Back ArrowLogo
Info
Profile

ਹਿੱਕ ਨੂੰ ਘੁੱਟ ਘੁੱਟ ਬਹਿ ਬਹਿ ਰਾਤ ਲੰਘਾਉਂਦੀ

ਪੈਰ ਕਾਣੇ ਕੀਤੇ ਥਾਂ ਥਾਂ ਤੇ ਕੰਡਿਆਂ ਨੂੰ

ਤੇਰੀ ਖਾਤਿਰ ਰਾਂਡਿਆਂ ਮੈਂ ਰੋਹੀਆਂ ਵਿੱਚ ਭਾਉਂਦੀ

ਪਿੱਛੇ ਮੁੜਨਾ ਹੈ ਗਿਆ ਔਖਾ ਪੈਰ ਪੁੱਟ ਕੇ ਵੀ

ਇਸ਼ਕ ਝਨਾ ਵਿੱਚ ਠਿੱਲ ਹੁਣ ਅੱਗੇ ਵਧਦੀ ਆਉਂਦੀ ।

ਭੁੱਖੀ ਕਲਾ ਦੀ ਨੂੰ ਤੂੰ ਦਰਸ਼ਨ ਦੇਦੇ ਆਣ ਕੇ

ਪਰਭੂ ਕੋਲੋਂ ਤੇਰੇ ਸੌ ਸੌ ਸ਼ਗਨ ਮਨਾਉਂਦੀ ।

"ਵਾਹ ਓਏ ਤੇਰੇ ਗੁਮੰਤਰੀਆ ਤਾਰ ਤੇ ਚਿੱਠੇ।

“ਆਹ ਵੜੀ ਰੁਪਈਆ ।"

"ਏਧਰ ਇੱਕ ਹੋਰ ਫੜੀ

ਬੋਲ ਬੋਲ ਈ ਐ, ਝਨਾਂ ਦੀਆਂ ਲਹਿਰਾਂ ।

ਰੁਪਈਏ ਦੇਣ ਵਾਲਿਆਂ ਤੇ ਸਲਾਹੁਤਾਂ ਕਰਨ ਵਾਲਿਆਂ ਆਪਨਾ ਹੀ ਰੌਲਾ ਪਾ ਦਿੱਤਾ । ਰੂਪ ਨੇ ਵੀ ਇੱਕ ਰੁਪਈਆ ਦੇ ਕੇ ਆਖਿਆ:

"ਖੁੱਲ ਕੇ ਤੇ ਹੱਸਲੇ ਨਾਲ ਗਾ।

"ਗਾਉਣ ਵਾਲਾ ਤਾਂ ਅੱਗੇ ਈ ਅੰਤ ਨੀ” ਜਗੀਰ ਨੇ ਸੁਆਦ ਚ ਸਿਰ ਹਿਲਾਇਆ । "ਤੁਹਾਡੀ ਮਿਹਰ ਚਾਹੀਦੀ ਐ, ਮਾਪਿਓ ਗਮੰਤਰੀ ਨੇ ਢੱਡ ਤੇ ਉਂਗਲਾ ਮਾਰਦਿਆਂ ਕਿਹਾ।

ਪਾਛੂ ਮੁੰਡੇ ਨੇ ਫਿਰ ਦੋਹਰਾ ਲਾਇਆ:

ਬਾਗਾ ਤੇਰੀ ਜੜ ਵਧੇ, ਭੌਰਿਆ ਜੁਗ ਜੁਗ ਦੀ,

ਉਜੜ ਖੇੜਾ ਮੁੜ ਵਸੇ, ਮੂਰਖ ਜਾਣੇ ਕੀ।

ਰੋਲਾ ਅਸਲ ਬੰਦ ਹੈ ਗਿਆ ।

ਸਾਰੇ ਖਾੜੇ ਚ ਸਾਹ ਲਿਆ ਵੀ ਸਾਫ ਸੁਣਦਾ ਸੀ ।

ਮੋਹਰੀ ਨੇ ਅਗਲੀ ਕਲੀ ਸ਼ੁਰੂ ਕੀਤੀ:

ਗੱਲਾਂ ਗੱਲਾਂ ਦੇ ਵਿੱਚ ਮੈਨੂੰ ਠੱਗ ਲਿਆ ਹੀਰੇ ਨੀ

ਮੈਂ ਵੀ ਹੁਣ ਪਛਤਾਵਾਂ ਛੱਡ ਕੇ ਤਖਤ ਹਜਾਰਾ

ਮੈਨੂੰ ਚੂਰੀ ਖਵਾਕੇ ਤੂੰ ਪਰਚਾਵੇਂ ਬੇਲੇ ਚ

ਜਗ ਤੋਂ ਨਿਆਰਾ ਕੀਤਾ ਪਿਉ ਤੇਰੇ ਨੇ ਕਾਰਾ

ਤੇਰਾ ਸ਼ਗਨ ਤੋਰਿਆ ਹੀਰੇ ਸੈਦੇ ਖੇੜੇ ਨੂੰ

ਬੇਲੇ ਫਿਰੇ ਦੁਹਾਈ ਦੇਂਦਾ ਚਾਕ ਵਿਚਾਰਾ

ਜੰਮੇ ਦੁੱਖ ਹੋਰ ਸੱਜਰੇ ਕਿਸਮਤ ਮੇਰੀ ਖੋਟੀ ਏ

36 / 145
Previous
Next