

ਰਹੱਸ ਦੇ ਪ੍ਰਭਾਵ ਬਾਰੇ 'ਚ ਜਾਗਰੂਕ ਹੋਣ ਤੋਂ ਬਾਅਦ ਤੁਸੀਂ ਜਿਆਦਾ ਸਪਸ਼ਟਤਾ ਨਾਲ ਇਨਸਾਨਾਂ ਦੇ ਜੀਵਨ 'ਚ ਸਮਾਈ ਸੱਚਾਈ ਨੂੰ ਦੇਖ ਪਾਵੋਗੇ, ਜਿਸ 'ਚ ਸਿਹਤ ਦਾ ਖੇਤਰ ਸ਼ਾਮਿਲ ਹੈ। ਪਲਾਸੀਬੋ ਇਫੈਕਟ ਕਾਫੀ ਸ਼ਕਤੀਸ਼ਾਲੀ ਹੁੰਦਾ ਹੈ। ਜਦੋਂ ਮਰੀਜ ਸਚਮੁੱਚ ਸੋਚਦੇ ਤੇ ਯਕੀਨ ਕਰਦਾ ਹੈ ਕਿ ਇਹ ਨਕਲੀ ਗੋਲੀ ਅਸਲ ਦਵਾਈ ਹੈ, ਤਾਂ ਉਨ੍ਹਾਂ ਨੂੰ ਉਹੀ ਮਿਲੇਗਾ ਜਿਸ ਵਿਚ ਉਹ ਯਕੀਨ ਕਰਦੇ ਹਨ ਤੇ ਉਨ੍ਹਾਂ ਦਾ ਇਲਾਜ ਹੋ ਜਾਵੇਗਾ।
ਡਾੱ. ਜਾੱਨ ਡੇਮਾਰਟਿਨੀ
ਜੇਕਰ ਕੋਈ ਛੁਟਪੁਟ ਬੀਮਾਰ ਹੈ, ਤਾਂ ਉਹ ਅਸਲੀ ਦਵਾਈ ਲੈ ਸਕਦਾ ਹੈ ਜਾਂ ਫਿਰ ਬਦਲਵੇਂ ਤੌਰ ਤੇ ਇਹ ਪਤਾ ਲਾ ਸਕਦਾ ਹੈ ਕਿ ਉਸਦੇ ਮਸਤਿਸ਼ਕ ਦੀ ਕਿਹੜੀ ਚੀਜ਼ ਉਸ ਛੁਟਪੁਟ ਬੀਮਾਰੀ ਨੂੰ ਪੈਦਾ ਕਰ ਰਹੀ ਹੈ। ਜੇਕਰ ਬੀਮਾਰੀ ਗੰਭੀਰ ਹੈ ਤੇ ਜਾਨਲੇਵਾ ਸਾਬਤ ਹੋ ਸਕਦੀ ਹੈ, ਤਾਂ ਜਾਹਿਰ ਹੈ ਕਿ ਸਹੀ ਦਵਾਈ ਲੈਣ 'ਚ ਜਿਆਦਾ ਸਿਆਣਪ ਹੈ। ਬਹਰਹਾਲ, ਦਵਾਈਆਂ ਨੂੰ ਲੈਣ ਦੇ ਬਾਅਦ ਵੀ ਇਹ ਪਤਾ ਲਾਉਣਾ ਠੀਕ ਰਹੇਗਾ ਕਿ ਮਸਤਿਸ਼ਕ ਕੀ ਕਰ ਰਿਹਾ ਹੈ। ਸਪੱਸ਼ਟ ਤੌਰ ਤੇ ਦਵਾਈਆਂ ਨੂੰ ਨਕਾਰਣਾ ਨਹੀਂ ਚਾਹੀਦਾ। ਚਿਕਿਤਸਾ ਦੇ ਹਰ ਸਾਧਨ ਦੀ ਆਪਣੀ ਥਾਂ ਹੁੰਦੀ ਹੈ।
ਮਾਨਸਿਕ ਚਿਕਿਤਸਾ ਦਵਾਈਆਂ ਨਾਲ ਮਿਲਕੇ ਕੰਮ ਕਰਦੀ ਹੈ। ਜੇਕਰ ਦਰਦ ਹੈ, ਤਾਂ ਦਵਾਈਆਂ ਨਾਲ ਉਸ ਦਰਦ ਨੂੰ ਮਿਟਾਉਣ ਤੋਂ ਬਾਅਦ ਵਿਅਕਤੀ ਆਪਣੀ ਸਿਹਤ 'ਤੇ ਜਿਆਦਾ ਚੰਗੀ ਤਰ੍ਹਾਂ ਧਿਆਨ ਕੇਂਦ੍ਰਿਤ ਕਰ ਸਕਦਾ ਹੈ। “ਸੰਪੂਰਨ ਸਿਹਤ" ਇਕ ਇਹੋ ਜਿਹੀ ਚੀਜ਼ ਹੈ, ਜਿਸ ਬਾਰੇ ਕੋਈ ਵੀ ਵਿਅਕਤੀ ਲੁਕਵੇਂ ਢੰਗ ਨਾਲ ਸੋਚ ਸਕਦਾ ਹੈ, ਭਲੇ ਹੀ ਉਸਦੇ ਚਾਰੇ ਪਾਸੇ ਕੁਝ ਵੀ ਹੋ ਰਿਹਾ ਹੋਵੇ।
ਲੀਸਾ ਨਿਕੋਲਸ
ਬ੍ਰਹਿਮੰਡ ਪ੍ਰਚੁਰਤਾ ਦਾ ਖਜ਼ਾਨਾ ਹੈ। ਜਦੋਂ ਤੁਸੀਂ ਬ੍ਰਹਿਮੰਡ ਦੀ ਪ੍ਰਚੁਰਤਾ ਮਹਿਸੂਸ ਕਰਣ ਲਈ ਆਪਣੇ ਦਿਮਾਗ ਦੇ ਦਰਵਾਜੇ ਖੋਲ੍ਹ ਲੈਂਦੇ ਹੋ, ਤਾਂ ਤੁਸੀਂ ਰੁਮਾਂਚ, ਖੁਸ਼ੀ, ਆਨੰਦ ਤੇ ਉਹ ਤਮਾਮ ਚੰਗੀਆਂ ਚੀਜ਼ਾਂ ਮਹਿਸੂਸ ਕਰੋਗੇ, ਜਿਹੜੀ ਬ੍ਰਹਿਮੰਡ ਤੁਹਾਨੂੰ ਦੇ ਸਕਦਾ ਹੈ - ਚੰਗੀ ਸਿਹਤ, ਚੰਗੀ ਦੌਲਤ, ਚੰਗਾ ਸੁਭਾਅ। ਲੇਕਿਨ ਜਦੋਂ ਤੁਸੀਂ ਨਕਾਰਾਤਮਕ ਵਿਚਾਰਾਂ ਨਾਲ ਆਪਣੇ ਦਿਮਾਗ ਦੇ ਦਰਵਾਜ਼ੇ ਬੰਦ ਕਰ ਲੈਂਦੇ ਹੋ, ਤਾਂ ਤੁਹਾਨੂੰ ਪਰੇਸ਼ਾਨੀ ਮਹਿਸੂਸ ਹੋਵੇਗੀ, ਦਰਦ ਮਹਿਸੂਸ ਹੋਵੇਗਾ, ਪੀੜਾ ਮਹਿਸੂਸ ਹੋਵੇਗੀ ਤੇ ਹਰ ਦਿਨ ਦਰਦ ਭਰਿਆ ਮਹਿਸੂਸ ਹੋਵੇਗਾ।