

ਚੰਗਾ ਮਹਿਸੂਸ ਹੁੰਦਾ ਹੈ, ਉਦੋਂ ਤੁਸੀਂ ਆਪਣੇ ਆਸੇ-ਪਾਸੇ ਖੁਸ਼ੀਆਂ ਫੈਲਾਉਂਦੇ ਹੋ। ਉਦੋਂ ਤੁਸੀਂ ਆਪਣੇ ਆਲੇ-ਦੁਆਲੇ ਦੇ ਹਰ ਵਿਅਕਤੀ ਤੇ ਬੱਚੇ ਲਈ ਜਗਮਗਾਉਂਦੀ ਮਿਸਾਲ ਬਣ ਜਾਂਦੇ ਹੋ। ਜਦੋਂ ਤੁਸੀ ਖੁਸ਼ੀ ਮਹਿਸੂਸ ਕਰਦੇ ਹੋ, ਤਾਂ ਤੁਸੀਂ ਦੇਣ ਬਾਰੇ ਸੋਚਦੇ ਵੀ ਨਹੀਂ ਹੋ। ਇਹ ਤਾਂ ਕੁਦਰਤੀ ਛਲਕਦਾ ਹੈ।
ਲੀਸਾ ਨਿਕੋਲਸ
ਮੈਂ ਇਸ ਆਸ ਨਾਲ ਕਈ ਸੰਬੰਧ ਬਣਾਏ ਕਿ ਮੇਰਾ ਪਾਰਟਨਰ ਮੈਨੂੰ ਮੇਰੀ ਸੁੰਦਰਤਾ ਦਿਖਾਏਗਾ, ਕਿਉਂਕਿ ਮੈਂ ਆਪਣੀ ਸੁੰਦਰਤਾ ਨਹੀਂ ਦੇਖ ਪਾਉਂਦੀ ਸੀ। ਜਦੋਂ ਮੈਂ ਵੱਡੀ ਹੋ ਰਹੀ ਸੀ, ਤਾਂ ਮੇਰੇ ਹੀਰੋਜ਼ ਜਾਂ ਮੇਰੇ "ਆਦਰਸ਼ ਨਾਰੀ-ਪਾਤਰ" (she-roes) ਬਾਓਨਿਕ ਵੂਮੈਨ, ਵੰਡਰ ਵੂਮੈਨ ਤੇ ਚਾਰਲੀਜ਼ ਐਂਜਲਸ ਸਨ। ਹਾਲਾਂਕਿ ਉਹ ਅਦਭੁਤ ਸਨ, ਲੇਕਿਨ ਉਹ ਮੇਰੀ ਵਰਗੀਆਂ ਨਹੀਂ ਦਿਸਦੀਆਂ ਸਨ। ਜਦੋਂ ਤਕ ਮੈਂ ਲੀਸਾ - ਆਪਣੀ ਸਾਂਵਲੀ ਚਮੜੀ, ਆਪਣੇ ਭਰੇ ਬੁੱਲ੍ਹਾਂ, ਆਪਣੇ ਗੋਲ ਨਿਤੰਬਾਂ, ਆਪਣੇ ਘੁੰਘਰਾਲੇ ਕਾਲੇ ਵਾਲਾਂ ਨਾਲ ਪ੍ਰੇਮ ਨਹੀਂ ਕਰਣ ਲੱਗੀ, ਉਦੋਂ ਤਕ ਬਾਕੀ ਦੁਨੀਆਂ ਨੇ ਵੀ ਮੇਰੇ ਨਾਲ ਪ੍ਰੇਮ ਨਹੀਂ ਕੀਤਾ।
ਤੁਹਾਨੂੰ ਆਪਣੇ-ਆਪ ਨਾਲ ਪ੍ਰੇਮ ਇਸਲਈ ਕਰਣਾ ਹੈ, ਕਿਉਂਕਿ ਜੇਕਰ ਤੁਸੀਂ ਆਪਣੇ-ਆਪ ਨਾਲ ਪ੍ਰੇਮ ਨਹੀਂ ਕਰੋਗੇ ਤਾਂ ਚੰਗਾ ਮਹਿਸੂਸ ਕਰਣਾ ਅਸੰਭਵ ਹੈ। ਜਦੋਂ ਤੁਸੀਂ ਆਪਣੇ ਬਾਰੇ ਮਾੜਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਉਸ ਸਾਰੇ ਪ੍ਰੇਮ ਤੇ ਭਲਾਈ ਨੂੰ ਰੋਕ ਦਿੰਦੇ ਹੋ, ਜਿਹੜੀ ਬ੍ਰਹਿਮੰਡ 'ਚ ਤੁਹਾਡੇ ਲਈ ਮੌਜੂਦ ਹੈ।
ਜਦੋਂ ਤੁਸੀਂ ਆਪਣੇ ਬਾਰੇ ਮਾੜਾ ਮਹਿਸੂਸ ਕਰਦੇ ਹੋ, ਤਾਂ ਇੰਝ ਲੱਗਦਾ ਹੈ ਜਿਵੇਂ ਅੰਦਰੋਂ ਤੁਹਾਡੀ ਜਾਨ ਨਿਕਲ ਰਹੀ ਹੈ, ਕਿਉਂਕਿ ਹਰ ਖੇਤਰ 'ਚ ਤੁਹਾਡੀ ਸਾਰੀ ਭਲਿਆਈ - ਜਿਸ ਵਿਚ ਸਿਹਤ, ਦੌਲਤ ਤੇ ਪ੍ਰੇਮ ਸ਼ਾਮਿਲ ਹੈ - ਖੁਸ਼ੀ ਤੇ ਚੰਗਾ ਮਹਿਸੂਸ ਕਰਣ ਦੀ ਫ੍ਰੀਕਊਂਸੀ 'ਤੇ ਹੈ। ਜਦੋਂ ਤੁਸੀਂ ਆਪਣੇ ਬਾਰੇ ਚੰਗਾ ਨਹੀਂ ਮਹਿਸੂਸ ਕਰਦੇ ਹੋ, ਉਦੋਂ ਤੁਸੀਂ ਗਲਤ ਫ੍ਰੀਕਉਂਸੀ 'ਤੇ ਹੁੰਦੇ ਹੋ। ਇਹ ਫ੍ਰੀਕਉਂਸੀ ਤੁਹਾਡੇ ਵੱਲ ਇਹੋ ਜਿਹੇ ਲੋਕਾਂ, ਹਾਲਾਤਾਂ ਤੇ ਪਰੀਸਥਿਤੀਆਂ ਨੂੰ ਆਕਰਸਿਤ ਕਰ ਰਹੀ ਹੈ, ਜਿਹੜੀ ਤੁਹਾਨੂੰ ਮਾੜਾ ਮਹਿਸੂਸ ਕਰਾਉਂਦੇ ਰਹਿਣ।
ਤੁਹਾਨੂੰ ਆਪਣਾ ਫੋਕਸ ਬਦਲਣਾ ਹੋਵੇਗਾ ਤੇ ਆਪਣੇ ਅੰਦਰਲੀ ਸਾਰੀ ਅਦਭੁੱਤ ਚੀਜ਼ਾਂ ਬਾਰੇ ਸੋਚਣਾ ਹੋਵੇਗਾ। ਆਪਣੇ ਅੰਦਰ ਸਕਾਰਾਤਮਕ ਚੀਜਾਂ ਦੀ ਭਾਲ ਕਰੋ। ਜਦੋਂ ਤੁਸੀਂ ਇਨ੍ਹਾਂ ਚੀਜ਼ਾਂ 'ਤੇ ਧਿਆਨ