਖਾਹਿਸ਼ ਉੱਭਰੀ, ਜਿੱਥੇ ਉਸਨੂੰ ਆਪਣੀ ਹੋਂਦ ਦਾ ਗਿਆਨ ਵੀ ਭੁੱਲ ਜਾਂਦਾ । ਉਹ ਉਸਨੂੰ ਬਹੁਤ ਕੁਝ ਕਹਿਣਾ ਚਾਹੁੰਦੀ ਸਿ, ਉਸਦੀ ਬੁੱਕਲ ਵਿੱਚ ਆਪਾ ਉਲੰਦ ਕੇ ਰੋ ਹੀ ਪੈਣਾ । ਪਿਆਰ ਰੂਪ ਹੈ ਤੇ ਹਾਸਾ ਤੇ ਰੋਣਾ ਉਸਦਾ ਮਾਦੀ ਪਰਛਾਵਾਂ, ਜਿਹੜਾ ਦਿਲ ਦੀ ਉੱਚੀ ਨੀਵੀਂ ਫਿਜਾ ਵਿੱਚ ਤਾਰੀਆਂ ਲਾ ਰਿਹਾਹੈ।

ਮੇਲੇ ਵਿੱਚ ਕਈ ਚਰੋਕੇ ਵਿੱਛੜੇ ਮਿੱਤਰ ਕੁਦਰਤੀ ਮਿਲ ਪੈਂਦੇ ਹਨ । ਰੂਪ ਨੂੰ ਵੀ ਉਸਦੇ ਕਈ ਸੱਜਣਾ ਨੇ ਘੁੱਟ ਘੁੱਟ ਜੱਫੀਆਂ ਪਾਈਆਂ । ਸਾਰਿਆਂ ਦੀ ਇੱਕ ਖਾਸੀ ਢਾਣੀ ਹੋ ਗਈ । ਉਨਾਂ ਸਾਰੇ ਮੇਲੇ ਵਿੱਚ ਇੱਕ ਗੇੜਾ ਦਿੱਤਾ । ਰੂਪ ਸਾਰਿਆਂ ਤੋਂ ਅੱਗੇ ਮੋਹਰੀ ਜਾਪਦਾ ਸੀ । ਲੰਘਦੇ ਚੌਭਰਾਂ ਦਾ ਉਸਦੀ ਭਰੀ ਹੁਸਨ ਜਵਾਨੀ ਵੇਖਕੇ ਪਿੰਡ ਪੁੱਛਣ ਦਾ ਮੇਲੇ-ਜੈਰੀ ਦਿਲ ਕਰਦਾ ਸੀ :

"ਗੱਭਰੂ ਦੇ ਕਿੱਥੇ ਘਰ ਬਈ ?”  

“ਨਵੇਂ ਪਿੰਡ ਐ ਬਾਈ। ਇਹ ਛੋਟਾ ਜਿਹਾ ਜਵਾਬ ਉਹ ਹਰੇਕ ਪੁੱਛਦੇ ਨੂੰ ਦਿੰਦਾ । ਸਾਰੇ ਮੇਲੇ ਦੀਆਂ ਅੱਖਾਂ ਉਸਨੂੰ ਵੇਖਦੇ ਨਹੀਂ ਰੱਜਦੀਆਂ ਸਨ । ਜਗੀਰ ਨੇ ਸਾਥੀਆਂ ਦੀ ਸਲਾਹ ਨਾਲ ਬੈਰੀ ਚੁੱਕਣ ਲਈ ਝੰਡੀ ਖੜੀ ਕਰ ਦਿੱਤੀ । ਪੁੱਛਣ ਵਾਲਿਆਂ ਨੂੰ ਆਖਦਾ:

“ਆਥਣ ਨੂੰ ਕੋਈ ਬੈਰੀ ਚੁੱਕ ਕੇ ਵੇਖ ਲੈ “ ਖੂੰਡੇ ਦੇ ਇੱਕ ਸਿਰੇ ਤੇ ਦੁਪੱਟਾ ਰੱਖ ਕੇ ਉਹਨਾ ਸਾਰੇ ਮੇਲੇ ਚ ਘੁਮਾਇਆ, ਇਸ ਤਰਾਂ ਸਾਰੇ ਮੇਲੇ ਚ ਬੈਰੀ ਚੁੱਕਣ ਦੀ ਚਰਚਾ ਛਿੜ ਪਈ। ਉਹਨਾ ਦੀ ਢਾਣੀ ਦੇ ਇੱਕ ਚੌਬਰ ਨੇ ਕੋਲ ਦੀ ਲੰਘਦੀ ਛੱਡ ਸਾਨਗੀ ਵਾਲੀ ਤਿੱਖੜੀ ਤੋਂ ਪੁੱਛਿਆ:

"ਕਿਉਂ ਬਈ ਕਿੱਥੇ ਖਾੜਾ ਲਾਉਣਾ ?

"ਜਿੱਥੇ ਤੁਹਾਡਾ ਜੀਅ ਕਰੇ ਲੁਆ ਲਵੇ ।" ਸਾਨਗੀ ਵਾਲੇ ਨੇ ਉੱਤਰ ਦਿੱਤਾ।

“ਫੇਰ ਐਥੇ ਈ ਬੰਨ ਲੈਂਦੇ ਆਂ ਖਾੜਾ, ਦੂਰ ਕੀ ਜਾਣਾ ਏ ।“

ਉਹਨਾ ਮੇਲੇ ਦੇ ਇੱਕ ਪਾਸੇ ਵਿਚਕਾਰ ਥਾਂ ਰੱਖ ਕੇ ਗੋਲ ਦਾਇਰਾ ਬਣਾ ਲਿਆ । ਗਾਉਣ ਲਗਦਾ ਵੇਖ ਕੇ ਸਾਰਾ ਮੇਲਾ ਹੀ ਉਨਾਂ ਵੱਲ ਉਲਰ ਪਿਆ ਅਤੇ ਗਾਉਣ ਵੱਲ ਜਾਂਦੇ ਮੇਲੇ ਨੂੰ ਵੇਖਕੇ ਦੁਕਾਨਦਾਰਾਂ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ । ਸਾਨਗੀ ਵਾਲੇ ਨੂੰ ਪਹਿਲਾਂ ਸਰ ਹੋਣ ਦੀ ਹੀ ਦਿੱਲ ਸੀ ਕਿ ਵੱਡਾ ਬੁੜਕ ਪਈਆਂ ਅਤੇ ਗੱਭਰੂਆਂ ਦੇ ਦਿਲ ਸੁਆਦ ਵਿੱਚ ਉੱਛਲੇ । ਪਹਿਲਾਂ ਗਮਤੀਆਂ ਵਰਾਂ ਦੀ ਦਾਤੀ, ਸਾਰਦਾ ਮਾਤਾ ਨੂੰ ਬੰਦਨਾ ਗਾਈ ਅਤੇ ਪਿੱਛੋਂ ਕਿੰਨੇ ਹੀ ਪੀਰ ਅਵਤਾਰ ਗਿਣ ਮਾਰੇ, ਜਿਵੇਂ ਉਹਨਾਂ ਦਾ ਸਾਰਿਆਂ ਤੇ ਵਿਸ਼ਵਾਸ ਸੀ । ਫਿਰ ਪਾਡੂ ਮੁੰਡੇ ਦੇ ਚਾਦਰੇ ਚੋਂ ਸੱਜੀ ਲੱਤ ਅਗਾਂਹ ਕੱਢਦਿਆਂ ਬਾਂਹ ਉੱਚੀ ਕਰ ਕੇ ਦੋਹਰਾ ਲਾਇਆ:

ਫੁੱਲ ਦਾ ਲੋਭੀ ਭੌਰ ਹੈ, ਧਨ ਦਾ ਲੋਭੀ ਚੋਰ

ਮੈਂ ਲੈਭਣ ਇੱਕ ਦਰਦ ਦੀ, ਕੁਝ ਮੰਗਦੀ ਨਾ ਹੋਰ

“ਓ ਖੁਸ਼ ਰਹਿ ਜਿਉਣ ਜੋਗਿਆ । ਲੋਕਾਂ ਨੇ ਮੁੰਡੇ ਦੇ ਮਿੱਠੇ ਤੇ ਉੱਚੇ ਲੰਮੇ ਬੋਲ ਦੀ ਸ਼ਲਾਘਾ ਕੀਤੀ। ਵਜੰਤਰੀ ਨੇ ਸਾਨਗੀ ਨਾ ਝੂਟਦਿਆਂ ਤਾਨ ਬਦਲੀ ਅਤੇ ਗਾਉਣ ਦੇ ਮੋਹਰੀ ਨੇ ਕੰਨ ਤੇ ਹੱਥ ਧਰਕੇ ਹੀਰ ਛੇੜ ਦਿੱਤੀ:

ਚੂਰੀ ਕੱਛ ਦੇ ਵਿੱਚ ਦੇ ਕੇ ਹੀਰ ਤੁਰ ਪਈ ਬੇਲੇ ਨੂੰ

ਪੰਜਾਂ ਪੀਰਾਂ ਤਾਈਂ ਮਨ ਵਿੱਚ ਜਾਇ ਧਿਉਂਦੀ ।

ਮਾਂ ਦੇ ਭਾਣੇ ਰਾਂਝਿਆ ਮੈਂ ਤਰਿੰਝਣ ਵਿੱਚ ਕੱਤਦੀ ਆਂ,

ਬਾਹਾਂ ਚੁੱਕ-ਚੁੱਕ ਸਾਊਆ ਵੇ ਤੱਕਲੇ ਤੰਦ ਪਾਉਂਦੀ ।

ਤੇਰੇ ਇਸ਼ਕ ਦਾ ਲਾਂਬੂ ਚੈਨ ਲੈਣ ਦਿੰਦਾ ਨਹੀਂ,

35 / 145
Previous
Next