

ਕੇਂਦ੍ਰਿਤ ਕਰੋਗੇ ਤਾਂ ਆਕਰਸ਼ਨ ਦਾ ਨਿਯਮ ਤੁਹਾਨੂੰ ਤੁਹਾਡੇ ਜੀਵਨ ਬਾਰੇ ਹੋਰ ਮਹਾਨ ਚੀਜਾਂ ਦਿਖਾਏਗਾ। ਤੁਸੀਂ ਜਿਸਦੇ ਬਾਰੇ ਸੋਚਦੇ ਹੋ, ਉਸ ਨੂੰ ਆਕਰਸ਼ਿਤ ਕਰਦੇ ਹੋ। ਸ਼ੁਰੂਆਤ 'ਚ ਆਪਣੇ ਕਿਸੇ ਚੰਗੇ ਗੁਣ ਬਾਰੇ ਲਗਾਤਾਰ ਸੋਚੋ। ਆਕਰਸ਼ਨ ਦਾ ਨਿਯਮ ਪ੍ਰਤਿਕਿਰਿਆ ਕਰਕੇ ਤੁਹਾਨੂੰ ਇਸੇ ਵਰਗੇ ਜਿਆਦਾ ਵਿਚਾਰ ਦੇਵੇਗਾ। ਆਪਣੇ ਚੰਗੇ ਗੁਣਾਂ ਦੀ ਤਲਾਸ਼ ਕਰੋ। ਜੇਕਰ ਤੁਸੀਂ ਖੋਜੋਗੇ ਤਾਂ ਤੁਹਾਨੂੰ ਮਿਲ ਜਾਵੇਗਾ।
ਬਾੱਬ ਪ੍ਰਾੱਕਟਰ
ਤੁਹਾਡੇ ਬਾਰੇ ਕੋਈ ਸ਼ਾਨਦਾਰ ਗੱਲ ਹੈ। ਮੈਂ ਚੁਤਾਲੀ ਸਾਲਾਂ ਤੋਂ ਆਪਣਾ ਅਧਿਐਨ ਕਰ ਰਿਹਾ ਹਾਂ। ਕਈ ਵਾਰੀ ਤਾਂ ਮੇਰਾ ਮਨ ਆਪਣੇ-ਆਪ ਨੂੰ ਚੁੰਮਣ ਦਾ ਹੁੰਦਾ ਹੈ। ਤੁਹਾਨੂੰ ਆਪਣੇ-ਆਪ ਨਾਲ ਪਿਆਰ ਕਰਣਾ ਚਾਹੀਦਾ ਹੈ। ਮੈਂ ਹੰਕਾਰ ਦੀ ਗੱਲ ਨਹੀਂ ਕਰ ਰਿਹਾ। ਮੈਂ ਤਾਂ ਸਿਹਤਮੰਦ ਆਤਮ-ਸਨਮਾਨ ਦੀ ਗਲ ਕਰ ਰਿਹਾ ਹਾਂ। ਤੇ ਜਦੋਂ ਤੁਸੀਂ ਆਪਣੇ-ਆਪ ਨਾਲ ਪਿਆਰ ਕਰੋਗੇ, ਤਾਂ ਆਪਣੇ-ਆਪ ਦੂਜਿਆਂ ਨਾਲ ਵੀ ਪ੍ਰੇਮ ਕਰਣ ਲੱਗੋਗੇ।
ਮਾਰਸੀ ਸ਼ਿਮਾੱਫ਼
ਸੰਬੰਧਾਂ 'ਚ ਅਸੀਂ ਦੂਜਿਆਂ ਬਾਰੇ ਸ਼ਿਕਾਇਤ ਕਰਣ ਦੇ ਆਦੀ ਹੁੰਦੇ ਹਾਂ। ਉਦਾਹਰਣ ਲਈ, "ਮੇਰੇ ਸਾਥੀ ਕਰਮਚਾਰੀ ਬੜੇ ਆਲਸੀ ਹਨ, ਮੇਰਾ ਪਤੀ ਮੈਨੂੰ ਬਹੁਤ ਗੁੱਸਾ ਦਿਲਾਉਂਦਾ ਹੈ, ਮੇਰੇ ਬੱਚੇ ਬੜੇ ਸਰਾਰਤੀ ਹਨ।" ਯਾਨੀ ਕਿ ਸਾਡਾ ਧਿਆਨ ਹਮੇਸ਼ਾ ਦੂਜੇ ਵਿਅਕਤੀ 'ਤੇ ਕੇਂਦ੍ਰਿਤ ਰਹਿੰਦਾ ਹੈ। ਲੇਕਿਨ ਸਚਮੁੱਚ ਸਫਲ ਸੰਬੰਧ ਬਨਾਉਣ ਲਈ ਸਾਨੂੰ ਸਾਹਮਣੇ ਵਾਲੇ ਦੀ ਸ਼ਿਕਾਇਤਾਂ ਦੀ ਨਹੀਂ, ਸ਼ਲਾਘਾ ਦੇ ਨੁਕਤਿਆਂ 'ਤੇ ਧਿਆਨ ਕੇਂਦ੍ਰਿਤ ਕਰਣਾ ਹੋਵੇਗਾ। ਜਦੋਂ ਤਕ ਅਸੀਂ ਉਨ੍ਹਾਂ ਚੀਜਾਂ ਬਾਰੇ ਸ਼ਿਕਾਇਤ ਕਰਦੇ ਰਹਾਂਗੇ, ਉਦੋਂ ਤਕ ਸਾਨੂੰ ਉਹ ਚੀਜਾਂ ਹੋਰ ਜਿਆਦਾ ਮਿਲਦੀਆਂ ਰਹਿਣਗੀਆਂ।
ਭਲੇ ਹੀ ਕੋਈ ਸੰਬੰਧ ਮਾੜੀ ਹਾਲਤ 'ਚ ਹੋਵੇ - ਸਾਰਾ ਕੁੱਝ ਗੜਬੜ ਹੋਵੇ, ਤੁਹਾਡੀ ਪਟਰੀ ਨਹੀਂ ਬੈਠ ਰਹੀ ਹੋਵੇ, ਕੋਈ ਤੁਹਾਡੀ ਅੱਖ ਦੀ ਕਿਰਕਿਰੀ ਬਣ ਗਿਆ ਹੋਵੇ - ਫਿਰ ਵੀ ਤੁਸੀਂ ਉਸ ਸੰਬੰਧ ਨੂੰ ਸੁਧਾਰ ਸਕਦੇ ਹੋ। ਅਗਲੇ ਤੀਹ ਦਿਨਾਂ ਤਕ ਇਕ ਕਾਗਜ 'ਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲਓ, ਜਿਨ੍ਹਾਂ ਦੀ ਤੁਸੀਂ ਉਸ ਵਿਅਕਤੀ ਦੀ ਸਲਾਘਾ 'ਚ ਕਰਦੇ ਹੋ। ਉਨ੍ਹਾਂ ਸਾਰੇ ਕਾਰਣਾਂ ਬਾਰੇ ਸੋਚੋ ਜਿਨ੍ਹਾਂ ਕਾਰਣ ਤੁਸੀਂ ਪ੍ਰੇਮ