Back ArrowLogo
Info
Profile

ਡਾੱ. ਜਾੱਨ ਹੇਜਲਿਨ

ਸੱਚ ਤਾਂ ਇਹ ਹੈ ਕਿ ਸਾਡੇ ਸਰੀਰ ਦੇ ਕੁੱਝ ਹਿੱਸੇ ਹਰ ਦਿਨ ਬਦਲਦੇ ਹਨ। ਕਈ ਹਿੱਸੇ ਕੁਝ ਮਹੀਨਿਆਂ 'ਚ ਬਦਲਦੇ ਹਨ ਤੇ ਬਾਕੀ ਕੁੱਝ ਸਾਲਾਂ 'ਚ। ਲੇਕਿਨ ਕੁੱਝ ਸਾਲਾਂ ਦੇ ਅੰਦਰ ਸਾਡੇ ਵਿਚੋਂ ਹਰ ਇਕ ਦੇ ਕੋਲ ਬਿਲਕੁਲ ਨਵਾਂ ਸਰੀਰ ਹੁੰਦਾ ਹੈ।

ਵਿਗਿਆਨ ਇਹ ਸਾਬਤ ਕਰ ਚੁੱਕਿਆ ਹੈ ਕਿ ਸਾਡਾ ਸਾਰਾ ਸਰੀਰ ਕੁਝ ਸਾਲਾਂ 'ਚ ਬਦਲ ਜਾਂਦਾ ਹੈ। ਫਿਰ ਇੰਝ ਕਿਉਂ ਹੈ ਕਿ ਬੀਮਾਰੀ ਸਾਡੇ ਸਰੀਰ 'ਚ ਸਾਲਾਂਬੱਧੀ ਰਹਿੰਦੀ ਹੈ? ਇਸਦਾ ਮਤਲਬ ਇਹ ਹੈ ਕਿ ਇਹ ਸਿਰਫ ਵਿਚਾਰਾਂ ਕਾਰਣ ਹੀ ਮੌਜੂਦ ਹੈ, ਕਿਉਂਕਿ ਰੋਗੀ ਦਾ ਦਿਮਾਗ਼ ਬੀਮਾਰੀ ਨੂੰ ਲਗਾਤਾਰ ਦੇਖ ਰਿਹਾ ਹੈ, ਉਸ 'ਤੇ ਲਗਾਤਾਰ ਧਿਆਨ ਕੇਂਦ੍ਰਿਤ ਕਰ ਰਿਹਾ ਹੈ।

 

ਸੰਪੂਰਨਤਾ ਦੇ ਵਿਚਾਰ ਸੋਚੋ

ਸੰਪੂਰਨਤਾ (perfection) ਦੇ ਵਿਚਾਰ ਸੋ ਚੋ। ਬੀਮਾਰੀ ਉਸ ਸਰੀਰ 'ਚ ਨਹੀਂ ਰਹਿ ਸਕਦੀ, ਜਿਸ 'ਚ ਮਿਲਾਪੜੇ ਵਿਚਾਰ ਹੋਣ। ਜਾਣ ਲਓ ਕਿ ਸਿਰਫ ਸੰਪੂਰਨਤਾ ਹੀ ਸੱਚ ਹੈ। ਜਦੋਂ ਤੁਸੀਂ ਸੰਪੂਰਨਤਾ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਉਸਨੂੰ ਸੱਦਾ ਦੇ ਕੇ ਆਪਣੇ ਵੱਲ ਬੁਲਾਉਂਦੇ ਹੋ। ਅਪੂਰਨ ਵਿਚਾਰ ਪੂਰੀ ਮਨੁੱਖਜਾਤੀ ਦੇ ਕਸ਼ਟਾਂ ਦੇ ਕਾਰਣ ਹਨ, ਜਿਨ੍ਹਾਂ 'ਚ ਰੋਗ, ਗ਼ਰੀਬੀ ਤੇ ਦੁਖ ਸ਼ਾਮਿਲ ਹਨ। ਨਕਾਰਾਤਮਕ ਵਿਚਾਰ ਸੋਚਣ ਵੇਲੇ ਅਸੀਂ ਆਪਣੇ-ਆਪ ਨੂੰ ਸਹੀ ਵਿਰਾਸਤ ਤੋਂ ਵੱਖ ਕਰ ਲੈਂਦੇ ਹਾਂ। ਇਸਦੀ ਬਜਾਇ ਇਹ ਐਲਾਨ ਕਰੋ ਤੇ ਵਿਸ਼ਵਾਸ ਰੱਖੋ, "ਮੈਂ ਸਿਰਫ ਉੱਤਮ ਵਿਚਾਰ ਸੋਚਦਾ ਹਾਂ। ਮੈਂ ਸਿਰਫ਼ ਸੰਪੂਰਨਤਾ ਦੇਖਦਾ ਹਾਂ। ਮੈਂ ਸੰਪੂਰਨਤਾ ਹਾਂ।"

ਮੈਂ ਆਪਣੇ ਸਰੀਰ ਤੋਂ ਆਕੜ ਅਤੇ ਸੁਸਤੀ ਨੂੰ ਕੱਢ ਦਿੱਤਾ। ਮੈਂ ਆਪਣੇ ਸਰੀਰ ਨੂੰ ਕਿਸੇ ਬੱਚੇ ਦੇ ਸਰੀਰ ਵਾਂਗ ਲਚੀਲਾ ਤੇ ਉੱਤਮ ਦੇਖਣ 'ਤੇ ਧਿਆਨ ਕੇਂਦ੍ਰਿਤ ਕੀਤਾ। ਕੁੱਝ ਸਮੇਂ 'ਚ ਹੀ ਜੋੜਾਂ ਦਾ ਦਰਦ ਤੇ ਅਕੜਾਅ ਗਾਇਬ ਹੋ ਗਈ। ਸੱਚ ਤਾਂ ਇਹ ਹੈ ਕਿ ਮੈਂ ਇਹ ਕੰਮ ਰਾਤੋਰਾਤ ਕਰ ਲਿਆ।

133 / 197
Previous
Next