Back ArrowLogo
Info
Profile

ਤੂੰ ਵੀ ਹੁਣ ਤੱਕ ਰੰਨੇ ਦੇ ਰੱਖਿਆ ਸੀ ਲਾਰਾ

ਤਾਨੇ ਲੋਕਾਂ ਦੇ ਮੈਂ ਕੀ ਦੁੱਖ ਦੋਸਾਂ ਵੇਰਨੇ

ਤਿੱਖਾ ਹੈ ਹੈ ਚਲਦਾ ਹਿੱਕ ਮੇਰੀ ਤੇ ਆਰਾ

ਚੂਰੀ ਮੱਝਾਂ ਸਾਂਭ ਆਸ਼ਕ ਚੱਲਿਆ ਵਤਨਾ ਨੂੰ

ਕਰਮਾਂ ਮਾਰਿਆਂ ਦਾ ਕੌਣ ਰੱਬ ਬਿਨਾ ਸਹਾਰਾ

ਰੁੱਸ ਕੇ ਜਾਹ ਨਾ ਰਾਇਆ ਦਰਦਣ ਤੇਰੇ ਦੁੱਖਾਂ ਦੀ

ਲੈ ਚੱਲ ਮੈਨੂੰ ਨਾਲੇ ਚਲਦਾ ਜੋ ਕੋਈ ਚਾਰਾ

ਵਾਹ ਨੀ ਜਾਂਦੀ ਬੇੜੀ ਪੈ ਗਈ ਘੁੰਮਣ ਘੇਰੀ ਚ

ਤਰੀਏ ਨਾਲ ਸਿਦਕ ਦੇ ਰਹਿ ਗਿਆ ਦੂਰ ਕਿਨਾਰਾ ।

ਰੁਪਈਆਂ ਦਾ ਮੀਂਹ ਫਿਰ ਤੋਂ ਵਰ ਗਿਆ ਤੇ ਹਰੇਕ ਦੀ ਜਬਾਨ ਤੇ “ਵਾਹ ਵਾ”, ਸ਼ਾਬਾਸ” “ਗਾਉਣ ਵਾਲਿਆ ਤੇਰੇ ਅਸ਼ਕੇ ਆਦਿ ਸ਼ਬਦ ਸਨ । ਇੱਕ ਸ਼ਰਾਬ ਪੀਂਦੇ ਗੱਭਰੂ ਨੇ ਆਖਿਆ:

“ਲਓ ਯਾਰ ਹਾੜਾ ਹਾੜਾ ਲਾਓ ਤੇ ਮਿਰਜਾ ਸੂਰਮਾ ਸੁਣਾਓ

ਗਾਉਣ ਵਾਲਿਆਂ ਘੁੱਟ-ਘੁੱਟ ਪੀ ਲਈ । ਸਾਨਗੀ ਵਾਲੇ ਨੇ ਕਿੱਲੀਆਂ ਮਰੋੜਨੀਆਂ ਸ਼ੁਰੂ ਕੀਤੀਆਂ । ਇੱਕ ਹੋਰ ਮੁੰਡੇ ਨੇ ਕਿਹਾ:

ਓ ਰਹਿਣ ਦਿਓ, ਹੀਰ ਨਾਲ ਈ ਚੰਗਾ ਰਸ ਬੱਝਿਆ ਏ"

ਪਰ ਸ਼ਰਾਬੀ ਗੱਭਰੂ ਨੇ ਕਿਸੇ ਦੀ ਨਾ ਮੰਨਣ ਦਿੱਤੀ ਤੇ ਅਖੀਰ ਗਾਉਣ ਵਾਲਿਆਂ ਨੂੰ ਮਜਬੂਰਨ ਮਿਰਜਾ ਗਾਉਣਾ ਹੀ ਪਿਆ।

ਮਿਰਜਾ ਕੋਲੇ ਹੋ ਹੋ ਵੇਖਦਾ, ਖਿੜੀ ਸਾਹਿਬਾ ਹੁਸਨ ਬਹਾਰ

ਖੁੱਲੇ ਕੇਸ ਜੱਟ ਦੇ ਵਿੱਖਰੇ, ਉਲੜੇ ਸੀ ਕੁੰਡਲਾਂ ਮਾਰ

ਪਿੱਛੇ ਹਟਿਆ ਮਿਰਜਾ ਸੂਰਮਾਂ, ਸੁਣ ਨਾਗਾਂ ਦੀ ਫਣਕਾਰ

ਉਹਦੇ ਤੀਰਾਂ ਬਲ ਮੁੱਕਿਆ, ਭੁੱਲਿਆ ਨਾ ਜੱਟੀ ਦਾ ਵਾਰ

ਕੰਬੀ ਜਾਵੇ ਬਿਜਲ ਸੂਰਮਾ, ਹੱਸੋ ਕੋਲ ਖਲੋਤੀ ਨਾਰ

ਲਾਟੀ ਮੱਚਦੀ ਹੁਸਨ ਮਸ਼ਾਲ ਤੋਂ, ਪਰ ਲੈਣ ਪਤੰਗੇ ਸਾੜ

ਸ਼ਰਾਬ ਪੀਂਦੇ ਗੱਭਰੂ ਨੇ ਗਵੰਤਰੀਆਂ ਨੂੰ ਇੱਕ ਵਾਰ ਹੋਰ ਪਿਆ ਦਿੱਤੀ । ਸਾਨਗੀ ਵਾਲੇ ਨੇ ਕਿੱਲੀਆਂ ਹੋਰ ਕੱਸ ਦਿੱਤੀਆਂ ਅਤੇ ਦੰਡਾ ਦੀ ਘੋਟਵੀਂ ਅਵਾਜ ਵਿੱਚ ਰੜਕ ਜਾਗ ਪਈ । ਖਾੜੇ ਵਿੱਚ ਕਈ ਢਾਣੀਆਂ ਸ਼ਰਾਬ ਪੀਣ ਲੱਗ ਪਈਆਂ । ਮਿਰਜੇ-ਸਾਹਿਬਾਂ ਦੀ ਪਿਆਰ ਕਹਾਣੀ ਨੇ ਸਾਜਾਂ ਵਿੱਚ ਦੀ ਨਿਕਲ ਕੇ ਸਾਰਿਆਂ ਨੂੰ ਨਸ਼ੇ ਦੇ ਝੂਟੇ ਦਿਣੇ ਸ਼ੁਰੂ ਕਰ ਦਿੱਤੇ ।

ਪੋਹ ਪਾਟੀ ਵੇਲਾ ਚੀਰਿਆ, ਮਿਰਜਾ ਹੇਠ ਜੰਡੋਰੇ ਆ

ਛਾਲ ਮਾਰ ਬੱਕੀ ਦੀ ਪਿੱਠ ਤੋਂ, ਸਾਹਿਬਾਂ ਲਈ ਕਲਾਵੇ ਚਾ

ਏਥੇ ਪੈ ਨਾ ਮੇਰਿਆ ਬੇਲੀਆ, ਚਲ ਪਈਏ ਆਪਣੇ ਰਾਹ

37 / 145
Previous
Next