ਖੜੋ ਤੇਰੇ ਹਰਾਂਬੜ.....।" ਚੰਨੋ ਭਈ ਲੈ ਕੇ ਸਾਮੇ ਵੱਲ ਮੁੜੀ। ਪਰ ਆਹ ਉਸਦੀਆਂ ਰੋਹ ਭਰੀਆਂ ਨਜਰਾਂ ਰੂਪ ਨੂੰ ਡੰਡੀ ਡੰਡੀ ਆਉਂਦਾ ਵੇਖ ਕੇ ਨਰ ਗਈਆਂ ।ਉਹ ਇਕਦਮ ਗੁੱਸਾ ਭੁੱਲ ਗਈ । ਉਸਨੂੰ ਪਤਾ ਤੱਕ ਨਾ ਲੱਗਾ ਕਿ ਉਹ ਆਪਣੀ ਸੁਭਾਵਿਕਤਾ ਵਿੱਚ ਆ ਗਈ। ਉਹ ਆਪਣੇ ਅੰਗ ਫੁਲਦੇ ਜਾਪਣ ਦੇ ਬਾਵਜੂਦ ਨੀਂਵੇ ਹੋਏ ਨੈਣਾਂ ਨੂੰ ਇੱਕ ਵਾਰ ਫਿਰ ਉਤਾਂਹ ਚੁੱਕ ਕੇ ਵੇਖਿਆ । ਅਜਿਹਾ ਸੁਹਣਾ, ਛੈਲ ਤੇ ਭਰਿਆ ਗੱਭਰੂ ਉਸਦੇ ਅੰਤਰੀਵ ਜਜਬਾਤ ਨੇ ਵੀ ਨਹੀਂ ਕਲਪਿਆ ਸੀ । ਉਹ ਗੁੰਮ-ਸੁੰਮ ਹੋਈ ਉਸਨੂੰ ਵੇਖਦੀ ਰਹੀ । ਸ਼ਾਮੋ ਨੇ ਜਦ ਪਿਛਾਂਹ ਤੱਕਿਆ, ਉਹ ਵੀ ਬਹੁਤ ਹੈਰਾਨ ਹੋਈ । ਚੰਨੋ ਰੂਪ ਦੀ ਜਵਾਨੀ ਦੇ ਪ੍ਰਭਾਵ ਹੇਠ ਸਬ ਕੁਝ ਭੁੱਲ ਚੁੱਕੀ ਸੀ । ਉਹ ਵੀ ਸ਼ਾਮੋ ਨਾਲ ਡੰਡੀਓ ਇਕ ਪਾਸੇ ਹੋ ਗਈ । ਰੂਪ ਦੇ ਦਿਲ “ਚ ਉਹਨਾ ਕੋਲ ਦੀ ਲੰਘਦਿਆਂ ਡੂੰਘੀ ਕਸਕ ਉੱਠੀ। ਉਸਨੂੰ ਇਉਂ ਪਰਤੀਤ ਹੋਇਆ, ਜਿਵੇਂ ਜੰਗਲੀ ਮਿਰਗ ਪਾਲਤੂ ਮੂਨਾਂ ਕੋਲ ਦੀ ਬਿਨਾ ਕੋਲ ਕੀਤਿਆਂ ਲੰਘ ਰਿਹਾ ਹੈ । ਪਰ ਬਗਾਨੀ ਜੂਹ ਵਿੱਚ ਮੁਟਿਆਰਾਂ ਨੂੰ ਇਕ ਜਵਾਨ ਮੁੰਡਾ ਕਿਵੇਂ ਬੁਲਾ ਸਕਦਾ ਸੀ । ਉਹਦੀ ਲਹੂ ਭਰੀ ਹਿੱਕ ਲਹਿਰਾਅ ਕੇ ਉੱਤੇ ਆਏ ਅਰਮਾਨਾ ਨੂੰ ਘੰਦਰੋਂ ਗੋਤੇ ਦੇ ਗਈ । ਚੰਨੋ ਅਸਲੋਂ ਹੈਰਾਨੀ ਵਿੱਚ ਵਿਨੀ ਗਈ, ਸ਼ਾਇਦ ਉਹ ਹੁਣ ਬੁਲਾਇਆਂ ਵੀ ਨਾ ਕੁ ਸਕਦੀ ।
"ਕਿੱਡੀ ਮਜਾਜ ਏ ।”
ਰੂਪ ਨੇ ਤਿੰਨ ਚਾਰ ਕਰਮਾਂ ਦੀ ਵਿੱਥ ਤੋਂ ਭੌਂ ਕੇ ਤੱਕਿਆ ਤੇ ਮੁਸਕੁਰਾਇਆ, ਪਰ ਮੂੰਹੋਂ ਕੁਝ ਨਾ ਬੋਲਿਆ। ਉਸਦੇ ਮੁਸਕਾਣ ਨਾਲ ਚੰਨੋ ਨੂੰ ਇੰਝ ਜਾਪਿਆ, ਜਿਵੇਂ ਇਕ ਫੁੱਲ ਵਰਗੀ ਕੁਲੀ ਤੇ ਖਿੜੀ ਸ਼ੈਅ ਦਿਲ ਅੰਦਰ ਧਸ ਕੇ ਕੰਡੇ ਰੜਕ ਪੈਦਾ ਕਰ ਲੱਗ ਪਈ । ਰੂਪ ਦੀ ਤੋਰ ਅੱਗੇ ਨਾਲੋਂ ਮੱਧਮ ਹੋ ਗਈ, ਜਿਵੇਂ ਉਸਨੂੰ ਕੋਈ ਅਣਦਿਸਦੀ ਤਾਕਤ ਪਿਛਾਂਹ ਖਿੱਚ ਰਹੀ ਸੀ ਜਾਂ ਉਸਦਾ ਆਪਣਾ ਜੀ ਅਗਾਂਹ ਜਾਣ ਨੂੰ ਨਹੀਂ ਕਰਦਾ ਸੀ ।
ਸ਼ਾਮੋ ਨੇ ਚੰਨੋ ਦੀ ਬਾਂਹ ਫੜਕੇ ਵਗਦਿਆਂ ਮੁੜ ਕਿਹਾ:
“ਆਕੜ “ਚ ਨੀਂਹ ਨਹੀਂ ਖੁੱਭਦਾ, ਅਨੀਂ ਸਹੁਰੀਂ ਚੱਲਿਆ ਹੋਣਾ ਏ ।"
"ਸਹੁਰੇ ਤਾਂ ਕਿਤੇ ਹੈ ਨਹੀਂ, ਮੈਂ ਤਾਂ ਆਪਣੇ ਨਾਨਕੀਂ ਚੱਲਿਆਂ ।" ਰੂਪ ਨੇ ਝਿਜਕਦਿਆਂ ਜਿਹਾਂ ਕਹਿ ਹੀ ਦਿੱਤਾ, ਪਰ ਉਸਦੇ ਲਹੂ ਵਿੱਚ ਤਕੜੀ ਹਿਲਜੁਲ ਸੀ ।
"ਇਹ ਗੱਲ ਦਿਲ ਨਹੀਂ ਲੱਗਦੀ ਕਿ ਤੇਰੇ ਕਿਤੇ ਸਹੁਰੇ ਨਾ ਹੋਣ।"
"ਮੈਂ ਤੁਹਾਡੇ ਕੋਲ ਝੂਠ ਬੋਲ ਕੇ ਕੀ ਲੈਣਾਂ ਏ ।"
ਚੰਨੋ ਨੇ ਅੱਗੇ ਪਿੱਛੇ ਤੱਕਿਆ, ਦਸ ਬਾਰਾਂ ਟਾਕੀਆਂ ਦੀ ਵਿੱਥ ਤੇ ਇੱਕ ਮੁੰਡਾ ਆਪਣੀ ਬੱਕਰੀ ਨੂੰ ਬੇਰੀ ਚਾਰ ਰਿਹਾ ਸੀ ਅਤੇ ਨਾਲ ਨਾਲ ਬੱਕਰੀ ਦੇ ਗਲ ਦੀ ਕੈਂਠੀ ਖੜਕਾ ਰਿਹਾ ਸੀ ।
“ਸ਼ਾਮੋ, ਇਹਦਾ ਘਰ ਪੁੱਛ ।" ਚੰਨੋ ਏਨੀ ਗੱਲ ਕਹਿ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਈ । ਸ਼ਾਮੇ ਦੀਆਂ ਖਚਰੀਆਂ ਤੇ ਹੱਸਦੀਆਂ ਨਜਰਾਂ ਨੇ ਉਸਨੂੰ ਤਾੜਿਆ ।
ਚੰਨੋ ਦੇ ਹੌਲੀ ਪੁੱਛਣ ਤੇ ਵੀ ਰੂਪ ਨੇ ਸੁਣ ਲਿਆ ਤੇ ਜਵਾਬ ਦਿੱਤਾ:
“ਮੇਰਾ ਘਰ ਨਵੇਂ ਪਿੰਡ ਹੈ ।"
“ਨਵੇਂ ਪਿੰਡ, ਓਥੇ ਮੇਰੀ ਭੂਆ ਏ ।" ਸ਼ਾਮੋ ਨੇ ਕਾਹਲੇ ਚਾਅ ਵਿੱਛ ਆਖਿਆ, “ਤੂੰ ਭਾਈ, ਸੰਤੀ ਨੂੰ ਜਾਣਦਾ ਏ, ਜੀਹਦੇ ਘਰ ਵਾਲਾ ਹੁਕਮਾ, ਦੋ ਸਾਲ ਹੋਏ, ਮਰ ਗਿਆ ਸੀ ।
“ਉਹ ਤੇ ਸਾਡੇ ਅਗਵਾੜ ਵਿੱਚ ਹੀ ਐ ਤੇ ਮੇਰੀ ਚਾਚੀ ਲਗਦੀ ਹੈ ।" ਰੂਪ ਵੀ ਨਵੀਂ ਖੁਸ਼ੀ “ਚ ਪਰਸੰਨ ਹੋ ਗਿਆ ਸੀ।
ਚੰਨੋ ਨੂੰ ਇਉਂ ਜਾਪਿਆ ਜਿਵੇਂ ਕੁਝ ਗਵਾਚਿਆ ਮਿਲ ਗਿਆ ਹੋਵੇ, ਜਖਮ ਦੀ ਪੀੜ ਨਾਲ ਮੱਲਮ ਦਾ ਫੈਹਾ।
ਸ਼ਾਮੋ ਨੇ ਜਾਣ ਪਹਿਚਾਣ ਕੱਢ ਲੈਣ ਦੀ ਖੁਸ਼ੀ ਮਹਿਸੂਸ ਕਰਦਿਆਂ ਪੁੱਛਿਆ:
“ਉਹਨਾਂ ਦੇ ਘਰ ਸੁੱਖ ਸਾਂਦ ਹੈ ?"