

ਇਸੇ ਤਰ੍ਹਾਂ ਬੁਢਾਪੇ ਦੀਆਂ ਧਾਰਨਾਵਾਂ ਵੀ ਸਾਡੇ ਮਸਤਿਸ਼ਕ ਚ ਹੀ ਹੁੰਦੀਆਂ ਹਨ। ਵਿਗਿਆਨਕ ਨਜਰੀਏ ਨਾਲ ਸਾਡਾ ਸਰੀਰ ਬਹੁਤ ਘੱਟ ਸਮੇਂ ਚ ਹੀ ਬਿਲਕੁਲ ਨਵਾਂ ਹੋ ਜਾਂਦਾ ਹੈ। ਬੁਢਾਪਾ ਸੀਮਾਬੱਧ ਚਿੰਤਨ ਹੈ, ਇਸਲਈ ਇਸ ਨਾਲ ਸਬੰਧਤ ਵਿਚਾਰਾਂ ਨੂੰ ਆਪਣੀ ਚੇਤਨਤਾ ਤੋਂ ਕੱਢ ਦਿਓ ਤੇ ਇਹ ਜਾਣ ਲਉ ਕਿ ਭਾਵੇਂ ਤੁਸੀਂ ਆਪਣੇ ਦਿਮਾਗ ਚ ਕਿੰਨੇ ਹੀ ਜਨਮਦਿਨ ਮਨਾ ਲਏ ਹੋਣ, ਤੁਹਾਡਾ ਸਰੀਰ ਸਿਰਫ ਚੰਦ ਮਹੀਨੇ ਹੀ ਪੁਰਾਣਾ ਹੈ। ਜਦੋਂ ਤੁਹਾਡਾ ਅਗਲਾ ਜਨਮਦਿਨ ਆਵੇ ਤਾਂ ਆਪਣੇ-ਆਪ 'ਤੇ ਇਕ ਅਹਿਸਾਨ ਕਰੋ ਤੇ ਇਸ ਨੂੰ ਆਪਣੇ ਪਹਿਲੇ ਜਨਮ ਦਿਨ ਵਾਂਗ ਹੀ ਮਨਾਓ। ਆਪਣੇ ਕੇਕ 'ਤੇ ਸੱਠ ਕੈਂਡਲ ਨਾ ਲਾਓ ਜਦੋਂ ਤਕ ਕਿ ਤੁਸੀਂ ਬਢਾਪੇ ਨੂੰ ਸੱਦਾ ਦੇ ਕੇ ਉਸ ਨੂੰ ਆਪਣੇ ਵੱਲ ਨਾ ਬੁਲਾਉਣਾ ਚਾਹੋ। ਬਦਕਿਸਮਤੀ ਨਾਲ, ਪੱਛਮੀ ਸਮਾਜ ਬੁਢਾਪੇ 'ਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕਰਦਾ ਹੈ ਜਦੋਂ ਕਿ ਅਸਲ ਵਿਚ ਇਹੋ ਜਿਹੀ ਕੋਈ ਚੀਜ਼ ਹੁੰਦੀ ਹੀ ਨਹੀਂ।
ਸੋਚ ਰਾਹੀਂ ਤੁਸੀਂ ਉੱਤਮ ਸਿਹਤ, ਆਦਰਸ਼ ਸਰੀਰ, ਉੱਤਮ ਭਾਰ ਤੇ ਸਦੀਵੀ ਜੁਆਨੀ ਪਾ ਸਕਦੇ ਹੋ। ਤੁਸੀਂ ਸੰਪੂਰਨਤਾ ਦੀ ਨਿਰੰਤਰ ਸੋਚ ਨਾਲ ਇਸ ਨੂੰ ਹਕੀਕੀ ਬਣਾ ਸਕਦੇ ਹੋ।
ਬਾੱਬ ਪ੍ਰਾੱਕਟਰ
ਮੰਨ ਲਓ ਤੁਹਾਨੂੰ ਕੋਈ ਬੀਮਾਰੀ ਹੈ। ਹੁਣ ਜੇਕਰ ਤੁਸੀਂ ਉਸ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹੋ ਅਤੇ ਲੋਕਾਂ ਨਾਲ ਉਸ ਬਾਰੇ ਗੱਲਾਂ ਕਰ ਰਹੇ ਹੋ, ਤਾਂ ਤੁਸੀਂ ਜਿਆਦਾ ਰੋਗ-ਗ੍ਰਸਤ ਸੈੱਲ ਪੈਦਾ ਕਰ ਰਹੇ ਹੋ। ਬਿਲਕੁਲ ਸਿਹਤਮੰਦ ਸਰੀਰ ਦੀ ਤਸਵੀਰ ਦੇਖੋ। ਬੀਮਾਰੀ ਦਾ ਇਲਾਜ ਡਾਕਟਰ 'ਤੇ ਛੱਡ ਦਿਓ।
ਬੀਮਾਰ ਹੋਣ 'ਤੇ ਲੋਕ ਅਕਸਰ ਸਾਰਾ ਸਮਾਂ ਇਸੇ ਬਾਰੇ ਗੱਲਾਂ ਕਰਦੇ ਰਹਿੰਦੇ ਹਨ। ਇੰਝ ਇਸਲਈ ਹੈ, ਕਿਉਂਕਿ ਉਹ ਸਾਰੇ ਸਮੇਂ ਇਸੇ ਬਾਰੇ ਸੋਚਦੇ ਰਹਿੰਦੇ ਹਨ, ਇਸ ਲਈ ਉਹ ਬਸ ਆਪਣੇ ਵਿਚਾਰ ਵਿਅਕਤ ਕਰਦੇ ਹਨ। ਜੇਕਰ ਤੁਸੀਂ ਥੋੜ੍ਹਾ ਬੀਮਾਰ ਮਹਿਸੂਸ ਕਰ ਰਹੇ ਹੋ, ਤਾਂ ਉਸਦੇ ਬਾਰੇ ਗੱਲ ਨਾ ਕਰੋ - ਜਦੋਂ ਤਕ ਕਿ ਤੁਸੀਂ ਸਥਿਤੀ 'ਚ ਜਿਆਦਾ ਸਮੇਂ ਨਾ ਰਹਿਣਾ ਚਾਹੁੰਦੇ ਹੋ। ਜਾਣ ਲਓ ਕਿ ਤੁਹਾਡੇ ਵਿਚਾਰ ਸਭ ਤੋਂ ਮਹੱਤਵਪੂਰਨ ਹਨ, ਇਸਲਈ ਇਸ ਵਿਚਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਰ ਦੁਹਰਾਓ, ''ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ। ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ," ਤੇ ਸਚਮੁੱਚ ਇਸ ਨੂੰ ਮਹਿਸੂਸ ਕਰੋ। ਜੇਕਰ ਤੁਸੀਂ ਬਹੁਤ ਵਧੀਆ ਮਹਿਸੂਸ ਨਹੀਂ ਕਰ ਰਹੇ ਹੋ ਤੇ