Back ArrowLogo
Info
Profile

ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਜੂਝਣ ਦੀ ਲੋੜ ਨਹੀਂ ਹੁੰਦੀ ਹੈ। ਬਸ ਨਕਾਰਾਤਮਕ ਵਿਚਾਰਾਂ ਨੂੰ ਬਾਹਰ ਕੱਢਣ ਦੀ ਸੌਖੀ ਪ੍ਰਕਿਰਿਆ ਦਾ ਪਾਲਨ ਕਰੋ। ਇਸ ਨਾਲ ਤੁਹਾਡੇ ਅੰਦਰ ਸਿਹਤ ਦੀ ਕੁਦਰਤੀ ਅਵਸਥਾ ਉਤਪੰਨ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਆਪਣੇ-ਆਪ ਨੂੰ ਚੰਗਾ ਕਰ ਲਵੇਗਾ।

 

ਮਾਇਕਲ ਬਰਨਾਰਡ ਬੇਕਵਿਥ

ਮੈਂ ਕਿਤਨੀਆਂ ਨੂੰ ਦੁਬਾਰਾ ਠੀਕ ਹੁੰਦਿਆਂ ਦੇਖਿਆ ਹੈ। ਮੈਂ ਕੈਂਸਰ ਨੂੰ ਗਾਇਬ ਹੁੰਦੇ ਦੇਖਿਆ ਹੈ। ਮੈਂ ਅੱਖਾਂ ਦੀ ਜੋਤ ਨੂੰ ਸੁਧਰਦਿਆਂ ਤੇ ਮੁੜਦਿਆਂ ਦੇਖਿਆ ਹੈ।

ਰਹੱਸ ਦਾ ਪਤਾ ਲਗਣ ਤੋਂ ਪਹਿਲਾਂ ਮੈਂ ਤਿੰਨ ਸਾਲਾਂ ਤੋਂ ਪੜ੍ਹਨ ਦਾ ਚਸ਼ਮਾ ਲਾ ਰਿਹਾ ਸੀ। ਇਕ ਰਾਤੀਂ ਜਦੋਂ ਮੈਂ ਰਹੱਸ ਦੇ ਗਿਆਨ ਦੀ ਸਦੀਆਂ ਲੰਮੀ ਯਾਤਰਾ ਨੂੰ ਖੋਜ ਰਿਹਾ ਸੀ, ਤਾਂ ਮੈਂ ਪੜ੍ਹਨ ਲਈ ਆਪਣਾ ਚਸ਼ਮਾ ਚੁੱਕਿਆ। ਲੇਕਿਨ ਮੈਂ ਰਾਹ `ਚ ਹੀ ਰੁੱਕ ਗਿਆ। ਮੈਨੂੰ ਆਪਣਾ ਇਹ ਕੰਮ ਬਿਜਲੀ ਦੇ ਝਟਕੇ ਵਾਂਗ ਲੱਗਿਆ।

ਮੈਂ ਲੋਕਾਂ ਦੀ ਗੱਲਾਂ ਸੁਣੀਆਂ ਸਨ ਕਿ ਉਮਰ ਦੇ ਨਾਲ-ਨਾਲ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਹੈ। ਮੈਂ ਲੋਕਾਂ ਨੂੰ ਆਪਣੇ ਹੱਥ ਦੂਰ ਕਿਤਾਬ ਜਾਂ ਅਖਬਾਰ ਪੜ੍ਹਦੇ ਵੀ ਦੇਖਿਆ ਸੀ। ਮੈਂ ਇਸ ਵਿਚਾਰ ਨੂੰ ਮੰਨ ਲਿਆ ਸੀ ਕਿ ਉਮਰ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ਤੇ ਮੈਂ ਇਸ ਨੂੰ ਆਪਣੇ ਮਨ 'ਚ ਜਗ੍ਹਾ ਦੇ ਦਿਤੀ ਸੀ। ਮੈਂ ਇਹ ਕੰਮ ਜਾਣ-ਬੁੱਝ ਕੇ ਨਹੀਂ ਕੀਤਾ, ਲੇਕਿਨ ਫਿਰ ਵੀ ਕੀਤਾ ਤੇ ਸੀ। ਮੈਂ ਜਾਣਦਾ ਸੀ ਕਿ ਮੈਂ ਆਪਣੇ ਵਿਚਾਰਾਂ ਕਾਰਣ ਜਿਸ ਚੀਜ਼ ਨੂੰ ਵਜੂਦ 'ਚ ਲਿਆਇਆ ਹਾਂ, ਉਸ ਨੂੰ ਬਦਲ ਸਕਦਾ ਹਾਂ, ਇਸਲਈ ਮੈਂ ਇਕਦਮ ਕਲਪਨਾ ਕੀਤੀ ਕਿ ਮੈਂ ਉੱਨੀ ਹੀ ਸਪੱਸ਼ਟਤਾ ਨਾਲ ਦੇਖ ਰਿਹਾ ਹਾਂ, ਜਿੰਨਾ ਇੱਕੀ ਸਾਲ ਦੀ ਉਮਰ 'ਚ ਦੇਖਦਾ ਸੀ। ਮੈਂ ਮਾਨਸਿਕ ਤਸਵੀਰ ਬਣਾ ਕੇ ਆਪਣੇ-ਆਪ ਨੂੰ ਹਨੇਰੇ ਰੈਸਤੋਰਾਂ, ਹਵਾਈ ਜਹਾਜਾਂ ਅਤੇ ਆਪਣੇ ਕੰਪਿਊਟਰ 'ਤੇ ਸਪੱਸ਼ਟਤਾ ਨਾਲ ਤੇ ਬਿਨਾਂ ਕੋਸ਼ਿਸ਼ ਪੜ੍ਹਦੇ ਦੇਖਿਆ। ਅਤੇ ਮੈਂ ਆਪਣੇ-ਆਪ ਨੂੰ ਵਾਰ-ਵਾਰ ਕਿਹਾ, 'ਮੈਂ ਸਪੱਸ਼ਟਤਾ ਨਾਲ ਦੇਖ ਸਕਦਾ ਹਾਂ, ਮੈਂ ਸਪੱਸ਼ਟਤਾ ਦੇਖ ਸਕਦਾ ਹਾਂ।" ਮੈਂ ਆਪਣੀ ਅੱਖਾਂ ਦੀ ਦ੍ਰਿਸ਼ਟੀ ਸਪੱਸ਼ਟ ਹੋਣ 'ਤੇ ਕਿਰਤਗਤਾ ਤੇ ਰੁਮਾਂਚ ਦੀਆਂ ਭਾਵਨਾਵਾਂ ਮਹਿਸੂਸ ਕੀਤੀਆਂ। ਤਿੰਨ ਦਿਨਾਂ 'ਚ ਹੀ ਮੇਰੀਆਂ ਅੱਖਾਂ ਦੀ ਰੋਸ਼ਨੀ ਬਿਲਕੁਲ ਠੀਕ ਹੋ ਗਈ ਤੇ ਪੜ੍ਹਨ ਦਾ ਚਸ਼ਮਾ ਉਤਰ ਗਿਆ। ਹੁਣ ਮੈਂ ਸਪੱਸ਼ਟਤਾ ਨਾਲ ਦੇਖ ਸਕਦਾ ਹਾਂ।  

137 / 197
Previous
Next