Back ArrowLogo
Info
Profile

ਰਹੱਸ ਸੰਖੇਪ

  • ਜਦੋਂ ਤੁਸੀਂ ਕਿਸੇ ਚੰਗੇ ਵਿਅਕਤੀ ਨਾਲ ਸੰਬੰਧ ਬਨਾਉਣਾ ਚਾਹੁੰਦੇ ਹੋ, ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਵਿਚਾਰ, ਸ਼ਬਦ, ਕਰਮ ਤੇ ਵਾਤਾਵਰਣ ਤੁਹਾਡੀ ਇੱਛਾਵਾਂ ਦਾ ਵਿਰੋਧ ਨਹੀਂ ਕਰ ਰਹੇ ਹੋਣ।
  • ਤੁਹਾਨੂੰ ਆਪਣੇ-ਆਪ 'ਤੇ ਕੰਮ ਕਰਣ ਦੀ ਲੋੜ ਹੈ। ਜਦੋਂ ਤਕ ਤੁਸੀਂ ਆਪਣੇ-ਆਪ ਨੂੰ ਨਹੀਂ ਭਰ ਲਵੋਗੇ, ਉਦੋਂ ਤਕ ਤੁਹਾਡੇ ਕੋਲ ਕਿਸੇ ਦੂਜੇ ਨੂੰ ਦੇਣ ਲਈ ਕੁੱਝ ਨਹੀਂ ਹੁੰਦਾ।
  • ਆਪਣੇ-ਆਪ ਨਾਲ ਪ੍ਰੇਮ ਤੇ ਸਨਮਾਨ ਦਾ ਸਲੂਕ ਕਰੋ। ਇਸ ਨਾਲ ਇਹੋ ਜਿਹੇ ਲੋਕ ਆਕਰਸਿਤ ਹੋਣਗੇ, ਜਿਹੜੇ ਤੁਹਾਡੇ ਨਾਲ ਪ੍ਰੇਮ ਤੇ ਸਨਮਾਨ ਦਾ ਸਲੂਕ ਕਰਣਗੇ।
  • ਜਦੋਂ ਤੁਸੀਂ ਆਪਣੇ ਬਾਰੇ ਮਾੜਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਪ੍ਰੇਮ ਦੀ ਰਾਹ 'ਚ ਰੁਕਾਵਟ ਖੜ੍ਹੀ ਕਰ ਲੈਂਦੇ ਹੋ ਤੇ ਇਹੋ ਜਿਹੀਆਂ ਸਥਿਤੀਆਂ ਤੇ ਲੋਕਾਂ ਨੂੰ ਆਕਰਸ਼ਿਤ ਕਰਦੇ ਹੋ, ਜਿਹੜੇ ਤੁਹਾਨੂੰ ਮਾੜਾ ਮਹਿਸੂਸ ਕਰਾਉਣਗੇ।
  • ਉਨ੍ਹਾਂ ਗੁਣਾਂ 'ਤੇ ਧਿਆਨ ਕੇਂਦ੍ਰਿਤ ਕਰੋ, ਜਿਨ੍ਹਾਂ ਨੂੰ ਤੁਸੀਂ ਆਪਣੇ-ਆਪ ਲਈ ਪਸੰਦ ਕਰਦੇ ਹੋ। ਆਕਰਸ਼ਨ ਦਾ ਨਿਯਮ ਤੁਹਾਨੂੰ ਆਪੇ ਇਹੋ ਜਿਹੇ ਹੋਰ ਜਿਆਦਾ ਗੁਣ ਦਿਖਾ ਦੇਵੇਗਾ, ਜਿਹੜੇ ਤੁਹਾਨੂੰ ਪਸੰਦ ਹੋਣਗੇ।
  • ਕਿਸੇ ਸੰਬੰਧ ਨੂੰ ਸਫਲ ਬਨਾਉਣ ਲਈ ਸਾਹਮਣੇ ਵਾਲੇ ਦੇ ਅਵਗੁਣਾਂ 'ਤੇ ਨਹੀਂ ਗੁਣਾਂ 'ਤੇ ਧਿਆਨ ਕੇਂਦ੍ਰਿਤ ਕਰੋ। ਜਦੋਂ ਤੁਸੀਂ ਉਨ੍ਹਾਂ ਸ਼ਕਤੀਆਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ ਤਾਂ ਤੁਹਾਨੂੰ ਉਹ ਹੋਰ ਜ਼ਿਆਦਾ ਮਿਲਣਗੀਆਂ।
127 / 197
Previous
Next